ਰਸਾਇਣ ਤੇ ਖਾਦ ਮੰਤਰਾਲਾ

ਸ਼੍ਰੀ ਮਨਸੁਖ ਮਾਂਡਵੀਯਾ ਨੇ ਭਾਰਤ ਨੂੰ ਖਾਦਾਂ ਵਿੱਚ ਆਤਮਨਿਰਭਰ ਬਣਾਉਣ ਲਈ ਇੱਕ ਸਮੀਖਿਆ ਮੀਟਿੰਗ ਕੀਤੀ

Posted On: 13 JUL 2021 5:10PM by PIB Chandigarh

ਕੇਂਦਰੀ ਰਸਾਇਣ ਅਤੇ ਖਾਦਾਂ ਬਾਰੇ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਖਾਦਾਂ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਅੱਜ ਖਾਦ ਵਿਭਾਗ ਦੀਆਂ ਪਹਿਲਕਦਮੀਆਂ ਦਾ ਜਾਇਜ਼ਾ ਲਿਆ । ਖਾਦ ਅਤੇ ਰਸਾਇਣ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਵੀ ਇਸ ਮੌਕੇ ਮੌਜੂਦ ਸਨ । ਖਾਦ ਵਿਭਾਗ ਦੇ ਸਕੱਤਰ ਸ਼੍ਰੀ ਆਰ ਕੇ ਚਤੁਰਵੇਦੀ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਮੀਟਿੰਗ ਵਿੱਚ ਸਿ਼ਰਕਤ ਕੀਤੀ । 

https://ci6.googleusercontent.com/proxy/HdGl3wgZI-fOgpIpI9ZZKquj7tl4TnTkwtJRSbRsX5okX_6jsgPlz60EMvBWwrTI_jOsVBbqchopXdJIAGVGO-WwW2drjoaHysxtzO8yEQV4qiWz2O7syqLEyw=s0-d-e1-ft#https://static.pib.gov.in/WriteReadData/userfiles/image/image0013CBM.jpg

ਸ਼੍ਰੀ ਮਾਂਡਵੀਯਾ ਨੇ ਕਿਹਾ ਕਿ ਰਾਮਾਗੁੰਡਮ ਪਲਾਂਟ ਦੇ ਸ਼ੁਰੂ ਹੋਣ ਨਾਲ ਦੇਸ਼ ਵਿੱਚ 12.7 ਐੱਨ ਐੱਮ ਟੀ ਪੀ ਏ ਸਵਦੇਸ਼ੀ ਯੂਰੀਆ ਉਤਪਾਦਨ ਦਾ ਵਾਧਾ ਹੋਵੇਗਾ ਅਤੇ ਇਹ ਪ੍ਰਧਾਨ ਮੰਤਰੀ ਦੀ ਯੂਰੀਆ ਉਤਪਾਦਨ ਵਿੱਚ ਭਾਰਤ ਨੂੰ "ਆਤਮਨਿਰਭਰ" ਬਣਾਉਣ ਦੀ ਦ੍ਰਿਸ਼ਟੀ ਨੂੰ ਪੂਰਾ ਕਰਨ ਲਈ ਮਦਦ ਦੇਵੇਗਾ । ਪ੍ਰਾਜੈਕਟ ਕਿਸਾਨਾਂ ਨੂੰ ਉਪਲਬੱਧ ਕਰਵਾਈ ਜਾਣ ਵਾਲੀ ਖਾਦਾਂ ਵਿੱਚ ਸੁਧਾਰ ਹੀ ਨਹੀਂ ਕਰੇਗਾ ਬਲਕਿ ਬੁਨਿਆਦੀ ਢਾਂਚੇ ਦੇ ਵਿਕਾਸ ਜਿਵੇਂ ਸੜਕਾਂ , ਰੇਲਵੇ , ਐੱਨਸਿਲਰੀ ਉਦਯੋਗ ਆਦਿ ਸਮੇਤ ਖੇਤਰ ਵਿੱਚ ਅਰਥਚਾਰੇ ਨੂੰ ਹੁਲਾਰਾ ਵੀ ਦੇਵੇਗਾ ਤੇ ਨਾਲ ਨਾਲ ਦੇਸ਼ ਨੂੰ ਫੂਡ ਸੁਰੱਖਿਆ ਯਕੀਨੀ ਬਣਾਏਗਾ ।

https://ci3.googleusercontent.com/proxy/5ZfUsKNwpabRX3FRNmFugbO4uLwZfn3XYM44ZBe081VPinQ5ZATNlWMBEYYpQwDmSbageqkSjn49drb5LYTvZolangK4vz1pmmvu9Pk9i8lfQZRCVyM55DmjRg=s0-d-e1-ft#https://static.pib.gov.in/WriteReadData/userfiles/image/image002C4NE.jpg

ਮੰਤਰੀ ਨੇ ਇਹ ਵੀ ਦੱਸਿਆ ਕਿ ਸਰਕਾਰ ਵਿਕਲਪਿਕ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਮਾਰਕਿਟ ਵਿਕਾਸ ਸਹਾਇਤਾ ਨੀਤੀ ਨੂੰ ਉਦਾਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ । ਐੱਮ ਡੀ ਏ ਨੀਤੀ ਪਹਿਲਾਂ ਸ਼ਹਿਰੀ ਕੰਪੋਸਟ ਤੱਕ ਹੀ ਸੀਮਤ ਸੀ । ਇਸ ਨੀਤੀ ਨੂੰ ਵਧਾ ਕੇ ਜੈਵਿਕ ਰਹਿੰਦ ਖੂਹੰਦ ਜਿਵੇਂ — ਬਾਇਓਗੈਸ , ਹਰੀ ਖਾਦ , ਪੇਂਡੂ ਇਲਾਕਿਆਂ ਦੀ ਜੈਵਿਕ ਕੰਪੋਸਟ , ਠੋਸ ਅਤੇ ਤਰਲ ਗੰਦਗੀ ਨੂੰ ਸ਼ਾਮਲ ਕਰਕੇ ਵਿਸਥਾਰ ਕਰਨ ਲਈ ਮੰਗਾਂ ਆਈਆਂ ਹਨ । ਇਹ ਵਿਸਥਾਰ ਭਾਰਤ ਸਰਕਾਰ ਦੇ ਸਵੱਛ ਭਾਰਤ ਅਭਿਆਨ ਦੀ ਪੂਰੀ ਤਰ੍ਹਾਂ ਮਦਦ ਕਰੇਗਾ ।
ਮੰਤਰੀ ਨੇ ਦੁਰਗਾਪੁਰ ਵਿੱਚ 12.7 ਲੱਖ ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਮੈਟਿਕਸ ਫਰਟੀਲਾਈਜ਼ਰਸ ਪਲਾਂਟ ਦੇ ਵੀ ਜਲਦੀ ਸ਼ੁਰੂ ਹੋਣ ਬਾਰੇ ਜਾਣੂ ਕਰਵਾਇਆ ।


*****************

ਐੱਸ ਐੱਸ / ਏ ਕੇ



(Release ID: 1735155) Visitor Counter : 150