ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਸਰਵਾਈਕਲ ਪੈਥੋਲਜੀ ਅਤੇ ਕੋਲਪੋਸਕੋਪੀ ਦੀ 17ਵੀਂ ਵਿਸ਼ਵ ਕਾਨਫਰੰਸ ਨੂੰ ਸੰਬੋਧਨ ਕੀਤਾ


ਈਵੈਂਟ ਏਸ਼ੀਆ ਵਿੱਚ ਪਹਿਲੀਵਾਰ ਆਯੋਜਿਤ ਕੀਤੀ ਜਾ ਰਹੀ ਹੈ

ਭਾਰਤ ਏਬੀ—ਪੀ ਐੱਮ ਜੇ ਏ ਵਾਈ ਅਤੇ ਐਚ ਡਬਲਯੂ ਸੀਜ਼ ਰਾਹੀਂ ਕੈਂਸਰ ਦੇਖਭਾਲ ਦੇ ਸਾਰੇ ਪੱਧਰਾਂ ਨੂੰ ਮਜ਼ਬੂਤ ਕਰ ਰਿਹਾ ਹੈ : ਡਾਕਟਰ ਹਰਸ਼ ਵਰਧਨ ਨੇ 2030 ਤੱਕ ਸਰਵਾਈਕਲ ਕੈਂਸਰ ਦੇ ਖਾਤਮੇ ਬਾਰੇ ਕਿਹਾ

Posted On: 02 JUL 2021 2:14PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਬੀਤੀ ਰਾਤ ਵੀਡੀਓ ਕਾਨਫਰੰਸਿੰਗ ਰਾਹੀਂ ਸਰਵਾਈਕਲ ਪੈਥੋਲਜੀ ਤੇ ਕੋਲਪੋਸਕੋਪੀ ਦੀ 17ਵੀਂ ਵਿਸ਼ਵ ਕਾਨਫਰੰਸ ਦੇ ਉਦਘਾਟਨੀ ਸਮਾਗਮ ਵਿੱਚ ਮੈਡੀਕਲ ਸਾਇੰਸ ਦੇ ਮੰਨੇ ਪ੍ਰਮੰਨੇ ਡਾਕਟਰਾਂ , ਪ੍ਰੋਫੈਸਰਾਂ, ਮਾਹਰਾਂ ਦੇ ਮੈਡੀਕਲ ਭਾਈਚਾਰੇ ਨੂੰ ਸੰਬੋਧਨ ਕੀਤਾ
ਈਵੈਂਟ ਇਡੀਅਨ ਸੋਸਾਇਟੀ ਆਫ ਕੋਲਪੋਸਕੋਪੀ ਅਤੇ ਸਰਵਾਈਕਲ ਪੈਥੋਲਜੀ ਵੱਲੋਂ ਆਯੋਜਿਤ ਕੀਤੀ ਗਈ ਸੀ ਅਤੇ ਇਸ ਦਾ ਉਦਘਾਟਨ ਮਾਣਯੋਗ ਉਪ ਰਾਸ਼ਟਰਪਤੀ ਸ਼੍ਰੀ ਵੈਂਕੱਈਆ ਨਾਇਡੂ ਨੇ ਕੀਤਾ ਸੀ।


