PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 03 JUL 2021 7:05PM by PIB Chandigarh

 

 

 

https://static.pib.gov.in/WriteReadData/userfiles/image/image0020FX3.pnghttps://static.pib.gov.in/WriteReadData/userfiles/image/image001BPSF.jpg

 

 

  • ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 34.46 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

  • ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 44,411 ਨਵੇਂ ਕੇਸ ਆਏ

  • ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 4,95,533 ਹੋਈ; 97 ਦਿਨਾਂ ਦੇ ਬਾਅਦ 5 ਲੱਖ ਤੋਂ ਘੱਟ

  • ਐਕਟਿਵ ਕੇਸ ਕੁੱਲ ਮਾਮਲਿਆਂ ਦਾ 1.62 ਫੀਸਦੀ ਹੋਏ

  • ਦੇਸ਼ ਵਿੱਚ ਹੁਣ ਤੱਕ 2,96,05,779 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

  • ਬੀਤੇ 24 ਘੰਟਿਆਂ ਦੌਰਾਨ 57,477 ਵਿਅਕਤੀ ਸਿਹਤਯਾਬ ਹੋਏ

  • ਲਗਾਤਾਰ 51ਵੇਂ ਦਿਨ ਰੋਜ਼ਾਨਾ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋਏ

  • ਰਿਕਵਰੀ ਦਰ ਵਧ ਕੇ 97 .06 ਫੀਸਦੀ ਹੋਈ

  • ਹਫ਼ਤਾਵਰੀ ਪਾਜ਼ਿਟਿਵਿਟੀ ਦਰ ਇਸ ਵੇਲੇ 5 ਫੀਸਦੀ ਤੋਂ ਘੱਟ ਰਹਿ ਗਈ ਹੈ, 2.50 ਫੀਸਦੀ ‘ਤੇ ਹੈ

  • ਰੋਜ਼ਾਨਾ ਪਾਜ਼ਿਟਿਵਿਟੀ ਦਰ 2.35 ਫੀਸਦੀ ਹੋਈ; ਲਗਾਤਾਰ 26ਵੇਂ ਦਿਨ 5 ਫੀਸਦੀ ਤੋਂ ਘੱਟ ਦਰਜ

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ 

ਸੂਚਨਾ ਤੇ ਪ੍ਰਸਾਰਣ ਮੰਤਰਾਲਾ 

ਭਾਰਤ ਸਰਕਾਰ 

 

Image

Image

Image

ਕੋਵਿਡ-19 ਅੱਪਡੇਟ

 

ਭਾਰਤ ਦੀ ਕੋਵਿਡ 19 ਟੀਕਾਕਰਣ ਕਵਰੇਜ ਵਧ ਕੇ 34.46 ਕਰੋੜ ਹੋਈ

ਲਗਾਤਾਰ 6ਵੇਂ ਦਿਨ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਰਿਪੋਰਟ ਕੀਤੇ ਗਏ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 97 ਦਿਨਾਂ ਬਾਅਦ 5 ਲੱਖ ਤੋਂ ਘੱਟ ਹੋਈ

ਰੋਜ਼ਾਨਾ ਪਾਜ਼ਿਟਿਵਿਟੀ ਦਰ (2.35 ਫੀਸਦੀ); ਲਗਾਤਾਰ 26ਵੇਂ ਦਿਨ 5 ਫੀਸਦੀ ਤੋਂ ਘੱਟ ਦਰਜ
 

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ, ਕੱਲ੍ਹ ਭਾਰਤ ਦੀ ਕੋਵਿਡ ਟੀਕਾਕਰਣ ਕਵਰੇਜ  34 ਕਰੋੜ ਤੋਂ ਪਾਰ ਹੋ ਗਈ ਹੈ। ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਕੁੱਲ  34,46,11,291 ਵੈਕਸੀਨ ਖੁਰਾਕਾਂ  45,60,088 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 43,99,298 ਵੈਕਸੀਨ  ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸ਼ਾਮਲ ਹਨ-

 

