ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਮੱਧ ਪੂਰਬ ਅਤੇ ਹੋਰ ਖੇਤਰਾਂ ਵਿੱਚ ਫਲਾਈ ਐਸ਼ ਦੀ ਵਿਕਰੀ ਲਈ ਈਓਆਈ ਦੀ ਮੰਗ ਕੀਤੀ

Posted On: 04 JUL 2021 4:35PM by PIB Chandigarh

 

ਬਿਜਲੀ ਮੰਤਰਾਲੇ ਤਹਿਤ ਇੱਕ ਮਹਾਰਤਨ ਕੇਂਦਰੀ ਜਨਤਕ ਖੇਤਰ ਦਾ ਉਪਕਰਮ (ਸੀਪੀਐੱਸਯੂ) ਅਤੇ ਭਾਰਤ ਦੀ ਸਭ ਤੋਂ ਵੱਡੀ ਏਕੀਕ੍ਰਿਤ ਬਿਜਲੀ ਉਤਪਾਦਕ ਕੰਪਨੀ ਐੱਨਟੀਪੀਸੀ ਲਿਮਿਟੇਡ ਨੇ ਫਲਾਈ ਐਸ਼ ਦੀ 100% ਉਪਯੋਗਿਤਾ ਦੀ ਦਿਸ਼ਾ ਵਿੱਚ ਆਪਣੇ ਯਤਨ ਤਹਿਤ ਮੱਧ ਪੂਰਬ ਅਤੇ ਹੋਰ ਖੇਤਰਾਂ ਦੇ ਨਿਰਧਾਰਿਤ ਬੰਦਰਗਾਹਾਂ ਤੋਂ ਫਲਾਈ ਐਸ਼ ਦੀ ਵਿਕਰੀ ਲਈ ਰੁਚੀ-ਪੱਤਰ (ਐਕਸਪ੍ਰੈਸ਼ਨ ਆਵ੍ ਇੰਟਰੈਸਟ, ਈਓਆਈ) ਦੀ ਮੰਗ ਕੀਤੀ ਹੈ ਟੈਂਡਰ ਲਈ ਐਪਲੀਕੇਸ਼ਨ ਦੀ ਪ੍ਰਕਿਰਿਆ 1 ਜੁਲਾਈ 2021 ਨੂੰ ਸ਼ੁਰੂ ਕੀਤੀ ਗਈ ਹੈ ਅਤੇ ਇਹ 25 ਜੁਲਾਈ 2021 ਨੂੰ ਬੰਦ ਹੋ ਜਾਵੇਗੀ ।

 

ਫਲਾਈ ਐਸ਼ ਦੀ ਟਿਕਾਊ ਉਪਯੋਗਿਤਾ ਐੱਨਟੀਪੀਸੀ ਦੀਆਂ ਪ੍ਰਮੁੱਖ ਚਿੰਤਾਵਾਂ ਵਿੱਚੋਂ ਇੱਕ ਹੈ ਅਤੇ ਕੰਪਨੀ ਇਸ ਦੀ ਪੂਰਨ ਉਪਯੋਗਿਤਾ ਲਈ ਸਥਾਈ ਸਮਾਧਾਨ ਸੁਨਿਸ਼ਚਿਤ ਕਰ ਰਹੀ ਹੈ ਫਲਾਈ ਐਸ਼ ਕੋਲੇ ਤੋਂ ਬਿਜਲੀ ਉਤਪਾਦਨ ਵਿੱਚ ਪ੍ਰਾਪਤ ਹੋਣ ਵਾਲਾ ਇੱਕ ਉਪ ਉਤਪਾਦ ਹੈ ਐੱਨਟੀਪੀਸੀ ਸਟੇਸ਼ਨਾਂ ਤੋਂ ਉਤਪੰਨ ਫਲਾਈ ਐਸ਼ ਸੀਮੈਂਟ, ਕੰਕਰੀਟ, ਕੰਕਰੀਟ ਉਤਪਾਦਾਂ , ਸੇਲੁਲਰ ਕੰਕਰੀਟ ਉਤਪਾਦਾਂ ਦੇ ਨਿਰਮਾਣ ਅਤੇ ਇੱਟਾਂ/ਬਲਾਕਾਂ/ਟਾਈਲਾਂ ਲਈ ਆਦਰਸ਼ ਹੈ ।

ਐੱਨਟੀਪੀਸੀ ਲਿਮਿਟੇਡ ਨੇ ਦੇਸ਼ਭਰ ਵਿੱਚ ਫਲਾਈ ਐਸ਼ ਦੀ ਸਪਲਾਈ ਲਈ ਸੀਮੈਂਟ ਨਿਰਮਾਤਾਵਾਂ ਦੇ ਨਾਲ ਸਹਿਭਾਗਿਤਾ ਕੀਤੀ ਹੈ ਇਹ ਬਿਜਲੀ ਉਤਪਾਦਕ ਕੰਪਨੀ ਸਸਤੇ ਅਤੇ ਵਾਤਾਵਰਣ ਅਨੁਕੂਲ ਤਰੀਕੇ ਨਾਲ ਫਲਾਈ ਐਸ਼ ਦੇ ਟ੍ਰਾਂਸਪੋਰਟ ਲਈ ਭਾਰਤੀ ਰੇਲਵੇ ਦੇ ਵਿਸ਼ਾਲ ਨੈੱਟਵਰਕ ਦਾ ਲਾਭ ਉਠਾ ਰਹੀ ਹੈ ।

