ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸ਼੍ਰੀ ਮਨਸੁਖ ਮਾਂਡਵੀਯਾ, ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਗੁਜਰਾਤ ਦੇ ਭਾਵਨਗਰ ਵਿੱਚ ਸਰ ਤਖ਼ਤਾਸਿਹੰਜੀ ਹਸਪਤਾਲ ਵਿੱਚ 2 ਪੀ ਐੱਸ ਏ ਆਕਸੀਜਨ ਪਲਾਂਟਾਂ ਦਾ ਉਦਘਾਟਨ ਕੀਤਾ


ਇਹ ਪਲਾਂਟ ਯਕੀਨੀ ਬਣਾਏਗਾ ਕਿ ਹਸਪਤਾਲ ਵਿੱਚ ਆਉਂਦੇ 20 ਸਾਲਾਂ ਤੱਕ ਆਕਸੀਜਨ ਦੀ ਕੋਈ ਕਮੀ ਨਾ ਹੋਵੇ : ਸ਼੍ਰੀ ਮਾਂਡਵੀਯਾ

ਕੋਵਿਡ ਤੋਂ ਹਰੇਕ ਨੂੰ ਸੁਰੱਖਿਅਤ ਰੱਖਣ ਲਈ ਦੇਸ਼ ਵਿੱਚ "ਸਮੂਹ ਸਮਾਜ" ਰਾਹੀਂ ਲੋਕ ਭਾਗੀਦਾਰੀ ਦੀ ਭਾਵਨਾ ਨਾਲ ਕੰਮ ਹੋ ਰਿਹਾ ਹੈ

23,000 ਕਰੋੜ ਰੁਪਏ ਦੇ ਕੋਵਿਡ ਪੈਕੇਜ ਰਾਹੀਂ ਅਗਲੇ 6 ਮਹੀਨਿਆਂ ਵਿੱਚ ਸਰਬ ਵਿਆਪਕ ਯੋਜਨਾ ਅਤੇ ਸਮਰੱਥਾ ਉਸਾਰੀ ਕੀਤੀ ਜਾ ਰਹੀ ਹੈ

Posted On: 12 JUL 2021 1:48PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਰਸਾਇਣ ਤੇ ਖਾਦ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਭਾਵਨਗਰ ਦੇ ਸਰ ਤਖ਼ਤਾਸਿਹੰਜੀ ਹਸਪਤਾਲ ਵਿੱਚ 2 ਪੀ ਐੱਸ ਪਲਾਟਾਂ ਦਾ ਵਰਚੁਅਲ ਉਦਘਾਟਨ ਕੀਤਾ ਇਸ ਮੌਕੇ ਕੇਂਦਰੀ ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਵੀ ਹਾਜ਼ਰ ਸਨ 1,000 ਐੱਲ ਪੀ ਐੱਮ ਸਮਰੱਥਾ ਵਾਲੇ 2 ਆਕਸੀਜਨ ਜਨਰੇਸ਼ਨ ਪਲਾਂਟਾਂ ਦੇ ਉਦਘਾਟਨ ਦੇ ਨਾਲ ਕਾਪਰ ਪਾਈਪਿੰਗ ਨੈੱਟਵਰਕ ਅਤੇ ਇਸ ਨਾਲ ਸਬੰਧਿਤ ਸਹੂਲਤਾਂ ਜਿਵੇਂ ਅੱਗ ਬਝਾਊ ਪ੍ਰਣਾਲੀ ਅਤੇ ਸਵੈ ਚਾਲਕ ਆਕਸੀਜਨ ਸਰੋਤ ਚੇਂਜ ਓਵਰ ਪ੍ਰਣਾਲੀ ਦਾ ਵੀ ਉਦਘਾਟਨ ਕੀਤਾ ਗਿਆ ਇਸ ਮੌਕੇ ਸ਼੍ਰੀ ਸ਼ਾਂਤਨੂ ਠਾਕੁਰ ਕੇਂਦਰੀ ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਰਾਜ ਮੰਤਰੀ ਅਤੇ ਸ਼੍ਰੀਪਦ ਯੈੱਸੋ ਨਾਇਕ , ਸੈਰ ਸਪਾਟਾ ਤੇ ਪੋਰਟਸ, ਸਿ਼ਪਿੰਗ ਅਤੇ ਵਾਟਰਵੇਜ਼ ਰਾਜ ਮੰਤਰੀ ਵੀ ਸੁਸ਼ੋਭਿਤ ਸਨ





