ਵਿੱਤ ਮੰਤਰਾਲਾ

ਵਿੱਚ ਮੰਤਰਾਲੇ ਨੇ ਆਈ ਬੀ ਪੀ ਐੱਸ ਦੁਆਰਾ ਪੀ ਐੱਸ ਬੀਜ਼ ਦੇ ਪ੍ਰਤੀਯੋਗੀ ਇਮਤਿਹਾਨਾਂ ਨੂੰ ਸਥਾਨਕ ਭਾਸ਼ਾਵਾਂ ਵਿੱਚ ਲੈਣ ਬਾਰੇ ਸੱਪਸ਼ਟੀਕਰਨ ਜਾਰੀ ਕੀਤਾ

Posted On: 13 JUL 2021 5:30PM by PIB Chandigarh

ਮੀਡੀਆ ਦੇ ਇੱਕ ਵਿਸ਼ੇਸ਼ ਵਰਗ ਵਿੱਚ ਇੰਸਟੀਚਿਊਟ ਆਫ ਬੈਕਿੰਗ ਪਰਸੋਨਲ ਸਲੈਕਸ਼ਨ (ਆਈ ਬੀ ਪੀ ਐੱਸ) ਵੱਲੋਂ ਦਿੱਤੇ ਗਏ ਇੱਕ ਇਸ਼ਤਿਹਾਰ ਦੇ ਹਵਾਲੇ ਨਾਲ ਇੱਕ ਖ਼ਬਰ ਛਾਪੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜਨਤਕ ਖੇਤਰ ਬੈਂਕਾਂ (ਪੀ ਐੱਸ ਬੀਜ਼) ਵਿੱਚ ਕਲਰਕਾਂ ਦੇ ਕਾਡਰ ਲਈ ਭਰਤੀ ਇਮਤਿਹਾਨ ਕੇਵਲ ਦੋ ਭਾਸ਼ਾਵਾਂ — ਅੰਗ੍ਰੇਜ਼ੀ ਅਤੇ ਹਿੰਦੀ ਵਿੱਚ ਲਿਆ ਜਾਵੇਗਾ ਜਦਕਿ ਭਾਰਤੀ ਸੰਵਿਧਾਨ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ । ਇਹ ਖ਼ਬਰ ਰਿਪੋਰਟ ਕੇਂਦਰੀ ਵਿੱਤ ਮੰਤਰੀ ਵੱਲੋਂ 2019 ਵਿੱਚ ਇੱਕ ਬਿਆਨ ਦਾ ਹਵਾਲਾ ਦਿੰਦੀ ਹੈ, ਜਿਸ ਵਿੱਚ ਉਹਨਾਂ ਨੇ ਯਕੀਨ ਦਿਵਾਇਆ ਸੀ ਕਿ ਬੈਕਿੰਗ ਇਮਤਿਹਾਨ ਸਥਾਨਕ ਭਾਸ਼ਾਵਾਂ ਵਿੱਚ ਹੋਣਗੇ ।
ਇਸ ਉੱਪਰ ਦੇ ਸੰਦਰਭ ਵਿੱਚ ਇਹ ਸੱਪਸ਼ਟ ਕੀਤਾ ਜਾਂਦਾ ਹੈ ਕਿ ਵਿੱਤ ਮੰਤਰੀ ਦਾ ਬਿਆਨ ਖੇਤਰੀ ਪੇਂਡੂ ਬੈਂਕਾਂ (ਆਰ ਆਰ ਬੀਜ਼) ਦੇ ਸੰਦਰਭ ਵਿੱਚ ਦਿੱਤਾ ਗਿਆ ਸੀ । ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਮੌਕਿਆਂ ਦੀ ਉਪਲਬੱਧੀ ਲਈ ਬਰਾਬਰ ਦਾ ਪੱਧਰ ਮੁਹੱਈਆ ਕਰਨ ਦੇ ਮੱਦੇਨਜ਼ਰ ਸਰਕਾਰ ਨੇ 2019 ਵਿੱਚ ਆਰ ਆਰ ਬੀਜ਼ ਦੇ ਆਫਿਸ ਅਸਿਸਟੈਂਸ ਅਤੇ ਅਧਿਕਾਰੀ ਸਕੇਲ 1 ਦੀ ਭਰਤੀ ਲਈ ਫੈਸਲਾ ਕੀਤਾ ਸੀ ਕਿ ਇਹਨਾਂ ਲਈ ਇਮਤਿਹਾਨ ਕਾਉਂਕਣੀ ਅਤੇ ਕੱਨੜ ਸਮੇਤ 13 ਖੇਤਰੀ ਭਾਸ਼ਾਵਾਂ ਵਿੱਚ ਹੋਵੇਗਾ । ਇਸ ਤੋਂ ਇਲਾਵਾ ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਵੀ । ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਭਰਤੀਆਂ ਲਈ ਖੇਤਰੀ ਭਾਸ਼ਾਵਾਂ ਵਿੱਚ ਹੀ ਇਮਤਿਹਾਨ ਲਏ ਜਾ ਰਹੇ ਹਨ ।
ਜਨਤਕ ਖੇਤਰ ਬੈਂਕਾਂ (ਪੀ ਐੱਸ ਬੀਜ਼) ਵਿੱਚ ਕਲਰਕ ਕਾਡਰ ਲਈ ਸਥਾਨਕ, ਖੇਤਰੀ ਭਾਸ਼ਾਵਾਂ ਵਿੱਚ ਇਮਤਿਹਾਨ ਲੈਣ ਬਾਰੇ ਮੰਗ ਤੇ ਵਿਚਾਰ ਕਰਨ ਲਈ ਇਸ ਦੇ ਪੂਰੇ ਮੁੱਦੇ ਬਾਰੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ । ਕਮੇਟੀ ਆਪਣੀਆਂ ਸਿਫਾਰਸ਼ਾਂ 15 ਦਿਨਾ ਦੇ ਅੰਦਰ ਅੰਦਰ ਦੇਵੇਗੀ । ਆਈ ਬੀ ਪੀ ਐੱਸ ਦੁਆਰਾ ਇਮਤਿਹਾਨ ਲੈਣ ਲਈ ਜਾਰੀ ਪ੍ਰਕਿਰਿਆ ਨੂੰ ਕਮੇਟੀ ਵੱਲੋਂ ਸਿਫਾਰਸ਼ਾਂ ਉਪਲਬੱਧ ਕਰਾਏ ਜਾਣ ਤੱਕ ਰੋਕ ਦਿੱਤਾ ਜਾਵੇਗਾ ।

 

******************

ਆਰ ਐੱਮ / ਐੱਮ ਵੀ / ਕੇ ਐੱਮ ਐੱਨ


(Release ID: 1735154) Visitor Counter : 253