ਸੈਰ ਸਪਾਟਾ ਮੰਤਰਾਲਾ
ਸੈਰ ਸਪਾਟਾ ਉਦਯੋਗ ਨੇ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਸੈਰ ਸਪਾਟੇ ਨੂੰ ਵਧਾਉਣ ਲਈ ਵਿੱਤ ਮੰਤਰਾਲੇ ਦੁਆਰਾ ਐਲਾਨੀਆਂ ਯੋਜਨਾਵਾਂ ਦਾ ਸਵਾਗਤ ਕੀਤਾ
Posted On:
01 JUL 2021 4:23PM by PIB Chandigarh
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ 28 ਜੂਨ 2021 ਨੂੰ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਭਾਰਤੀ ਆਰਥਿਕਤਾ ਦੀ ਸਹਾਇਤਾ ਲਈ 6,28,993 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਆਰਥਿਕ ਵਿਕਾਸ ਨੂੰ ਵਧਾਵਾ ਦੇਣ ਲਈ ਹੋਰ ਕਈ ਖੇਤਰਾਂ ਦੇ ਸਮਰਥਨ ਨਾਲ ਦੇਸ਼ ਵਿੱਚ ਸੈਰ ਸਪਾਟੇ ਨੂੰ ਮੁੜ-ਸੁਰਜੀਤ ਕਰਨ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਗਿਆ ਸੀ।
ਯਾਤਰਾ ਅਤੇ ਸੈਰ-ਸਪਾਟਾ ਹਿੱਸੇਦਾਰਾਂ ਅਤੇ ਰਜਿਸਟਰਡ ਸੈਰ-ਸਪਾਟਾ ਗਾਈਡਾਂ ਲਈ ਯੋਜਨਾ
11,000 ਤੋਂ ਵੱਧ ਰਜਿਸਟਰਡ ਸੈਰ-ਸਪਾਟਾ ਗਾਈਡਾਂ/ ਯਾਤਰਾ ਅਤੇ ਸੈਰ-ਸਪਾਟਾ ਹਿੱਸੇਦਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਹੈ। ਕੋਵਿਡ ਤੋਂ ਪ੍ਰਭਾਵਿਤ ਖੇਤਰਾਂ ਦੇ ਲਈ ਨਵੀਂ ਲੋਨ ਗਰੰਟੀ ਯੋਜਨਾ ਦੇ ਤਹਿਤ, ਸੈਰ-ਸਪਾਟਾ ਖੇਤਰ ਦੇ ਲੋਕਾਂ ਨੂੰ ਜ਼ਿੰਮੇਵਾਰੀਆਂ ਨਿਭਾਉਣ ਅਤੇ ਕੋਵਿਡ-19 ਦੇ ਕਾਰਨ ਪ੍ਰਭਾਵਿਤ ਹੋਣ ਤੋਂ ਬਾਅਦ ਮੁੜ ਚਾਲੂ ਕਰਨ ਲਈ ਕਾਰਜਸ਼ੀਲ ਪੂੰਜੀ/ ਨਿੱਜੀ ਲੋਨ ਪ੍ਰਦਾਨ ਕੀਤੇ ਜਾਣਗੇ। ਇਸ ਯੋਜਨਾ ਅਧੀਨ ਰਾਜ ਸਰਕਾਰਾਂ ਅਤੇ ਯਾਤਰਾ ਅਤੇ ਸੈਰ-ਸਪਾਟਾ ਹਿੱਸੇਦਾਰਾਂ (ਟੀਟੀਐੱਸ) ਦੁਆਰਾ ਮਾਨਤਾ ਪ੍ਰਾਪਤ ਅਤੇ ਸੈਰ-ਸਪਾਟਾ ਮੰਤਰਾਲੇ ਦੁਆਰਾ ਮਾਨਤਾ ਪ੍ਰਾਪਤ 10,700 ਖੇਤਰੀ ਪੱਧਰੀ ਸੈਰ-ਸਪਾਟਾ ਗਾਈਡ ਕਵਰ ਕੀਤੇ ਜਾਣਗੇ। ਟੀਟੀਐੱਸ 10 ਲੱਖ ਰੁਪਏ ਤੱਕ ਦਾ ਕਰਜ਼ਾ ਲੈਣ ਦੇ ਯੋਗ ਹੋਣਗੇ, ਜਦੋਂ ਕਿ ਹਰੇਕ ਸੈਰ-ਸਪਾਟਾ ਗਾਇਡ 1 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹਨ। ਇੱਥੇ ਕੋਈ ਪ੍ਰੋਸੈਸਿੰਗ ਖਰਚਾ, ਫਾਰਕਲੋਜ਼ਰ/ ਪ੍ਰੀ-ਪੈਮੈਂਟ ਚਾਰਜਿਜ਼ ਅਤੇ ਵਾਧੂ ਜਮਾਂ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਯੋਜਨਾ ਨੂੰ ਸੈਰ ਸਪਾਟਾ ਮੰਤਰਾਲੇ ਦੁਆਰਾ ਐੱਨਸੀਜੀਟੀਸੀ ਰਾਹੀਂ ਚਲਾਇਆ ਜਾ ਰਿਹਾ ਹੈ।
5 ਲੱਖ ਸੈਲਾਨੀਆਂ ਨੂੰ ਮੁਫ਼ਤ ਟੂਰਿਸਟ ਵੀਜ਼ਾ
ਐਲਾਨ ਦੇ ਅਨੁਸਾਰ, ਇੱਕ ਵਾਰ ਜਦੋਂ ਵੀਜ਼ਾ ਜਾਰੀ ਕਰਨਾ ਦੁਬਾਰਾ ਸ਼ੁਰੂ ਹੋਇਆ ਤਾਂ ਪਹਿਲੇ 5 ਲੱਖ ਟੂਰਿਸਟ ਵੀਜ਼ਾ ਮੁਫ਼ਤ ਜਾਰੀ ਕੀਤੇ ਜਾਣਗੇ। ਪਹਿਲੇ 5 ਲੱਖ ਟੂਰਿਸਟ ਵੀਜ਼ਾ (ਮੁਫ਼ਤ ਵੀਜ਼ਾ) ਜਾਰੀ ਕਰਨ ਸਮੇਂ ਹਰੇਕ ਸੈਲਾਨੀ ਨੂੰ ਮੁਫ਼ਤ ਵੀਜ਼ੇ ਦਾ ਲਾਭ ਸਿਰਫ ਇੱਕ ਵਾਰ ਮਿਲੇਗਾ। ਇਹ ਯੋਜਨਾ ਜਾਂ ਤਾਂ 31 ਮਾਰਚ 2022 ਤੱਕ ਲਾਗੂ ਰਹੇਗੀ ਜਾਂ ਫਿਰ ਜਦੋਂ 5 ਲੱਖ ਵੀਜ਼ੇ ਪੂਰੇ ਹੋ ਜਾਣ, ਇਨ੍ਹਾਂ ਵਿੱਚੋਂ ਜੋ ਵੀ ਪਹਿਲਾਂ ਹੋਵੇ, ਲਾਗੂ ਰਹੇਗਾ।
ਵਿੱਤ ਮੰਤਰਾਲੇ ਨੇ 16.06.2021 ਨੂੰ ਐੱਸਈਆਈਐੱਸ ਸਕ੍ਰਿਪਟਾਂ ਜਾਰੀ ਕਰਨ ਲਈ ਸਹਿਮਤੀ ਦਿੱਤੀ
ਵਿੱਤ ਮੰਤਰਾਲੇ ਨੇ 16.06.2021 ਨੂੰ ਐੱਸਈਆਈਐੱਸ ਸਕ੍ਰਿਪਟਾਂ ਜਾਰੀ ਕਰਨ ਲਈ ਸਹਿਮਤੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ, ਉਦਯੋਗ ਦੇ ਕਈ ਹਿੱਸੇਦਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਸਾਲ 2019-20 ਲਈ ਐੱਸਈਆਈਐੱਸ ਸਕ੍ਰਿਪਸ ਜਾਰੀ ਕਰੇ ਅਤੇ ਡੀਜੀਐੱਫ਼ਟੀ ਨੇ ਸਾਲ 2019-20 ਦੌਰਾਨ ਕੀਤੇ ਗਏ ਨਿਰਯਾਤ ਲਈ ਐੱਸਈਆਈਐੱਸ ਦਾ ਪ੍ਰਸਤਾਵ ਰੱਖਿਆ। ਖਰਚਾ ਵਿਭਾਗ ਨੇ ਸਾਰੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ, ਵਿੱਤ ਮੰਤਰਾਲੇ ਨੇ ਸਾਲ 2019-20 ਲਈ ਐੱਸਈਆਈਐੱਸ ਨੂੰ ਜਾਰੀ ਰੱਖਣ ਲਈ ਵਣਜ ਵਿਭਾਗ ਦੇ ਪ੍ਰਸਤਾਵ ਨੂੰ ਸਹਿਮਤੀ ਦਿੱਤੀ ਹੈ ਜਿਸ ਵਿੱਚ 2061 ਕਰੋੜ ਰੁਪਏ ਦੀ ਵਿੱਤੀ ਵੰਡ ਕੀਤੀ ਗਈ ਹੈ, ਇਹ ਇਸ ਸ਼ਰਤ ਦੇ ਅਧੀਨ ਹੈ ਕਿ ਇਹ ਰਕਮ ਇੱਕ ਨਵਾਂ ਮਾਇਨਰ ਹੈੱਡ ਮੁਹੱਈਆ ਕਰਾਉਣ ਦੀ ਪ੍ਰਕਿਰਿਆ ਤੋਂ ਬਾਅਦ ਖਰਚੇ ਦੇ ਬਜਟ ਦੁਆਰਾ ਪ੍ਰਦਾਨ ਕੀਤਾ ਜਾਵੇਗਾ|
ਉਮੀਦ ਕੀਤੀ ਜਾਂਦੀ ਹੈ ਕਿ ਉਪਰੋਕਤ ਪ੍ਰਕਿਰਿਆ ਨਾਲ ਖੇਤਰ ਵਿਚਲੇ ਹਿੱਸੇਦਾਰਾਂ ਨੂੰ ਉਨ੍ਹਾਂ ਦੀ ਬਹੁਤ ਜ਼ਿਆਦਾ ਤਰਲਤਾ ਮੁਹੱਈਆ ਕਰਵਾ ਕੇ ਆਉਣ ਵਾਲੇ ਸਮੇਂ ਵਿੱਚ ਕਾਰਜਾਂ ਲਈ ਤਿਆਰੀ ਕੀਤੀ ਜਾਏਗੀ। ਇਸੇ ਤਰ੍ਹਾਂ, ਸਰਕਾਰ ਦੁਆਰਾ ਪ੍ਰਵਾਨਿਤ ਸੈਰ-ਸਪਾਟਾ ਗਾਈਡਾਂ ਨੂੰ ਮਹਾਮਾਰੀ ਦੇ ਕਾਰਨ ਖੇਤਰ ਵਿੱਚ ਚੱਲ ਰਹੀ ਮੰਦੀ ਕਾਰਨ ਪ੍ਰਭਾਵਤ ਹੋਏ ਲੋਕਾਂ ਨੂੰ ਵੀ ਲੋੜੀਂਦੀ ਰਾਹਤ ਪ੍ਰਦਾਨ ਕਰਨ ਦੀ ਉਮੀਦ ਕੀਤੀ ਜਾਂਦੀ ਹੈ।
ਸੈਰ ਸਪਾਟਾ ਉਦਯੋਗ ਨੇ ਸਰਕਾਰ ਦੁਆਰਾ ਐਲਾਨੇ ਇਨ੍ਹਾਂ ਕਦਮਾਂ ਦਾ ਸਵਾਗਤ ਕੀਤਾ ਹੈ। ਆਈਏਟੀਓ ਦੇ ਸਾਬਕਾ ਸੀਨੀਅਰ ਉੱਪ ਪ੍ਰੈਜ਼ੀਡੈਂਟ ਅਟੇ ਕ੍ਰੀਏਟਿਵ ਟ੍ਰੈਵਲ ਦੇ ਸੰਯੁਕਤ ਪ੍ਰਬੰਧਕ ਨਿਰਦੇਸ਼ਕ ਅਤੇ ਆਈਸੀਪੀਬੀ ਦੇ ਉੱਪ ਚੇਅਰਮੈਨ ਰਾਜੀਵ ਕੋਹਲੀ ਨੇ ਕਿਹਾ,“ਸੈਰ-ਸਪਾਟਾ ਕੇਂਦਰਿਤ ਐਲਾਨਾਂ ਦਾ ਸਵਾਗਤ ਹੈ। ਇਹ ਸਹੀ ਦਿਸ਼ਾ ਵੱਲ ਇੱਕ ਕਦਮ ਹੈ। ਹਾਲਾਂਕਿ ਅਸੀਂ ਬੇਨਤੀ ਕਰਦੇ ਹਾਂ ਕਿ 10 ਲੱਖ ਰੁਪਏ ਦੀ ਰਕਮ ਨੂੰ ਵਧਾ ਦਿੱਤੀ ਜਾਵੇ। ਉਦਯੋਗ ਨੂੰ ਬਹੁਤ ਡੂੰਘਾ ਨੁਕਸਾਨ ਪਹੁੰਚਿਆ ਹੈ ਅਤੇ ਸਾਨੂੰ ਨਾ ਸਿਰਫ ਜਿਉਣ ਲਈ ਬਲਕਿ ਰਿਕਵਰੀ ਦੇ ਕੰਮ ਲਈ ਵਧੇਰੇ ਸਹਾਇਤਾ ਦੀ ਜ਼ਰੂਰਤ ਹੈ। ਵਿਜ਼ਿਆਂ ਵਾਲਾ ਕੰਮ, ਇੱਕ ਬਹੁਤ ਵਧੀਆ ਇਸ਼ਾਰਾ ਹੈ, ਪਰ ਅਸੀਂ ਵਿਸ਼ਵ ਨੂੰ ਅਤੀਥੀ ਦੇਵੋ ਭਵਾ ਦੀ ਸੱਚੀ ਭਾਵਨਾ ਨੂੰ ਦਿਖਾਉਣਾ ਹੈ ਅਤੇ ਦਸੰਬਰ 2022 ਤੱਕ ਸਭ ਲਈ ਮੁਫ਼ਤ ਵੀਜ਼ਾ ਹੋਣਾ ਚਾਹੀਦਾ ਹੈ। ਅੱਜ ਦੇ ਐਲਾਨ ਨਿਸ਼ਚਤ ਤੌਰ ’ਤੇ ਸਕਾਰਾਤਮਕ ਸ਼ੁਰੂਆਤ ਹਨ, ਪਰ ਸਾਨੂੰ ਰਿਕਵਰੀ ਦੇ ਲਈ ਬਹੁਤ ਜਲਦੀ ਨਾਲ ਹੋਰ ਜ਼ਿਆਦਾ ਸਹਾਇਤਾ ਦੀ ਜ਼ਰੂਰਤ ਹੈ।”
ਦੇਸ਼ ਦੇ ਟੂਰ ਆਪਰੇਟਰਾਂ ਦੀ ਸਰਬੋਤਮ ਐਸੋਸੀਏਸ਼ਨ ਇੰਡੀਅਨ ਐਸੋਸੀਏਸ਼ਨ ਆਫ਼ ਟੂਰ ਓਪਰੇਟਰਜ਼ (ਆਈਏਟੀਓ) ਦੇ ਪ੍ਰਧਾਨ ਸ਼੍ਰੀ ਰਾਜੀਵ ਮਿਹਰਾ ਨੇ ਕਿਹਾ, “ਅਸੀਂ 31 ਮਾਰਚ 2022 ਤੱਕ 5 ਲੱਖ ਮੁਫ਼ਤ ਵੀਜ਼ਾ ਸਮੇਤ ਸੈਰ ਸਪਾਟਾ ਉਦਯੋਗ ਨੂੰ ਕੁਝ ਰਾਹਤ ਦੇਣ ਲਈ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੇ ਧੰਨਵਾਦੀ ਹਾਂ। ਅਸੀਂ ਸੈਰ ਸਪਾਟਾ ਮੰਤਰੀ ਜੀ ਦੁਆਰਾ ਉਦਯੋਗ, ਟੂਰ ਆਪਰੇਟਰਾਂ ਅਤੇ ਸੈਰ ਸਪਾਟਾ ਖੇਤਰ ਵਿੱਚ ਰਜਿਸਟਰਡ ਸੈਰ-ਸਪਾਟਾ ਗਾਈਡਾਂ ਸਮੇਤ ਪ੍ਰਭਾਵਤ ਖੇਤਰ ਨੂੰ ਰਾਹਤ ਦਾ ਸਮਰਥਨ ਦੇਣ ਲਈ ਧੰਨਵਾਦੀ ਹਾਂ। ਆਈਏਟੀਓ ਟੂਰ ਓਪਰੇਟਰਾਂ ਅਤੇ ਗਾਈਡਾਂ ਨੂੰ ਲੋਨ ਦੇਣ ਲਈ ਸਰਕਾਰ ਦਾ ਧੰਨਵਾਦੀ ਹੈ, ਪਰ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਸਾਰੇ ਮਾਨਤਾ ਪ੍ਰਾਪਤ ਟੂਰ ਆਪ੍ਰੇਟਰਾਂ ਨੂੰ ਸਿਰਫ਼ ਇੱਕ ਵਾਰੀ ਵਿੱਤੀ ਗ੍ਰਾਂਟ ਦੇਣ ਬਾਰੇ ਮੁੜ ਵਿਚਾਰ ਕਰੇ।”
