PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 06 JUL 2021 7:07PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

 • ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 35.75 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

 • ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 34,703 ਨਵੇਂ ਕੇਸ ਆਏ; 111 ਦਿਨਾਂ ਦੇ ਬਾਅਦ ਸਭ ਤੋਂ ਘੱਟ

 • ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘਟ ਕੇ 4,64,357 ਹੋਈ; 101 ਦਿਨਾਂ ਦੇ ਬਾਅਦ ਸਭ ਤੋਂ ਘੱਟ

 • ਐਕਟਿਵ ਕੇਸ ਕੁੱਲ ਮਾਮਲਿਆਂ ਦਾ 1.52 ਫੀਸਦੀ ਹੋਏ

 • ਦੇਸ਼ ਵਿੱਚ ਹੁਣ ਤੱਕ 2,97,52,294 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

 • ਬੀਤੇ 24 ਘੰਟਿਆਂ ਦੌਰਾਨ 51,864 ਵਿਅਕਤੀ ਸਿਹਤਯਾਬ ਹੋਏ

 • ਲਗਾਤਾਰ 54ਵੇਂ ਦਿਨ ਰੋਜ਼ਾਨਾ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋਏ

 • ਰਿਕਵਰੀ ਦਰ ਵਧ ਕੇ 97.17 ਫੀਸਦੀ ਹੋਈ

 • ਹਫ਼ਤਾਵਰੀ ਪਾਜ਼ਿਟਿਵਿਟੀ ਦਰ ਇਸ ਵੇਲੇ 5 ਫੀਸਦੀ ਤੋਂ ਘੱਟ ਰਹਿ ਗਈ ਹੈ, 2.40 ਫੀਸਦੀ ‘ਤੇ ਹੈ

 • ਰੋਜ਼ਾਨਾ ਪਾਜ਼ਿਟਿਵਿਟੀ ਦਰ 2.11 ਫੀਸਦੀ ਹੋਈ; ਲਗਾਤਾਰ 15ਵੇਂ ਦਿਨ 3 ਫੀਸਦੀ ਤੋਂ ਘੱਟ ਦਰਜ

 

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ 

ਸੂਚਨਾ ਤੇ ਪ੍ਰਸਾਰਣ ਮੰਤਰਾਲਾ 

ਭਾਰਤ ਸਰਕਾਰ 

 

G:\Surjeet Singh\June 2021\24 June\image003739L.jpg

G:\Surjeet Singh\June 2021\24 June\image0040EVF.jpg

G:\Surjeet Singh\June 2021\24 June\image0054D0H.jpg

ਕੋਵਿਡ-19 ਅੱਪਡੇਟ

• ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 34,703 ਨਵੇਂ ਕੇਸ ਆਏ; 111 ਦਿਨਾਂ ਦੇ ਬਾਅਦ ਸਭ ਤੋਂ ਘੱਟ

• ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 4,64,357 ਹੋਈ; 101 ਦਿਨਾਂ ਦੇ ਬਾਅਦ ਸਭ ਤੋਂ ਘੱਟ

• ਐਕਟਿਵ ਕੇਸ ਕੁੱਲ ਮਾਮਲਿਆਂ ਦਾ 1.52 ਫੀਸਦੀ ਹੋਏ

• ਦੇਸ਼ ਵਿੱਚ ਹੁਣ ਤੱਕ 2,97,52,294 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

• ਬੀਤੇ 24 ਘੰਟਿਆਂ ਦੌਰਾਨ 51,864 ਵਿਅਕਤੀ ਸਿਹਤਯਾਬ ਹੋਏ

• ਲਗਾਤਾਰ 54ਵੇਂ ਦਿਨ ਰੋਜ਼ਾਨਾ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋਏ

• ਰਿਕਵਰੀ ਦਰ ਵਧ ਕੇ 97 .17 ਫੀਸਦੀ ਹੋਈ

• ਹਫ਼ਤਾਵਰੀ ਪਾਜ਼ਿਟਿਵਿਟੀ ਦਰ ਇਸ ਵੇਲੇ 5 ਫੀਸਦੀ ਤੋਂ ਘੱਟ ਰਹਿ ਗਈ ਹੈ, 2.40 ਫੀਸਦੀ ‘ਤੇ ਹੈ

• ਰੋਜ਼ਾਨਾ ਪਾਜ਼ਿਟਿਵਿਟੀ ਦਰ 2.11 ਫੀਸਦੀ ਹੋਈ; ਲਗਾਤਾਰ 15ਵੇਂ ਦਿਨ 3 ਫੀਸਦੀ ਤੋਂ ਘੱਟ ਦਰਜ

 

