ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸੜਕ ਨਿਰਮਾਣ ਦੇ ਸਾਰੇ ਚਰਣਾਂ ਵਿੱਚ ਦੁਰਘਟਨਾਵਾਂ ਨੂੰ ਘੱਟ ਕਰਨ ਲਈ ਸੁਰੱਖਿਆ ਆਡਿਟ ਜ਼ਰੂਰੀ ਕਰ ਦਿੱਤਾ ਗਿਆ ਹੈ

Posted On: 05 JUL 2021 3:48PM by PIB Chandigarh

ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸੜਕ ਨਿਰਮਾਣ ਦੇ ਸਾਰੇ ਚਰਣਾਂ ਵਿੱਚ ਦੁਰਘਟਨਾਵਾਂ ਨੂੰ ਘੱਟ ਕਰਨ ਲਈ ਸੁਰੱਖਿਆ ਆਡਿਟ ਜ਼ਰੂਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਵਾਹਨ ਕਰੈਸ਼ ਸੁਰੱਖਿਆ ‘ਤੇ ਆਯੋਜਿਤ ਵਰਚੁਅਲ ਪਰਿਸੰਵਾਦ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਮੰਤਰੀ ਨੇ ਦੱਸਿਆ ਕਿ ਭਾਰਤ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਵਿੱਚ ਸੜਕ ਦੁਰਘਟਨਾਵਾਂ ਦੀ ਦਰ ਬਹੁਤ ਅਧਿਕ ਹੈ ਅਤੇ ਹਰ ਸਾਲ ਲਗਭਗ 1.5 ਲੱਖ ਲੋਕ ਮਰ ਜਾਂਦੇ ਹਨ, ਜੋ ਕਿ ਕੋਵਿਡ ਮੌਤਾਂ ਤੋਂ ਵੀ ਅਧਿਕ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਦ੍ਰਿਸ਼ਟੀਕੋਣ 2030 ਤੱਕ ਸੜਕ ਦੁਰਘਟਨਾ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 50% ਦੀ ਕਮੀ ਅਤੇ ਦੁਰਘਨਾਵਾਂ ਅਤੇ ਮੌਤਾਂ ਨੂੰ ਜ਼ੀਰੋ ਕਰਨਾ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਲਗਭਗ 60% ਮੌਤਾਂ ਦੋ-ਪਹੀਆ ਸਵਾਰੀਆਂ ਦੀਆਂ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੋਟਰਸਾਈਕਲ ਆਵਾਜਾਈ ਦੀ ਸੁਰੱਖਿਆ ਇਸ ਸਮੇਂ ਦੀ ਮੰਗ ਹੈ। ਸ਼੍ਰੀ ਗਡਕਰੀ ਨੇ ਅੱਗੇ ਦੱਸਿਆ ਕਿ ਗਲੋਬਲ ਪਰਿਦ੍ਰਿਸ਼ ਵਿੱਚ ਵਾਹਨ ਇੰਜੀਨਿਅਰਿੰਗ ਟੈਕਨੋਲੋਜੀ ਕਾਫੀ ਹੱਦ ਤੱਕ ਦੁਰਸਤ ਹੋ ਗਈ ਹੈ ਅਤੇ ਸਾਰੀ ਸੜਕ ਇੰਜੀਨਿਅਰਿੰਗ ਉਪਾਆਂ ਨੂੰ ਘੱਟ ਤੋਂ ਘੱਟ ਦੁਰਘਟਨਾ ਦੀ ਘਟਨਾ ਦੇ ਦੌਰਾਨ ਘਾਤਕ ਵਾਹਨ ਕਰੈਸ਼ ਦੀ ਆਸ਼ੰਕਾ ਵਿੱਚ ਸੁਧਾਰ ਹੋਵੇਗਾ। ਇਸ ਦੇ ਇਲਾਵਾ ਮੰਤਰੀ ਨੇ ਵਾਹਨ ਚਾਲਕਾਂ ਦੇ ਸਿਖਲਾਈ ਅਤੇ ਉੱਨਤ ਸਿਖਲਾਈ ਸੰਸਥਾਨਾਂ ਅਤੇ ਕੇਂਦਰਾਂ ਦੀ ਸਥਾਪਨਾ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਸ਼੍ਰੀ ਗਡਕਰੀ ਨੇ ਕਿਹਾ ਕਿ ਵਧੀਆ ਸੜਕਾਂ ਬਣਾਉਣਾ ਅਤੇ ਸੜਕ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ ਉਨ੍ਹਾਂ ਦੀ ਨੈਤਿਕ ਜ਼ਿੰਮੇਦਾਰੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਾਗਰੂਕਤਾ ਪੈਦਾ ਕਰਨ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਾਰੇ ਹਿਤਧਾਰਕਾਂ ਦਰਮਿਆਨ ਸਹਿਯੋਗ, ਸੰਚਾਰ ਅਤੇ ਤਾਲਮੇਲ ਜ਼ਰੂਰੀ ਹੈ।

ਪੂਰੇ ਪ੍ਰੋਗਰਾਮ ਦਾ ਲਿੰਕ https://youtu.be/OEkRhMItvsM

***

 

*********

ਐੱਮਜੇਪੀਐੱਸ
 



(Release ID: 1733140) Visitor Counter : 157