ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬਾਇਓਟੈਕਨੋਲੋਜੀ ਵਿਭਾਗ ਨੂੰ ਆਮ ਨਾਗਰਿਕਾਂ ਦੇ ਲਈ ਸੇਵਾ ਪ੍ਰਦਾਤਾ ਦੇ ਰੂਪ ਵਿੱਚ ਉਭਰਣ ਦਾ ਸਮਾਂ ਆ ਗਿਆ ਹੈ: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ


ਬਾਇਓਟੈਕਨੋਲੋਜੀ ਵਿਭਾਗ ਦੀ ਸਮੀਖਿਆ ਬੈਠਕ ਹੋਈ

Posted On: 09 JUL 2021 6:13PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ, ਪਰਮਾਣੂ ਊਰਜਾ ਵਿਭਾਗ ਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਕੋਵਿਡ ਮਹਾਮਾਰੀ ਦੇ ਚਲਦੇ ਬਾਇਓਟੈਕ ਅਤੇ ਜੈਨੇਟਿਕ ਖੋਜ ‘ਤੇ ਧਿਆਨ ਕੇਂਦ੍ਰਿਤ ਹੋਇਆ ਹੈ ਅਤੇ ਇਹ ਸਾਨੂੰ ਰਣਨੀਤਕ ਖੋਜ ਪਰਿਣਾਮਾਂ ‘ਤੇ ਕੰਮ ਕਰਨ ਦਾ ਇੱਕ ਉਪਯੁਕਤ ਅਵਸਰ ਪ੍ਰਦਾਨ ਕਰਦਾ ਹੈ ਜੋ ਵਿਸ਼ੇਸ਼ ਰੂਪ ਨਾਲ ਭਾਰਤ-ਕੇਂਦ੍ਰਿਤ ਹਨ। ਨਾਲ ਹੀ ਇਹ ਸਮਕਾਲੀਨ ਸਿਹਤ ਦ੍ਰਿਸ਼ ਤੋਂ ਉਤਪੰਨ ਕਈ ਪ੍ਰਸ਼ਨਾਂ ਦੇ ਉੱਤਰ ਪ੍ਰਦਾਨ ਕਰ ਸਕਦਾ ਹੈ।

ਨਵੇਂ ਮੰਤਰਾਲੇ ਦਾ ਕਾਰਜਭਾਰ ਸੰਭਾਲਣ ਦੇ ਬਾਅਦ ਵਿਭਾਗ ਦੀ ਆਪਣੀ ਪਹਿਲੀ ਸਮੀਖਿਆ ਬੈਠਕ ਦੇ ਦੌਰਾਨ ਬਾਇਓਟੈਕਨੋਲੋਜੀ ਵਿਗਿਆਨੀਆਂ ਨੂੰ ਸੰਬੋਧਿਤ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ, “ਭਾਰਤ ਦੇ ਪਾਸ ਖੋਜ ਦੇ ਨਾਲ-ਨਾਲ ਮੈਡੀਕਲ ਦੋਵਾਂ ਦੇ ਲਈ ਵਿਸ਼ਾਲ ਸੰਸਾਧਨ ਸਮੱਗ੍ਰੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਭਾਰਤੀ ਫੇਨੋਟਾਈਪ ਅਤੇ ਭਾਰਤ ਜੀਨੋਟਾਈਪ ਬਾਕੀ ਦੁਨੀਆ ਤੋਂ ਅਲੱਗ ਹਨ, ਨਿਵਾਰਕ ਅਤੇ ਕਲੀਨਿਕਲ ਵਿਕਲਪਾਂ ਦੇ ਪੇਸ਼ਕਸ਼ ਭਾਰਤ ਦੀ ਤਰਫ ਤੋਂ ਦੁਨੀਆ ਨੂੰ ਹੋ ਸਕਦੀ ਹੈ। ਪਰਿਣਾਮ ਸਦਕਾ, ਮਹਾਮਾਰੀ ਵਿਗਿਆਨ ਦੇ ਨਾਲ-ਨਾਲ ਬਿਮਾਰੀਆਂ ਦੇ ਕਲੀਨਿਕਲ ਕੋਰਸ, ਜਿਸ ਵਿੱਚ ਵਰਤਮਾਨ ਵਿੱਚ ਕੋਰੋਨਾ ਵਾਇਰਸ ਜਾਂ ਮਯੂਟੈਂਟ ਵਾਇਰਸ ਦੇ ਕਾਰਣ ਫੈਲਣ ਵਾਲੇ ਸੰਕ੍ਰਮਣ ਸ਼ਾਮਲ ਹਨ, ਅਲੱਗ-ਅਲੱਗ ਹੋ ਸਕਦੇ ਹਨ। ਇਸ ਲਈ ਭਾਰਤ ਦੇ ਸ਼ੋਧਕਰਤਾਵਾਂ ਅਤੇ ਵਿਗਿਆਨੀਆਂ ‘ਤੇ ਵੀ ਭਾਰਤ ਵਿੱਚ ਰੋਗੀਆਂ ਨੂੰ ਭਾਰਤੀ ਉਪਚਾਰ ਪ੍ਰਦਾਨ ਕਰਨ ਦੀ ਜ਼ਿੰਮੇਦਾਰੀ ਹੈ।”

ਮੰਤਰੀ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਗਿਆਨਕ ਅਤੇ ਟੈਕਨੋਲੋਜੀ ਨਾਲ ਸਬੰਧਿਤ ਪ੍ਰੋਗਰਾਮ ਵਿੱਚ ਵਿਅਕਤੀਗਤ ਰੂਚੀ ਲੈਂਦੇ ਹਨ ਅਤੇ ਇਹ ਪੂਰੀ ਬਿਰਾਦਰੀ ਦੇ ਲਈ ਇੱਕ ਵੱਡਾ ਸਮਰਥਨ ਅਤੇ ਸੁਰੱਖਿਆ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਬਾਇਓਟੈਕਨੋਲੋਜੀ ਦੇ ਮਾਹਿਰਾਂ ਨਾਲ ਘੱਟ ਤੋਂ ਘੱਟ ਦੋ ਵਿਸ਼ਿਸ਼ਟ ਪ੍ਰੋਜੈਕਟਾਂ ਦੀ ਪਹਿਚਾਣ ਕਰਨ ਦੀ ਤਾਕੀਦ ਕੀਤੀ, ਜਿਨ੍ਹਾਂ ‘ਤੇ ਸ਼ੋਧ ਕੀਤਾ ਜਾ ਸਕਦਾ ਹੈ ਅਤੇ 2022 ਵਿੱਚ ਭਾਰਤ ਦੀ 75ਵੀਂ ਸੁਤੰਤਰਤਾ ਵਰ੍ਹੇਗੰਢ ਦੇ ਆਸਪਾਸ ਨਿਸ਼ਚਿਤ ਨਿਸ਼ਕਰਸ਼ ਅਤੇ ਪਰਿਣਾਮ ਦੇ ਨਾਲ ਪੂਰਾ ਕੀਤਾ ਜਾ ਸਕਦਾ ਹੈ। ਡਾ. ਸਿੰਘ ਨੇ ਕਿਹਾ, “ਜੇਕਰ ਅਸੀਂ ਅਜਿਹਾ ਕਰਨ ਵਿੱਚ ਸਫਲ ਹੁੰਦੇ ਹਨ, ਤਾਂ ਅਸੀਂ ਨਾ ਸਿਰਫ ਭਾਰਤੀ ਵਿਗਿਆਨੀਆਂ ਦੀ ਉਤਕ੍ਰਿਸ਼ਟ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਪਾਣਗੇ, ਬਲਕਿ ਸ਼ੋਧ ਨਿਸ਼ਕਰਸ਼ਾਂ ਦੇ ਨਾਲ ਆਉਣ ਵਿੱਚ ਵੀ ਸਫਲ ਹੋਣਗੇ। ਭਾਰਤੀ ਵਿਗਿਆਨੀਆਂ ਦੇ ਇਸ ਕਾਰਜ ਨੂੰ ਦੁਨੀਆ ਭਰ ਵਿੱਚ ਸਰਾਹਾ ਅਤੇ ਛਾਪਿਆ ਜਾਵੇਗਾ ਕਿਉਂਕਿ ਮਾਨਵ ਜਾਤੀ ਦੇ ਲਈ ਸਭ ਤੋਂ ਮੁਸ਼ਕਲ ਦੌਰ ਵਿੱਚ ਇਸ ਭਾਰਤੀ ਖੋਜ ਦੀ ਅਲੱਗ ਅਸਹਮੀਅਤ ਹੋਵੇਗੀ।”

ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਅਪਾਰ ਸੰਭਾਵਨਾਵਾਂ ਦਾ ਜ਼ਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ, ਕਿਸੇ ਵੀ ਤਰ੍ਹਾਂ ਇਸ ਦਾ ਬਿਹਤਰ ਉਪਯੋਗ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ, ਹੁਣ ਇੱਕ ਵਿਸ਼ੇਸ਼ ਜੋਰ ਦੇਣ ਅਤੇ ਇਸ ਵਿੱਚ ਤੇਜ਼ੀ ਲਿਆਉਣ ਦਾ ਸਮਾਂ ਹੈ। ਮੰਤਰੀ ਨੇ ਬਾਇਓਟੈਕਨੋਲੋਜੀ ਵਿਭਾਗ ਨੂੰ ਏਮਸ ਜਿਹੇ ਪ੍ਰਮੁੱਖ ਮੈਡੀਕਲ ਸੰਸਥਾਨਾਂ ਦੇ ਨਾਲ ਸੰਯੁਕਤ ਪ੍ਰੋਜੈਕਟਾਂ ਦੇ ਸੰਚਾਲਨ ਦੀ ਵਿਵਹਾਰਕਤਾ ਦਾ ਪਤਾ ਲਗਾਉਣ ਦੇ ਲਈ ਕਿਹਾ ਅਤੇ ਨਾਲ ਹੀ ਇਨ੍ਹਾਂ ਪ੍ਰੋਜੈਕਟਾਂ ਵਿੱਚ ਉਦਯੋਗ, ਨਿਜੀ ਖੇਤਰ ਨਾਲ ਲੋਕਾਂ ਅਤੇ ਯੁਵਾ ਸਟਾਰਟ-ਅਪ ਨੂੰ ਵੀ ਸ਼ਾਮਲ ਕਰਨ ਨੂੰ ਕਿਹਾ।