ਕੋਵਿਡ- 19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ
 

ਭਾਰਤ ਵਿੱਚ ਕੋਵਿਡ 19 ਟੀਕਾਕਰਣ ਦਾ ਅੰਕੜਾ 35.75 ਕਰੋੜ ਤੋਂ ਪਾਰ

ਅੱਜ ਸਵੇਰੇ 7 ਵਜੇ ਤਕ 45 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਾਰਥੀਆਂ ਨੂੰ 10.57 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

 

ਭਾਰਤ ਨੇ ਚਲ ਰਹੀ ਕੋਵਿਡ-19 ਟੀਕਾਕਰਣ ਕਵਰੇਜ ਨੇ, ਆਰਜ਼ੀ ਰਿਪੋਰਟ ਦੇ ਅਨੁਸਾਰ ਅੱਜ, ਸਵੇਰੇ 7 ਵਜੇ ਤੱਕ, 35.75 ਕਰੋੜ (35,75,53,612) ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਾਰਥੀਆਂ ਨੂੰ 10.57 ਕਰੋੜ ਤੋਂ ਵੱਧ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਰਨ। 45 ਲੱਖ ਤੋਂ ਵੱਧ (45,82,246) ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧਨ ਪਿਛਲੇ 24 ਘੰਟਿਆਂ ਵਿੱਚ ਕੀਤਾ ਗਿਆ ਹੈ।

 

 

ਸੰਚਤ ਵੈਕਸੀਨ ਖੁਰਾਕ ਕਵਰੇਜ

 

 

 

ਸਿਹਤ ਸੰਭਾਲ਼ ਵਰਕਰ

ਫ੍ਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

 
 

ਪਹਿਲੀ ਖੁਰਾਕ

1,02,33,029

1,76,03,102

10,28,40,418

9,12,90,376

6,92,05,465

29,11,72,390

 

ਦੂਜੀ ਖੁਰਾਕ

73,30,716

97,12,243

29,28,112

1,99,97,102

2,64,13,049

6,63,81,222

 

ਕੁੱਲ

1,75,63,745

2,73,15,345

10,57,68,530

11,12,87,478

9,56,18,514

35,75,53,612

 

 

ਟੀਕਾਕਰਣ ਮੁਹਿੰਮ ਦੇ 171ਵੇਂ ਦਿਨ (05 ਜੁਲਾਈ, 2021) ਕੁੱਲ 45,82,246 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ।  ਪਹਿਲੀ ਖੁਰਾਕ ਲਈ 27,88,440 ਲਾਭਾਰਥੀਆਂ ਨੂੰ ਟੀਕਾ ਲਗਾਇਆ ਗਿਆ ਅਤੇ 17,93,806 ਲਾਭਾਰਥੀਆਂ ਨੇ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ।

 

 

ਤਰੀਕ: 05 ਜੁਲਾਈ, 2021 (171 ਵਾਂ ਦਿਨ)

 
 

ਸਿਹਤ ਸੰਭਾਲ਼ ਵਰਕਰ

ਫ੍ਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

 
 

3,550

16,809

20,74,636

4,87,459

2,05,986

27,88,440

 

17,157

42,005

1,48,709

10,33,456

5,52,479

17,93,806

 

20,707

58,814

22,23,345

15,20,915

7,58,465

45,82,246

 

 

18-44 ਸਾਲ ਉਮਰ ਸਮੂਹ ਦੇ 20,74,636 ਲਾਭਾਰਥੀਆਂ ਨੇ ਕੱਲ੍ਹ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਇਸੇ ਉਮਰ ਸਮੂਹ ਦੇ 1,48,709 ਲਾਭਾਰਥੀਆਂ ਨੇ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ।

ਕੁੱਲ ਮਿਲਾ ਕੇ, 37 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 18-44 ਸਾਲ ਉਮਰ ਸਮੂਹ ਦੇ 10,28,40,418 ਵਿਅਕਤੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਕੁੱਲ 29,28,112 ਲਾਭਾਰਥੀਆਂ ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ।

ਅੱਠ ਰਾਜਾਂ ਅਰਥਾਤ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਤਮਿਲ ਨਾਡੂ, ਬਿਹਾਰ, ਗੁਜਰਾਤ, ਕਰਨਾਟਕ ਅਤੇ ਮਹਾਰਾਸ਼ਟਰ ਨੇ ਪਹਿਲੀ ਖੁਰਾਕ ਲਈ 18-44 ਸਾਲ ਦੀ ਉਮਰ ਸਮੂਹ ਦੇ 50 ਲੱਖ ਤੋਂ ਵੱਧ ਲਾਭਾਰਥੀਆਂ ਦਾ ਟੀਕਾਕਰਣ ਕੀਤਾ ਹੈ।

https://pib.gov.in/PressReleasePage.aspx?PRID=1733049

  ਭਾਰਤ ਸਰਕਾਰ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 37.07 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ ਅਜੇ ਵੀ 1.66 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬਧ ਹਨ

 

ਸਾਰੇ ਸਰੋਤਾਂ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 37.07 ਕਰੋੜ (37,07,23,840) ਟੀਕੇ ਦੀਆਂ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਅਤੇ 23,80,000 ਟੀਕਿਆਂ ਦੀਆਂ ਖੁਰਾਕਾਂ ਪਾਈਪ ਲਾਈਨ ਵਿੱਚ ਹਨ। ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਤ ਕੁੱਲ ਖਪਤ 35,40,60,197 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਕੋਲ ਅਜੇ ਵੀ ਪ੍ਰਬੰਧਨ ਲਈ 1.66 ਕਰੋੜ (1,66,63,643) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ ।

https://pib.gov.in/PressReleasePage.aspx?PRID=1733012

 

ਕੋਵਿਡ-19 ਟੀਕਾਕਰਣ - ਗਲਤ ਧਾਰਨਾਵਾਂ ਬਨਾਮ ਸੱਚ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੁਲਾਈ ਵਿਚ ਉਪਲਬਧ ਹੋਣ ਵਾਲੀਆਂ ਟੀਕਾ ਖੁਰਾਕਾਂ ਬਾਰੇ ਬਹੁਤ ਪਹਿਲਾਂ ਹੀ ਉਪਯੁਕਤ ਢੰਗ ਨਾਲ ਸੂਚਿਤ ਕਰ ਦਿੱਤਾ ਗਿਆ ਸੀ

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਟੀਕੇ ਦੀਆਂ ਹੋਰ ਖੁਰਾਕਾਂ ਦੀ ਜ਼ਰੂਰਤ ਬਾਰੇ ਕੇਂਦਰੀ ਸਿਹਤ ਮੰਤਰਾਲਾ ਨੂੰ ਸੂਚਿਤ ਕਰਨ

 

ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਨਾਲ ਨਿਜੀ ਹਸਪਤਾਲਾਂ ਨੂੰ ਜੁਲਾਈ 2021 ਦੇ ਮਹੀਨੇ ਦੌਰਾਨ ਉਪਲਬਧ ਕਰਵਾਈਆਂ ਜਾਣ ਵਾਲੀਆਂ ਟੀਕੇ ਦੀਆਂ ਕੁਲ ਖੁਰਾਕਾਂ ਬਾਰੇ ਅਡਵਾਂਸ ਵਿਚ ਹੀ ਸੂਚਿਤ ਕਰ ਦਿੱਤਾ ਗਿਆ ਸੀ। ਰਾਜਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਕੋਵਿਡ ਟੀਕਿਆਂ ਦੀ ਉਪਲਬਧਤਾ ਦੇ ਅਧਾਰ ‘ਤੇ ਆਪਣੇ ਕੋਵਿਡ-19 ਟੀਕਾਕਰਣ ਸੈਸ਼ਨਾਂ ਦੀ ਯੋਜਨਾ ਬਣਾਉਣ।

https://pib.gov.in/PressReleseDetail.aspx?PRID=1733160

 

ਪੀਆਈਬੀ ਫੀਲਡ ਯੂਨਿਟਾਂ ਤੋਂ ਇਨਪੁੱਟ

 • ਮਹਾਰਾਸ਼ਟਰ: ਸੋਮਵਾਰ ਨੂੰ ਮਹਾਰਾਸ਼ਟਰ ਵਿੱਚ ਕੋਵਿਡ ਦੇ 6,740 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਕੁਲ ਕੇਸਾਂ ਦੀ ਗਿਣਤੀ 61,04,917 ਹੋ ਗਈ, ਜਦਕਿ 51 ਤਾਜ਼ਾ ਮੌਤਾਂ ਦੇ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 1,23,136 ਹੋ ਗਈ ਹੈ। ਰਾਜ ਵਿੱਚ ਐਤਵਾਰ ਦੇ ਮੁਕਾਬਲੇ ਰੋਜ਼ਾਨਾ ਕੋਵਿਡ-19ਦੇ ਮਾਮਲਿਆਂ ਅਤੇ ਮੌਤਾਂ ਦੋਵਾਂ ਵਿੱਚ ਭਾਰੀ ਗਿਰਾਵਟ ਆਈ ਹੈ, ਜਦਕਿ 9,336 ਕੇਸ ਆਏ ਅਤੇ 123 ਮੌਤਾਂ ਹੋਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਹਸਪਤਾਲਾਂ ਵਿੱਚੋਂ 13,027 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਰਿਕਵਰ ਹੋਏ ਮਾਮਲਿਆਂ ਦੀ ਗਿਣਤੀ 58,61,720 ਹੋ ਗਈ। ਰਾਜ ਵਿੱਚ ਹੁਣ 1,16,827ਐਕਟਿਵ ਕੇਸ ਹਨ।

