ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਭਾਰਤ ਅਤੇ ਸਿੰਗਾਪੁਰ ਦਰਮਿਆਨ “ਪਰਸੋਨਲ ਮੈਨੇਜਮੈਂਟ ਅਤੇ ਲੋਕ ਪ੍ਰਸ਼ਾਸਨ” ਵਿਸ਼ੇ ‘ਤੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ
प्रविष्टि तिथि:
07 JUL 2021 6:09PM by PIB Chandigarh
ਭਾਰਤ ਅਤੇ ਸਿੰਗਾਪੁਰ ਦਰਮਿਆਨ “ਪਰਸੋਨਲ ਮੈਨੇਜਮੈਂਟ ਅਤੇ ਲੋਕ ਪ੍ਰਸ਼ਾਸਨ” ਵਿਸ਼ੇ ‘ਤੇ ਵਰਚੁਅਲ ਮੋਡ ਵਿੱਚ ਇੱਕ ਦੋ-ਪੱਖੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦਾ ਆਯੋਜਨ 01 ਜੂਨ, 2018 ਨੂੰ ਪਰਸੋਨਲ, ਲੋਕ ਸ਼ਿਕਾਇਤਾ ਅਤੇ ਪੈਨਸ਼ਨ ਮੰਤਰਾਲੇ ਅਤੇ ਲੋਕ ਸੇਵਾ ਵਿਭਾਗ (ਐੱਸਜਡੀ), ਪ੍ਰਧਾਨ ਮੰਤਰੀ ਦਫਤਰ, ਸਿੰਗਾਪੁਰ ਦਰਮਿਆਨ ਹੋਏ ਸਹਿਮਤੀ ਪੱਤਰ (ਐੱਮਓਯੂ) ਦੇ ਮੌਕੇ ਕੀਤਾ ਗਿਆ।
ਇਸ ਦੋ-ਪੱਖੀ ਮੀਟਿੰਗ ਦੀ ਅਗਵਾਈ ਭਾਰਤ ਵੱਲੋਂ ਸ਼੍ਰੀ ਸੰਜੈ ਸਿੰਘ, ਸਕੱਤਰ, ਡੀਏਆਰਪੀਜੀ ਅਤੇ ਸਿੰਗਾਪੁਰ ਵੱਲੋਂ ਸ਼੍ਰੀ ਲੋਹ ਖੁਮ ਯੇਨ, ਸਥਾਈ ਸਕੱਤਰ, ਪੀਐੱਸਡੀ, ਸਿੰਗਾਪੁਰ ਨੇ ਕੀਤਾ।
ਮੀਟਿੰਗ ਦੇ ਦੌਰਾਨ ਦੋਹਾਂ ਪੱਖਾਂ ਦਰਮਿਆਨ ਮਹਾਮਾਰੀ ਵਿੱਚ ਗੁਡ ਗਵਰਨੈਂਸ ਪ੍ਰੈਕਟਿਸ, ਲੀਡਰਸ਼ਿਪ ਅਤੇ ਨੈਤਿਕਤਾ ਦਾ ਰੂਪਾਂਤਰਣ, ਨੇਤਾਵਾਂ ਅਤੇ ਜਨਤਕ ਅਧਿਕਾਰੀਆਂ ਵਿੱਚ ਸਮਰੱਥਾ ਨਿਰਮਾਣ ਅਤੇ ਸਿਖਲਾਈ, ਨਾਗਰਿਕ ਕੇਂਦ੍ਰਿਤ ਸ਼ਾਸਨ ‘ਤੇ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ ਗਿਆ, ਨਾਲ ਹੀ ਭਵਿੱਖ ਵਿੱਚ ਸਹਿਯੋਗ ਕਰਨ ਲਈ ਸੰਭਾਵਿਤ ਖੇਤਰਾਂ ਦੇ ਰੂਪ ਵਿੱਚ ਨਾਗਰਿਕ ਕੇਂਦ੍ਰਿਤ ਸੇਵਾ ਵੰਡ ਅਤੇ ਈ-ਗਵਰਨੈਂਸ ਦੀ ਪਹਿਚਾਣ ਕੀਤੀ ਗਈ।
ਕਿਉਂਕਿ ਸਹਿਮਤੀ ਪੱਤਰ ਦੇ ਤਹਿਤ ਨਿਰਧਾਰਿਤ ਸਹਿਯੋਗ ਦਾ ਦਾਇਰਾ ਦੋਹਾਂ ਦੇਸ਼ਾਂ ਵਿੱਚ ਵਿਕਾਸ ਦੀਆਂ ਪ੍ਰਕਿਰਿਆਵਾਂ ਲਈ ਬਹੁਤ ਹੀ ਪ੍ਰਾਸੰਗਿਕ ਹੈ, ਇਸ ਲਈ ਦੋਹਾਂ ਪੱਖਾਂ ਦਰਮਿਆਨ ਵਰਤਮਾਨ ਟੈਕਨੋਲਜੀ ਉਪਕਰਣਾਂ ਅਤੇ ਸ਼ਾਸਨ ਪ੍ਰਕਿਰਿਆਵਾਂ, ਸਮਰੱਥਾ ਨਿਰਮਾਣ, ਸੇਵਾ ਵੰਡ ਆਦਿ ‘ਤੇ ਆਪਣੇ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਦਾ ਨਿਰਮਾਣ ਲਿਆ ਗਿਆ, ਜਿਸ ਵਿੱਚ ਦੋਹਾਂ ਦੇਸ਼ ਕ੍ਰਾੱਸ ਲਰਨਿੰਗ (ਪਰਸਪਰ) ਦੇ ਰਾਹੀਂ ਲਾਭ ਪ੍ਰਾਪਤ ਕਰ ਸਕੇ।
******
ਐੱਸਐੱਨਸੀ
(रिलीज़ आईडी: 1733727)
आगंतुक पटल : 195