ਵਿੱਤ ਮੰਤਰਾਲਾ
ਜੂਨ 2021 ਵਿੱਚ ਇਕੱਠਾ ਕੀਤਾ ਜੀ ਐੱਸ ਟੀ ਮਾਲੀਆ
ਜੂਨ ਵਿੱਚ ਕੁੱਲ 92,849 ਕਰੋੜ ਰੁਪਏ ਜੀ ਐੱਸ ਟੀ ਮਾਲੀਆ ਇਕੱਠਾ ਕੀਤਾ ਗਿਆ
Posted On:
06 JUL 2021 2:46PM by PIB Chandigarh
ਜੂਨ 2021 ਵਿੱਚ 92,849 ਕਰੋੜ ਰੁਪਏ ਦਾ ਕੁੱਲ ਜੀ ਐੱਸ ਟੀ ਮਾਲੀਆ ਇਕੱਠਾ ਕੀਤਾ ਗਿਆ , ਜਿਸ ਵਿੱਚ 16,424 ਕਰੋੜ ਰੁਪਏ ਸੀ ਜੀ ਐੱਸ ਟੀ , 20,397 ਕਰੋੜ ਰੁਪਏ ਐੱਸ ਜੀ ਐੱਸ ਟੀ ਅਤੇ 49,079 ਕਰੋੜ ਰੁਪਏ ਆਈ ਜੀ ਐੱਸ ਟੀ (ਇਸ ਵਿੱਚ 25,762 ਕਰੋੜ ਰੁਪਏ ਵਸਤਾਂ ਦੀ ਦਰਾਮਦ ਤੋਂ ਇਕੱਠੇ ਕੀਤੇ ਗਏ ਸ਼ਾਮਲ ਹਨ) ਅਤੇ 6,949 ਕਰੋੜ ਰੁਪਏ ਸੈੱਸ ਹੈ (809 ਕਰੋੜ ਰੁਪਏ ਵਸਤਾਂ ਦੀ ਦਰਾਮਦ ਤੋਂ ਇਕੱਠੇ ਕੀਤੇ ਗਏ ਸ਼ਾਮਿਲ ਹਨ) । ਉੱਪਰ ਦਿੱਤੇ ਗਏ ਅੰਕੜਿਆਂ ਵਿੱਚ 5 ਜੂਨ ਤੋਂ 5 ਜੁਲਾਈ ਤੱਕ ਘਰੇਲੂ ਲੈਣ ਦੇਣ ਤੋਂ ਇਕੱਠਾ ਕੀਤਾ ਜੀ ਐੱਸ ਟੀ ਮਾਲੀਆ ਵੀ ਸ਼ਾਮਲ ਹੈ , ਕਿਉਂਕਿ ਕੋਵਿਡ 19 ਮਹਾਮਾਰੀ ਦੀ ਦੂਜੀ ਲਹਿਰ ਕਰਕੇ 5 ਕਰੋੜ ਰੁਪਏ ਤੱਕ ਦੇ ਕੁੱਲ ਟਰਨ ਓਵਰ ਵਾਲੇ ਕਰਦਾਤਾਵਾਂ ਨੂੰ ਜੂਨ 2021 ਮਹੀਨੇ ਦੌਰਾਨ ਰਿਟਰਨ ਦਾਇਰ ਕਰਨ ਲਈ 15 ਦਿਨ ਲਈ ਦੇਰ ਨਾਲ ਰਿਟਰਨ ਦਾਇਰ ਕਰਨ ਵਿੱਚ ਮੁਆਫ਼ੀ /ਘਟਾਈ ਵਿਆਜ ਦਰ ਦੇ ਰੂਪ ਵਿੱਚ ਵੱਖ—ਵੱਖ ਰਾਹਤ ਉਪਾਅ ਦਿੱਤੇ ਗਏ ਸਨ ।
ਇਸ ਮਹੀਨੇ ਦੌਰਾਨ ਸਰਕਾਰ ਨੇ 19,286 ਕਰੋੜ ਰੁਪਏ ਸੀ ਜੀ ਐੱਸ ਟੀ ਅਤੇ 16,939 ਕਰੋੜ ਰੁਪਏ ਐੱਸ ਜੀ ਐੱਸ ਟੀ ਦਾ ਆਈ ਜੀ ਐੱਸ ਟੀ ਤੋਂ ਨਿਯਮਤ ਨਿਪਟਾਰਾ ਕੀਤਾ ਹੈ । ਜੂਨ 2021 ਦਾ ਮਾਲੀਆ ਪਿਛਲੇ ਸਾਲ ਇਸ ਮਹੀਨੇ ਦੇ ਜੀ ਐੱਸ ਟੀ ਮਾਲੀਏ ਨਾਲੋਂ 2% ਵੱਧ ਹੈ ।