ਡਾਕਟਰ ਹਰਸ਼ ਵਰਧਨ ਨੇ ਕੋਲਪੋਸਕੋਪੀ ਵਿੱਚ ਪ੍ਰਮੁੱਖ ਸਿਖਲਾਈ ਅਤੇ ਮਹਿਲਾਵਾਂ ਦੀ ਬੱਚੇਦਾਨੀ ਦੇ ਪੂਰਵ ਕੈਂਸਰ ਜ਼ਖਮਾਂ ਦੇ ਇਲਾਜ ਲਈ ਅਤੇ ਏਸ਼ੀਆ ਵਿੱਚ ਪਹਿਲੀ ਵਾਰ ਵੱਕਾਰੀ ਵਿਸ਼ਵ ਕਾਂਗਰਸ ਲਿਆਉਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਕਾਂਗਰਸ ਦਾ ਥੀਮਸਰਵਾਈਕਲ ਕੈਂਸਰ ਦਾ ਖਾਤਮਾ : ਕਾਰਵਾਈ ਲਈ ਸੱਦਾਡਬਲਯੂ ਐਚ ਵੱਲੋਂ ਸਰਵਾਈਕਲ ਕੈਂਸਰ ਨੂੰ 2030 ਤੱਕ ਖਤਮ ਕਰਨ ਦੇ ਸੱਦੇ ਨਾਲ ਮੇਲ ਖਾਂਦਾ ਹੈ।
ਸਰਵਾਈਕਲ ਕੈਂਸਰ ਦੇ ਵਿਸ਼ਵ ਤੇ ਬੋਲਦਿਆਂ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿਇਹ ਮਹਿਲਾਵਾਂ ਵਿੱਚ ਚੌਥਾ ਸਭ ਤੋਂ ਆਮ ਕੈਂਸਰ ਹੈ। ਇਹ ਹਰ ਵਰ੍ਹੇ ਵਿਸ਼ਵ ਭਰ ਵਿੱਚ ਅੱਧਾ ਮਿਲੀਅਨ ਔਰਤਾਂ ਤੇ ਅਸਰ ਪਾਉਂਦਾ ਹੈ ਅਤੇ ਇੱਕ ਚੌਥਾਈ ਔਰਤਾਂ ਦੀ ਮੌਤ ਹੁੰਦੀ ਹੈ। ਇਹ ਬੜੇ ਦੁੱਖ ਦੀ ਗੱਲ ਹੈ ਕਿ ਹਰੇਕ ਦੋ ਮਿੰਟਾਂ ਵਿੱਚ ਇੱਕ ਔਰਤ ਸਰਵਾਈਕਲ ਕੈਂਸਰ ਨਾਲ ਮਰਦੀ ਹੈ, ਜਿਸ ਨਾਲ ਇਹ ਔਰਤਾਂ ਦੀ ਸਿਹਤ ਲਈ ਵੱਡੇ ਖਤਰਿਆਂ ਵਿੱਚੋਂ ਇੱਕ ਹੈ। ਇਸ ਦਾ ਦੁਖਦਾਈ ਪਹਿਲੂ ਇਹ ਹੈ ਕਿ ਔਰਤਾਂ ਦੁੱਖ ਭੋਗ ਰਹੀਆਂ ਹਨ ਤੇ ਮਰ ਰਹੀਆਂ ਹਨ। ਇਸ ਤੱਥ ਦੇ ਬਾਵਜੂਦ ਕਿ ਜਦੋਂ ਜਾਂਚ ਕੀਤਾ ਗਿਆ ਸਰਵਾਈਕਲ ਕੈਂਸਰ, ਕੈਂਸਰ ਦੇ ਸਭ ਤੋਂ ਸਫ਼ਲ ਇਲਾਜ਼ ਯੋਗ ਰੂਪਾਂ ਵਿੱਚੋਂ ਇੱਕ ਹੈ ਅਤੇ ਇਹ ਉੱਥੋਂ ਤੱਕ ਹੈ ਜਦੋਂ ਇਸ ਦੀ ਸ਼ੁਰੂਆਤ ਵਿੱਚ ਜਾਂਚ ਹੋ ਜਾਂਦੀ ਹੈ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਹੁੰਦਾ ਹੈ। ਦੇਰ ਨਾਲ ਜਾਂਚ ਕੀਤੇ ਗਏ ਕੈਂਸਰ ਤੇ ਕਾਬੂ ਪਾਉਣ ਲਈ ਉਚਿਤ ਇਲਾਜ ਅਤੇ ਪੈਲੀਏਟਿਵ ਕੇਅਰ ਹੈ। ਰੋਕ, ਸਕਰੀਨ ਅਤੇ ਇਲਾਜ ਦੀ ਸਮੁੱਚੀ ਪਹੁੰਚ ਨਾਲ ਸਰਵਾਈਕਲ ਕੈਂਸਰ ਨੂੰ ਜਨਤਕ ਸਿਹਤ ਮੁਸ਼ਕਲ ਵੱਲੋਂ ਇੱਕ ਪੀੜ੍ਹੀ ਦੇ ਅੰਦਰ ਖਤਮ ਕੀਤਾ ਜਾ ਸਕਦਾ ਹੈ” ।
