ਉਪ ਰਾਸ਼ਟਰਪਤੀ ਸਕੱਤਰੇਤ

ਟੈਰੇਸ ਬਾਗਬਾਨੀ ਸਾਨੂੰ ਲਾਗਤ-ਪ੍ਰਭਾਵੀ ਅਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾ ਸਕਦੀ ਹੈ: ਉਪ ਰਾਸ਼ਟਰਪਤੀ


ਸ਼੍ਰੀ ਨਾਇਡੂ ਨੇ ਕਿਹਾ ਕਿ ਬਾਗਬਾਨੀ ਸਾਨੂੰ ਕੁਦਰਤ ਦੇ ਨੇੜੇ ਰੱਖਦੀ ਹੈ

ਉਪ ਰਾਸ਼ਟਰਪਤੀ ਨੂੰ ‘ਟੈਰੇਸ ਗਾਰਡਨ: ਮਿਡੇ ਥੋਟਾ’ ਸਿਰਲੇਖ ਦੀ ਕਿਤਾਬ ਭੇਂਟ ਕੀਤੀ ਗਈ

Posted On: 10 JUL 2021 7:00PM by PIB Chandigarh

ਉਪ-ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੂੰ ਅੱਜ ਸ਼੍ਰੀ ਥੁਮੈਤੀ ਰਘੋਥਮਾ ਰੈੱਡੀ ਦੀ ਕਿਤਾਬ ‘ਟੈਰੇਸ ਗਾਰਡਨ: ਮਿਡੇ ਥੋਟਾ’ ਦੇ ਅੰਗਰੇਜ਼ੀ ਅਨੁਵਾਦ ਦੀ ਪਹਿਲੀ ਕਾਪੀ ਪ੍ਰਾਪਤ ਹੋਈ ਹੈ।

 

ਮੂਲ ਰੂਪ ਵਿੱਚ ਤੇਲੁਗੂ ਵਿੱਚ ਲਿਖੀ ਗਈ ਇਹ ਕਿਤਾਬ, ਸ਼੍ਰੀ ਰੈੱਡੀ ਦੀ ਹੈਦਰਾਬਾਦ ਦੇ ਨਾਰਾਪੱਲੇ ਵਿਖੇ ਛੱਤ ਵਾਲੇ ਬਾਗ਼ ਵਿਕਸਿਤ ਕਰਨ ਦੀ ਸਫ਼ਲ ਯਾਤਰਾ ਦਾ ਇਤਿਹਾਸ ਹੈ। ਸ਼੍ਰੀ ਨਾਇਡੂ ਨੇ ਕਿਤਾਬ ਨੂੰ ਬਾਹਰ ਲਿਆਉਣ ਦੇ ਯਤਨਾਂ ਲਈ ਅਨੁਵਾਦਕ ਸ਼੍ਰੀ ਕੋਡੁਰੂ ਸੀਤਾਰਾਮ ਪ੍ਰਸਾਦ ਅਤੇ ਪ੍ਰਕਾਸ਼ਕ ਸ਼੍ਰੀ ਯਦਲਾਪੱਲੀ ਵੈਂਕਟੇਸ਼ਵਰ ਰਾਓ ਦੀ ਸ਼ਲਾਘਾ ਕੀਤੀ।

 

ਉਪ ਰਾਸ਼ਟਰਪਤੀ ਨੇ ਸ਼੍ਰੀ ਰੈੱਡੀ ਦੀ ਉਨ੍ਹਾਂ ਦੇ ਟੈਰੇਸ ਗਾਰਡਨ ਵਿੱਚ ਖੇਤੀ ਦੇ ਪਰੰਪਰਾਗਤ ਤਰੀਕਿਆਂ ਦੀ ਵਰਤੋਂ ਕਰਨ ਲਈ ਸ਼ਲਾਘਾ ਕੀਤੀ। ਪਿਛਲੇ ਸੱਤ ਸਾਲਾਂ ਵਿੱਚ, ਸ਼੍ਰੀ ਰੈੱਡੀ 1230 ਵਰਗ ਫੁੱਟ ਦੇ ਇੱਕ ਛੋਟੇ ਜਿਹੇ ਖੇਤਰ ਵਿੱਚ 25 ਕੁਇੰਟਲ ਸਬਜ਼ੀਆਂ ਦੀ ਕਾਸ਼ਤ ਕਰ ਸਕੇ ਅਤੇ ਇਹ ਸਭ ਸਿਰਫ ਮਿੱਟੀ ਅਤੇ ਜਾਨਵਰਾਂ ਦੀ ਖਾਦ ਦੀ ਵਰਤੋਂ ਕਰਕੇ ਕੀਤਾ ਗਿਆ ਸੀ। ਉਨ੍ਹਾਂ ਦੇ ਟੈਰੇਸ ਗਾਰਡਨ ਵਿੱਚ ਕੋਈ ਰਸਾਇਣਾਂ ਦੀ ਵਰਤੋਂ ਨਹੀਂ ਕੀਤੀ ਗਈ ਸੀ। ਇਸ ਸ਼ਾਨਦਾਰ ਕਾਰਨਾਮੇ ਦਾ ਜ਼ਿਕਰ ਕਰਦਿਆਂ, ਸ਼੍ਰੀ ਨਾਇਡੂ ਨੇ ਕਿਹਾ, “ਟੈਰੇਸ ਬਾਗਬਾਨੀ ਇੱਕ ਸ਼ਾਨਦਾਰ ਵਿਚਾਰ ਹੈ ਕਿਉਂਕਿ ਇਹ ਸਾਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾ ਸਕਦਾ ਹੈ ਜੋ ਕਿ ਲਾਗਤ ਪ੍ਰਭਾਵੀ ਹੈ।”