ਸਿਹਤ ਸੰਭਾਲ਼ ਵਰਕਰ

ਪਹਿਲੀ ਖੁਰਾਕ

1,02,22,008

ਦੂਜੀ ਖੁਰਾਕ

72,87,445

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,75,60,592

ਦੂਜੀ ਖੁਰਾਕ

95,89,619

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

9,64,91,993

ਦੂਜੀ ਖੁਰਾਕ

23,80,048

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

8,98,65,131

ਦੂਜੀ ਖੁਰਾਕ

1,75,25,281

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

6,86,03,725

ਦੂਜੀ ਖੁਰਾਕ

2,50,85,449

ਕੁੱਲ

34,46,11,291

 

ਕੋਵਿਡ-19 ਟੀਕਾਕਰਣ ਦੇ ਨਵੇਂ ਸਰਬਵਿਆਪੀਕਰਣ ਪੜਾਅ ਦੀ ਸ਼ੁਰੂਆਤ 21 ਜੂਨ ਤੋਂ ਹੋਈ ਹੈ;  ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ 19 ਟੀਕਾਕਰਣ ਦੇ ਦਾਇਰੇ ਦਾ ਵਿਸਥਾਰ ਕਰਨ ਅਤੇ ਗਤੀ ਵਧਾਉਣ ਲਈ ਵਚਨਬੱਧ ਹੈ। ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 44,111 ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ਵਿੱਚ ਪਿਛਲੇ 4 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ।  ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ  ਦਾ ਹੀ ਨਤੀਜਾ ਹੈ।

 

https://static.pib.gov.in/WriteReadData/userfiles/image/image0012LRE.jpg

ਭਾਰਤ, ਰੋਜ਼ਾਨਾ ਨਵੇਂ ਕੋਵਿਡ -19 ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦੇ ਰੁਝਾਨ ਨੂੰ ਦਰਸਾ ਰਿਹਾ ਹੈ।  ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘੱਟ ਕੇ 4,95,533 ਹੋ ਗਈ ਹੈ ; 97 ਦਿਨਾਂ ਬਾਅਦ 5 ਲੱਖ ਤੋਂ ਘੱਟ ਰਿਪੋਰਟ ਹੋਏ।

ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ 14,104 ਦੀ ਗਿਰਾਵਟ ਆਈ ਹੈ ਅਤੇ  ਐਕਟਿਵ ਮਾਮਲੇ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 1.62 ਫੀਸਦੀ ਹਨ।

 

https://static.pib.gov.in/WriteReadData/userfiles/image/image002D7H5.jpg

 

ਕੋਵਿਡ-19 ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ। ਇਸ ਦੇ ਨਾਲ, ਭਾਰਤ ਦੀਆਂ  ਰੋਜ਼ਾਨਾ ਰਿਕਵਰੀਆਂ, ਲਗਾਤਾਰ 51 ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ  ਵੱਧ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 57,477 ਰਿਕਵਰੀਆਂ ਰਜਿਸਟਰ  ਕੀਤੀਆਂ ਗਈਆਂ ਹਨ।

ਰੋਜ਼ਾਨਾ ਨਵੇਂ ਕੇਸਾਂ ਦੇ ਮੁਕਾਬਲੇ ਪਿਛਲੇ 24 ਘੰਟਿਆਂ ਦੌਰਾਨ ਲਗਭਗ 13,000 ਤੋਂ  (13,366) ਵਧੇਰੇ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।

 

https://static.pib.gov.in/WriteReadData/userfiles/image/image0031E22.jpg

 

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕਰਮਿਤ ਲੋਕਾਂ ਵਿੱਚੋਂ 2,96,05,779 ਵਿਅਕਤੀ ਪਹਿਲਾਂ ਹੀ ਕੋਵਿਡ -19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 57,477

ਮਰੀਜ਼ ਠੀਕ ਹੋ ਚੁੱਕੇ ਹਨ। ਇਸ ਨਾਲ ਹੁਣ ਕੁੱਲ ਰਿਕਵਰੀ ਦਰ 97.06 ਫ਼ੀਸਦ ਬਣਦੀ ਹੈ। ਜਿਹੜੀ ਕਿ ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੀ ਹੈ।

https://pib.gov.in/PressReleseDetail.aspx?PRID=1732463

 

ਉਪ ਰਾਸ਼ਟਰਪਤੀ ਨੇ ਥਿੰਕ ਟੈਂਕਾਂ ਨੂੰ ਕੋਵਿਡ ਦੇ ਬਾਅਦ ਦੀ ਦੁਨੀਆ ’ਤੇ ਅਤੇ ਭਾਰਤ ਦੇ ਲਈ ਇਸ ਦੇ ਪ੍ਰਭਾਵਾਂ ’ਤੇ ਧਿਆਨ ਦੇਣ ਨੂੰ ਕਿਹਾ

ਉਪ ਰਾਸ਼ਟਰਪਤੀ ਨੇ ਕਿਹਾ, ਕੋਵਿਡ -19 ਮਹਾਮਾਰੀ ਮਾਨਵਤਾ ਦੇ ਜਿਊਂਦੀ ਯਾਦ ਵਿੱਚ ਸਾਹਮਣੇ ਆਈ ਸਭ ਤੋਂ ਗੰਭੀਰ ਚੁਣੌਤੀ ਹੈ

 

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕੋਵਿਡ-19 ਮਹਾਮਾਰੀ ਨੂੰ ਮਾਨਵਤਾ ਦੀ ਜਿਊਂਦੀ ਯਾਦ ਵਿੱਚ ਸਾਹਮਣੇ ਆਈ ਸਭ ਤੋਂ ਗੰਭੀਰ ਚੁਣੌਤੀ ਕਰਾਰ ਦਿੱਤਾ ਅਤੇ ਭਾਰਤੀ ਰਣਨੀਤਕ ਅਤੇ ਅਕੈਡਮਿਕ ਕਮਿਊਨਿਟੀ ਨੂੰ ਕੋਵਿਡ ਦੇ ਬਾਅਦ ਦੀ ਦੁਨੀਆ ’ਤੇ ਅਤੇ ਭਾਰਤ ਦੇ ਲਈ ਇਸ ਦੇ ਪ੍ਰਭਾਵਾਂ ’ਤੇ ਧਿਆਨ ਦੇਣ ਦੀ ਅਪੀਲ ਕੀਤੀ।

https://pib.gov.in/PressReleseDetail.aspx?PRID=1732489

 

 

ਕੇਂਦਰੀ ਮੰਤਰੀ ਡਾ.  ਜਿਤੇਂਦਰ ਸਿੰਘ ਨੇ ਕਿਹਾ ਕਿ ਉੱਤਰ-ਪੂਰਬ ਦੇ ਸਾਰੇ 8 ਰਾਜਾਂ ਵਿੱਚ ਕੋਵਿਡ ਕੇਸਾਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ

ਮੰਤਰੀ ਨੇ ਉੱਤਰ-ਪੂਰਬ ਦੇ ਸਾਰੇ ਅੱਠ ਰਾਜਾਂ ਦੇ ਸਿਹਤ ਸਕੱਤਰਾਂ ਨਾਲ ਕੋਵਿਡ ਸਥਿਤੀ ਦੀ ਸਮੀਖਿਆ ਕੀਤੀ

 

ਕੇਂਦਰੀ ਰਾਜ ਮੰਤਰੀ  (ਸੁਤੰਤਰ ਚਾਰਜ)  ਉੱਤਰ-ਪੂਰਬ ਖੇਤਰ ਵਿਕਾਸ (ਡੋਨਰ),  ਪ੍ਰਧਾਨ ਮੰਤਰੀ ਦਫ਼ਤਰ,  ਪਰੋਸਨਲ,  ਲੋਕ ਸ਼ਿਕਾਇਤ,  ਪੈਂਸ਼ਨ,  ਪ੍ਰਮਾਣੁ ਊਰਜਾ ਰਾਜ ਮੰਤਰੀ,  ਡਾ ਜਿਤੇਂਦਰ ਸਿੰਘ  ਨੇ ਅੱਜ ਕਿਹਾ ਕਿ ਮੇਘਾਲਿਆ ਨੂੰ ਛੱਡਕੇ ਉੱਤਰ-ਪੂਰਬ ਦੇ ਸਾਰੇ ਰਾਜਾਂ ਵਿੱਚ ਕੋਵਿਡ ਕੇਸਾਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। 

