ਕਾਨੂੰਨ ਤੇ ਨਿਆਂ ਮੰਤਰਾਲਾ

ਨਿਆਂ ਵਿਭਾਗ ਨੇ ਆਪਣੇ ਟੈਲੀ—ਲਾਅ ਪ੍ਰੋਗਰਾਮ ਤਹਿਤ ਲਾਭਪਾਤਰੀਆਂ ਦੀ ਗਿਣਤੀ 9 ਲੱਖ ਲਾਭਪਾਤਰੀਆਂ ਤੋਂ ਵੱਧਣ ਤੇ ਨਵਾਂ ਰਿਕਾਰਡ ਬਣਨ ਤੇ ਪ੍ਰੋਗਰਾਮ ਦਾ ਆਯੋਜਨ ਕੀਤਾ


ਇਹ ਈਵੇਂਟ ਨਿਆਂ ਵਿਭਾਗ ਵਿੱਚ ਕੌਮੀ "ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ" ਦੀ ਸ਼ੁਰੂਆਤ ਕਰਦਾ ਹੈ

ਟੈਲੀ—ਲਾਅ ਨਿਆਂ ਸਪੁਰਦਗੀ ਅਤੇ ਕਾਨੂੰਨੀ ਰਾਜ ਨੂੰ ਮਜ਼ਬੂਤ ਕਰਨ ਸਮੇਤ ਵੱਡੀ ਸੰਭਾਵਨਾ ਰੱਖਦਾ ਹੈ : ਕਾਨੂੰਨ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਈਵੇਂਟ ਦੌਰਾਨ ਕਿਹਾ

ਪਿਛਲੇ ਇੱਕ ਸਾਲ ਦੌਰਾਨ ਕਾਨੂੰਨੀ ਸਲਾਹ ਲੈਣ ਵਾਲੇ ਲਾਭਪਾਤਰੀਆਂ ਦੀ ਗਿਣਤੀ ਵਿੱਚ 369% ਦਾ ਉਛਾਲ ਆਇਆ ਹੈ : ਕਾਨੂੰਨ ਸਕੱਤਰ ਸ਼੍ਰੀ ਬਰੁਨ ਮਿੱਤਰਾ ਨੇ ਕਿਹਾ

Posted On: 06 JUL 2021 4:46PM by PIB Chandigarh

"ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ" ਦੀ ਸ਼ੁਰੂਆਤ ਕਰਦਿਆਂ ਨਿਆਂ ਵਿਭਾਗ ਨੇ ਆਪਣੇ ਟੈਲੀ—ਲਾਅ ਪ੍ਰੋਗਰਾਮ ਤਹਿਤ 9 ਲੱਖ ਤੋਂ ਵੱਧ ਲਾਭਪਾਤਰੀਆਂ ਤੱਕ ਪਹੁੰਚਣ ਲਈ ਮੀਲ ਪੱਥਰ ਦੀ ਯਾਦ ਵਿੱਚ ਅੱਜ ਇੱਥੇ ਇੱਕ ਈਵੇਂਟ ਆਯੋਜਿਤ ਕੀਤੀ ਹੈ । ਕਾਨੂੰਨ ਤੇ ਨਿਆਂ , ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਅਤੇ ਸੰਚਾਰ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਇਸ ਮੌਕੇ ਮੁੱਖ ਮਹਿਮਾਨ ਸਨ । ਅੱਜ ਦੇਸ਼ ਭਰ ਦੇ 50,000 ਤੋਂ ਵੱਧ ਟੈਲੀ—ਲਾਅ ਕੰਮ ਕਰਨ ਵਾਲਿਆਂ ਲਈ ਇਸ ਈਵੇਂਟ ਨਾਲ ਡਿਜੀਟਲੀ ਸੰਪਰਕ ਵਿੱਚ ਰਹਿਣ ਤੇ ਵੇਖਣ ਦਾ ਮੌਕਾ ਸੀ ।

https://ci3.googleusercontent.com/proxy/ia0_etMqvv8njAIrjaJBKHrpsloJNMEfCJRpS8TDWQTsbo9rj3SsYZLgf5DxyZT78f9s0FtnLyOLqoAYZPS_p3Bj17sKFEqeUH-0yWJNvo6hl4wpLMUEkq3ngA=s0-d-e1-ft#https://static.pib.gov.in/WriteReadData/userfiles/image/image0014JEJ.jpg

