ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਭਾਰਤ ਦੇ ਵਧਦੇ ਸੋਲਰ ਸੈਕਟਰ ਨੂੰ ਹੋਰ ਵਧਾਵਾ ਦੇਣ ਦੇ ਲਈ ਹੈਦਰਾਬਾਦ ਵਿੱਚ ਸੋਲਰ ਥਰਮਲ ਕੰਪੋਨੈਂਟਸ ਦੀ ਨਵੀਂ ਟੈਸਟਿੰਗ ਸੁਵਿਧਾ
Posted On:
07 JUL 2021 6:47PM by PIB Chandigarh
ਹੈਦਰਾਬਾਦ ਵਿੱਚ ਇੱਕ ਨਵੀਂ ਸਥਾਪਤ ਕੇਂਦਰਿਤ ਸੋਲਰ ਥਰਮਲ (ਸੀਐੱਸਟੀ) ਆਧਾਰਤ ਟੈਸਟਿੰਗ ਰਿਗ ਸਹੂਲਤ ਭਾਰਤ ਵਿੱਚ ਵੱਧਦੇ ਸੌਰ ਉਦਯੋਗ ਨੂੰ ਸੋਲਰ ਰਿਸੀਵਰ ਟਿਊਬ,ਤਾਪ ਨੂੰ ਟ੍ਰਾਂਸਫ਼ਰ ਕਰਨ ਵਾਲੇ ਤਰਲ ਪਦਾਰਥ, ਕੰਸੈਂਟ੍ਰੇਟਿਡ ਮਾਈਰਰ ਜਿਹੇ ਸੋਲਰ ਥਰਮਲ ਕੰਪੋਨੈਂਟਸ ਦੀ ਸਮਰੱਥਾ ਅਤੇ ਪ੍ਰਦਰਸ਼ਨ ਦੀ ਟੈਸਟਿੰਗ ਕਰਨ ਵਿੱਚ ਮਦਦ ਕਰ ਸਕਦੀ ਹੈ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਇੱਕ ਖ਼ੁਦਮੁਖ਼ਤਿਆਰ ਸੰਸਥਾਨ, ਇੰਟਰਨੈਸ਼ਨਲ ਐਡਵਾਂਸਡ ਰਿਸਰਚ ਸੈਂਟਰ ਫਾਰ ਪਾਊਡਰ ਮੇਟਰਲੋਜੀ ਐਂਡ ਨਿਊ ਮਟੀਰੀਅਲਜ਼(ਏਆਰਸੀਆਈ) ਦੁਆਰਾ ਸਥਾਪਿਤ ਇਹ ਸਹੂਲਤ, ਇਸਤੇਮਾਲ ਦੀਆਂ ਪ੍ਰਸਥਿਤੀਆਂ ਵਿੱਚ ਸੀਐੱਸਟੀ ਸਿਸਟਮ ਦੇ ਸੋਲਰ ਥਰਮਲ ਕੰਪੋਨੇਂਟਸ ਜਿਹੇ ਸੋਲਰ ਰਿਸੀਵਰ ਟਿਊਬ, ਤਾਪ ਟ੍ਰਾਂਸਫ਼ਰ ਦੇ ਲਈ ਤਰਲ ਪਦਾਰਥ, ਕੰਸੇਨਟ੍ਰੇਟਰ ਮਿਰਰ, ਏਆਰ ਲੈਪਕੀਤੇ ਹੋਏ ਗਲਾਸ ਟਿਊਬ ਜਿਹੇ ਸੋਲਰ ਥਰਮਲ ਕੰਪੋਨੈਂਟਸ ਨੂੰ ਮਾਨਤਾ ਦੇਵੇਗੀ।
ਇਹ ਪਰਿਚਾਲਨ ਦੇ ਅਲੱਗ-ਅਲੱਗ ਮਾਪਦੰਡਾਂ (ਜਿਵੇਂ, ਤਾਪ ਨੂੰ ਟ੍ਰਾਂਸਫ਼ਰ ਕਰਨ ਵਾਲੇ ਤਰਲ ਪਦਾਰਥ (ਐੱਚਟੀਐੱਫ਼) ਦੀ ਪਰਵਾਹ ਦਰ, ਪ੍ਰਚਾਲਨ ਦੇ ਤਾਪਮਾਨ, ਦਬਾਓ, ਆਦਿ)ਅਤੇ ਵਿਭਿੰਨ ਡੀਐੱਨਏ (ਡਾਇਰੈਕਟ ਨਾਰਮਲ ਰੇਡੀਅੰਸ) ਸਥਿਤੀਆਂ ਵਿੱਚ ਸਵਦੇਸ਼ੀ ਕੰਪੋਨੈਂਟਸ ਨੂੰ ਮਾਨਕ ਕੰਪੋਨੈਂਟਸ ਦੇ ਪ੍ਰਦਰਸ਼ਨ(ਤਾਪ ਵਿੱਚ ਵਾਧੇ ਅਤੇ ਤਾਪ ਵਿੱਚ ਨੁਕਸਾਨ ਦੇ ਗੁਣਾਂ) ਦੇ ਸਮਾਨੰਤਰ ਤੁਲਨਾ ਕਰਕੇ ਮਾਨਤਾ ਦੇਵੇਗਾ।
ਹੇਠਲੀਆਂ ਅਤੇ ਮੱਧਮ-ਤਾਪਮਾਨ ਐਪਲੀਕੇਸ਼ਨਾਂ ਵਿੱਚ ਸੋਲਰ ਥਰਮਲ ਤਕਨੀਕਾਂ ਦੇ ਵਿਕਾਸ ਦੇ ਲਈ ਸਵਦੇਸ਼ੀ ਸੋਲਰ ਥਰਮਲਕੰਪੋਨੈਂਟਸ ਨਿਰਮਾਣ ਸਹੂਲਤਾਵਾਂ ਅਤੇ ਕਿਫਾਇਤੀ ਇੰਜਨੀਅਰਿੰਗ ਡਿਜ਼ਾਈਨਾਂ ’ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਜ਼ਿਆਦਾਤਰ ਸੋਲਰ ਥਰਮਲ ਕੰਪਨੀਆਂ ਖਾਸ ਰੂਪ ਨਾਲ ਚੀਨ ਅਤੇ ਯੂਰਪ ਤੋਂ ਸੋਲਰ ਥਰਮਲ ਕੰਪੋਨੈਂਟ ਦਾ ਆਯਾਤ ਕਰਦੀਆਂ ਹਨ।
ਇਸ ਸੰਬੰਧ ਵਿੱਚ, ਏਆਰਸੀਆਈ ਲਾਗਤ ਪ੍ਰਭਾਵੀ ਸੋਲਰ ਰਿਸੀਵਰ ਟਿਊਬ, ਐਂਟੀ-ਰਿਫਲੈਕਟਿਵ (ਏਆਰ) ਕੋਟੇਡ ਗਲਾਸ ਕਵਰ, ਨੈਨੋ ਸਟ੍ਰਕਚਰ ਸਮੱਗਰੀ-ਆਧਾਰਤ ਤਾਪ ਤਰਲ ਪਦਾਰਥ,ਅਤੇ ਟਿਕਾਊ ਰਿਫਲੈਕਟਿਵ ਮਿਰਰ ਦੇ ਵਿਕਾਸ ’ਤੇ ਕੰਮ ਕਰ ਰਿਹਾ ਹੈ ਤਾਂਕਿ ਭਾਰਤ ਵਿੱਚ ਸੋਲਰ ਥਰਮਲ ਸਿਸਟਮ ਦੇ ਪ੍ਰਦਰਸ਼ਨ ਨੂੰ ਬਿਹਤਰ ਕੀਤਾ ਜਾ ਸਕੇ ਅਤੇ ਲਾਗਤ ਵਿੱਚ ਕਟੌਤੀ ਕੀਤੀਜਾ ਸਕੇ।
ਵਿਕਾਸ ਤੋਂ ਇਲਾਵਾ, ਸੋਲਰ ਥਰਮਲ ਤਕਨੀਕਾਂ ਦੀ ਵਰਤੋਂ ਵਿੱਚ ਲਿਆਂਦੇ ਜਾਣ ਦੇ ਲਈ ਇਸਤੇਮਾਲ ਕੀਤੀਆਂ ਵਾਸਤਵਿਕ ਸਥਿਤੀਆਂ ਵਿੱਚ ਕੰਪੋਨੈਂਟਸ ਦੀ ਟੈਸਟਿੰਗ ਅਤੇ ਪ੍ਰਮਾਣੀਕਰਨ ਮਹੱਤਵਪੂਰਨ ਹੈ। ਇਸ ਲੋੜ ਨੂੰ ਪੂਰਾ ਕਰਨ ਦੇ ਲਈ, ਏਆਰਸੀਆਈ ਨੇ ਟੈਕਨੋਲੋਜੀ ਖੋਜ ਕੇਂਦਰ (ਟੀਆਰਸੀ) ਪ੍ਰੋਜੈਕਟ, ਡੀਐੱਸਟੀ, ਭਾਰਤ ਸਰਕਾਰ ਦੁਆਰਾ ਸਪਾਂਸਰ ਇੱਕ ਕੇਂਦਰਤ ਸੋਲਰ ਥਰਮਲ-ਆਧਾਰਤ ਸਿੰਗਲ ਐਕਸਿਸ ਪੈਰਾਬੋਲਿਕ ਟਰਾਫ ਰਿਗ ਸਹੂਲਤ ਦੀ ਸਥਾਪਨਾ ਕੀਤੀ ਹੈ।
