ਸਿੱਖਿਆ ਮੰਤਰਾਲਾ

ਬ੍ਰਿਕਸ ਮੁਲਕਾਂ ਨੇ ਉੱਚ ਸਿੱਖਿਆ ਅਤੇ ਟੀ ਵੀ ਈ ਟੀ ਵਿੱਚ ਅਕਾਦਮਿਕ ਸਾਂਝੇਦਾਰੀ ਵਧਾਉਣ, ਵਿਦਿਆਰਥੀ ਅਤੇ ਫੈਕਲਟੀ ਮੋਬਿਲਟੀ ਦੀ ਸਹੂਲਤ ਦੇਣ, ਸੰਯੁਕਤ ਅਤੇ ਟਵਿਨਿੰਗ ਡਿਗਰੀਆਂ ਨੂੰ ਉਤਸ਼ਾਹਿਤ ਕਰਨ ਲਈ ਸੰਕਲਪ ਕੀਤਾ ਹੈ


ਸ਼੍ਰੀ ਸੰਜੇ ਧੋਤ੍ਰੇ ਨੇ ਬਹੁਪੱਖੀ ਸਹਿਯੋਗ ਦੇ ਮਹੱਤਵ, ਵਿਸ਼ੇਸ਼ ਕਰਕੇ ਬ੍ਰਿਕਸ ਮੁਲਕਾਂ ਵਿਚਾਲੇ ਸਿੱਖਿਆ ਅਤੇ ਇਸ ਦੀਆਂ ਬਦਲਦੀਆਂ ਦਿਸ਼ਾਵਾਂ ਦੀ ਪੂਰੀ ਸੰਭਾਵਨਾਵਾਂ ਦੇ ਮਹੱਤਵ ਤੇ ਜ਼ੋਰ ਦਿੱਤਾ

ਉਹਨਾਂ ਕਿਹਾ ਭਾਰਤ ਆਨਲਾਈਨ ਸਿੱਖਿਆ ਦੇ ਸਮਰਥਨ ਲਈ ਦੇਸ਼ ਵਿੱਚ ਡਿਜੀਟਲ ਢਾਂਚੇ ਦਾ ਤੇਜ਼ੀ ਨਾਲ ਵਿਸਥਾਰ ਕਰ ਰਿਹਾ ਹੈ

ਅੱਜ 8ਵੀਂ ਬ੍ਰਿਕਸ ਸਿੱਖਿਆ ਮੰਤਰੀਆਂ ਦੀ ਵਰਚੁਅਲ ਮੀਟਿੰਗ ਵਿੱਚ ਮੈਂਬਰ ਮੁਲਕਾਂ ਨੇ ਮਿਸ਼ਰਿਤ ਅਤੇ ਆਨਲਾਈਨ ਸਿੱਖਿਆ ਵਿੱਚ ਆਪਣੀਆਂ ਪਹਿਲਕਦਮੀਆਂ ਨੂੰ ਸਾਂਝਾ ਕੀਤਾ