ਇਸ ਮੌਕੇ ਤੇ ਬੋਲਦਿਆਂ ਕਾਨੂੰਨ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਵੀ ਐੱਲ ਈਜ਼, ਪੀ ਐੱਲ ਵੀਜ਼ , ਸੂਬਾ ਕੋਆਰਡੀਨੇਟਰਾਂ ਅਤੇ ਪੈਨਲ ਦੇ ਵਕੀਲਾਂ ਦੀ ਪ੍ਰਸ਼ੰਸਾ ਕੀਤੀ, ਜਿਹੜੇ ਆਮ ਨਾਗਰਿਕਾਂ ਲਈ ਦਿਨ ਪ੍ਰਤੀਦਿਨ ਸਮਾਜਿਕ ਕਾਨੂੰਨੀ ਚਿੰਤਾਵਾਂ / ਝਗੜਿਆਂ ਨੂੰ ਹੱਲ ਕਰਨ ਅਤੇ ਸੰਪਰਕ ਲਈ ਇੱਕ ਸਹਿਯੋਗ ਸਤੰਭ ਬਣੇ ਹਨ ਅਤੇ ਵੱਖ ਵੱਖ ਸਕੀਮਾਂ ਤਹਿਤ ਲਾਭਪਾਤਰੀਆਂ ਲਈ ਚਲਾਈਆਂ ਗਈਆਂ ਸਕੀਮਾਂ ਨਾਲ ਲੋਕਾਂ ਲਈ ਉਪਲਬੱਧ ਫਾਇਦੇ ਪਹੁੰਚਾਉਣ ਦੀ ਸਹੂਲਤ ਦਿੱਤੀ ਹੈ । ਮੰਤਰੀ ਨੇ ਲਾਭਪਾਤਰੀਆਂ ਦੀਆਂ ਰੀਅਲ ਟਾਈਮ ਕਹਾਣੀਆਂ ਨੂੰ ਇਕੱਠਿਆਂ ਕਰਨ ਲਈ ਨਿਆਂ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ । ਮੰਤਰੀ ਨੇ ਇਹ ਵੀ ਕਿਹਾ ਕਿ ਟੈਲੀ—ਲਾਅ ਵਿੱਚ ਨਿਆਂ ਦੀ ਸਪੁਰਦਗੀ ਅਤੇ ਕਾਨੂੰਨੀ ਰਾਜ ਨੂੰ ਮਜ਼ਬੂਤ ਕਰਨ ਲਈ ਵੱਡੀ ਸੰਭਾਵਨਾ ਹੈ ।
ਮੰਤਰੀ ਦੁਆਰਾ 2 ਦੂਰ ਦੁਰਾਡੇ ਸਾਂਝੇ ਸੇਵਾ ਕੇਂਦਰਾਂ — ਐੱਮ ਰਾਮਪੁਰ ਪੰਚਾਇਤ , ਕਾਲਾ ਹੰਡੀ ਜਿ਼ਲ੍ਹਾ ਉਡੀਸਾ ਅਤੇ ਸੀ ਐੱਸ ਈ ਤੁਲਾਮੁੱਲਾ ਪੰਚਾਇਤ , ਗੰਦਰਬੱਲ ਜਿ਼ਲ੍ਹਾ , ਕੇਂਦਰ ਸ਼ਾਸਤ ਕਸ਼ਮੀਰ ਦਾ ਵਰਚੁਅਲ ਟੂਰ ਵੀ ਦਿਖਾਇਆ ਗਿਆ, ਜਿਸ ਨੇ ਦੂਰ ਦੁਰਾਢੇ ਇਲਾਕਿਆਂ ਵਿੱਚ ਤਕਨਾਲੋਜੀ ਦੀ ਪਹੁੰਚ ਨੂੰ ਦਰਸਾਇਆ । ਟੂਰ ਨੇ ਉਹਨਾਂ ਚੁਣੌਤੀਆਂ ਨੂੰ ਸਮਝਣ ਵਿੱਚ ਵੀ ਸਹਾਇਤਾ ਕੀਤੀ , ਜੋ ਆਮ ਲੋਕਾਂ ਤੱਕ ਪਹੁੰਚਣ ਲਈ ਟੈਲੀ—ਲਾਅ ਸੇਵਾ ਨੂੰ ਯਕੀਨ ਬਣਾਉਣ ਵਿੱਚ ਵੀ ਐੱਲ ਵੀਜ਼ / ਪੀ ਐੱਲ ਵੀਜ਼ ਦੇ ਸਾਹਮਣੇ ਆਉਂਦੀਆਂ ਹਨ ।
ਇਸ ਈਵੇਂਟ ਵਿੱਚ ਬੋਲਦਿਆਂ ਕਾਨੂੰਨ ਤੇ ਨਿਆਂ ਮੰਤਰਾਲੇ ਦੇ ਨਿਆਂ ਵਿਭਾਗ ਦੇ ਸਕੱਤਰ ਸ਼੍ਰੀ ਬਰੁਨ ਮਿੱਤਰਾ ਨੇ ਕਿਹਾ ਕਿ ਟੈਲੀ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਰਟ ਤਕਨਾਲੋਜੀ ਦਾ ਏਕੀਕਰਨ ਕਰਕੇ ਟੈਲੀ—ਲਾਅ ਨੇ ਕਾਨੂੰਨੀ ਸਹਾਇਤਾ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕਰਕੇ ਮਾਮੂਲੀ ਫੀਸ ਨਾਲ ਕਮਜ਼ੋਰ ਵਰਗ ਦੇ ਲੋਕਾਂ ਨੂੰ ਪੈਨਲ ਵਕੀਲਾਂ ਦੇ ਇੱਕ ਸਮਰਪਿਤ ਪੂਲ ਨਾਲ ਜੋੜਿਆ ਹੈ । ਪਹਿਲੀ ਕਤਾਰ ਦੇ ਪੈਰਾ ਲੀਗਲ ਵਲੰਟੀਅਰਾਂ ਅਤੇ ਪੇਂਡੂ ਪੱਧਰ ਦੇ ਉੱਦਮੀਆਂ ਨੇ ਜੋ ਸਥਾਨਕ ਸੀ ਐੱਸ ਸੀ ਨਾਲ ਸਬੰਧਿਤ ਹਨ, ਨੇ ਸਲਾਹ ਲੈਣ ਵਾਲੇ ਲਾਭਪਾਤਰੀਆਂ ਦੀ ਆਨਲਾਈਨ ਪੰਜੀਕਰਨ ਅਤੇ ਜਾਗਰੂਕਤਾ ਲਈ ਸਹਾਇਤਾ ਕੀਤੀ ਹੈ । ਦੂਰ ਦੁਰਾਢੇ ਜਿਓਗ੍ਰਾਫਿਕਲ ਇਲਾਕਿਆਂ ਵਿੱਚ ਇਸ ਦੇ ਨਿਰੰਤਰ ਦਾਖਲੇ ਨੂੰ ਵਧੇਰੇ ਲਾਭਪਾਤਰੀ ਕਵਰੇਜ ਲਈ ਯਕੀਨੀ ਬਣਾਉਣ ਲਈ ਨਿਆਂ ਵਿਭਾਗ ਨੇ ਪੀ ਐੱਲ ਵੀਜ਼ ਲਈ ਟੈਲੀ—ਲਾਅ ਮੋਬਾਈਲ ਐਪ ਵੀ ਵਿਕਸਿਤ ਕੀਤੀ ਹੈ ।
ਟੈਲੀ—ਲਾਅ ਪਹਿਲਕਦਮੀ ਦੇ ਤੇਜ਼ ਵਿਸਥਾਰ ਨੂੰ ਉਜਾਗਰ ਕਰਦਿਆਂ ਸ਼੍ਰੀ ਮਿੱਤਰਾ ਨੇ ਕਿਹਾ ,"ਟੈਲੀ—ਲਾਅ ਨੇ 1,800 ਸੀ ਐੱਸ ਸੀਜ਼ ਰਾਹੀਂ 11 ਸੂਬਿਆਂ ਦੇ 170 ਜਿ਼ਲਿ੍ਆਂ ਨੂੰ ਕਵਰ ਕਰਦਿਆਂ 2017 ਵਿੱਚ ਇੱਕ ਨਿਮਾਣਾ ਜਿਹਾ ਸਫ਼ਰ ਸ਼ੁਰੂ ਕੀਤਾ ਸੀ । 2019 ਵਿੱਚ 115 ਉਤਸ਼ਾਹੀ ਜਿ਼ਲਿ੍ਆਂ ਨੂੰ ਸ਼ਾਮਲ ਕਰਨ ਤੋਂ ਬਾਅਦ ਸੀ ਐੱਸ ਸੀਜ਼ ਦੀ ਗਿਣਤੀ ਵੱਧ ਕੇ 29,860 ਹੋ ਗਈ ਹੈ । ਨਿਆਂ ਵਿਭਾਗ ਨੂੰ ਮਾਣ ਹੈ ਕਿ ਅੱਜ ਟੈਲੀ—ਲਾਅ 34 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 50,000 ਸੀ ਐੱਸ ਸੀਜ਼ ਨੂੰ ਕਵਰ ਕਰਕੇ 633 ਜਿ਼ਲਿ੍ਆਂ ਵਿੱਚ ਸੰਚਾਲਿਤ ਹੈ"।
ਉਹਨਾਂ ਅੱਗੇ ਕਿਹਾ ਕਿ ਟੈਲੀ—ਲਾਅ ਵਿੱਚ ਪਿਛਲੇ ਇੱਕ ਸਾਲ ਦੌਰਾਨ ਕਾਨੂੰਨੀ ਸਲਾਹ ਲੈਣ ਵਾਲੇ ਲਾਭਪਾਤਰੀਆਂ ਦੀ ਗਿਣਤੀ ਵਿੱਚ 369% ਵਾਧੇ ਦਾ ਉਛਾਲ ਆਇਆ ਹੈ । ਇਸ ਮਾਧਿਅਮ ਦੀ ਵੱਡੀ ਪੱਧਰ ਤੇ ਵਰਤੋਂ ਕਰਕੇ ਕੋਵਿਡ ਮਹਾਮਾਰੀ ਦੌਰਾਨ ਆਮ ਨਾਗਰਿਕਾਂ ਵੱਲੋਂ ਆਪਣੇ ਹੱਕਾਂ ਅਤੇ ਅਧਿਕਾਰਾਂ ਲਈ ਵਰਤਿਆ ਹੈ । ਅਸੀਂ ਟੈਲੀ—ਲਾਅ ਦੁਆਰਾ 9.5 ਲੱਖ ਤੋਂ ਵੱਧ ਨਾਗਰਿਕਾਂ ਨੂੰ ਫਾਇਦਾ ਪਹੁੰਚਾ ਕੇ ਜੂਨ 2021 ਵਿੱਚ ਇੱਕ ਨਵੇਂ ਮੀਲ ਪੱਥਰ ਨੂੰ ਛੂਹਿਆ ਹੈ ।