ਡਾਕਟਰ ਹਰਸ਼ ਵਰਧਨ ਨੇ ਭਾਰਤ ਵੱਲੋਂ ਸਰਵਾਈਕਲ ਕੈਂਸਰ ਨੂੰ ਖਤਮ ਕਰਨ ਲਈ ਡਬਲਯੂ ਐਚ ਦੇ 2030 ਟੀਚੇ ਦੀ ਪਾਲਣਾ ਕਰਨ ਲਈ ਭਾਰਤ ਦੁਆਰਾ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਭਾਰਤ ਉਨ੍ਹਾਂ ਕੁੱਝ ਵਿਕਾਸ ਕਰ ਰਹੇ ਮੁਲਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਕੌਮੀ ਕੈਂਸਰ ਕੰਟਰੋਲ ਪ੍ਰੋਗਰਾਮ ਬਣਾਇਆ ਹੈ। ਏਸ਼ੀਆ ਵਿੱਚ ਇੱਕ ਆਗੂ ਦੇ ਤੌਰ ਤੇ 2016 ਵਿੱਚ ਅਸੀਂ ਸਰਵਾਈਕਲ , ਛਾਤੀ, ਮੂੰਹ ਅਤੇ ਸਰਵਾਈਕਲ ਕੈਂਸਰ ਵਰਗੇ ਆਮ ਕੈਂਸਰਾਂ ਦੀ ਸਕਰੀਨਿੰਗ ਲਈ ਸੰਚਾਲਨ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਭਾਰਤ ਨੇ 194 ਹੋਰ ਮੁਲਕਾਂ ਨਾਲ ਮਿਲ ਕੇ ਇਸ ਮੁੱਖ ਕਿੱਲਰ ਦੇ ਖਾਤਮੇ ਲਈ ਇੱਕ ਟੀਚਾ ਮਿੱਥਿਆ ਹੈ ਜੋ 90 ਪ੍ਰਤੀਸ਼ਤ ਐਚ ਪੀ ਵੀ ਟੀਕਾਕਰਨ ਕਵਰੇਜ਼, 70 ਪ੍ਰਤੀਸ਼ਤ ਸਕਰੀਨਿੰਗ ਕਵਰੇਜ਼ ਅਤੇ 90 ਪ੍ਰਤੀਸ਼ਤ ਸਰਵਾਈਕਲ ਦੇ ਪੂਰਵ ਕੈਂਸਰ ਅਤੇ ਕੈਂਸਰ ਲਈ ਇਲਾਜ ਜਿਸ ਵਿੱਚ ਪੈਲੀਏਟਿਵ ਪਹੁੰਚ ਵੀ ਸ਼ਾਮਿਲ ਹੈ, ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਕੀਤਾ ਹੈ
ਕੇਂਦਰੀ ਸਿਹਤ ਮੰਤਰੀ ਨੇ ਦੱਸਿਆ ਕਿ ਕਿਵੇਂ ਭਾਰਤ ਸਰਕਾਰ ਆਯੂਸ਼ਮਾਨ ਭਾਰਤ ਪ੍ਰੋਗਰਾਮ ਦੇ ਦੋ ਪ੍ਰੋਗਰਾਮਾਂ ਰਾਹੀਂ ਕੈਂਸਰ ਨੂੰ ਖਤਮ ਕਰਨ ਲਈ ਦਖਲ ਪੇਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿਅੱਜ ਭਾਰਤ ਕੈਂਸਰ ਦੇਖਭਾਲ ਦੇ ਸਾਰੇ ਪੱਧਰਾਂ, ਕੈਂਸਰ ਦੇ ਇਲਾਜ ਅਤੇ ਪੂਰਵ ਕੈਂਸਰ ਜ਼ਖਮਾਂ ਲਈ ਆਰਥਿਕ ਤੌਰ ਤੇ ਕਮਜ਼ੋਰ ਵਸੋਂ ਦੀ ਪਹੁੰਚ ਲਈ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਰਾਹੀਂ ਮਜ਼ਬੂਤ ਕਰ ਰਹੀ ਹੈ। ਸਾਡੇ ਪ੍ਰਾਇਮਰੀ ਸਿਹਤ ਕੇਂਦਰ ਹੁਣ ਵੈੱਲਨੈੱਸ ਕੇਂਦਰਾਂ ਵਿੱਚ ਤਬਦੀਲ ਹੋ ਚੁੱਕੇ ਹਨ ਜਿੱਥੇ ਵੱਡੀ ਪੱਧਰ ਤੇ ਸਕਰੀਨਿੰਗ ਕੀਤੀ ਜਾਂਦੀ ਹੈ। ਹਰ ਸਾਲ ਅਸੀਂ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਨੂੰ ਉਨ੍ਹਾਂ ਦੇ ਹੁਨਰਾਂ ਵਿੱਚ ਸੁਧਾਰ ਲਈ ਅਤੇ ਪੇਂਡੂ ਇਲਾਕਿਆਂ ਵਿੱਚ ਕਮਜ਼ੋਰ ਵਰਗ ਦੀਆਂ ਔਰਤਾਂ ਨੂੰ ਮਿਆਰੀ ਸਿਹਤ ਸੰਭਾਲ ਦੀ ਵਿਵਸਥਾ ਦੇਣ ਲਈ ਸਿਖਲਾਈ ਦੇ ਰਹੇ ਹਾਂ। ਪਿਛਲੇ 7 ਸਾਲਾਂ ਵਿੱਚ 29 ਨਵੇਂ ਏਮਜ਼ ਅਤੇ 25 ਹੋਰ ਖੇਤਰੀ ਕੈਂਸਰ ਸੈਂਟਰ ਆਧੁਨਿਕ ਸਹੂਲਤਾਂ ਨਾਲ ਲੈਸ ਵਿਕਸਤ ਕੀਤੇ ਗਏ ਹਨ। ਸਾਡੇ ਸਾਰੇ 542 ਮੈਡੀਕਲ ਕਾਲਜ ਅਤੇ 64 ਪੋਸਟ ਗ੍ਰੈਜੂਏਟ ਸੰਸਥਾਵਾਂ, ਪ੍ਰੀ-ਕੈਂਸਰ ਅਤੇ ਕੈਂਸਰ ਮਰੀਜ਼ਾਂ ਲਈ ਸਮੁੱਚੀ ਸਿਹਤ ਸੰਭਾਲ ਮੁਹੱਈਆ ਕਰ ਰਹੀਆਂ ਹਨ। ਸੰਭਾਲ ਨੂੰ ਮਿਆਰੀ ਬਣਾਉਣ ਲਈ ਭਾਰਤ ਨੇ ਇੱਕ ਸੁਪਰ ਸਪੈਸ਼ਲਿਸਟੀ ਗਾਈਨੀਕਾਲੋਜੀ ਕੋਰਸ ਚਾਲੂ ਕੀਤਾ ਹੈ”
ਉਨ੍ਹਾਂ ਨੇ ਇਸ ਖੁਸ਼ੀ ਦੇ ਨੋਟ ਨਾਲ ਆਪਣਾ ਭਾਸ਼ਣ ਸਮੇਟਿਆ ਕਿ ਇਸ ਕਾਨਫਰੰਸ ਦੀ ਵਿਗਿਆਨਕ ਵਿਚਾਰ ਚਰਚਾ ਏਸ਼ੀਆ ਅਤੇ ਕੰਟੀਨੈਂਟ ਤੋਂ ਬਾਹਰ ਹੋਰ ਵਿਕਾਸ ਕਰ ਰਹੇ ਮੁਲਕਾਂ ਦੀ ਸਹਾਇਤਾ ਕਰੇਗੀ ਉਨ੍ਹਾਂ ਨੇ ਆਈ.ਐਫ. ਸੀ. ਪੀ. ਸੀ. 2021 ਵਿਸ਼ਵ ਕਾਂਗਰਸ ਦੀ ਸਫ਼ਲਤਾ ਲਈ ਸ਼ੁੱਭ ਇਛਾਵਾਂ ਦਿੱਤੀਆਂ।

 

ਈਵੈਂਟ ਦੀ ਹੇਠ ਲਿਖੇ ਲਿੰਕ ਤੇ ਲਾਈਵ ਸਟ੍ਰੀਮਿੰਗ ਕੀਤੀ ਗਈ।


https://twitter.com/drharshvardhan/status/1410631426806931460?s=20


***************

ਐਮ ਵੀ
ਐਚ ਐਫ ਡਬਲਯੂ/ਐਚ ਐਫ ਐਮ ਆਈ ਐਫ ਸੀ ਪੀ ਸੀ/2ਜੁਲਾਈ /5



(Release ID: 1732350) Visitor Counter : 178