ਉੱਤਰ-ਪੂਰਬੀ ਰਾਜਾਂ ਵਿੱਚ ਕੋਵਿਡ ਸਥਿਤੀ ਦੀ ਸਮੀਖਿਆ ਕਰਨ ਲਈ ਬੁਲਾਈ ਗਈ ਬੈਠਕ ਵਿੱਚ,  ਮੰਤਰੀ ਨੇ ਇਸ ਗੱਲ ‘ਤੇ ਤਸੱਲੀ ਪ੍ਰਗਟਾਈ ਕਿ ਸਾਰੇ ਰਾਜ ਪਾਜ਼ਿਟਿਵਿਟੀ ਦਰ ਵਿੱਚ ਗਿਰਾਵਟ  ਦੇ ਮਾਮਲੇ ਵਿੱਚ ਰਾਸ਼ਟਰੀ ਔਸਤ ਦੇ ਨਜ਼ਦੀਕ ਪਹੁੰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੇਘਾਲਿਆ  ਦੇ ਰੀ-ਭੋਈ ਜ਼ਿਲ੍ਹੇ ਦੀ ਇੱਕ ਜੇਲ੍ਹ ਵਿੱਚ ਕੋਰੋਨਾ ਫੈਲਣ ਦੇ ਕਾਰਨ ਉਹ ਇੱਕਮਾਤਰ ਅਪਵਾਦ ਰਾਜ ਹੈ।

https://pib.gov.in/PressReleseDetail.aspx?PRID=1732509

 

ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਸੰਸਥਾਨਾਂ ਨੂੰ ਲਿਪੋਸੋਮਲ ਐਂਫੋਟੇਰਿਸਿਨ ਬੀ ਦੀਆਂ ਅਤਿਰਿਕਤ 1,14,000 ਸ਼ੀਸ਼ੀਆਂ ਵੰਡੀਆਂ ਗਈਆਂ- ਸ਼੍ਰੀ ਡੀ.ਵੀ. ਸਦਾਨੰਦ ਗੌੜਾ 

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ  ਸ਼੍ਰੀ ਡੀ. ਵੀ. ਸਦਾਨੰਦ ਗੌੜਾ ਨੇ ਐਲਾਨ ਕੀਤਾ ਕਿ ਮਿਊਕ੍ਰੋਮਿਕੋਸਿਸ ਜਾਂ ਬਲੈਕ ਫੰਗਸ  ਦੇ ਇਲਾਜ ਵਿੱਚ ਇਸਤੇਮਾਲ ਹੋਣ ਵਾਲੇ ਲਿਪੋਸੋਮਲ ਐਂਫੋਟੇਰਿਸਿਨ-ਬੀ ਦੀਆਂ ਅਤਿਰਿਕਤ 1,14,000 ਸ਼ੀਸ਼ੀਆਂ ਨੂੰ ਅੱਜ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਸੰਸਥਾਨਾਂ ਨੂੰ ਵੰਡੀਆਂ ਗਈਆਂ ਹਨ।

https://pib.gov.in/PressReleseDetail.aspx?PRID=1732374

 

 

ਕੋਵਿਡ-19 ਵੈਕਸੀਨ ਨਾਲ ਗਰਭਵਤੀ ਔਰਤ ਅਤੇ ਬੱਚੇ ਨੂੰ ਬਚਾਇਆ ਜਾ ਸਕਦਾ ਹੈ: ਡਾ. ਅਰੋੜਾ
“ਕੋਵਿਡ-19 ਵੈਕਸੀਨ ਦੋਵਾਂ ਲਈ ਸੁਰੱਖਿਅਤ ਹੈ”

 

ਟੀਕਾਕਰਣ 'ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਦੇ ਚੇਅਰਪਰਸਨ ਡਾ: ਐੱਨ ਕੇ ਅਰੋੜਾ ਨੇ ਕੱਲ੍ਹ ਸਿਹਤ ਮੰਤਰਾਲੇ ਵੱਲੋਂ ਜਾਰੀ ਗਰਭਵਤੀ ਔਰਤਾਂ ਦੇ ਟੀਕਾਕਰਣ ਦਿਸ਼ਾ ਨਿਰਦੇਸ਼ਾਂ ਬਾਰੇ ਡੀਡੀ ਨਿਊਜ਼ ਨਾਲ ਗੱਲਬਾਤ ਕੀਤੀ।

https://pib.gov.in/PressReleseDetail.aspx?PRID=1732327

 