ਇਸ ਮੌਕੇ ਬੋਲਦਿਆਂ ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ,"ਇਹ ਸਹੂਲਤ ਭਾਵਨਗਰ ਦੇ ਲੋਕਾਂ ਨੂੰ ਸਮਰਪਿਤ ਹੈ ਇਸੇ ਤਰ੍ਹਾਂ ਦੀਆਂ ਹਾਲ ਹੀ ਵਿੱਚ ਉਦਘਾਟਨ ਕੀਤੀਆਂ ਜਾਣ ਵਾਲੀਆਂ ਅਜਿਹੀਆਂ ਸਹੂਲਤਾਂ ਦੇਸ਼ ਨੂੰ ਸੰਕਟ ਸਮੇਂ ਸਹਾਇਤਾ ਦੇਣਗੀਆਂ" ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੇਸ਼ ਲਈ ਦੂਰ ਦ੍ਰਿਸ਼ਟੀ ਨੂੰ ਦੁਹਰਾਉਂਦਿਆਂ ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਕਿ ਦੇਸ਼ ਨੂੰ ਕੋਵਿਡ ਤੋਂ ਸੁਰੱਖਿਅਤ ਕਰਨ ਲਈ "ਸਮੂਹ ਸਮਾਜ" ਪਹੁੰਚ ਰਾਹੀਂ ਲੋਕ ਭਾਗੀਦਾਰੀ ਦੀ ਭਾਵਨਾ ਨਾਲ ਦੇਸ਼ ਵਿੱਚ ਕੰਮ ਕੀਤਾ ਜਾ ਰਿਹਾ ਹੈ ਕੇਂਦਰੀ ਸਿਹਤ ਮੰਤਰੀ ਨੇ ਨੋਟ ਕੀਤਾ ਕਿ ਕੋਵਿਡ 19 ਦੀ ਪਹਿਲੀ ਲਹਿਰ ਖਿਲਾਫ ਲੜਾਈ ਲਈ ਲਾਕਡਾਊਨ ਦੌਰਾਨ ਲੋਕਾਂ ਨੇ ਕੋਵਿਡ ਉਚਿਤ ਵਿਹਾਰ ਅਤੇ ਸਮਾਜਿਕ ਦੂਰੀ ਵਰਗੇ ਤਰੀਕੇ ਅਪਣਾ ਕੇ ਸਹਿਯੋਗ ਦਰਸਾਇਆ ਹੈ ਉਹਨਾਂ ਕਿਹਾ ,"ਵੱਖ ਵੱਖ ਭਾਗੀਦਾਰਾਂਦੋਨੋਂ ਸਰਕਾਰੀ ਅਤੇ ਨਿਜੀ ਖੇਤਰ, ਦੁਆਰਾ ਕੀਤੇ ਗਏ ਸਹਿਯੋਗ ਦਾ ਹੀ ਸਬੂਤ ਹੈ ਕਿ ਅਸੀਂ ਆਪਣੀ ਆਕਸੀਜਨ ਸਮਰੱਥਾ ਜੋ ਕੇਵਲ 4,000 ਮੀਟ੍ਰਿਕ ਟਨ ਸੀ, ਨੂੰ ਥੋੜੇ ਜਿਹੇ ਸਮੇਂ ਵਿੱਚ ਵਧਾ ਕੇ 12,000 ਮੀਟ੍ਰਿਕ ਟਨ ਕਰ ਸਕੇ ਹਾਂ"
