ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਫ਼ਾਮ ਮਿੰਨ੍ਹ ਚਿਨ੍ਹ ਦੇ ਦਰਮਿਆਨ ਟੈਲੀਫੋਨ ਵਾਰਤਾ
Posted On:
10 JUL 2021 1:14PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਅਤਨਾਮ ਦੇ ਪ੍ਰਧਾਨ ਮੰਤਰੀ ਮਹਾਮਹਿਮ ਫ਼ਾਮ ਮਿੰਨ੍ਹ ਚਿਨ੍ਹ ਨਾਲ ਟੈਲੀਫੋਨ ’ਤੇ ਵਾਰਤਾ ਕੀਤੀ।
ਪ੍ਰਧਾਨਮ ਮੰਤਰੀ ਨਰੇਂਦਰ ਮੋਦੀ ਨੇ ਫ਼ਾਮ ਮਿੰਨ੍ਹ ਚਿਨ੍ਹ ਨੂੰ ਵੀਅਤਨਾਮ ਦੇ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕੀਤੇ ਜਾਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਨ੍ਹਾਂ ਦੇ ਸਮਰੱਥ ਮਾਰਗ–ਦਰਸ਼ਨ ’ਚ ਭਾਰਤ–ਵੀਅਤਨਾਮ ਵਿਆਪਕ ਰਣਨੀਤਕ ਭਾਈਵਾਲੀ ਹੋਰ ਵੀ ਮਜ਼ਬੂਤ ਹੁੰਦੀ ਰਹੇਗੀ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਤੱਥ ਦਾ ਸੁਆਗਤ ਕੀਤਾ ਕਿ ਦੋਵੇਂ ਦੇਸ਼ ਇੱਕ ਖੁੱਲ੍ਹੇ, ਸਮਾਵੇਸ਼ੀ, ਸ਼ਾਂਤੀਪੂਰਣ ਅਤੇ ਨਿਯਮ–ਆਧਾਰਤ ਹਿੰਦ–ਮਹਾਸਾਗਰ ਖੇਤਰ ਉੱਤੇ ਸਮਾਨ ਦ੍ਰਿਸ਼ਟੋਕਣ ਸਾਂਝਾ ਕਰਦੇ ਹਨ ਤੇ ਇਸ ਲਈ ਭਾਰਤ ਅਤੇ ਵੀਅਤਨਾਮ ਦੇ ਦਰਮਿਆਨ ਦੀ ਇਹ ਵਿਆਪਕ ਰਣਨੀਤਕ ਭਾਈਵਾਲੀ ਖੇਤਰੀ ਸਥਿਰਤਾ, ਖ਼ੁਸ਼ਹਾਲੀ ਤੇ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਆਪਣਾ ਯੋਗਦਾਨ ਪਾ ਸਕਦੀ ਹੈ। ਇਸ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਇਹ ਵੀ ਵਰਨਣ ਕੀਤਾ ਕਿ ਇਸ ਵੇਲੇ ਭਾਰਤ ਤੇ ਵੀਅਤਨਾਮ ਦੋਵੇਂ ਹੀ ਸੰਯੁਕਤ ਰਾਸ਼ਟਰ ਪ੍ਰੀਸ਼ਦ ਵਿੱਚ ਸਾਥੀ ਮੈਂਬਰ ਹਨ।
ਪ੍ਰਧਾਨ ਮੰਤਰੀ ਨੇ ਭਾਰਤ ’ਚ ਕੋਵਿਡ–19 ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਵੀਅਤਨਾਮ ਦੀ ਸਰਕਾਰ ਤੇ ਲੋਕਾਂ ਵੱਲੋਂ ਪ੍ਰਦਾਨ ਕੀਤੇ ਗਏ ਵਡਮੁੱਲੇ ਸਮਰਥਨ ਲਈ ਪ੍ਰਧਾਨ ਮੰਤਰੀ ਗਚਨ ਦਾ ਧੰਨਵਾਦ ਕੀਤਾ। ਦੋਵੇਂ ਆਗੂਆਂ ਨੇ ਸਹਿਮਤੀ ਪ੍ਰਗਟ ਕੀਤੀ ਕਿ ਦੋਵੇਂ ਦੇਸ਼ਾਂ ਨੂੰ ਇਸ ਵਿਸ਼ਵ ਮਹਾਮਾਰੀ ਵਿਰੁੱਧ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਲਈ ਆਪਸ ਵਿੱਚ ਸਲਾਹ–ਮਸ਼ਵਰਾ ਤੇ ਸਹਿਯੋਗ ਜਾਰੀ ਰੱਖਣਾ ਚਾਹੀਦਾ ਹੈ।
ਦੋਵੇਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਸਬੰਧਾਂ ਦੀ ਸਥਿਤੀ ਦੀ ਸਮੀਖਿਆ ਕੀਤੀ ਤੇ ਸਹਿਯੋਗ ਦੇ ਵਿਭਿੰਨ ਖੇਤਰਾਂ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਇਹ ਦੇਖਦਿਆਂ ਕਿ ਸਾਲ 2022 ਦੋਵੇਂ ਦੇਸ਼ਾਂ ਵਿਚਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਦੇ ਰੂਪ ਵਿੱਚ ਚਿੰਨ੍ਹਿਤ ਹੈ, ਦੋਵੇਂ ਆਗੂ ਇਸ ਲਈ ਵੀ ਸਹਿਮਤ ਹੋਏ ਕਿ ਇਸ ਸ਼ੁਭ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਸ਼ਾਨਦਾਰ ਤਰੀਕੇ ਨਾਲ ਵਿਭਿੰਨ ਸਮਾਰੋਹਾਂ ਦਾ ਆਯੋਜਨ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਚਿਨ੍ਹ ਨੂੰ ਛੇਤੀ ਤੋਂ ਛੇਤੀ ਉਨ੍ਹਾਂ ਲਈ ਉਚਿਤ ਮਿਤੀ ਨੂੰ ਭਾਰਤ ਦੀ ਸਰਕਾਰੀ ਯਾਤਰਾ ਕਰਨ ਲਈ ਸੱਦਾ ਵੀ ਦਿੱਤਾ।
****
ਡੀਐੱਸ/ਐੱਸਐੱਚ
(Release ID: 1734439)
Visitor Counter : 273
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam