ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸ਼੍ਰੀ ਅਨੁਰਾਗ ਠਾਕੁਰ ਨੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਦੇ ਰੂਪ ਵਿੱਚ ਕਾਰਜਭਾਰ ਸੰਭਾਲਿਆ

Posted On: 08 JUL 2021 6:19PM by PIB Chandigarh

ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਨਵੀਂ ਦਿੱਲੀ ਵਿੱਚ ਯੁਵਾ ਮਾਮਲੇ ਅਤੇ ਖੇਡ ਮੰਤਰੀ ਦੇ ਰੂਪ ਵਿੱਚ ਕਾਰਜਭਾਰ ਸੰਭਾਲਿਆ। ਇਸ ਮੌਕੇ ‘ਤੇ ਮੀਡੀਆ ਨਾਲ ਗੱਲ ਕਰਦੇ ਹੋਏ, ਯੁਵਾ ਮਾਮਲੇ ਅਤੇ ਖੇਡ ਮੰਤਰੀ ਨੇ ਕਿਹਾ ਕਿ ਉਹ ਪ੍ਰਦਾਨ ਕੀਤੀਆਂ ਗਈਆਂ ਜ਼ਿੰਮੇਦਾਰੀਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਪਿਛਲੇ ਖੇਡ ਮੰਤਰੀ ਸ਼੍ਰੀ ਕਿਰਨ ਰਿਜਿਜੂ ਦੁਆਰਾ ਇਸ ਮੰਤਰਾਲੇ ਵਿੱਚ ਕੀਤੇ ਗਏ ਵਧੀਆ ਕੰਮ ਨੂੰ ਅੱਗੇ ਵਧਾਉਣਗੇ ਅਤੇ ਦੇਸ਼ ਵਿੱਚ ਖੇਡ ਸੰਸਕ੍ਰਿਤੀ ਨੂੰ ਹੁਲਾਰਾ ਦੇਣ ਲਈ ਹਰ ਸੰਭਵ ਉਪਆ ਕਰਨਗੇ। ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਖੇਡ ਅਤੇ ਰਾਸ਼ਟਰ ਨਿਰਮਾਣ ਵਿੱਚ ਯੁਵਾਵਾਂ ਦੇ ਯੋਗਦਾਨ  ਨੂੰ ਵਧਾਉਣ ਦਾ ਯਤਨ ਕਰਨਗੇ।

C:\Users\Punjabi\Desktop\Gurpreet Kaur\2021\July 2021\05-07-2021\image001DAXF.jpg

https://twitter.com/IndiaSports/status/1413099483206852614

C:\Users\Punjabi\Desktop\Gurpreet Kaur\2021\July 2021\05-07-2021\image002TTMD.jpg

ਖੇਡ ਵਿਭਾਗ ਦੇ ਸਕੱਤਰ ਸ਼੍ਰੀ ਰਵੀ ਮਿੱਤਲ ਅਤੇ ਯੁਵਾ ਮਾਮਲੇ ਵਿਭਾਗ ਦੀ ਸਕੱਤਰ ਸੁਸ਼੍ਰੀ ਊਸ਼ਾ ਸ਼ਰਮਾ ਨੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਦਾ ਉਨ੍ਹਾਂ ਦੇ ਚੈਂਬਰ ਵਿੱਚ ਸੁਆਗਤ ਕੀਤਾ।

C:\Users\Punjabi\Desktop\Gurpreet Kaur\2021\July 2021\05-07-2021\image003PMGU.jpg

C:\Users\Punjabi\Desktop\Gurpreet Kaur\2021\July 2021\05-07-2021\image004BECG.jpg

 

 

ਸ਼੍ਰੀ ਅਨੁਰਾਗ ਠਾਕੁਰ ਹਮੀਰਪੁਰ, ਹਿਮਾਚਲ ਪ੍ਰਦੇਸ਼ ਤੋਂ ਭਾਰਤੀ ਸੰਸਦ (ਲੋਕਸਭਾ) ਦੇ ਮੈਂਬਰ ਵਜੋਂ ਚਾਰ ਵਾਰ ਚੁਣੇ ਗਏ ਹਨ। ਇਸ ਤੋਂ ਪਹਿਲੇ ਸ਼੍ਰੀ ਠਾਕੁਰ 31 ਮਈ 2019 ਤੋਂ 7 ਜੁਲਾਈ, 2021 ਤੱਕ ਵਿੱਤ ਅਤੇ ਕਾਰਪੋਰੇਟ ਕਾਰਜ ਰਾਜ ਮੰਤਰੀ ਦਾ ਕਾਰਜਭਾਰ ਸੰਭਾਲ ਲਿਆ ਹੈ। ਸੰਸਦ ਦੇ ਅੰਦਰ ਉਨ੍ਹਾਂ ਨੇ ਸੂਚਨਾ ਟੈਕਨੋਲੋਜੀ-ਆਈਟੀ ‘ਤੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਅਤੇ ਲੋਕ ਲੇਖਾ ਕਮੇਟੀ ਦੇ ਮੈਂਬਰ ਦੇ ਰੂਪ ਵਿੱਚ ਕਾਰਜ ਕੀਤਾ ਹੈ। 16ਵੀਂ ਲੋਕਸਭਾ ਦੇ ਦੌਰਾਨ, ਉਨ੍ਹਾਂ ਨੇ ਲੋਕਸਭਾ ਵਿੱਚ ਮੁੱਖ ਸਚੇਤਕ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ, ਜਿਸ ਦੇ ਨਾਲ ਇਸ ਕਾਰਜ ਨੂੰ ਸੰਭਾਲਣ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਬਣ ਗਏ ਹਨ। 

************

ਐੱਨਬੀ/ਓਏ



(Release ID: 1734293) Visitor Counter : 120