 • ਗੁਜਰਾਤ: ਸੋਮਵਾਰ ਨੂੰ ਗੁਜਰਾਤ ਵਿੱਚ ਕੋਵਿਡ-19 ਦੇ 62 ਕੇਸ ਆਏ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 8,23,895 ਹੋ ਗਈ ਹੈ, ਜਦਕਿ ਦੋ ਮੌਤਾਂ ਹੋਈਆਂ, ਇੱਕ ਮੌਤ ਸੂਰਤ ਵਿੱਚ ਅਤੇ ਇੱਕ ਅਹਿਮਦਾਬਾਦ ਵਿੱਚ ਹੋਈ ਹੈ, ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 10,071 ਹੋ ਗਈ ਹੈ। ਦਿਨ ਦੌਰਾਨ 194 ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ ਅਤੇ ਰਾਜ ਵਿੱਚ ਰਿਕਵਰਡ ਮਰੀਜ਼ਾਂ ਦੀ ਗਿਣਤੀ 8,11,491 ਹੋ ਚੁੱਕੀ ਹੈ। ਰਾਜ ਵਿੱਚ 2,333 ਐਕਟਿਵ ਕੇਸ ਹਨ। ਸੋਮਵਾਰ ਨੂੰ 2,99,680 ਟੀਕਾ ਲਗਾਏ ਗਏ, ਜਿਸ ਨਾਲ ਹੁਣ ਤੱਕ ਰਾਜ ਵਿੱਚ 2,71,07,405 ਟੀਕੇ ਲਗਾਏ ਗਏ ਹਨ।

 • ਰਾਜਸਥਾਨ: ਸੋਮਵਾਰ ਨੂੰ ਰਾਜਸਥਾਨ ਵਿੱਚ ਤਿੰਨ ਹੋਰ ਕੋਵਿਡ ਮੌਤਾਂ ਹੋਈਆਂ ਅਤੇ 55 ਨਵੇਂ ਕੇਸ ਆਏ, ਜਿਨ੍ਹਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 8,941ਹੋ ਗਈ ਅਤੇ ਕੁੱਲ ਕੇਸਾਂ ਦੀ ਗਿਣਤੀ 9,52,789 ਹੋ ਗਈ ਹੈ। ਤਾਜ਼ਾ ਕੇਸਾਂ ਵਿੱਚੋਂ, ਸਭ ਤੋਂ ਵੱਧ 19 ਮਾਮਲੇ ਜੈਪੁਰ ਤੋਂ ਸਾਹਮਣੇ ਆਏ, ਜਦਕਿ ਸਿਰੋਹੀ ਤੋਂ 5 ਕੇਸ ਸਾਹਮਣੇ ਆਏ ਹਨ। ਹੁਣ ਤੱਕ ਕੁੱਲ 9,42,756 ਵਿਅਕਤੀ ਕੋਵਿਡ ਤੋਂ ਰਿਕਵਰ ਹੋਏ ਹਨ ਅਤੇ ਰਾਜ ਵਿੱਚ ਹੁਣ ਕੁੱਲ 1,092 ਐਕਟਿਵ ਕੇਸ ਹਨ।

 • ਮੱਧ ਪ੍ਰਦੇਸ਼: ਸੋਮਵਾਰ ਨੂੰ ਮੱਧ ਪ੍ਰਦੇਸ਼ ਵਿੱਚ ਕੋਵਿਡ ਦੇ 32 ਤਾਜ਼ਾ ਕੇਸ ਸਾਹਮਣੇ ਆਏ ਹਨ ਅਤੇ ਛੇ ਮੌਤਾਂ ਹੋਈਆਂ ਹਨ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 7,90,015 ਹੋ ਗਈ ਅਤੇ ਮੌਤਾਂ ਦੀ ਕੁੱਲ ਗਿਣਤੀ 9,015 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ 39 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਮੱਧ ਪ੍ਰਦੇਸ਼ ਵਿੱਚ ਹੁਣ ਤੱਕ ਰਿਕਵਰਡ ਮਰੀਜ਼ਾਂ ਦੀ ਗਿਣਤੀ ਵਧ ਕੇ 7,80,534 ਹੋ ਗਈ ਹੈ, ਜਿਸ ਨਾਲ ਰਾਜ ਵਿੱਚ 466 ਐਕਟਿਵ ਕੇਸ ਰਹਿ ਗਏ ਹਨ। ਮੱਧ ਪ੍ਰਦੇਸ਼ ਦੇ ਕੁੱਲ 52 ਜ਼ਿਲ੍ਹਿਆਂ ਵਿੱਚੋਂ 38 ਜ਼ਿਲ੍ਹਿਆਂ ਵਿੱਚ ਪਿਛਲੇ 24 ਘੰਟਿਆਂ ਵਿੱਚਇੱਕ ਵੀ ਨਵਾਂ ਕੇਸ ਨਹੀਂ ਆਇਆ ਹੈ।