ਟੈਲੀ ਲਾਅ ਪ੍ਰੋਗਰਾਮ 50,000 ਸੀ ਐੱਸ ਸੀਜ਼ ਦੇ ਨੈੱਟਵਰਕ ਰਾਹੀਂ 34 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 633 ਜਿ਼ਲਿ੍ਆਂ (115 ਉਤਸ਼ਾਹੀ ਜਿ਼ਲਿ੍ਆਂ ਸਮੇਤ) ਵਿੱਚ ਇਸ ਵੇਲੇ ਚੱਲ ਰਿਹਾ ਹੈ । ਇਹ ਪ੍ਰੋਗਰਾਮ ਕਮਜ਼ੋਰ ਅਤੇ ਲੋੜਵੰਦਾਂ ਨੂੰ ਕਾਨੂੰਨੀ ਸਲਾਹ ਲੈਣ ਲਈ ਸਾਂਝੇ ਸੇਵਾ ਕੇਂਦਰਾਂ ਵਿੱਚ ਉਪਲਬੱਧ ਈ—ਇੰਟਰਫੇਸ ਪਲੇਟਫਾਰਮ ਰਾਹੀਂ ਪੈਨਲ ਦੇ ਵਕੀਲਾਂ ਨਾਲ ਜੋੜਦਾ ਹੈ ।
ਇਸ ਮੌਕੇ ਦੀ ਯਾਦ ਵਿੱਚ ਕਾਨੂੰਨ ਤੇ ਨਿਆਂ ਮੰਤਰੀ ਨੇ ਟੈਲੀ—ਲਾਅ ਬਾਰੇ ਇੱਕ ਵਿਸ਼ੇਸ਼ ਪੋਸਟਲ ਕਵਰ ਜਾਰੀ ਕੀਤਾ । ਕਵਰ ਦੇ ਉੱਤੇ ਵੀਡੀਓ / ਟੈਲੀ ਕਾਨਫਰੰਸਿੰਗ ਰਾਹੀਂ ਲਾਭਪਾਤਰੀਆਂ ਨੂੰ ਸਲਾਹ ਮੁਹੱਈਆ ਕਰ ਰਹੇ ਪੈਨਲ ਵਕੀਲ ਦੀ ਫੋਟੋ ਹੈ । ਇਸ ਵਿੱਚ ਲਾਭਪਾਤਰੀ ਵੀ ਦਿਖਾਏ ਗਏ ਹਨ , ਜੋ ਪੈਨਲ ਦੇ ਵਕੀਲਾਂ ਨਾਲ ਗੱਲਬਾਤ ਕਰਦੇ ਨਜ਼ਰ ਆਉਂਦੇ ਹਨ । ਇਸ ਤਰ੍ਹਾਂ ਉਹਨਾਂ ਵੱਲੋਂ ਤਕਨਾਲੋਜੀ ਪਲੇਟਫਾਰਮਾਂ ਨੂੰ ਵਰਤਦਿਆਂ ਆਪਣੀਆਂ ਚਿੰਤਾਵਾਂ , ਡਰ ਅਤੇ ਅੰਦਰੂਨੀ ਝਿਜਕ ਨੂੰ ਖ਼ਤਮ ਕਰਨ ਦੇ ਯਤਨ ਦਰਸਾਏ ਗਏ ਹਨ । ਇਹ 5 ਕਦਮਾਂ ਨੂੰ ਉਜਾਗਰ ਵੀ ਕਰਦਾ ਹੈ, ਜੋ ਸਾਂਝੇ ਸੇਵਾ  ਕੇਂਦਰਾਂ ਵਿੱਚ ਕਾਨੂੰਨੀ ਸਲਾਹ ਲੈਣ ਵਾਲੇ ਪੈਨਲ ਦੇ ਵਕੀਲਾਂ ਨਾਲ ਲਾਭਪਾਤਰੀਆਂ ਨੂੰ ਜੋੜਨ ਲਈ ਵਰਤੇ ਜਾਂਦੇ ਹਨ । ਜਿਸ ਤੋਂ ਸੱਚਮੁਚ ਪਤਾ ਚਲਦਾ ਹੈ ਕਿ ਟੈਲੀ—ਲਾਅ ਨੂੰ "ਕਾਨੂੰਨੀ ਸਲਾਹ ਕੀ ਔਰ ਅਨੂਠਾ ਕਦਮ" ਇੱਕ ਵਿਲੱਖਣ ਪਹਿਲਕਦਮੀ ਕਿਹਾ ਜਾ ਸਕਦਾ ਹੈ ।

