ਜਹਾਜ਼ਰਾਨੀ ਮੰਤਰਾਲਾ

ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਬਾਰੇ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਮੰਤਰਾਲੇ ਦੇ ਚਲ ਰਹੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ

Posted On: 11 JUL 2021 1:48PM by PIB Chandigarh

ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ  ਮਾਰਗਾਂ ਬਾਰੇ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਮੰਤਰਾਲੇ ਦੇ ਚਲ ਰਹੇ ਸਾਰੇ ਪ੍ਰੋਜੈਕਟਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਡਾ. ਸੰਜੀਵ ਰੰਜਨ, ਸਕੱਤਰ, ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ  ਮਾਰਗ ਮੰਤਰਾਲਾ (ਐੱਮਓਪੀਐੱਸਡਬਲਯੂ) ਨੇ ਮੰਤਰੀ ਨੂੰ ਮੰਤਰਾਲੇ ਦੇ ਵੱਖ-ਵੱਖ ਪ੍ਰੋਜੈਕਟ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਮੰਤਰੀ ਨੇ ਆਪਣੇ ਚੈਂਬਰ ਵਿੱਚ ਮੰਤਰਾਲੇ ਦੇ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ।
 

 


 ਸ੍ਰੀ ਸਰਬਾਨੰਦ ਨੇ ਕਿਹਾ ਕਿ ਉਨ੍ਹਾਂ ਉਪਰ ਦਿੱਤੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਉਹ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਉਹ ਮੰਤਰਾਲੇ ਦੇ ਉਨ੍ਹਾਂ ਤੋਂ ਪਹਿਲਾਂ ਵਾਲੇ ਮੰਤਰੀ ਦੁਆਰਾ ਕੀਤੇ ਗਏ ਸਾਰੇ ਚੰਗੇ ਕੰਮਾਂ ਨੂੰ ਅੱਗੇ ਵਧਾਉਣਗੇ ਅਤੇ ਆਪਣੀ ਨਵੀਂ ਟੀਮ ਨਾਲ ਗੰਭੀਰ ਯਤਨ ਕਰਨਗੇ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਾਰੇ ਨਿਰਧਾਰਤ ਮੀਲ ਪੱਥਰ ਬਿਨਾਂ ਕਿਸੇ ਦੇਰੀ ਦੇ ਪ੍ਰਾਪਤ ਕੀਤੇ ਜਾਣ।

 

ਡਾ. ਸੰਜੀਵ ਰੰਜਨ, ਸੱਕਤਰ, ਐੱਮਓਪੀਐੱਸਡਬਲਿਊ, ਸ਼੍ਰੀ ਸੰਜੇ ਬੰਦੋਪਾਧਯਾਏ, ਐਡੀਸ਼ਨਲ ਸਕੱਤਰ, ਐੱਮਓਪੀਐੱਸਡਬਲਿਊ, ਸ਼੍ਰੀ ਵਿਕਰਮ ਸਿੰਘ, ਸੰਯੁਕਤ ਸਕੱਤਰ (ਬੰਦਰਗਾਹਾਂ), ਸ਼੍ਰੀ ਲੂਕਾਸ ਐੱਲ ਕਾਮਸੂਆਨ, ਸੰਯੁਕਤ ਸਕੱਤਰ (ਪ੍ਰਸ਼ਾਸਨ) ਨੇ ਟ੍ਰਾਂਸਪੋਰਟ ਭਵਨ, ਨਵੀਂ ਦਿੱਲੀ ਸਥਿਤ ਐੱਮਓਪੀਐੱਸਡਬਲਿਊ ਦਫਤਰ ਵਿਖੇ ਪਹੁੰਚਣ 'ਤੇ ਕੇਂਦਰੀ ਮੰਤਰੀ ਦਾ ਸੁਆਗਤ ਕੀਤਾ।

 

**********

 

 ਐੱਮਜੇਪੀਐੱਸ / ਜੇਕੇ



(Release ID: 1734740) Visitor Counter : 166