Posted On: 06 JUL 2021 6:22PM by PIB Chandigarh

5 ਬ੍ਰਿਕਸ ਮੁਲਕਾਂ ਦੇ ਸਿੱਖਿਆ ਮੰਤਰੀਆਂ ਨੇ ਅੱਜ ਇੱਕ ਸੰਯੁਕਤ ਐਲਾਨਨਾਮੇ ਤੇ ਵਰਚੁਅਲੀ ਦਸਤਖ਼ਤ ਕੀਤੇ ਹਨ । ਉੱਚ  ਸਿੱਖਿਆ ਅਤੇ ਤਕਨੀਕੀ ਅਤੇ ਪੇਸ਼ੇਵਰਾਨਾ ਸਿੱਖਿਆ ਅਤੇ ਸਿਖਲਾਈ (ਟੀ ਵੀ ਈ ਟੀ) ਵਿੱਚ ਉਹਨਾਂ ਦੀ ਅਕਾਦਮਿਕ ਅਤੇ ਸਾਂਝੀ ਖੋਜ ਨੂੰ ਹੋਰ ਮਜ਼ਬੂਤ ਕਰਨ ਲਈ ਸੰਕਲਪ ਲਿਆ ਹੈ । 13ਵੇਂ ਬ੍ਰਿਕਸ ਸੰਮੇਲਨ ਜਿਸ ਨੂੰ ਭਾਰਤ ਦੁਆਰਾ ਆਯੋਜਿਤ ਕੀਤਾ ਗਿਆ ਹੈ, ਦੇ ਹਿੱਸੇ ਵਜੋਂ ਬ੍ਰਿਕਸ ਮੰਤਰੀਆਂ ਦੀ 8ਵੀਂ ਮੀਟਿੰਗ ਵਿੱਚ ਮੰਤਰੀਆਂ ਨੇ 2 ਵਿਸਿ਼ਆਂ ਬਾਰੇ ਵਿਚਾਰ ਵਟਾਂਦਰਾ ਕੀਤਾ — ਸਮਾਂਵੇਸ਼ੀ ਅਤੇ ਬਰਾਬਰੀ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਅਤੇ ਤਕਨੀਕੀ ਹੱਲ ਜੋ ਵਪਾਰ ਅਤੇ ਖੋਜ ਅਤੇ ਅਕਾਦਮਿਕ ਸਹਿਯੋਗ ਨੂੰ ਵਧਾਉਣ । 
ਗੁਣਵਤਾ ਭਰਪੂਰ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਅਤੇ ਤਕਨਾਲੋਜੀਕਲ ਹੱਲ ਕੱਢਣ ਦੀ ਲੋੜ ਦੇ ਸਬੰਧ ਵਿੱਚ ਮੈਂਬਰ ਦੇਸ਼ ਆਪਣੇ ਗਿਆਨ ਅਧਾਰ ਨੂੰ ਵਧਾਉਣ ਜੋ ਇਸ ਸਬੰਧ ਵਿੱਚ ਪਹਿਲਕਦਮੀ ਕਰਨ ਵਿੱਚ ਸਹਾਇਤਾ ਕਰਨਗੇ, ਬਾਰੇ ਢੰਗ ਤਰੀਕੇ ਤਿਆਰ ਕਰਨ ਲਈ ਸਹਿਮਤ ਵੀ ਹੋਏ ਹਨ । ਇਹਨਾਂ ਵਿੱਚ ਕੁਝ ਜਿਵੇਂ — ਸੈਮੀਨਾਰ , ਨੀਤੀ ਡਾਇਲਾਗ ਅਤੇ ਮਾਹਿਰਾਂ ਨਾਲ ਗੱਲਬਾਤ ਸ਼ਾਮਲ ਹੈ ।
ਅਕਾਦਮਿਕ ਅਤੇ ਖੋਜ ਵਿੱਚ ਆਪਣੀ ਸਾਂਝੇਦਾਰੀ ਵਧਾਉਣ ਦੇ ਮੱਦੇਨਜ਼ਰ ਮੰਤਰੀਆਂ ਨੇ ਬ੍ਰਿਕਸ ਭਾਈਵਾਲ ਮੁਲਕਾਂ ਵਿਚਾਲੇ ਵਿਦਿਆਰਥੀਆਂ ਅਤੇ ਫੈਕਲਟੀ ਲਈ ਮੋਬਿਲਟੀ ਲਈ ਸਹੂਲਤ ਬਾਰੇ ਸਹਿਮਤੀ ਪ੍ਰਗਟ ਕੀਤੀ । ਇਸ ਤੋਂ ਇਲਾਵਾ ਬ੍ਰਿਕਸ ਮੁਲਕਾਂ ਵਿਚਲੀਆਂ ਉੱਚ ਸਿੱਖਿਆ ਸੰਸਥਾਵਾਂ ਵਿਚਾਲੇ ਸੰਯੁਕਤ ਅਤੇ ਦੋਹਰੀਆਂ ਡਿਗਰੀਆਂ ਨੂੰ ਉਤਸ਼ਾਹਿਤ ਕਰਨ ਲਈ ਵੀ ਸਹਿਮਤੀ ਪ੍ਰਗਟ ਕੀਤੀ । ਉਹਨਾਂ ਨੇ ਹਰੇਕ ਬ੍ਰਿਕਸ ਦੇਸ਼ ਲਈ ਤਕਨੀਕੀ ਅਤੇ ਪੇਸ਼ੇਵਰਾਨਾ ਸਿਖਲਾਈ ਅਤੇ ਸਿੱਖਿਆ ਨੂੰ ਇੱਕ ਤਰਜੀਹੀ ਖੇਤਰ ਵਜੋਂ ਮਾਨਤਾ ਦਿੱਤੀ ਅਤੇ ਇਸ ਖੇਤਰ ਵਿੱਚ ਸਾਂਝੀ ਵਾਲਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧਤਾ ਪ੍ਰਗਟ ਕੀਤੀ ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੇਂਦਰੀ ਸਿੱਖਿਆ , ਸੰਚਾਰ ਅਤੇ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ  ਸ਼੍ਰੀ ਸੰਜੇ ਧੋਤ੍ਰੇ ਨੇ ਕਿਹਾ ਕਿ ਭਾਰਤ ਨੇ ਮਹਾਮਾਰੀ ਦੇ ਅਸਰ ਨੂੰ ਵਿਸ਼ਵ ਭਰ ਵਿੱਚ ਸਰਕਾਰਾਂ , ਭਾਈਚਾਰਿਆਂ , ਮਾਪਿਆਂ , ਅਧਿਆਪਕਾਂ , ਵਿਦਿਆਰਥੀਆਂ ਦੁਆਰਾ ਕੀਤੇ ਗਏ ਕੇਂਦਰਿਤ ਯਤਨਾਂ ਨੂੰ ਮਾਨਤਾ ਦਿੱਤੀ ਅਤੇ ਇਸ ਨਾਲ ਵਧੇਰੇ ਲਚਕੀਲੀ ਸਿੱਖਿਆ ਪ੍ਰਣਾਲੀ ਉਸਾਰੀ ਜਾ ਸਕੀ ਹੈ । ਉਹਨਾਂ ਨੇ ਬਹੁਪੱਖੀ ਸਹਿਯੋਗ ਵਿਸ਼ੇਸ਼ ਕਰਕੇ ਬ੍ਰਿਕਸ ਮੁਲਕਾਂ ਵਿਚਾਲੇ ਸਿੱਖਿਆ ਦੀ ਪੂਰੀ ਸੰਭਾਵਨਾ ਦਾ ਫਾਇਦਾ ਲੈਣ ਦੇ ਮਹੱਤਵ ਤੇ ਜ਼ੋਰ ਦਿੱਤਾ ।
ਸ਼੍ਰੀ ਧੋਤ੍ਰੇ ਨੇ ਅੱਗੇ ਕਿਹਾ ਕਿ ਹਰੇਕ ਬ੍ਰਿਕਸ ਮੁਲਕ ਵੱਲੋਂ ਸਿੱਖਿਆ ਖੇਤਰ ਵਿਕਾਸ ਲਈ ਸਥਾਪਿਤ ਉਦੇਸ਼ਾਂ ਅਤੇ ਟੀਚਿਆਂ ਦੀ ਪ੍ਰਾਪਤੀ ਲਈ ਆਨਲਾਈਨ ਸਿੱਖਿਆ ਅਤੇ ਡਿਜੀਟਲ ਸਪੁਰਦਗੀ ਮਹੱਤਵਪੂਰਨ ਸਾਧਨਾਂ ਵਜੋਂ ਉੱਭਰੀ ਹੈ । ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਾਰਿਆਂ ਲਈ ਸਰਬ ਵਿਆਪਕ ਅਤੇ ਬਰਾਬਰ ਦੀ ਸਿੱਖਿਆ ਗੁਣਵਤਾ ਤੱਕ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਤਕਨਾਲੋਜੀ ਦੇ ਫਾਇਦਿਆਂ ਦੇ ਮਹੱਤਵ ਨੂੰ ਪਛਾਣੀਏ ।
ਬ੍ਰਿਕਸ ਦੇ ਸਿੱਖਿਆ ਮੰਤਰੀਆਂ ਨੇ ਨੀਤੀਆਂ ਅਤੇ ਪਹਿਲਕਦਮੀਆਂ ਨੂੰ ਸਾਂਝਾ ਕੀਤਾ , ਜੋ ਹਰੇਕ ਦੇਸ਼ ਨੇ ਕੋਵਿਡ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਆਰੰਭ ਕੀਤੇ ਸਨ । ਭਾਰਤ ਬਾਰੇ ਬੋਲਦਿਆਂ ਸ਼੍ਰੀ ਧੋਤ੍ਰੇ ਨੇ ਪ੍ਰਧਾਨ ਮੰਤਰੀ ਈ—ਸਿੱਖਿਆ ਦੇ ਤਹਿਤ ਬਹੁ ਮਾਧਿਅਮ ਤਰੀਕਿਆਂ ਰਾਹੀਂ ਮਿਆਰੀ ਸਿੱਖਿਆ ਤੱਕ ਪਹੁੰਚ ਮੁਹੱਈਆ ਕਰਵਾਉਣ ਲਈ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ । ਉਹਨਾਂ ਨੇ ਸਵੈਮ ਮੂਕਸ ਪਲੇਟਫਾਰਮ , ਸਵੈਮ ਪ੍ਰਭਾ ਟੀ ਵੀ ਚੈਨਲਸ , ਦਿਕਸ਼ਾ ਵਰਚੁਅਲ ਲੈਬਜ਼ ਬਾਰੇ ਵੀ ਦੱਸਿਆ ।
