ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 15 ਜੁਲਾਈ ਨੂੰ ਵਾਰਾਣਸੀ ਜਾਣਗੇ


ਪ੍ਰਧਾਨ ਮੰਤਰੀ 1,500 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ–ਪੱਥਰ ਰੱਖਣਗੇ

Posted On: 13 JUL 2021 6:11PM by PIB Chandigarh

ਪ੍ਰਧਾਨ ਮੰਤਰੀ 15 ਜੁਲਾਈ, 2021 ਨੂੰ ਵਾਰਾਣਸੀ ਜਾਣਗੇ। ਉਹ ਇਸ ਦੌਰੇ ਦੌਰਾਨ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹਪੱਥਰ ਰੱਖਣਗੇ।

 

ਸਵੇਰੇ 11 ਵਜੇ ਪ੍ਰਧਾਨ ਮੰਤਰੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ 100 ਬਿਸਤਰਿਆਂ ਵਾਲੇ ਐੱਮਸੀਐੱਚ ਵਿੰਗ, ਗੋਦੌਲੀਆ ਚ ਬਹੁਮੰਜ਼ਿਲਾ ਪਾਰਕਿੰਗ, ਗੰਗਾ ਨਦੀ ਉੱਤੇ ਟੂਰਿਜ਼ਮ ਦੇ ਵਿਕਾਸ ਲਈ ਰੋਅਰੋਅ ਕਿਸ਼ਤੀਆਂ ਅਤੇ ਵਾਰਾਣਸੀ ਗ਼ਾਜ਼ੀਪੁਰ ਹਾਈਵੇਅ ਉੱਤੇ ਤਿੰਨਲੇਨ ਵਾਲੇ ਫ਼ਲਾਈਓਵਰ ਪੁਲ ਸਮੇਤ ਵਿਭਿੰਨ ਜਨਤਕ ਪ੍ਰੋਜੈਕਟਾਂ ਤੇ ਕਾਰਜਾਂ ਦਾ ਉਦਘਾਟਨ ਕਰਨਗੇ। ਲਗਭਗ 744 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ। ਉਹ ਲਗਭਗ 839 ਕਰੋੜ ਰੁਪਏ ਕੀਮਤ ਨਾਲ ਤਿਆਰ ਹੋਣ ਵਾਲੇ ਕਈ ਪ੍ਰੋਜੈਕਟਾਂ ਤੇ ਜਨਤਕ ਕਾਰਜਾਂ ਦੇ ਨੀਂਹਪੱਥਰ ਵੀ ਰੱਖਣਗੇ। ਇਨ੍ਹਾਂ ਵਿੱਚ ਸੈਂਟਰਲ ਇੰਸਟੀਟਿਊਟ ਆਵ੍ ਪੈਟ੍ਰੋਕੈਮੀਕਲ ਇੰਜੀਨੀਅਰਿੰਗ ਐਂਡ ਟੈਕਨੋਲੋਜੀ (CIPET) ਦਾ ਸੈਂਟਰ ਫ਼ਾਰ ਸਕਿੱਲ ਐਂਡ ਟੈਕਨੀਕਲ ਸਪੋਰਟ, ਜਲ ਜੀਵਨ ਮਿਸ਼ਨ ਅਧੀਨ 143 ਗ੍ਰਾਮੀਣ ਪ੍ਰੋਜੈਕਟ ਅਤੇ ਕਰਖਿਯਾਂਵ ਚ ਅੰਬ ਤੇ ਸਬਜ਼ੀਆਂ ਦਾ ਸੰਗਠਿਤ ਪੈਕ ਹਾਊਸ ਸ਼ਾਮਲ ਹਨ।

 

ਦੁਪਹਿਰ 12:15 ਦੇ ਕਰੀਬ ਪ੍ਰਧਾਨ ਮੰਤਰੀ ਇੰਟਰਨੈਸ਼ਨਲ ਕੋਆਪ੍ਰੇਸ਼ਨ ਐਂਡ ਕਨਵੈਨਸ਼ਨ ਸੈਂਟਰ ਰੁਦਰਾਕਸ਼ਦਾ ਉਦਘਾਟਨ ਕਰਨਗੇ, ਜਿਸ ਦਾ ਨਿਰਮਾਣ ਜਪਾਨੀ ਸਹਾਇਤਾ ਨਾਲ ਕੀਤਾ ਗਿਆ ਹੈ। ਉਸ ਤੋਂ ਬਾਅਦ 2 ਵਜੇ, ਉਹ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਜੱਚਾ ਤੇ ਬੱਚਾ ਸਿਹਤ ਵਿੰਗ ਦਾ ਨਿਰੀਖਣ ਕਰਨਗੇ। ਉਹ ਕੋਵਿਡ ਤਿਆਰੀਆਂ ਦੀ ਸਮੀਖਿਆ ਲਈ ਅਧਿਕਾਰੀਆਂ ਤੇ ਮੈਡੀਕਲ ਪੇਸ਼ੇਵਰਾਂ ਨੂੰ ਵੀ ਮਿਲਣਗੇ।

 

****

 

ਡੀਐੱਸ/ਐੱਸਐੱਚ



(Release ID: 1735201) Visitor Counter : 174