 • ਛੱਤੀਸਗੜ੍ਹ: ਸੋਮਵਾਰ ਨੂੰ ਛੱਤੀਸਗੜ੍ਹ ਵਿੱਚ ਕੋਵਿਡ-19 ਦੇ 319ਨਵੇਂ ਕੇਸ ਸਾਹਮਣੇ ਆਏ ਅਤੇ ਇੱਕ ਮੌਤ ਹੋਈ ਹੈ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 9,96,037 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 13,457 ਹੋ ਗਈ। ਦਿਨ ਵੇਲੇ 107 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲੀ ਅਤੇ 336ਲੋਕਾਂ ਨੂੰ ਹੋਮ ਆਈਸੋਲੇਸ਼ਨ ਤੋਂ ਬਾਅਦ ਰਿਕਵਰੀ ਮਿਲੀ ਹੈ ਜਿਸ ਨਾਲ ਕੁੱਲ ਰਿਕਵਰਡ ਕੇਸਾਂ ਦੀ ਗਿਣਤੀ 9,77,360 ਹੋ ਗਈ ਹੈ, ਜਿਸ ਨਾਲ ਰਾਜ ਨੂੰ 5,220 ਐਕਟਿਵ ਕੇਸ ਰਹਿ ਗਏ ਹਨ। ਐਤਵਾਰ ਤੱਕ, ਰਾਜ ਵਿੱਚ1,01,36,466 ਕੋਵਿਡ-19 ਟੀਕੇ ਲਗਾਏ ਜਾ ਚੁੱਕੇ ਹਨ, ਜਿਸ ਵਿੱਚੋਂ84,20,556 ਲੋਕਾਂ ਨੂੰ ਪਹਿਲੀ ਖੁਰਾਕ ਅਤੇ 17,15,910 ਲੋਕਾਂ ਨੂੰ ਦੂਜੀ ਖੁਰਾਕ ਮਿਲੀ ਹੈ।

 • ਗੋਆ: ਸੋਮਵਾਰ ਨੂੰ ਗੋਆ ਵਿੱਚ ਕੋਰੋਨਾਵਾਇਰਸ ਦੇ 130ਕੇਸ ਆਏ ਜਿਸ ਨਾਲ ਕੁੱਲ ਕੇਸ ਵੱਧ ਕੇ 1,67,566 ਤੱਕ ਪਹੁੰਚ ਗਏ ਹਨ। ਜਦੋਂਕਿ ਦਿਨ ਵਿੱਚ ਦੋ ਮੌਤਾਂ ਹੋਈਆਂ ਅਤੇ 130 ਲੋਕਾਂ ਨੂੰ ਛੁੱਟੀ ਮਿਲੀ ਹੈ। ਰਾਜ ਵਿੱਚ ਮੌਤਾਂ ਦੀ ਗਿਣਤੀ 3,075 ਹੋ ਗਈ ਹੈ ਅਤੇ ਰਿਕਵਰਡ ਮਰੀਜਾਂ ਦੀ ਗਿਣਤੀ 1,67,566 ਹੈ, ਜਿਸ ਨਾਲ ਰਾਜ ਵਿੱਚ 1,934 ਐਕਟਿਵ ਕੇਸ ਰਹਿ ਗਏ ਹਨ।

 • ਕੇਰਲ: ਸੋਮਵਾਰ ਨੂੰ ਰਾਜ ਵਿੱਚ 8037 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ। 102 ਮੌਤਾਂ ਹੋਈਆਂ ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 13,818 ਹੋ ਗਈ ਹੈ। ਟੈਸਟ ਪਾਜ਼ਿਟਿਵ ਦਰ 10.03 ਫ਼ੀਸਦੀ ਹੈ। ਰਾਜ ਵਿੱਚ ਹੁਣ ਤੱਕ ਕੁੱਲ 1,50,13,247 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 1,12,94,209 ਲੋਕਾਂ ਨੇ ਪਹਿਲੀ ਖੁਰਾਕ ਅਤੇ 37,19,038 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