ਸ਼੍ਰੀ ਧੋਤ੍ਰੇ ਨੇ ਅੱਗੇ ਦੱਸਿਆ ਕਿ ਭਾਰਤ ਨੇ ਸਿੱਖਿਆ ਦੀ ਸਰਬ ਵਿਆਪਕ ਅਤੇ ਬਰਾਬਰ ਗੁਣਵਤਾ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਡਿਜੀਟਲ ਅਤੇ ਤਕਨਾਲੋਜੀ ਹੱਲਾਂ ਦੀਆਂ ਸੰਭਾਵਨਾਵਾਂ ਨੂੰ ਮਹਿਸੂਸ ਕੀਤਾ ਹੈ । ਅਸੀਂ ਇਸ ਸੰਭਾਵਨਾਵਾਂ ਨੂੰ ਪੂਰੀ ਤਰ੍ਹਾਂ  ਸਮਝਣ ਲਈ ਰੋਕ ਪਾਉਣ ਵਾਲੇ ਡਿਜੀਟਲ ਪਾੜੇ ਨੂੰ ਖ਼ਤਮ ਕਰਨ ਅਤੇ ਘੱਟ ਕਰਨ ਦੀ ਲੋੜ ਨੂੰ ਵੀ ਮਾਨਤਾ ਦਿੱਤੀ ਹੈ ।  ਇਸ ਲਈ ਡਿਜੀਟਲ ਸਰੋਤਾਂ , ਡਿਜੀਟਲ ਯੰਤਰਾਂ ਸਮੇਤ ਵਿਸ਼ੇ਼ਸ਼ ਕਰਕੇ ਸਮਾਜਿਕ ਅਤੇ ਆਰਥਿਕ ਕਮਜ਼ੋਰ ਵਰਗ ਦੀ ਵਸੋਂ   ਦੀ ਪਹੁੰਚ ਲਈ ਨਾ ਬਰਾਬਰਤਾ ਨੂੰ ਖ਼ਤਮ ਕਰਨ ਲਈ ਯਤਨਾਂ ਨੂੰ ਤੇਜ਼ ਕਰਨ ਦੀ ਲੋੜ ਹੈ । ਇਸ ਸੰਦਰਭ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਐੱਫ ਟੀ ਟੀ ਐੱਚ ਕੁਨੈਕਟੀਵਿਟੀ ਅਤੇ ਡਿਜੀਟਲ ਇੰਡੀਆ ਮੁਹਿੰਮ ਰਾਹੀਂ ਡਿਜੀਟਲ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਵਿਸਥਾਰ ਕਰ ਰਿਹਾ ਹੈ । 
ਅੱਜ ਦੀ ਮੀਟਿੰਗ ਤੋਂ ਪਹਿਲਾਂ ਬ੍ਰਿਕਸ ਨੈੱਟਵਰਕ ਯੂਨੀਵਰਸਿਟੀਆਂ ਦੇ ਅੰਤਰਰਾਸ਼ਟਰੀ ਗਵਰਨਿੰਗ ਬੋਰਡ ਦੀ 29 ਜੂਨ ਨੂੰ ਮੀਟਿੰਗ ਹੋਈ ਸੀ , ਜਿਸ ਵਿੱਚ ਹੁਣ ਤੱਕ ਇਸ ਪਹਿਲਕਦਮੀ ਤਹਿਤ ਮੈਂਬਰ ਮੁਲਕਾਂ ਵੱਲੋਂ ਕੀਤੀ ਗਈ ਪ੍ਰਗਤੀ ਤੇ ਝਾਤ ਮਾਰੀ ਗਈ ਸੀ ਅਤੇ ਅੱਗੇ ਲਿਜਾਣ ਲਈ ਢੰਗ ਤਰੀਕਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ । ਸੀਨੀਅਰ ਬ੍ਰਿਕਸ ਅਧਿਕਾਰੀਆਂ ਦੀ ਸਿੱਖਿਆ ਬਾਰੇ ਮੀਟਿੰਗ ਦੀ ਪ੍ਰਧਾਨਗੀ 2 ਜੁਲਾਈ ਨੂੰ ਉੱਚ ਸਿੱਖਿਆ ਦੇ ਸਕੱਤਰ ਸ਼੍ਰੀ ਅਮਿਤ ਖਰੇ ਨੇ ਵੀ ਕੀਤੀ ਸੀ ਅਤੇ ਇਸ ਵਿੱਚ ਯੂ ਜੀ ਸੀ ਚੇਅਰਮੈਨ ਸ਼੍ਰੀ ਡੀ ਪੀ ਸਿੰਘ , ਏ ਆਈ ਸੀ ਟੀ ਈ ਦੇ ਚੇਅਰਮੈਨ ਸ਼੍ਰੀ ਅਨਿਲ ਸਹਿਸਰਬੁਧੈ ਅਤੇ ਆਈ ਆਈ ਟੀ ਦੇ ਡਾਇਰੈਕਟਰ ਪ੍ਰੋਫੈਸਰ ਸੁਭਾਸੀਸ ਚੌਧਰੀ ਵੀ ਸ਼ਾਮਲ ਹੋਏ ਸਨ ।

 

 

*******************

ਕੇ ਪੀ / ਏ ਕੇ



(Release ID: 1733234) Visitor Counter : 167