ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਰਥ ਯਾਤਰਾ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ

Posted On: 11 JUL 2021 4:36PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਰਥ ਯਾਤਰਾ ਦੀ ਪੂਰਵ ਸੰਧਿਆ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਨਿਮਨਲਿਖਤ ਉਨ੍ਹਾ ਦੇ ਸੰਦੇਸ਼ ਦਾ ਮੂਲ-ਪਾਠ ਹੈ-

 

 “ਰਥ ਯਾਤਰਾ ਦੇ ਪਾਵਨ ਅਵਸਰ ‘ਤੇ ਸਾਰੇ ਦੇਸ਼ਵਾਸੀਆਂ ਨੂੰ ਮੇਰੀਆਂ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ!

 

ਓਡੀਸ਼ਾ ਦੇ ਪੁਰੀ ਵਿੱਚ ਭਗਵਾਨ ਜਗਨਨਾਥ ਦੀ ਪਰੰਪਰਾਗਤ ਰਥ ਯਾਤਰਾ ਸਥਾਨਕ ਅਤੇ ਸੰਪੂਰਨ ਭਾਰਤ ਦੇ ਸ਼ਰਧਾਲੂਆਂ ਦੇ ਲਈ  ਬਹੁਤ ਹੀ ਉਤਸੁਕਤਾ ਉਡੀਕਿਆ ਜਾਣ ਭਾਵਪੂਰਨ ਅਵਸਰ ਹੁੰਦਾ ਹੈ। ਰਥ ਯਾਤਰਾ ਸਾਡੇ ਵਿਵਿਧਪੂਰਨ ਅਤੇ ਸਮਾਵੇਸ਼ੀ ਲੋਕਾਚਾਰ ਦਾ ਪ੍ਰਤੀਕ ਹੈ ਅਤੇ ਭਗਵਾਨ ਜਗਨਨਾਥ ਦੇ ਭਗਤਾਂ ਦੇ ਲਈ ਇਸ ਦਾ ਗਹਿਰਾ ਅਧਿਆਤਮਕ ਮਹੱਤਵ ਹੈ।

 

ਭਗਵਾਨ ਜਗਨਨਾਥ, ਬਲਰਾਮ ਜੀ ਅਤੇ ਸੁਭੱਦਰਾ ਜੀ ਦੇ ਸ਼ਾਨਦਾਰ ਰਥ, ਸੰਪੂਰਨ ਬ੍ਰਹਿਮੰਡ ਵਿੱਚ ਈਸ਼ਵਰੀ ਦਿੱਵਤਾ ਦੇ ਪ੍ਰਤੀਕ ਹਨ।

 

ਇਸ ਵਰ੍ਹੇ ਵੀ ਭਾਰਤ ਅਤੇ ਬਾਕੀ ਵਿਸ਼ਵ ਕੋਵਿਡ-19 ਦੇ ਕਾਰਨ ਇੱਕ ਬੇਮਿਸਾਲ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ, ਇਸ ਲਈ ਮੈਂ ਸਾਰੇ ਨਾਗਰਿਕਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਉਹ ਕੋਵਿਡ ਸੁਰੱਖਿਆ ਦੇ ਲਈ ਨਿਰਧਾਰਿਤ ਮਾਪਦੰਡਾਂ ਦਾ ਪਾਲਨ ਕਰਦੇ ਹੋਏ ਰਥ ਯਾਤਰਾ ਉਤਸਵ ਨੂੰ ਅਤਿਅੰਤ ਸਾਵਧਾਨੀ ਪੂਰਬਕ ਮਨਾਉਣ।

 

ਰਥ ਯਾਤਰਾ ਦੇ ਪਵਿੱਤਰ ਅਤੇ ਮਹਾਨ ਆਦਰਸ਼, ਸਾਡੇ ਜੀਵਨ ਨੂੰ ਸ਼ਾਂਤੀ, ਸਦਭਾਵ ,ਸਿਹਤ ਅਤੇ ਖੁਸ਼ੀ ਨਾਲ ਸਮ੍ਰਿੱਧ ਕਰਨ।”

 

*****

 

ਐੱਮਐੱਸ/ਆਰਕੇ/ਡੀਪੀ


(Release ID: 1734689) Visitor Counter : 146