ਪੈਰਾਬੋਲਿਕ-ਟਰਾਫ਼ ਟੈਸਟ ਰਿਗ ਸਹੂਲਤ ਵਿੱਚ ਮਾਨਕ ਅਤੇ ਸਵਦੇਸ਼ੀ ਸੋਲਰ ਰਿਸੀਵਰ ਟਿਊਬਾਂ ਦੀਇੱਕੋ ਸਮੇਂ ਟੈਸਟਿੰਗ ਦੀ ਖਾਸੀਅਤ ਹੈ। ਇਸ ਵਿੱਚ ਇੱਕ ਤਾਪ ਤਰਲ ਆਧਾਰਤ ਕਲੋਜ਼ਡ-ਲੂਪ ਸਿਸਟਮ ਹੈ ਜੋ 50 ਤੋਂ 350 ਸੈਲਸੀਅਸ ਤਾਪਮਾਨ ਦੇ ਦਾਇਰੇ ਵਿੱਚ ਕੰਮ ਕਰ ਸਕਦਾ ਹੈ। ਇਹ ਸੋਲਰ ਰੇਡੀਅੰਸ ਦੀ ਸਥਿਤੀ ਦੇ ਸਟੀਕ ਮਾਪ ਦੇ ਨਾਲ ਇਸਤੇਮਾਲ ਕੀਤੀ ਵਾਸਤਵਿਕ ਸਥਿਤੀਆਂ ਵਿੱਚ ਤਾਪ ਲਾਭ ਦਾ ਅਧਿਐਨ ਕਰ ਸਕਦਾ ਹੈ ਅਤੇ ਇਸ ਵਿੱਚ ਪਰਿਚਾਲਨ ਦੇ ਵਿਭਿੰਨ ਤਾਪਮਾਨਾਂ ’ਤੇ ਸੋਲਰ ਰਿਸੀਵਰ ਦੇ ਵਾਸਤਵਿਕ ਤਾਪ ਨੁਕਸਾਨ ਨੂੰ ਮਾਪਣ ਦੇ ਲਈ ਇੱਕ ਇਲੈਕਟ੍ਰਿਕ ਹੀਟਰ ਹੈ।
ਇਹ ਆਰਸੀਆਈ ਦੀ ਟ੍ਰੇਨਿੰਗ ਰਿਗ ਸਹੂਲਤ ਵਾਸਤਵਿਕ ਪਰਿਚਾਲਨ ਸਥਿਤੀਆਂ ਵਿੱਚ ਸਵਦੇਸ਼ੀ ਰੂਪ ਨਾਲ ਵਿਕਸਿਤ ਸੋਲਰ ਥਰਮਲ ਕੰਪੋਨੈਟ ਦਾ ਪ੍ਰਦਰਸ਼ਨ ਸਾਹਮਣੇ ਰੱਖਦੀ ਹੈ,ਇਸ ਲਈ ਉਦਯੋਗਾਂ ਦਾ ਜ਼ਿਆਦਾ ਧਿਆਨ ਆਕਰਸ਼ਿਤ ਕਰਦੀ ਹੈ। ਹਾਲ ਹੀ ਵਿੱਚ, ਐੱਚਪੀਸੀਐੱਲ ਆਰਐਂਡਡੀ, ਬੰਗਲੌਰ ਨੇ ਏਆਰਸੀਆਈ ਨੂੰ ਇੱਕ ਵਰਲਡ ਲੀਡਿੰਗ ਕਮਰਸ਼ੀਅਲ ਪ੍ਰੋਡਕਟ ਦੀ ਤੁਲਨਾ ਉਨ੍ਹਾਂ ਦੇ ਦੁਆਰਾ ਸਵਦੇਸ਼ੀ ਰੂਪ ਨਾਲ ਵਿਕਸਿਤ ਤਾਪ ਟ੍ਰਾਂਸਫ਼ਰ ਕਰਨ ਵਾਲੇ ਤਰਲ ਨੂੰ ਮਾਨਤਾ ਦੇਣ ਦੇ ਲਈ ਇੱਕ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ।
ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰੋ: ਡਾ ਐੱਸ. ਸ਼ਕਤੀ ਵੇਲ, ਪ੍ਰਮੁੱਖ, ਸੈਂਟਰ ਫਾਰ ਸੋਲਰ ਐਨਰਜੀ ਮਟੀਰੀਅਲਜ਼, ਏਆਰਸੀਆਈ ssakthivel[at]arci[dot]res[dot]in.
***
ਐੱਸਐੱਸ/ ਆਰਕੇਪੀ
(Release ID: 1734216)
Visitor Counter : 189