https://ci4.googleusercontent.com/proxy/fjW8FinFE7bF1TUCjUAkqaRTnM_8o9M3rux-2sDTbVmQczwwBahtrGzcffTAmTgxokW6N6l0DpD2l_5JlpP15QVEWvRa2EhX-41G47IcV3j3-tm6oF_OPe4nDQ=s0-d-e1-ft#https://static.pib.gov.in/WriteReadData/userfiles/image/image002EHBT.jpg

ਟੈਲੀ—ਲਾਅ ਸਹੀ ਢੰਗ ਨਾਲ ਕਾਨੂੰਨੀ ਸ਼ਕਤੀ ਦੇਣ ਦੀ ਦਿਸ਼ਾ ਵੱਲ ਵੱਧ ਰਿਹਾ ਹੈ ਅਤੇ ਤਕਨਾਲੋਜੀ ਰਾਹੀਂ ਅਖੀਰਲੇ ਮੀਲ ਨੂੰ ਜੋੜ ਰਿਹਾ ਹੈ , ਜੋ ਇੱਕ ਚੰਗੇ ਦਸਤਾਵੇਜ਼ ਰਾਹੀਂ "ਲਾਭਪਾਤਰੀਆਂ ਦੀ ਆਵਾਜ਼ਾਂ" ਕਿਤਾਬਚੇ ਵਿੱਚ ਦਿੱਤਾ ਗਿਆ ਹੈ । ਲਾਭਪਾਤਰੀਆਂ ਦੀਆਂ ਆਵਾਜ਼ਾਂ ਦਾ ਪਹਿਲਾ ਅਤੇ ਦੂਜਾ ਈ—ਸੰਸਕਰਣ ਸਤੰਬਰ 2020 ਅਤੇ ਮਾਰਚ 2021 ਵਿੱਚ ਜਾਰੀ ਕੀਤਾ ਗਿਆ ਸੀ । ਤੀਜਾ ਸੰਸਕਰਣ ਪਿਛਲੇ ਦੋ ਸੰਸਕਰਣਾਂ ਨਾਲ ਮਾਣਯੋਗ ਮੰਤਰੀ ਵੱਲੋਂ ਜਾਰੀ ਕੀਤਾ ਗਿਆ ਸੀ । "ਲਾਭਪਾਤਰੀਆਂ ਦੀਆਂ ਆਵਾਜ਼ਾਂ" ਦੇ ਤੀਜੇ ਸੰਸਕਰਣ ਦੇ ਫੋਰਵਰਡ ਵਿੱਚ ਮਾਣਯੋਗ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਕਾਨੂੰਨ ਤੇ ਨਿਆਂ ਮੰਤਰੀ ਨੇ ਕਾਨੂੰਨ ਦੀ ਮੁੱਖ ਧਾਰਾ ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਦੀ ਦੂਰਦ੍ਰਿਸ਼ਟੀ ਅਨੁਸਾਰ ਸਬਕਾ ਸਾਥ , ਸਬਕਾ ਵਿਕਾਸ ਅਤੇ ਸਬਕਾ ਨਿਆਏ ਦੀ ਧਾਰਨਾ ਤੇ ਜ਼ੋਰ ਦਿੱਤਾ ਹੈ ।