 • ਤਮਿਲ ਨਾਡੂ: ਸੋਮਵਾਰ ਨੂੰ ਤਮਿਲਨਾਡੂ ਵਿੱਚ ਕੋਵਿਡ ਦੇ 3,715 ਤਾਜ਼ਾ ਮਾਮਲੇ ਆਏ ਅਤੇ 54 ਮੌਤਾਂ ਹੋਈਆਂ, ਜਦਕਿ ਰਾਜ ਵਿੱਚ ਕੁੱਲ ਕੇਸ 25 ਲੱਖ ਦੇ ਅੰਕੜੇ ਨੂੰ ਪਾਰ ਕਰ ਗਏ ਅਤੇ ਮੌਤਾਂ ਦੀ ਗਿਣਤੀ 33,059 ਹੋ ਗਈ ਹੈ। ਜਦਕਿ ਰਾਜ ਵਿੱਚ 34,926 ਐਕਟਿਵ ਕੇਸ ਹਨ। ਤਮਿਲ ਨਾਡੂ ਵਿੱਚ ਹੁਣ ਤੱਕ ਕੁੱਲ 1,69,21,705 ਵਿਅਕਤੀਆਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ। ਇਸ ਵਿੱਚੋਂ 1,41,54,348 ਲੋਕਾਂ ਨੇ ਪਹਿਲੀ ਖੁਰਾਕ ਅਤੇ 27,67,357ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਪੁਦੂਚੇਰੀ ਵਿੱਚ ਹੁਣ ਤੱਕ ਕੁੱਲ 5,39,022 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 4,60,557 ਲੋਕਾਂ ਨੇ ਪਹਿਲੀ ਖੁਰਾਕ ਅਤੇ 78,465 ਲੋਕਾਂ ਨੇ ਦੂਜੀ ਖੁਰਾਕ ਲਈ ਹੈ।

 • ਕਰਨਾਟਕ: ਰਾਜ ਸਰਕਾਰ ਦੁਆਰਾ ਜਾਰੀ ਕੀਤੇ ਬੁਲੇਟਿਨ ਅਨੁਸਾਰ 05-07-2021 ਨੂੰ ਨਵੇਂ ਕੇਸਾਂ ਦੀ ਗਿਣਤੀ: 1,564; ਕੁੱਲ ਐਕਟਿਵ ਮਾਮਲੇ: 41,996; ਨਵੀਂਆਂ ਕੋਵਿਡ ਮੌਤਾਂ: 67; ਕੁੱਲ ਕੋਵਿਡ ਮੌਤਾਂ: 35,434; ਰਾਜ ਵਿੱਚ ਕੱਲ੍ਹ ਤਕਰੀਬਨ 2,97,034 ਟੀਕੇ ਲਗਾਏ ਗਏ ਸਨ ਅਤੇ ਹੁਣ ਤੱਕ ਕੁੱਲ 2,40,91,357 ਟੀਕੇ ਲਗਾਏ ਜਾ ਚੁੱਕੇ ਹਨ।

 • ਆਂਧਰ ਪ੍ਰਦੇਸ: ਰਾਜ ਵਿੱਚ 72,731 ਨਮੂਨਿਆਂ ਦੀ ਜਾਂਚ ਤੋਂ ਬਾਅਦ 2100 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ ਪਿਛਲੇ 24 ਘੰਟਿਆਂ ਦੌਰਾਨ 3435 ਮਰੀਜ਼ਾਂ ਨੂੰ ਛੁੱਟੀ ਮਿਲੀ ਹੈ ਅਤੇ 26 ਮੌਤਾਂ ਹੋਈਆਂ ਹਨ। ਕੁੱਲ ਕੇਸ: 19,05,023; ਐਕਟਿਵ ਕੇਸ: 33,964; ਡਿਸਚਾਰਜ: 18,58,189; ਮੌਤਾਂ: 12,870। ਰਾਜ ਵਿੱਚ ਕੱਲ ਤੱਕ ਕੋਵਿਡ ਦੇ ਕੁੱਲ 1,65,82,264 ਟੀਕੇ ਲਗਾਏ ਜਾ ਚੁੱਕੇ ਹਨ, ਜਿਸ ਵਿੱਚੋਂ 1,32,64,680 ਲੋਕਾਂ ਨੂੰ ਪਹਿਲੀ ਖੁਰਾਕ ਅਤੇ 33,17,584 ਲੋਕਾਂ ਨੂੰ ਦੂਜੀ ਖੁਰਾਕ ਮਿਲੀ ਹੈ।