 

ਭਵਨ ਨਿਰਮਾਣ ਵਿੱਚ ਫਲਾਈ ਐਸ਼ ਇੱਟਾਂ ਦੇ ਉਪਯੋਗ ਨੂੰ ਹੁਲਾਰਾ ਦੇਣ ਲਈ ਐੱਨਟੀਪੀਸੀ ਨੇ ਆਪਣੇ ਕੋਲਾ ਅਧਾਰਿਤ ਤਾਪ ਬਿਜਲੀ ਪਲਾਂਟਾਂ ਵਿੱਚ ਫਲਾਈ ਐਸ਼ ਇੱਟ ਨਿਰਮਾਣ ਪਲਾਂਟ ਸਥਾਪਤ ਕੀਤੇ ਹਨ ਵਿਸ਼ੇਸ਼ ਰੂਪ ਨਾਲ ਇਨ੍ਹਾਂ ਇੱਟਾਂ ਦਾ ਉਪਯੋਗ ਪਲਾਂਟਾਂ ਦੇ ਨਾਲ - ਨਾਲ ਟਾਊਨਸ਼ਿਪ ਨਿਰਮਾਣ ਗਤੀਵਿਧੀਆਂ ਵਿੱਚ ਕੀਤਾ ਜਾ ਰਿਹਾ ਹੈ ਐੱਨਟੀਪੀਸੀ ਆਪਣੇ ਫਲਾਈ ਐਸ਼ ਇੱਟ ਪਲਾਂਟਾਂ ਵਿੱਚ ਸਲਾਨਾ ਤੌਰ ‘ਤੇ ਔਸਤਨ 6 ਕਰੋੜ ਫਲਾਈ ਐਸ਼ ਇੱਟਾਂ ਦਾ ਨਿਰਮਾਣ ਕਰ ਰਹੀ ਹੈ ।

 

 

ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਨਿਰਦੇਸ਼ਾਂ ਦੇ ਅਨੁਸਾਰ, ਐੱਨਟੀਪੀਸੀ ਸਟੇਸ਼ਨ ਉਤਪਾਦਿਤ ਕੁੱਲ ਫਲਾਈ ਐਸ਼ ਦਾ ਘੱਟ ਤੋਂ ਘੱਟ 20% ਹਿੱਸਾ ਇੱਟ/ਬਲਾਕ/ਟਾਇਲਸ ਨਿਰਮਾਤਾਵਾਂ ਨੂੰ ਦੇਣ ਲਈ ਰਿਜ਼ਰਵ ਵਿੱਚ ਰੱਖਦੇ ਹਨ ਅਤੇ ਉਨ੍ਹਾਂ ਨੂੰ ਫਰੀ ਫਲਾਈ ਐਸ਼ ਵੰਡ ਰਹੇ ਹਨ ਐੱਨਟੀਪੀਸੀ ਦੇ ਸਟੇਸ਼ਨਾਂ ਵਿੱਚ ਉਤਪਾਦਿਤ ਕੁੱਲ ਫਲਾਈ ਐਸ਼ ਦਾ ਲਗਭਗ 9% ਫਲਾਈ ਐਸ਼ ਇੱਟਾਂ/ਬਲਾਕਾਂ ਅਤੇ ਟਾਇਲ ਨਿਰਮਾਣ ਇਕਾਈਆਂ ਵਿੱਚ ਸਾਲਾਨਾ ਉਪਯੋਗ ਕੀਤਾ ਜਾਂਦਾ ਹੈ ।

 

ਇਸ ਦੇ ਇਲਾਵਾ, ਸਾਲ 2020 - 21 ਦੇ ਦੌਰਾਨ ਲਗਭਗ 15 ਐੱਨਟੀਪੀਸੀ ਸਟੇਸ਼ਨਾਂ ਨੇ ਕਈ ਸੜਕ ਪ੍ਰੋਜੈਕਟਾਂ ਲਈ ਫਲਾਈ ਐਸ਼ ਦੀ ਸਪਲਾਈ ਕੀਤੀ ਹੈ ਅਤੇ ਇਸ ਦਾ ਉਪਯੋਗ ਲਗਭਗ 20 ਮਿਲੀਅਨ ਟਨ ਤੋਂ ਅਧਿਕ ਹੋ ਗਿਆ ਹੈ । ਉਥੇ ਹੀ ਪਿਛਲੇ ਪੰਜ ਸਾਲਾਂ ਵਿੱਚ ਦੇਸ਼ ਵਿੱਚ ਫਲਾਈ ਐਸ਼ ਦੀ ਉਪਯੋਗਿਤਾ ਵਿੱਚ 80% ਦਾ ਵਾਧਾ ਹੋਇਆ ਹੈ ।

 

 

****

ਐੱਸਐੱਸ/ਕੇਪੀ(Release ID: 1732816) Visitor Counter : 34