ਇਸ ਐਲਾਨ ’ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦੇ ਹੋਏ, ਟੂਰਿਸਟ ਗਾਈਡਜ਼ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਸ਼੍ਰੀਮਾਨ ਅਸ਼ੋਕ ਸ਼ਾਰਦਾ ਨੇ ਕਿਹਾ, “ਸੈਰ ਸਪਾਟਾ ਮੰਤਰਾਲੇ ਦੁਆਰਾ ਪਿਛਲੇ 15 ਮਹੀਨਿਆਂ ਤੋਂ ਬੇਰੁਜ਼ਗਾਰ ਖੇਤਰੀ ਗਾਈਡਾਂ ਨੂੰ ਕੁਝ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਅਤੇ ਪਹਿਲੇ 5 ਲੱਖ ਸੈਲਾਨੀਆਂ ਨੂੰ ਵੀਜ਼ਾ ਫ਼ੀਸ ਤੋਂ ਛੋਟ ਦੇਣਾ ਇੱਕ ਸਵਾਗਤਯੋਗ ਕਦਮ ਹੈ। ਇਹ ਗਾਇਡ ਮੰਤਰਾਲੇ ਤੋਂ ਕੁਝ ਰਾਹਤ ਦੀ ਉਮੀਦ ਕਰ ਰਹੇ ਸਨ। ਇਹ ਸ਼ਾਇਦ ਅਹਿਮ ਨਹੀਂ ਹੈ, ਪਰ ਇਹ ਜਾਣ ਕੇ ਚੰਗਾ ਲੱਗਿਆ ਕਿ ਅਸੀਂ ਅਨਾਥ ਨਹੀਂ ਹੋਏ।”
ਸਰਕਾਰ ਦੇ ਇਸ ਕਦਮ ’ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ, ਐਸੋਸੀਏਸ਼ਨ ਆਫ ਡੋਮੈਸਟਿਕ ਟੂਰ ਆਪਰੇਟਰਜ਼ ਆਫ਼ ਇੰਡੀਆ (ਏਡੀਟੀਓਆਈ) ਦੀ ਕਾਰਜਕਾਰੀ ਕਮੇਟੀ ਮੈਂਬਰ ਅਤੇ ਮਹਿਲਾ ਸਸ਼ਕਤੀਕਰਣ ਸੀਐੱਸਆਰ ਗਤੀਵਿਧੀ ਦੀ ਚੇਅਰਪਰਸਨ ਸ਼੍ਰੀਮਤੀ ਏਕਤਾ ਵਤਸ ਨੇ ਕਿਹਾ, “ਵਿੱਤ ਮੰਤਰਾਲੇ ਵੱਲੋਂ ਸੈਰ-ਸਪਾਟਾ ਮੁੜ-ਸੁਰਜੀਤੀ ਯੋਜਨਾ ਦੇ ਤਹਿਤ ਵਿੱਤੀ ਸਹਾਇਤਾ ਦਾ ਐਲਾਨ ਕਰਨਾ ਸੈਰ-ਸਪਾਟਾ ਖੇਤਰ ਲਈ ਇੱਕ ਸਕਾਰਾਤਮਕ ਕਦਮ ਹੈ। ਇਸ ਕਦਮ ਦੀ ਨਿਸ਼ਚੇ ਹੀ ਸਲਾਘਾ ਕਰਨੀ ਬਣਦੀ ਹੈ ਅਤੇ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਇਸ ਹਰਕਤ ਨਾਲ ਯਾਤਰਾ ਉਦਯੋਗ ਨੂੰ ਮੁੜ ਸੁਰਜੀਤੀ ਮਿਲੇਗੀ।”
*******
ਐੱਨਬੀ/ ਓਏ
(Release ID: 1732116)