ਟੈਲੀ—ਲਾਅ ਬਾਰੇ ਇੱਕ ਸ਼ਾਰਟ ਫਿਲਮ ਜੋ ਰੀਅਲ ਟਾਈਮ ਕਹਾਣੀਆਂ ਅਤੇ ਸੱਚੀਆਂ ਘੱਟਨਾਵਾਂ ਤੋਂ ਪ੍ਰੇਰਿਤ ਹੈ : ਅਪਹੁੰਚ ਤੋਂ ਪਹੁੰਚ ਤੱਕ (ਰੀਚਿੰਗ ਦ ਅਨਰੀਚਡ) ਵੀ ਜਾਰੀ ਕੀਤੀ ਗਈ । ਇਸ ਤੋਂ ਇਲਾਵਾ ਤੇਲੰਗਾਨਾ , ਤਾਮਿਲਨਾਡੂ , ਅਸਾਮ , ਉਡੀਸਾ , ਝਾਰਖੰਡ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਕਸ਼ਮੀਰ ਦੇ ਲਾਭਪਾਤਰੀਆਂ ਵੱਲੋਂ ਲੱਗਭਗ ਇੱਕ ਮਿੰਟ ਦੇ 6 ਵਿਸ਼ੇਸ਼ ਕੈਪਸੂਲ ਵੀ ਬਣਾਏ ਗਏ, ਜਿਹਨਾਂ ਵਿੱਚ ਪ੍ਰੋਗਰਾਮ ਦੀ ਪਹੁੰਚ ਅਤੇ ਆਊਟਰੀਚ ਨੂੰ ਉਜਾਗਰ ਕੀਤਾ ਗਿਆ ਹੈ ।
ਟੈਲੀ—ਲਾਅ ਸੇਵਾ ਮੁਹੱਈਆ ਕਰਨ ਵਾਲੇ ਸੀ ਐੱਸ ਸੀਜ਼ ਲਈ ਨਵਾਂ ਸਾਈਨ ਬੋਰਡ ਵੀ ਜਾਰੀ ਕੀਤਾ ਗਿਆ, ਜਿਸ ਨੂੰ "ਕਾਨੂੰਨੀ ਸਲਾਹ ਸਹਾਇਕ ਕੇਂਦਰ" ਵਜੋਂ ਬਣਾਇਆ ਗਿਆ ਹੈ । ਇਸ ਕਦਮ ਦਾ ਇਰਾਦਾ ਕਾਨੂੰਨੀ ਸਲਾਹ ਅਤੇ ਮਸ਼ਵਰਾ ਸੇਵਾ ਦੀ ਸਪੁਰਦਗੀ ਦੇ ਮਹੱਤਵ ਨੂੰ ਸਾਹਮਣੇ ਲਿਆਉਣਾ ਹੈ ਅਤੇ ਇਹ ਇਹਨਾਂ ਸੀ ਐੱਸ ਸੀਜ਼ ਕੇਂਦਰਾਂ ਦੁਆਰਾ ਮੁਹੱਈਆ ਕੀਤੀਆਂ ਜਾਂਦੀਆਂ ਹੋਰ ਸੇਵਾਵਾਂ ਦੇ ਗੁਲਦਸਤੇ ਵਿੱਚ ਇੱਕ ਮੁੱਖ ਸੇਵਾ ਹੈ ।
ਬੇਸ਼ੱਕ ਟੈਲੀ—ਲਾਅ ਪ੍ਰੋਗਰਾਮ ਤਕਨਾਲੋਜੀ ਚਾਲਕ ਹੈ । ਇਸ ਦੀ ਸਫ਼ਲਤਾ ਫੀਲਡ ਵਿੱਚ ਕੰਮ ਕਰਨ ਵਾਲਿਆਂ ਜਿਹਨਾਂ ਵਿੱਚ ਪੇਂਡੂ ਪੱਧਰ ਦੇ ਉੱਦਮੀ (ਵੀ ਐੱਲ ਈਜ਼) , ਪੈਰਾ ਲੀਗਲ ਵਲੰਟੀਅਰਜ਼ (ਪੀ ਐੱਲ ਵੀਜ਼), ਸੂਬਾ ਕੋਆਰਡੀਨੇਟਰਜ਼ ਅਤੇ ਪੈਨਲ ਵਕੀਲਾਂ ਦੇ ਕੰਮਕਾਜ ਤੇ ਨਿਰਭਰ ਹੈ । ਇਸ ਈਵੇਂਟ ਵਿੱਚ ਦੇਸ਼ ਦੇ 5 ਜ਼ੋਨਾਂ ਤੋਂ ਇਹਨਾਂ ਸ਼੍ਰੇਣੀਆਂ ਤਹਿਤ ਵੀ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਫੀਲਡ ਵਰਕਰਜ਼ ਦਾ ਸਨਮਾਨ ਵੀ ਕੀਤਾ ਗਿਆ । ਸ਼੍ਰੇਣੀਗਤ ਵਿਸਥਾਰ ਹੇਠਾਂ ਦਿੱਤਾ ਗਿਆ ਹੈ ।