ਡਾ. ਜਿਤੇਂਦਰ ਸਿੰਘ ਨੇ ਵਿਸ਼ੇਸ਼ ਰੂਪ ਨਾਲ ਵਿਭਾਗ ਵਿੱਚ ਖੁਦਮੁਖਤਿਆਰੀ ਸੰਸਥਾਵਾਂ ਦੇ ਕੰਮ ਕਰਨ ਦੀ ਸੰਖਿਆ ਵਿੱਚ ਕਟੌਤੀ ਕਰਕੇ ਜਾਂ ਉਨ੍ਹਾਂ ਨੂੰ ਵਧੇਰੇ ਕੇਂਦ੍ਰਿਤ ਅਤੇ ਉਨਮੁਖ ਬਣਾਉਣ ਦੇ ਲਈ ਦੋ ਜਾਂ ਦੋ ਤੋਂ ਵੱਧ ਮਰਜ ਕਰਨ ਦਾ ਯਤਨ ਕਰਕੇ ਢਾਂਚਾਗਤ ਮਜ਼ਬੂਤੀ ਪ੍ਰਦਾਨ ਕਰਨ ਦੀ ਜ਼ਰੂਰਤ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਕਿਹਾ, ਸਮਾਂ ਆ ਗਿਆ ਹੈ ਕਿ ਬਾਇਓਟੈਕਨੋਲੋਜੀ ਵਿਭਾਗ ਆਮ ਨਾਗਰਿਕਾਂ ਦੇ ਲਈ ਇੱਕ ਸੇਵਾ ਪ੍ਰਦਾਤਾ ਦੇ ਰੂਪ ਵਿੱਚ ਉਭਰੇ ਅਤੇ ‘ਈਜ਼ ਆਵ੍ ਲਿਵਿੰਗ’ ਅਤੇ ‘ਈਜ਼ ਆਵ੍ ਹੈਲਥ’ ਵਿੱਚ ਯੋਗਦਾਨ ਕਰੇ। ਮੰਤਰੀ ਨੇ ਸਾਰੇ ਪ੍ਰਕਾਰ ਦੀ ਫਿਜ਼ੂਲਖਰਚੀ ਨੂੰ ਘੱਟ ਕਰਨ ਦੀ ਜ਼ਰੂਰਤ ‘ਤੇ ਵੀ ਜੋਰ ਦਿੱਤਾ।

ਇਸ ਤੋਂ ਪਹਿਲਾਂ, ਮੰਤਰੀ ਦਾ ਸੁਆਗਤ ਕਰਦੇ ਹੋਏ, ਬਾਇਟੈਕਨੋਲੋਜੀ ਵਿਭਾਗ ਦੇ ਸਕੱਤਰ ਡਾ. ਰੇਣੂ ਸਵਰੂਪ ਨੇ ਕਿਹਾ ਕਿ ਵਿਭਾਗ ਖੇਤੀਬਾੜੀ ਪ੍ਰਥਾਵਾਂ, ਖਾਦ ਅਤੇ ਪੋਸ਼ਣ ਸੁਰੱਖਿਆ ਅਤੇ ਸਸਤੀ ਸਿਹਤ ਦੇਖਭਾਲ ਵਿੱਚ ਸੁਧਾਰ ਦੇ ਲਈ ਬਾਇਓਟੈਕ ਉਤਪਾਦਾਂ, ਪ੍ਰਕਿਰਿਆਵਾਂ ਅਤੇ ਟੈਕਨੋਲੋਜੀਆਂ ਨੂੰ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਪ੍ਰਯਤਨ ਕਰ ਰਿਹਾ ਹੈ।

 

ਬੈਠਕ ਵਿੱਚ ਵਿਭਾਗ ਦੇ ਪ੍ਰਸ਼ਾਸਨਿਕ ਵਿੰਗ ਦੇ ਸੀਨੀਅਰ ਵਿਗਿਆਨੀ, ਅੰਕੜਾ ਸਲਾਹਕਾਰ ਅਤੇ ਅਧਿਕਾਰੀ ਸ਼ਾਮਲ ਹੋਏ।

 

 

(Union Minister Dr.Jitendra Singh addressing the Biotechnology Scientists at a meeting convened by him at New Delhi on Friday.)

 

*********

ਐੱਸਐੱਸ/ਆਰਕੇਪੀ


(Release ID: 1734753) Visitor Counter : 231