ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਵਰਗੀ ਸ਼੍ਰੀਮਤੀ ਬਲਜੀਤ ਕੌਰ ਤੁਲਸੀ ਜੀ ਦੁਆਰਾ ਲਿਖੀ ਪੁਸਤਕ, ‘ਦ ਰਾਮਾਇਣ ਆਵ੍ ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਦੀ ਪਹਿਲੀ ਕਾਪੀ ਪ੍ਰਾਪਤ ਕੀਤੀ

प्रविष्टि तिथि: 09 JUL 2021 3:33PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਘੇ ਵਕੀਲ ਸ਼੍ਰੀ ਕੇਟੀਐੱਸ ਤੁਲਸੀ ਜੀ ਦੀ ਮਾਂ ਸਵਰਗੀ ਸ਼੍ਰੀਮਤੀ ਬਲਜੀਤ ਕੌਰ ਤੁਲਸੀ ਜੀ ਦੁਆਰਾ ਲਿਖੀ ਪੁਸਤਕ ‘ਦ ਰਾਮਾਇਣ ਆਵ੍ ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਦੀ ਪਹਿਲੀ ਕਾਪੀ ਪ੍ਰਾਪਤ ਕੀਤੀ ਹੈ।

 

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, "ਉੱਘੇ ਵਕੀਲ ਸ਼੍ਰੀ ਕੇਟੀਐੱਸ ਤੁਲਸੀ ਜੀ ਦੀ ਮਾਂ ਸਵਰਗੀ ਸ਼੍ਰੀਮਤੀ ਬਲਜੀਤ ਕੌਰ ਤੁਲਸੀ ਜੀ ਦੁਆਰਾ ਲਿਖੀ ਪੁਸਤਕ ‘ਦ ਰਾਮਾਇਣ ਆਵ੍ ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਦੀ ਪਹਿਲੀ ਕਾਪੀ ਪ੍ਰਾਪਤ ਕੀਤੀ। ਇਹ ਪੁਸਤਕ ਆਈਜੀਐੱਨਸੀਏ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ।

 

ਸਾਡੀ ਗੱਲਬਾਤ ਦੌਰਾਨ, ਫ਼ਾਜ਼ਲ ਸ਼੍ਰੀ ਕੇਟੀਐੱਸ ਤੁਲਸੀ ਜੀ ਨੇ ਸਿੱਖ ਧਰਮ ਦੇ ਨੇਕ ਸਿਧਾਂਤਾਂ ਬਾਰੇ ਗੱਲ ਕੀਤੀ ਅਤੇ ਗੁਰਬਾਣੀ ਸ਼ਬਦ ਗਾਇਨ ਵੀ ਕੀਤਾ। ਮੈਂ ਉਨ੍ਹਾਂ ਦੇ ਹਾਵ–ਭਾਵ ਤੋਂ ਪ੍ਰਭਾਵਿਤ ਹੋਇਆ। ਇਹ ਆਡੀਓ ਸੁਣੋ। https://t.co/0R9z836sLi"

 

 

 

 

 

********

 

ਡੀਐੱਸ/ਐੱਸਐੱਚ


(रिलीज़ आईडी: 1734260) आगंतुक पटल : 246
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam