ਬਿਜਲੀ ਮੰਤਰਾਲਾ

ਸ਼੍ਰੀ ਰਾਜ ਕੁਮਾਰ ਸਿੰਘ ਨੇ ਬਿਜਲੀ ਅਤੇ ਨਵੀਨ ਤੇ ਅਖੁੱਟ ਊਰਜਾ ਮੰਤਰਾਲੇ ਦੇ ਕੈਬਨਿਟ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ

Posted On: 08 JUL 2021 1:09PM by PIB Chandigarh

ਸ਼੍ਰੀ ਰਾਜ ਕੁਮਾਰ ਸਿੰਘ ਨੇ ਬਿਜਲੀ ਮੰਤਰਾਲਾ ਅਤੇ ਨਵੀਨ ਤੇ ਅਖੁੱਟ ਊਰਜਾ ਮੰਤਰਾਲੇ  ਵਿੱਚ ਕੈਬਨਿਟ ਮੰਤਰੀ  ਵਜੋਂ ਕਾਰਜਭਾਰ ਸੰਭਾਲਿਆ । 

ਇਹ ਜ਼ਿੰਮੇਦਾਰੀ ਦੇਣ ਲਈ ਪ੍ਰਧਾਨ ਮੰਤਰੀ ਦਾ ਆਭਾਰ ਵਿਅਕਤ ਕਰਦੇ ਹੋਏ ਸ਼੍ਰੀ ਰਾਜ ਕੁਮਾਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜੋ ਭਰੋਸਾ ਦਿਖਾਇਆ ਹੈ ਅਸੀਂ ਉਸ ‘ਤੇ ਖਰਿਆ ਉਤਰਨਾ ਹੈ । 

ਕਾਰਜਭਾਰ ਗ੍ਰਹਿਣ ਕਰਨ ਦੇ ਬਾਅਦ ਮੀਡੀਆ  ਦੇ ਨਾਲ ਆਪਣੀ ਸੰਖੇਪ ਗੱਲਬਾਤ ਵਿੱਚ ਸ਼੍ਰੀ ਸਿੰਘ ਨੇ ਕਿਹਾ ਕਿ ਅਸੀਂ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਦੁਆਰਾ ਨਿਰਧਾਰਿਤ ਬਿਜਲੀਕਰਨ  ਦੇ ਟੀਚਿਆਂ ਨੂੰ ਹਾਸਲ ਕਰ ਲਿਆ ਹੈ ਅਤੇ ਅਸੀਂ ਇਹ ਸੁਨਿਸ਼ਚਿਤ ਕਰਨ ਦਾ ਯਤਨ ਕਰਾਂਗੇ ਕਿ ਬਿਜਲੀ ਅਤੇ ਊਰਜਾ ਖੇਤਰ ਦਾ ਲਾਭ ਆਮ ਆਦਮੀ ਤੱਕ ਪਹੁੰਚੇ । 

ਇਸ ਅਵਸਰ ‘ਤੇ ਦਫ਼ਤਰ ਵਿੱਚ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ ।

G:\Surjeet Singh\June 2021\24 June\IMG-20210708-WA0008COIS.jpg

 

***

ਐੱਸਐੱਸ/ਆਈਜੀ



(Release ID: 1733735) Visitor Counter : 118