ਸੱਭਿਆਚਾਰ ਮੰਤਰਾਲਾ
ਇੱਕ ਭਾਰਤ ਸ੍ਰੇਸ਼ਠ ਭਾਰਤ - ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ‘ਤੇ ਵੈਬੀਨਾਰ ਆਯੋਜਿਤ
Posted On:
08 JUL 2021 1:30PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਪ੍ਰਾਦੇਸ਼ਿਕ ਜਨ ਸੰਪਰਕ ਬਿਊਰੋ (ਆਰਓਬੀ ) ਅਤੇ ਪੱਤਰ ਸੂਚਨਾ ਦਫ਼ਤਰ (ਪੀਆਈਬੀ), ਚੰਡੀਗੜ੍ਹ ਦੁਆਰਾ ਅੱਜ ‘ਇੱਕ ਭਾਰਤ ਸ੍ਰੇਸ਼ਠ ਭਾਰਤ - ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ‘ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ।
ਤਸਵੀਰ: ਡਾ. ਦਿਨੇਸ਼ ਚਹਿਲ, ਕੋਆਰਡਿਨੇਟਰ,ਐੱਨਐੱਸਐੱਸ, ਹਰਿਆਣਾ ਕੇਂਦਰੀ ਯੂਨੀਵਰਸਿਟੀ ਪ੍ਰਤੀਭਾਗੀਆਂ ਨੂੰ ਸੰਬੋਧਿਤ ਕਰਦੇ ਹੋਏ।
ਮਹਿਮਾਨ ਬੁਲਾਰੇ ਡਾ . ਦਿਨੇਸ਼ ਚਹਿਲ , ਕੋਆਰਡਿਨੇਟਰ ਐੱਨਐੱਸਐੱਸ, ਹਰਿਆਣਾ ਕੇਂਦਰੀ ਯੂਨੀਵਰਸਿਟੀ ਨੇ ਹਰਿਆਣਾ ਦੇ ਆਜ਼ਾਦੀ ਸੈਨਾਨੀਆਂ ਦੀ ਭੂਮਿਕਾ ‘ਤੇ ਚਰਚਾ ਕੀਤੀ ਅਤੇ ਪ੍ਰਤੀਭਾਗੀਆਂ ਵੱਲੋਂ ਉਨ੍ਹਾਂ ਕਦਰਾ-ਕੀਮਤਾ ‘ਤੇ ਕਾਰਜ ਕਰਨ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਸਾਡੇ ਆਜ਼ਾਦੀ ਸੈਨਾਨੀਆਂ ਨੂੰ ਬਲਿਦਾਨ ਕਰਨ ਲਈ ਬਹੁਤ ਜ਼ਿਆਦਾ ਪ੍ਰੇਰਿਤ ਕੀਤਾ । ਉਨ੍ਹਾਂ ਨੇ ਕਿਹਾ, ਸਾਨੂੰ ਰਾਸ਼ਟਰ ਦੀ ਖੁਸ਼ਹਾਲੀ ਅਤੇ ਏਕਤਾ ਸੁਨਿਸ਼ਚਿਤ ਕਰਨ ਲਈ ਜਾਤੀ , ਧਰਮ , ਰੰਗ , ਖੇਤਰ ਅਤੇ ਭਾਸ਼ਾ ਦੇ ਵਿਭਾਜਨ ਤੋਂ ਉੱਪਰ ਉੱਠਣਾ ਹੋਵੇਗਾ ਅਤੇ ਇਸ ਨੂੰ ਹਾਸਲ ਕਰਨ ਵਿੱਚ ਯੁਵਾਵਾਂ ਦੀ ਅਹਿਮ ਭੂਮਿਕਾ ਹੋਵੇਗੀ।
ਹੋਰ ਬੁਲਾਰੇ, ਡਾ .ਐੱਮ . ਲਕਸ਼ਮਣਚਾਯੁਰਲੁ , ਵੱਖ –ਵੱਖ ਭਾਸ਼ਾਵਾਂ ਦੇ ਮਾਹਰ, ਜੀਐੱਚਐੱਮਸੀ, ਹੈਦਰਾਬਾਦ ਨੇ ਪ੍ਰਤੀਭਾਗੀਆਂ ਨੂੰ ਭਾਰਤੀ ਭਾਸ਼ਾਵਾਂ ਦੀ ਵਿਵਿਧਤਾ ਵਿੱਚ ਰੁਚੀ ਲੈਣ ਲਈ ਪ੍ਰੇਰਿਤ ਕੀਤਾ ਅਤੇ ਅੰਗਰੇਜ਼ੀ ਦੇ ਨਾਲ ਘੱਟ ਤੋਂ ਘੱਟ ਇੱਕ ਭਾਰਤੀ ਭਾਸ਼ਾ ਸਿੱਖਣ ਦਾ ਅਨੁਰੋਧ ਕੀਤਾ। ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਪੀਵੀ ਨਰਸਿੰਹਾ ਰਾਓ ਸਹਿਤ ਤੇਲੰਗਾਨਾ ਦੇ ਵੱਖ-ਵੱਖ ਆਜ਼ਾਦੀ ਸੈਨਾਨੀਆਂ ਦੀ ਭੂਮਿਕਾ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਭਾਰਤੀ ਸੰਘ ਵਿੱਚ ਹੈਦਰਾਬਾਦ ਦੀ ਪੂਰਵ ਰਿਆਸਤ ਦੇ ਏਕੀਕਰਣ ਵਿੱਚ ਸਰਦਾਰ ਵੱਲਭਭਾਈ ਪਟੇਲ ਦੁਆਰਾ ਨਿਭਾਈ ਗਈ ਮਹੱਤਵਪੂਰਣ ਭੂਮਿਕਾ ਦੇ ਬਾਰੇ ਵਿੱਚ ਵੀ ਦੱਸਿਆ ।