 

ਟੈਰੇਸ ਗਾਰਡਨ ਹੋਣ ਦੇ ਫਾਇਦਿਆਂ ਉੱਤੇ ਚਾਨਣਾ ਪਾਉਂਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਨਾ ਸਿਰਫ ਰਸਾਇਣ ਰਹਿਤ ਫ਼ਲਾਂ ਅਤੇ ਸਬਜ਼ੀਆਂ ਦੀ ਤਾਜ਼ਾ ਉਪਜ ਦਿੰਦਾ ਹੈ ਬਲਕਿ ਆਸ-ਪਾਸ ਦੀ ਹਵਾ ਵਿੱਚ ਆਕਸੀਜਨ ਦੇ ਪੱਧਰ ਨੂੰ ਵੀ ਵਧਾਉਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ, “ਬਾਗਬਾਨੀ ਕਿਸੇ ਨੂੰ ਕੁਦਰਤ ਦੇ ਨੇੜੇ ਲਿਆਉਂਦੀ ਹੈ ਅਤੇ ਇਹ ਮਾਨਸਿਕ ਤਣਾਅ ਤੋਂ ਵੀ ਮੁਕਤ ਕਰਦੀ ਹੈ।” 

 

‘ਟੈਰੇਸ ਗਾਰਡਨ: ਮਿਡੇ ਥੋਟਾ’ ਕਿਤਾਬ ਵਿਵਹਾਰਕ ਢੰਗਾਂ ਅਤੇ ਤਕਨੀਕਾਂ ਬਾਰੇ ਸਮਝ ਪ੍ਰਦਾਨ ਕਰਦੀ ਹੈ ਜੋ ਟੈਰੇਸ ਗਾਰਡਨ ਦੀ ਕਾਸ਼ਤ ਕਰਦੇ ਸਮੇਂ ਅਪਣਾਏ ਜਾ ਸਕਦੇ ਹਨ। ਸ਼੍ਰੀ ਨਾਇਡੂ ਨੇ ਕਿਹਾ ਕਿ ਕਿਤਾਬ ਲੋਕਾਂ ਨੂੰ ਟੈਰੇਸ ਬਾਗਬਾਨੀ ਕਰਨ ਲਈ ਪ੍ਰੇਰਿਤ ਕਰਦੀ ਹੈ ਅਤੇ ਉਨ੍ਹਾਂ ਲਈ ਇੱਕ ਸਹੀ ਮਾਰਗ ਦਰਸ਼ਕ ਹੈ ਜੋ ਆਪਣੇ ਖੁਦ ਦੇ ਟੈਰੇਸ ਬਾਗ ਦਾ ਪਾਲਣ ਪੋਸ਼ਣ ਕਰਨਾ ਚਾਹੁੰਦੇ ਹਨ। ਉਪ ਰਾਸ਼ਟਰਪਤੀ ਨੇ ਘਰ ਵਿੱਚ ਖਾਲੀ ਥਾਂਵਾਂ ਵਾਲੇ ਲੋਕਾਂ ਨੂੰ ਸ਼ੌਂਕ ਵਜੋਂ ਬਾਗਬਾਨੀ ਦੀ ਕਾਸ਼ਤ ਕਰਨ ਦੀ ਤਾਕੀਦ ਕੀਤੀ।

 

*****

 

ਐੱਨਐੱਸ/ ਆਰਕੇ/ ਡੀਪੀ



(Release ID: 1734624) Visitor Counter : 124