 • ਤੇਲੰਗਾਨਾ: ਰਾਜ ਵਿੱਚ ਕੁੱਲ 808 ਨਵੇਂ ਕੇਸ ਆਏ ਅਤੇ 7 ਮੌਤਾਂ ਹੋਈਆਂ ਹਨ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 6,27,498 ਅਤੇ ਕੁੱਲ ਮੌਤਾਂ ਦੀ ਗਿਣਤੀ 3,698 ਹੋ ਗਈ ਹੈ। ਜਦਕਿ ਰਿਕਵਰੀ ਦਰ 97.54 ਫ਼ੀਸਦੀ ਹੋ ਗਈ ਹੈ, ਪਰ ਕੇਸਾਂ ਦੀ ਮੌਤ ਦਰ 0.58ਫ਼ੀਸਦੀ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 11,704 ਹੈ। ਰਾਜ ਵਿੱਚ ਐਕਟਿਵ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ 48’ਤੇ ਆ ਗਈ ਹੈ।

 • ਅਸਾਮ: ਪਿਛਲੇ 24 ਘੰਟਿਆਂ ਵਿੱਚ ਅਸਾਮ ਵਿੱਚ ਕੁੱਲ 31 ਮੌਤਾਂ ਹੋਈਆਂ ਹਨ, ਜਦੋਂਕਿ ਦਿਨ ਦੌਰਾਨ ਕੀਤੇ ਗਏ 1,16,542 ਟੈਸਟਾਂ ਵਿੱਚੋਂ2,640 ਨਵੇਂ ਕੇਸ ਆਏ ਹਨ।

 • ਮਣੀਪੁਰ: ਰੋਜ਼ਾਨਾ ਪਾਜ਼ਿਟਿਵ ਦਰ 13.5ਫ਼ੀਸਦੀ ਦੇ ਨਾਲ ਉੱਚ ਪੱਧਰ ’ਤੇ ਚਲ ਰਹੀ ਹੈ; ਰਾਜ ਵਿੱਚ 432ਨਵੇਂ ਕੇਸ ਆਏ ਅਤੇ 8 ਮੌਤਾਂ ਦੀ ਖਬਰ ਮਿਲੀ ਹੈ। ਮਣੀਪੁਰ ਵਿੱਚ ਟੀਕਾ ਲਗਾਏ ਗਏ ਲੋਕਾਂ ਦੀ ਕੁੱਲ ਗਿਣਤੀ 7,38,63 ਹੈ।

 • ਮੇਘਾਲਿਆ: ਸੋਮਵਾਰ ਨੂੰ ਕੋਵਿਡ-19ਕਾਰਨ 9 ਹੋਰ ਲੋਕਾਂ ਦੀ ਮੌਤ ਹੋਈ ਹੈ ਅਤੇ ਮੌਤਾਂ ਦੀ ਕੁੱਲ ਗਿਣਤੀ 871 ਹੋ ਗਈ ਹੈ। ਵਾਇਰਲ ਇਨਫੈਕਸ਼ਨ ਤੋਂ 448 ਮਰੀਜ਼ ਠੀਕ ਹੋਏ ਹਨ, ਜਦੋਂਕਿ ਪਿਛਲੇ 24 ਘੰਟਿਆਂ ਦੌਰਾਨ 377 ਤਾਜ਼ਾ ਕੇਸ ਪਾਏ ਗਏ ਹਨ। ਐਕਟਿਵਕੇਸਾਂ ਗਿਣਤੀ ਹੁਣ 4,454 ਹੈ ਜਦਕਿ ਹੁਣ ਤੱਕ ਕੁੱਲ 46,676 ਮਰੀਜ਼ ਠੀਕ ਹੋ ਚੁੱਕੇ ਹਨ।

 • ਨਾਗਾਲੈਂਡ: ਸੋਮਵਾਰ ਨੂੰ ਨਾਗਾਲੈਂਡ ਵਿੱਚ ਸਿਰਫ 40 ਨਵੇਂ ਕੇਸ ਆਏ ਅਤੇ ਕੋਈ ਮੌਤ ਦੀ ਖ਼ਬਰ ਨਹੀਂ ਮਿਲੀ ਹੈ। ਐਕਟਿਵ ਕੇਸ 1192 ਹਨ ਜਦਕਿ ਕੁੱਲ ਕੇਸ 25,559 ਤੱਕ ਪਹੁੰਚ ਗਏ ਹਨ। ਸੋਮਵਾਰ ਨੂੰ ਟੈਸਟ ਕੀਤੇ ਗਏ 1012 ਨਮੂਨਿਆਂ ਵਿੱਚੋਂ ਸਿਰਫ 40 ਪਾਜ਼ਿਟਿਵ ਕੇਸਾ ਦੇ ਸਾਹਮਣੇ ਆਉਣ ਨਾਲ ਨਾਗਾਲੈਂਡ ਦੀ ਰੋਜ਼ਾਨਾ ਪਾਜ਼ਿਟਿਵ ਦਰ 5% ਤੋਂ ਹੇਠਾਂ ਆ ਗਈ ਹੈ।

