ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸੀਪੀਡਬਲਯੂਡੀ ਨੇ ਆਪਣੀ 167 ਵੀਂ ਵਰੇਗੰਢ ਮਨਾਈ

Posted On: 12 JUL 2021 5:41PM by PIB Chandigarh

ਕੇਂਦਰੀ ਲੋਕ ਨਿਰਮਾਣ ਵਿਭਾਗ ਨੇ 12 ਜੁਲਾਈ 2021 ਨੂੰ ਦੇਸ਼ ਪ੍ਰਤੀ ਆਪਣੀਆਂ ਸ਼ਾਨਦਾਰ ਸੇਵਾ ਦੀ 167 ਵੀਂ

ਵਰੇਗੰਢ ਮਨਾਈ । ਮਹਾਮਾਰੀ ਦੇ ਕਾਰਨ, ਇਹ ਸਮਾਗਮ ਡਿਜੀਟਲ ਰੂਪ ਵਿੱਚ ਇੱਕ ਸਾਧਾਰਣ ਪਰ ਪ੍ਰਭਾਵਸ਼ਾਲੀ .ਢੰਗ ਨਾਲ ਹੋਇਆ।

 

 

 

ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਨੇ ਇਸ ਮੌਕੇ ‘ਮੁੱਖ ਮਹਿਮਾਨ’ ਵਜੋਂ

ਸ਼ਿਰਕਤ ਕੀਤੀ ਅਤੇ ਹਾਉਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਸ੍ਰੀ ਕੌਸ਼ਲ ਕਿਸ਼ੋਰ ਇਸ  ਸਮਾਗਮ ਵਿੱਚ

ਗੈਸਟ ਆਫ਼ ਆਨਰ’ ਵਜੋਂ ਸ਼ਾਮਲ ਹੋਏ। ਇਸ ਸਮਾਰੋਹ ਵਿੱਚ ਸ਼੍ਰੀ ਦੁਰਗਾਸ਼ੰਕਰ ਮਿਸ਼ਰਾ, ਸੱਕਤਰ, ਹਾਊਸਿੰਗ ਅਤੇ

ਸ਼ਹਿਰੀ ਮਾਮਲੇ  ਮੰਤਰਾਲੇ ਨੇ ਵੀ ਸ਼ਿਰਕਤ ਕੀਤੀ। 

 

ਉਦਘਾਟਨੀ ਸਮਾਰੋਹ ਦੌਰਾਨ, ਪਤਵੰਤੇ ਸੱਜਣਾਂ ਦੁਆਰਾ ਚਾਰ ਤਕਨੀਕੀ ਪ੍ਰਕਾਸ਼ਨ ਜਾਰੀ ਕੀਤੇ ਗਏ।

ਇਨ੍ਹਾਂ ਵਿੱਚ ਸੀਪੀਡਬਲਯੂਡੀ ਫੁੱਲਦਾਰ ਝਾਂਕੀ: ਇੱਕ ਟ੍ਰੈਸ਼ਰ ਸੰਗ੍ਰਹਿ, ਈਆਰਪੀ ਈ-ਮੋਡੀਉਲਸ,

ਨਿਰਮਾਣ ਭਾਰਤੀ - ਸੀਪੀਡਬਲਯੂਡੀ ਦੀ ਆਪਣੀ ਪਬਲੀਕੇਸ਼ਨ ਅਤੇ ਸੀਪੀਡਬਲਯੂਡੀ ਟੈਲੀਫੋਨ

ਡਾਇਰੈਕਟਰੀ 2021 ਸ਼ਾਮਲ ਹਨ । ਸਮਾਗਮ ਦੌਰਾਨ ਵਿਭਾਗ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ

ਨੂੰ ਪ੍ਰਦਰਸ਼ਤ ਕਰਨ ਵਾਲੀ ਸੀਪੀਡਬਲਯੂਡੀ ਉੱਤੇ ਬਣੀ ਇੱਕ ਸ਼ਾਰਟ ਫਿਲਮ ਵੀ ਪ੍ਰਦਰਸ਼ਤ ਕੀਤੀ ਗਈ।

ਇਸ ਮੌਕੇ ਵਿਭਾਗ ਦੇ ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀਆਂ ਨੂੰ ਸੀਪੀਡਬਲਯੂਡੀ ਮੈਡਲ

ਵੀ ਭੇਟ ਕੀਤੇ ਗਏ । ਇਸ ਤੋਂ ਬਾਅਦ ਸੀਪੀਡਬਲਯੂਡੀ ਅਧਿਕਾਰੀਆਂ ਅਤੇ ਹੋਰ ਮਾਹਰਾਂ ਦੁਆਰਾ

ਪੇਸ਼ਕਾਰੀਆਂ ਕੀਤੀਆਂ ਗਈਆਂ. ।

 *****************

ਆਰ ਕੇ ਜੇ / ਐਮ ਐਨ


(Release ID: 1734957) Visitor Counter : 176