 “ਈ ਸੰਜੀਵਨੀ”, ਭਾਰਤ ਸਰਕਾਰ ਦੀ ਮੁਫ਼ਤ ਟੈਲੀ ਮੈਡੀਸਨ ਸੇਵਾ ਨੇ 70 ਲੱਖ ਸਲਾਹ ਮਸ਼ਵਰੇ ਮੁਕੰਮਲ ਕੀਤੇ

ਪ੍ਰਧਾਨ ਮੰਤਰੀ ਨੇ ਡਿਜੀਟਲ ਇੰਡੀਆ ਪਹਿਲਕਦਮੀ ਦੀ ਛੇਵੀਂ ਵਰ੍ਹੇਗੰਢ ਤੇ ਈ ਸੰਜੀਵਨੀ ਦੀ ਸ਼ਲਾਘਾ ਕੀਤੀ

ਪਿਛਲੇ 30 ਦਿਨਾਂ ਵਿੱਚ ਰਾਸ਼ਟਰੀ ਟੈਲੀ ਮੈਡੀਸਨ ਸੇਵਾ ਤੋਂ ਤਕਰੀਬਨ 1.25 ਮਿਲੀਅਨ ਮਰੀਜ਼ਾਂ ਨੇ ਫਾਇਦਾ ਉਠਾਇਆ ਹੈ, ਜਿਸ ਵਿੱਚ ਪਿਛਲੇ 2 ਹਫ਼ਤਿਆਂ ਦੌਰਾਨ ਰੋਜ਼ਾਨਾ 50,000 ਤੋਂ ਵੱਧ ਸਲਾਹ ਮਸ਼ਵਰੇ ਦਿੱਤੇ ਗਏ ਹਨ

 

ਕੇਂਦਰੀ ਸਿਹਤ ਮੰਤਰਾਲੇ ਦੀ ਰਾਸ਼ਟਰੀ ਟੈਲੀ ਮੈਡੀਸਨ ਸੇਵਾ — ਈ ਸੰਜੀਵਨੀ ਨੇ 7 ਮਿਲੀਅਨ (70 ਲੱਖ) ਸਲਾਹ ਮਸ਼ਵਰੇ ਮੁਕੰਮਲ ਕਰਕੇ ਇੱਕ ਹੋਰ ਮੀਲ ਪੱਧਰ ਪਾਰ ਕਰ ਲਿਆ ਹੈ। ਮਰੀਜ਼, ਡਾਕਟਰਾਂ ਅਤੇ ਮਾਹਰਾਂ ਨਾਲ ਰੋਜ਼ਾਨਾ ਦੇ ਅਧਾਰ ਤੇ ਇਸ ਨਵਾਚਾਰ ਡਿਜੀਟਲ ਮਾਧਿਅਮ ਰਾਹੀਂ ਸਿਹਤ ਸੇਵਾਵਾਂ ਲੈਂਦੇ ਹਨ। ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਵਿੱਚ, ਜੂਨ ਵਿੱਚ ਇਸ ਨੇ 12.5 ਲੱਖ ਮਰੀਜ਼ਾਂ ਨੂੰ ਸੇਵਾ ਪ੍ਰਦਾਨ ਕੀਤੀੋ ਹੈ, ਜੋ ਪਿਛਲੇ ਸਾਲ ਮਾਰਚ ਵਿੱਚ ਲਾਂਚ ਕੀਤੀਆਂ ਗਈਆਂ ਸੇਵਾਵਾਂ ਵਿੱਚ ਸਭ ਤੋਂ ਵੱਡੀ ਹੈ।

https://pib.gov.in/PressReleseDetail.aspx?PRID=1732524

 

ਮਹੱਤਵਪੂਰਨ ਟਵੀਟ

 

 

<

 

 

 

 

 

 

 

 

 

*************

ਐੱਮਵੀ/ਏਐੱਸ


(Release ID: 1732596) Visitor Counter : 218