ਸਾਡੇ ਸਾਹਮਣੇ ਕੋਵਿਡ 19 ਦੀ ਲਗਾਤਾਰ ਚੁਣੌਤੀ ਬਾਰੇ ਸ਼੍ਰੀ ਮਾਂਡਵੀਯਾ ਨੇ ਜਿ਼ਕਰ ਕਰਦਿਆਂ ਕਿਹਾ ,"ਅਸੀਂ ਦੂਜੀ ਲਹਿਰ ਤੋਂ ਬਹੁਤ ਕੁਝ ਸਿੱਖਿਆ ਹੈ , ਜਿਵੇਂ ਆਕਸੀਜਨ ਸਪਲਾਈ , ਹਸਪਤਾਲਾਂ ਵਿੱਚ ਬਿਸਤਰੇ ਅਤੇ ਦਵਾਈਆਂ ਹੁਣ ਅਸੀਂ ਇਸ ਆਪਾਤਕਾਲੀਨ ਮੌਕੇ ਨਾਜ਼ੁਕ ਸਿਹਤ ਸੰਭਾਲ ਮੈਡੀਕਲ ਲੋੜਾਂ ਖਰੀਦਣ ਲਈ ਹਰੇਕ ਜਿ਼ਲ੍ਹੇ ਨੂੰ ਕਾਫੀ ਫੰਡ ਯਕੀਨੀ ਬਣਾਏ ਹਨ ਕੈਬਨਿਟ ਨੇ ਹਾਲ ਹੀ ਵਿੱਚ ਕੋਵਿਡ 19 ਐਮਰਜੈਂਸੀ ਹੁੰਗਾਰੇ ਵਜੋਂ 23,000 ਕਰੋੜ ਰੁਪਏ ਦੇ ਪੈਕੇਜ ਨੂੰ ਪ੍ਰਵਾਨਗੀ ਦਿੱਤੀ ਹੈ ਅਸੀਂ ਬੱਚਿਆਂ ਲਈ ਸਭ ਤੋਂ ਪ੍ਰਭਾਵਸ਼ਾਲੀ ਸਿਹਤ ਸੰਭਾਲ ਮੁਹੱਈਆ ਕਰਨ ਲਈ ਸਾਰੇ ਹਸਪਤਾਲਾਂ ਵਿੱਚ ਬੱਚਿਆਂ ਦੀ ਸਿਹਤ ਸੰਭਾਲ ਲਈ ਕਾਫੀ ਵਿਵਸਥਾਵਾਂ ਕੀਤੀਆਂ ਹਨ ਅਸੀਂ ਸੂਬਾ ਅਤੇ ਕੇਂਦਰ ਪੱਧਰ ਤੇ ਬੱਫਰ ਸਟਾਕ ਪ੍ਰਣਾਲੀ ਵੀ ਵਿਕਸਿਤ ਕਰ ਰਹੇ ਹਾਂ, ਜੋ ਕਿਸੇ ਵੀ ਸਿਹਤ ਸੰਕਟ ਦੇ ਕੇਸ ਵਿੱਚ ਵਰਤੀ ਜਾ ਸਕਦੀ ਹੈ ਇਸ ਲਈ, ਇਸ ਕੋਵਿਡ ਪੈਕੇਜ ਰਾਹੀਂ ਸਰਵ ਵਿਆਪਕ ਯੋਜਨਾ ਅਤੇ ਸਮਰੱਥਾ ਉਸਾਰੀ ਅਗਲੇ 6 ਮਹੀਨਿਆਂ ਵਿੱਚ ਕੀਤੀ ਜਾ ਰਹੀ ਹੈ"
ਦੀਨਦਯਾਲ ਪੋਰਟ ਟਰਸਟ ਨੇ ਆਪਣੇ ਕਾਰਪੋਰੇਟ ਸਮਾਜਿਕ ਜਿ਼ੰਮੇਵਾਰੀ ਭਾਵਨਗਰ ਦੇ ਸਰ ਤਖ਼ਤਸਿਹੰਜੀ ਹਸਪਤਾਲ ਵਿੱਚ ਦੋ ਮੈਡੀਕਲ ਆਕਸੀਜਨ ਪੀ ਐੱਸ ਯੁਨਿਟਸ ਸਥਾਪਿਤ ਕੀਤੇ ਹਨ ਇਸ ਨੂੰ ਗੁਜਰਾਤ ਸਰਕਾਰ 2.53 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਚਲਾ ਰਹੀ ਹੈ ਸਥਾਪਿਤ ਕੀਤੇ ਗਏ ਪੀ ਐੱਸ ਆਕਸੀਜਨ ਜਨਰੇਟਰ ਯੁਨਿਟ, ਹਰੇਕ ਦੀ ਸਮਰੱਥਾ 1,000 ਐੱਲ ਪੀ ਐੱਮ (ਲੀਟਰਜ਼ ਪ੍ਰਤੀ ਮਿੰਟ ਹੈ) ਉਦਾਹਰਣ ਦੇ ਤੌਰ ਤੇ ਹਰੇਕ ਯੁਨਿਟ 5—6 ਬਾਰ ਪ੍ਰੈਸ਼ਰ ਨਾਲ 60,000 ਲੀਟਰਜ਼ ਪ੍ਰਤੀ ਘੰਟਾ ਅਤੇ ਕੁੱਲ 1,20,000 ਲੀਟਰਜ਼ ਪ੍ਰਤੀ ਘੰਟਾ ਮੈਡੀਕਲ ਆਕਸੀਜਨ ਪੈਦਾ ਕਰਦਾ ਹੈ , ਜਿਸ ਨੂੰ ਕੋਵਿਡ ਦੇ ਇਲਾਜ ਦੇ ਨਾਲ ਨਾਲ ਹਸਪਤਾਲ ਵਿੱਚ ਦਾਖ਼ਲ ਹੋਰ ਸਾਰੇ ਮਰੀਜ਼ਾਂ ਲਈ ਵੀ ਵਰਤਿਆ ਜਾ ਸਕਦਾ ਹੈ ਇਹ ਪ੍ਰਣਾਲੀ ਮਰੀਜ਼ਾਂ ਦੇ ਇਲਾਜ ਲਈ ਬਾਰ ਬਾਰ ਸਲੰਡਰਾਂ ਨੂੰ ਭਰਨ ਦੀ ਮੁਸ਼ਕਿਲ ਖ਼ਤਮ ਕਰੇਗੀ ਅਤੇ ਹਸਪਤਾਲ ਵਿੱਚ ਸਹਿਜ ਅਤੇ ਲਗਾਤਾਰ ਆਕਸੀਜਨ ਸਪਲਾਈ ਯਕੀਨੀ ਬਣਾਏਗੀ
ਪੀ ਐੱਸ ਆਕਸੀਜਨ ਜਨਰੇਸ਼ਨ ਯੁਨਿਟ ਇਸ ਵਿੱਚ ਦਰਾਮਦ ਕੀਤੇ ਮੌਲੀਕਿਯੂਲਰ ਆਕਸੀਜਨ ਸੀਵਜ਼ ਇੰਨ ਪ੍ਰੈਸ਼ਰਾਈਜ਼ਡ ਅਤੇ ਡਪ੍ਰੈਸ਼ਰਾਈਜ਼ਡ ਸਥਿਤੀ ਰਾਹੀਂ ਪ੍ਰੈਸ਼ਰ ਸਵਿੰਗ ਅਬਜ਼ੋਰਪਸ਼ਨ ਅਤੇ ਡਿਜ਼ੋਰਪਸ਼ਨ ਤਰੀਕਿਆਂ ਦੀ ਲਗਾਤਾਰ ਪ੍ਰਕਿਰਿਆ ਨਾਲ ਸ਼ੁੱਧ ਆਕਸੀਜਨ ਗੈਸ ਪੈਦਾ ਕਰਦਾ ਹੈ ਅਤੇ ਅਖ਼ੀਰ ਵਿੱਚ ਘੱਟੋ ਘੱਟ 93% ਸ਼ੁੱਧ ਆਕਸੀਜਨ ਦੇਂਦਾ ਹੈ
ਸ਼੍ਰੀ ਸੰਜੀਵ ਰੰਜਨ , ਸਕੱਤਰ ਪੋਰਟਸ ਮੰਤਰਾਲਾ ਵੀ ਇਸ ਮੌਕੇ ਵਰਚੁਅਲੀ ਮੌਜੂਦ ਸਨ ਡਾਕਟਰ ਭਾਰਤੀ ਬੇਨ ਧੀਰੂ ਭਾਈ ਸਿ਼ਆਲ , ਐੱਮ ਪੀ ਭਾਵਨਗਰ , ਮਿਸ ਕੀਰਤੀ ਦਾਨੀਦਰੀਆ , ਮੇਅਰ ਭਾਵਨਗਰ ਅਤੇ ਗੁਜਰਾਤ ਸਰਕਾਰ ਦੇ ਸੀਨੀਅਰ ਅਧਿਕਾਰੀ ਜਿ਼ਲ੍ਹਾ ਪੰਚਾਇਤ ਪ੍ਰਧਾਨਾਂ ਨਾਲ ਇਸ ਮੌਕੇ ਹਾਜ਼ਰ ਸਨ

*********

ਐੱਮ ਵੀ
ਐੱਚ ਐੱਫ ਡਬਲਯੁ / ਐੱਚ ਐੱਫ ਐੱਮ ਭਾਵ ਨਗਰ ਪੀ ਐੱਸ ਪਲਾਂਟ ਇਨੋਗਰੇਸ਼ਨ / 12 ਜੁਲਾਈ 2021 / 4



(Release ID: 1734862) Visitor Counter : 173