 • ਸਿੱਕਿਮ: ਪਿਛਲੇ 24 ਘੰਟਿਆਂ ਵਿੱਚ ਸਿੱਕਿਮ ਵਿੱਚ ਨੋਵਲ ਕੋਰੋਨਾਵਾਇਰਸ ਦੇ 95 ਨਵੇਂ ਕੇਸ ਆਏ, ਜਿਸ ਨਾਲ ਰਾਜ ਵਿੱਚ ਕੋਵਿਡ-19 ਦੇ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ 21,226 ਹੋ ਗਈ ਹੈ। ਪਿਛਲੇ ਚਾਰ ਦਿਨਾਂ ਤੋਂ ਕੋਈ ਮੌਤ ਨਾ ਹੋਣ ਤੋਂ ਬਾਅਦ, ਸਿੱਕਿਮ ਵਿੱਚ ਕੋਵਿਡ-19 ਕਾਰਨ ਇੱਕ ਮੌਤ ਦੀ ਖ਼ਬਰ ਮਿਲੀ ਹੈ। ਇਸ ਤਰ੍ਹਾਂ ਸਿੱਕਿਮ ਵਿੱਚ ਕੋਵਿਡ 309 ਲੋਕਾਂ ਦੀ ਜਾਨ ਲੈ ਚੁੱਕਾ ਹੈ। 324 ਵਿਅਕਤੀਆਂ ਨੇ ਦੇ ਰਿਕਵਰ ਹੋਣ ਨਾਲ ਰਾਜ ਵਿੱਚ ਕੋਵਿਡ-19 ਤੋਂ ਰਿਕਵਰ ਹੋਏ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 18,793 ਹੋ ਗਈ ਹੈ। ਰਿਕਵਰੀ ਵਿੱਚ ਇਹ ਵਾਧਾ ਹੋਣ ਨਾਲ ਸਿੱਕਿਮ ਵਿੱਚਐਕਟਿਵ ਮਾਮਲਿਆਂ ਦੀ ਗਿਣਤੀ ਘਟ ਕੇ 1,869 ਰਹਿ ਗਈ ਹੈ।

 • ਤ੍ਰਿਪੁਰਾ: ਕੋਵਿਡ-19 ਕਾਰਨ 5 ਦਿਨਾਂ ਵਿੱਚ 15 ਜਾਨਾਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 226 ਲੋਕਾਂ ਨੂੰ ਪਾਜ਼ਿਟਿਵ ਪਾਇਆ ਗਿਆ ਹੈ ਅਤੇ 5 ਦੀ ਮੌਤ ਹੋ ਗਈ ਹੈ, ਜਦਕਿ ਉਸੇ ਸਮੇਂ 283 ਮਰੀਜ਼ ਠੀਕ ਹੋ ਚੁੱਕੇ ਹਨ। ਮਹਾਮਾਰੀ ਦੇ ਪ੍ਰਬੰਧਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਕੋਵਿਡ ਸਥਿਤੀ ਦੀ ਸਮੀਖਿਆ ਕਰਨ ਲਈ ਕੇਂਦਰੀ ਟੀਮ ਕੱਲ੍ਹ ਤ੍ਰਿਪੁਰਾ ਪਹੁੰਚੀ।

 

 

ਮਹੱਤਵਪੂਰਨ ਟਵੀਟ

 

https://twitter.com/PIBFactCheck/status/1412334276310228993

 

https://twitter.com/drharshvardhan/status/1412398415854460928

 

https://twitter.com/drharshvardhan/status/1412394088221986828

 

https://twitter.com/PiyushGoyal/status/1412268317264420865

 

https://twitter.com/COVIDNewsByMIB/status/1412288862299201613

 

https://twitter.com/COVIDNewsByMIB/status/1412282877803257859

 

https://twitter.com/COVIDNewsByMIB/status/1412261461229858816

 

https://twitter.com/COVIDNewsByMIB/status/1412277713281327122

 

*********

 

ਐੱਮਵੀ/ਏਐੱਸ(Release ID: 1733346) Visitor Counter : 97