ਤਸਵੀਰ : ਡਾ . ਐੱਮ . ਲਕਸ਼ਮਣਚਾਯੁਰਲੁ , ਵੱਖ-ਵੱਖ ਭਾਸ਼ਾਵਾਂ ਦੇ ਮਾਹਰ, ਜੀਐੱਚਐੱਮਸੀ, ਹੈਦਰਾਬਾਦ ਪ੍ਰਤੀਭਾਗੀਆਂ ਦੇ ਨਾਲ ਭਾਰਤੀ ਭਾਸ਼ਾਵਾਂ ਨੂੰ ਸਿੱਖਣ ਦੇ ਮਹੱਤਵ ‘ਤੇ ਚਰਚਾ ਕਰਦੇ ਹੋਏ।
ਸ਼੍ਰੀ ਬਲਜੀਤ ਸਿੰਘ , ਸਹਾਇਕ ਨਿਦੇਸ਼ਕ , ਆਰਓਬੀ ਚੰਡੀਗੜ੍ਹ ਨੇ ਸੈਸ਼ਨ ਦਾ ਸੰਚਾਲਨ ਕੀਤਾ ਅਤੇ ਸ਼੍ਰੀ ਹਰਸ਼ਿਤ ਨਾਰੰਗ, ਸਹਾਇਕ ਨਿਦੇਸ਼ਕ, ਪੀਆਈਬੀ , ਚੰਡੀਗੜ੍ਹ ਨੇ ਵਿਸ਼ਿਆਂ ਦੀ ਜਾਣ ਪਹਿਚਾਣ ਕਰਵਾਉਂਦੇ ਹੋਏ ਸੁਆਗਤ ਭਾਸ਼ਣ ਦਿੱਤਾ । ਆਪਣੇ ਸੰਬੋਧਨ ਵਿੱਚ ਸ਼੍ਰੀ ਨਾਰੰਗ ਨੇ ਦੱਸਿਆ ਕਿ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਭਾਰਤ ਸਰਕਾਰ ਦੀ ਇੱਕ ਪਹਿਲ ਹੈ ਜੋ ਪ੍ਰਗਤੀਸ਼ੀਲ ਭਾਰਤ ਦੇ 75 ਸਾਲ ਅਤੇ ਇਸ ਦੇ ਲੋਕਾਂ , ਸੰਸਕ੍ਰਿਤੀ ਅਤੇ ਉਪਲੱਬਧੀਆਂ ਦੇ ਗੌਰਵਸ਼ਾਲੀ ਇਤਿਹਾਸ ਨੂੰ ਮਨਾਉਣ ਲਈ ਹੈ । ਇਸ ਦੇ ਇਲਾਵਾ, ਉਨ੍ਹਾਂ ਨੇ ਅੱਗੇ ਕਿਹਾ, ਇਹ ਮਹੋਤਸਵ ਭਾਰਤ ਦੇ ਲੋਕਾਂ ਨੂੰ ਸਮਰਪਤ ਹੈ ਜਿਨ੍ਹਾਂ ਨੇ ਨਾ ਕੇਵਲ ਭਾਰਤ ਨੂੰ ਆਪਣੀ ਵਿਕਾਸਵਾਦੀ ਯਾਤਰਾ ਵਿੱਚ ਲਿਆਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ, ਸਗੋਂ ਉਨ੍ਹਾਂ ਦੇ ਅੰਦਰ ਆਤਮਨਿਰਭਰ ਭਾਰਤ ਦੀ ਭਾਵਨਾ ਤੋਂ ਪ੍ਰੇਰਿਤ ਪ੍ਰਧਾਨ ਮੰਤਰੀ ਮੋਦੀ ਦੇ ਭਾਰਤ 2.0 ਦੇ ਦ੍ਰਿਸ਼ਟੀਕੋਣ ਨੂੰ ਸਰਗਰਮ ਕਰਨ, ਲਾਗੂ ਕਰਨ ਦੀ ਸ਼ਕਤੀ ਅਤੇ ਸਮਰੱਥਾ ਵੀ ਹੈ।
ਖੇਤਰੀ ਜਨ ਸੰਪਰਕ ਬਿਊਰੋ, ਨਾਰਨੌਲ ਦੇ ਪ੍ਰਭਾਰੀ ਸ਼੍ਰੀ ਰਾਜੇਸ਼ ਅਰੋੜਾ ਨੇ ਬੁਲਾਰਿਆਂ ਅਤੇ ਮੌਜੂਦ ਪ੍ਰਤੀਭਾਗੀਆਂ ਨੂੰ ਧੰਨਵਾਦ ਪ੍ਰਸਤਾਵ ਦੇ ਨਾਲ ਵੈਬੀਨਾਰ ਦਾ ਸਮਾਪਤੀ ਕੀਤੀ । ਵੈਬੀਨਾਰ ਦੇ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਤੀਭਾਗੀਆਂ ਨੇ ਰਾਸ਼ਟਰੀ ਏਕਤਾ ਅਤੇ ਆਜ਼ਾਦੀ ਲੜਾਈ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।
************
ਐੱਚਆਰ/ਐੱਚਐੱਨ
(Release ID: 1733774)
Visitor Counter : 140