8 ਮਹੀਨੇ ਲਗਾਤਾਰ 1 ਲੱਖ ਕਰੋੜ ਤੋਂ ਉੱਪਰ ਜੀ ਐੱਸ ਟੀ ਮਾਲੀਆ ਦਰਜ ਹੋਣ ਤੋਂ ਬਾਅਦ ਜੂਨ 2021 ਵਿੱਚ ਇਕੱਤਰ ਕੀਤਾ ਮਾਲੀਆ ਇੱਕ ਲੱਖ ਕਰੋੜ ਤੋਂ ਹੇਠਾਂ ਆ ਗਿਆ ਹੈ । ਜੂਨ 2021 ਲਈ ਇਕੱਤਰ ਕੀਤਾ ਜੀ ਐੱਸ ਟੀ ਮਾਲੀਆ ਮਈ 2021 ਦੌਰਾਨ ਕੀਤੇ ਗਏ ਕਾਰੋਬਾਰੀ ਲੈਣ ਦੇਣ ਨਾਲ ਸਬੰਧਿਤ ਹੈ । ਮਈ 2021 ਦੌਰਾਨ ਜਿ਼ਆਦਾਤਰ ਸੂਬੇ , ਕੇਂਦਰ ਸ਼ਾਸਤ ਪ੍ਰਦੇਸ਼ ਕੋਵਿਡ ਮਹਾਮਾਰੀ ਕਰਕੇ ਮੁਕੰਮਲ ਜਾਂ ਅੰਸਿ਼ਕ ਲਾਕਡਾਊਨ ਤਹਿਤ ਸਨ । ਈ ਵੇਅ ਬਿੱਲ ਡਾਟਾ ਮਈ 2021 ਲਈ ਮਹੀਨੇ ਦੌਰਾਨ 3.99 ਕਰੋੜ ਰੁਪਏ ਈ ਵੇਅ ਬਿੱਲ ਜਨਰੇਟ ਕੀਤੇ ਦਿਖਾ ਰਿਹਾ ਹੈ , ਜਦਕਿ ਅਪ੍ਰੈਲ 2021 ਵਿੱਚ ਇਹ 5.88 ਕਰੋੜ ਰੁਪਏ ਸਨ । ਇਵੇਂ ਇਹ 30% ਹੇਠਾਂ ਆਇਆ ਹੈ ।
ਪਰ ਕੋਰੋਨਾ ਕੇਸਾਂ ਦੇ ਘਟਣ ਅਤੇ ਲਾਕਡਾਊਨ ਵਿੱਚ ਰਾਹਤਾਂ ਦੇਣ ਨਾਲ ਜੂਨ 2021 ਦੌਰਾਨ 5.5 ਕਰੋੜ ਰੁਪਏ ਦੇ ਈ ਵੇਅ ਬਿੱਲ ਜਨਰੇਟ ਕੀਤੇ ਗਏ ਸਨ , ਜੋ ਵਪਾਰ ਅਤੇ ਕਾਰੋਬਾਰ ਲਈ ਰਿਕਵਰੀ ਦੇ ਸੰਕੇਤ ਹਨ । ਅਪ੍ਰੈਲ 2021 ਦੇ ਪਹਿਲੇ 2 ਹਫਤਿਆਂ ਵਿੱਚ ਈ ਵੇਅ ਬਿੱਲਾਂ ਦੀ ਔਸਤਨ ਜਨਰੇਸ਼ਨ 20 ਲੱਖ ਸੀ , ਜਦਕਿ ਅਪ੍ਰੈਲ ਦੇ ਆਖਰੀ ਹਫ਼ਤੇ ਇਹ ਘੱਟ ਕੇ 16 ਲੱਖ ਤੇ ਆ ਗਈ ਸੀ ਅਤੇ 9 ਮਈ ਤੋਂ 22 ਮਈ ਵਿਚਾਲੇ 2 ਹਫ਼ਤਿਆਂ ਦੌਰਾਨ ਇਹ ਹੋਰ ਘੱਟ ਕੇ 12 ਲੱਖ ਤੇ ਆ ਗਈ ਸੀ । ਇਸ ਤੋਂ ਬਾਅਦ ਈ ਵੇਅ ਬਿੱਲਾਂ ਦੀ ਔਸਤਨ ਜਨਰੇਸ਼ਨ ਵੱਧ ਰਹੀ ਹੈ ਅਤੇ ਇਹ ਫਿਰ 20 ਜੂਨ ਨੂੰ ਹੋਣ ਵਾਲੇ ਹਫਤੇ ਵਿੱਚ 20 ਲੱਖ ਦੇ ਪੱਧਰ ਤੇ ਪਹੁੰਚ ਗਈ ਹੈ । ਇਸ ਲਈ ਇਹ ਆਸ ਕੀਤੀ ਜਾਂਦੀ ਹੈ ਕਿ ਜੂਨ ਮਹੀਨੇ ਦੌਰਾਨ ਘਟਿਆ ਜੀ ਐੱਸ ਟੀ ਮਾਲੀਆ ਜੁਲਾਈ 2021 ਤੋਂ ਬਾਅਦ ਫਿਰ ਵਧਦਾ ਹੋਇਆ ਨਜ਼ਰ ਆਵੇਗਾ ।
ਆਰ ਐੱਮ / ਐੱਮ ਵੀ / ਕੇ ਐੱਮ ਐੱਨ
(Release ID: 1733122)
Visitor Counter : 275