Category

Names

State

Village Level Entrepreneur (VLEs)

Amrita Kumari

Jharkhand

Vijay Mohan Kasbe

Maharashtra

Harpreet Singh

Punjab

Thillai Revathi

Tamil Nadu

Taradeep Chandra

Chattisgarh

Para Legal Volunteers

(PLVs)

Deepshikha Das

Arunachal Pradesh

Vaijayanti Kalappa Bongarge

Maharashtra

Shraddhanjali Jha

Uttar Pradesh

Jesi

Tamil Nadu

Deeksha Varma

Chhattisgarh

State Coordinators

Shresan Kumar Pattnayak

Odisha

Yogesh Nikam

Maharashtra

Dr. Mukesh Lata

Punjab

Abin K.S.

Kerala

Chiranjay Janghel

Chhattisgarh

Panel Lawyers

Amit Kumar Barick

Odisha

Shwetanjali Mishra

Maharashtra, Rajasthan

Aksh Basra 

Punjab, Haryana

Chithralal M R

Kerala

Vikash Kumar

Bihar, Uttar Pradesh

 

ਇਹਨਾਂ ਜੇਤੂਆਂ ਵਿੱਚੋਂ 3 ਅਤੇ ਸਬੱਬ ਵਜੋਂ ਸਾਰੀਆਂ ਹੀ ਔਰਤਾਂ ਸਰੀਰਿਕ ਤੌਰ ਤੇ ਇਸ ਈਵੇਂਟ ਵਿੱਚ ਹਾਜ਼ਰ ਹੋਈਆਂ ਸਨ, ਜੋ ਦਰਸਾਉਂਦਾ ਹੈ , ਕਿ ਟੈਲੀ—ਲਾਅ ਪ੍ਰੋਗਰਾਮ ਸਚਮੁੱਚ ਔਰਤਾਂ ਨੂੰ ਕਾਨੂੰਨੀ ਸ਼ਕਤੀ ਦੇਣ ਲਈ ਇੱਕ ਮੁਹਿੰਮ ਹੈ । ਮੰਤਰੀ ਨੇ ਜੇਤੂਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਜਾਗਰੂਕਤਾ ਪੈਦਾ ਕਰਨ, ਵਿਸ਼ੇਸ਼ ਕਰਕੇ ਪੇਂਡੂ ਔਰਤਾਂ ਅਤੇ ਕੁੜੀਆਂ ਵਿੱਚ, ਤਾਂ ਜੋ ਉਹ ਆਪਣੇ ਆਪ ਨੂੰ ਸ਼ਕਤੀਸ਼ਾਲੀ ਮਹਿਸੂਸ ਕਰ ਸਕਣ, ਲਈ ਉਤਸ਼ਾਹਿਤ ਕੀਤਾ । ਉਹਨਾਂ ਨੇ ਲਿੰਗ ਨਿਆਂ ਨੂੰ ਯਕੀਨੀ ਬਣਾਉਣ ਲਈ ਇੱਕ ਟੂਲ ਵਜੋਂ ਟੈਲੀ—ਲਾਅ ਦੇ ਮਹੱਤਵ ਤੇ ਜ਼ੋਰ ਦਿੱਤਾ । ਇਸ ਈਵੇਂਟ ਦੇ ਜੇਤੂ ਹਨ :—
1.   ਮਿਸ ਸ਼ਰਧਾਂਜਲੀ ਝਾਅ (ਪੀ ਐੱਲ ਵੀ) ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਤੋਂ 2017 ਤੋਂ ਜੁੜੇ ਹਨ ਅਤੇ ਲਾਭਪਾਤਰੀਆਂ ਦੇ 500 ਤੋਂ ਵੱਧ ਕੇਸਾਂ ਨੂੰ ਪੰਜੀਕ੍ਰਿਤ ਕਰਵਾਇਆ ਹੈ ।
2.   ਡਾਕਟਰ ਮੁਕੇਸ਼ ਲਤਾ, ਪੰਜਾਬ ਤੋਂ ਸੂਬਾ ਕੋਆਰਡੀਨੇਟਰ , ਉਹ 2019 ਤੋਂ ਪ੍ਰੋਗਰਾਮ ਨਾਲ ਜੁੜੇ ਹਨ ਅਤੇ ਡੀ ਐੈੱਲ ਐੱਸ ਏ ਦੇ ਅਧਿਕਾਰੀਆਂ , ਪੁਲਿਸ ਅਥਾਰਟੀਆਂ ਅਤੇ ਜਿ਼ਲ੍ਹੇ ਦੀਆਂ ਸਥਾਨਕ ਸੰਸਥਾਵਾਂ ਨਾਲ ਨੇੜੇ ਹੋ ਕੇ ਕੰਮ ਕਰ ਰਹੇ ਹਨ ।
3.   ਮਿਸ ਸਿ਼ਵੇਤਾਂਜਲੀ ਮਿਸ਼ਰਾ , (ਮਹਾਰਾਸ਼ਟਰ ਤੋਂ ਪੈਨਲ ਵਕੀਲ) ਉਹ 2019 ਤੋਂ ਪ੍ਰੋਗਰਾਮ ਨਾਲ ਜੁੜੇ ਹਨ ਅਤੇ ਲਾਭਪਾਤਰੀਆਂ ਨੂੰ 30,000 ਤੋਂ ਵੱਧ ਸਲਾਹਾਂ ਦੇ ਚੁੱਕੇ ਹਨ ਅਤੇ ਲਾਭਪਾਤਰੀਆਂ ਦੀ ਆਵਾਜ਼ਾਂ ਵਿੱਚ 34 ਸਫ਼ਲ ਕਹਾਣੀਆਂ ਵਿੱਚ ਸ਼ਾਮਲ ਹਨ ।
ਈਵੇਂਟ ਵਿੱਚ ਕਾਨੂੰਨ ਵਿਭਾਗ, ਸੀ ਐੱਸ ਸੀਜ਼ ਈ—ਗੋਵ , ਇੰਡੀਆ ਪੋਸਟ ਅਤੇ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ।

 

*******************

ਮੋਨਿਕਾ



(Release ID: 1733233) Visitor Counter : 201