ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਰਾਸ਼ਟਰੀ ਡਾਕਟਰਜ਼ ਦਿਵਸ ਤੇ ਗ੍ਰੈਟੀਚਿਊਡ ਹਫਤੇ ਦੇ ਉਦਘਾਟਨ ਮੌਕੇ ਮੈਡਿਕਲ ਭਾਈਚਾਰੇ ਨੂੰ ਸੰਬੋਧਨ ਕੀਤਾ


ਕੋਵਿਡ-19 ਨੂੰ ਹਰਾਉਣ ਲਈ ਤਿੰਨ ਧਿਰੀ ਕਾਰਜ ਯੋਜਨਾ ਬਾਰੇ ਜਾਣਕਾਰੀ ਦਿੱਤੀ

"ਇਤਿਹਾਸ ਇਸ ਗੱਲ ਦੀ ਗਵਾਹੀ ਦੇਵੇਗਾ ਕਿ ਜਦੋਂ ਵੀ ਸਮਾਂ ਆਇਆ ਅਤੇ ਮਨੁੱਖਤਾ ਨੂੰ ਬਚਾਉਣ ਦੀ ਲੋੜ ਪੈਂਦੀ ਹੈ ਤਾਂ ਇਹ ਡਾਕਟਰ ਹੀ ਹੁੰਦੇ ਹਨ ਜੋ ਆਪਣੇ ਫਰਜ਼ ਦੇ ਸੱਦੇ ਦਾ ਜਵਾਬ ਦੇਣ ਲਈ ਅੱਗੇ ਆਉਂਦੇ ਹਨ"

Posted On: 01 JUL 2021 1:53PM by PIB Chandigarh

ਰਾਸ਼ਟਰੀ ਡਾਕਟਰਜ਼ ਦਿਵਸ ਦੇ ਮੌਕੇ ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਉੱਘੇ ਡਾਕਟਰਾਂ, ਮੈਡਿਕਲ ਵਿਗਿਆਨ ਦੇ ਪ੍ਰੋਫੈਸਰਾਂ ਅਤੇ ਚਿਕਿਤਸਾ ਜਗਤ ਦੇ ਵਫਾਦਾਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕੀਤਾ ਇਹ ਪ੍ਰੋਗਰਾਮ ਏਕੀਕ੍ਰਿਤ ਸਿਹਤ ਅਤੇ ਵੈਲਬੀਂਗ ਕੌਂਸਲ ਵਲੋਂ ਆਯੋਜਿਤ ਕੀਤਾ ਗਿਆ ਸੀ

 

 

ਰਾਸ਼ਟਰੀ ਡਾਕਟਰਜ਼ ਦਿਵਸ ਦੇ ਸ਼ੁੱਭ ਮੌਕੇ ਤੇ ਸਾਰਿਆਂ ਨੂੰ ਵਧਾਈ ਦੇਂਦਿਆਂ ਡਾ. ਹਰਸ਼ ਵਰਧਨ ਨੇ ਸਭ ਤੋਂ ਪਹਿਲਾਂ ਕੋਵਿਡ ਯੋਧਿਆਂ ਦੇ ਬਲਿਦਾਨ ਨੂੰ ਯਾਦ ਕੀਤਾ ਅਤੇ ਅਫਸੋਸ ਜਾਹਰ ਕੀਤਾ ਡਾ. ਹਰਸ਼ ਵਰਧਨ ਨੇ ਕਿਹਾ, "ਆਮ ਤੌਰ ਤੇ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਦਿਨ, ਇਸ ਤੇ ਮੇਰਾ ਜ਼ੋਰ ਨਹੀਂ ਹੈ, ਪਰ ਇਸ ਬਾਰੇ ਸੋਚ ਕੇ ਨਿਰਾਸ਼ਾ ਮਹਿਸੂਸ ਹੁੰਦੀ ਹੈ ਕਿ ਸਾਡੇ ਮੈਡਿਕਲ ਜਗਤ ਵਿਚੋਂ ਕਈ ਮਹਾਨ ਹਸਤੀਆਂ ਸਵਰਗਵਾਸ ਹੋ ਗਈਆਂ ਹਨ, ਇਨ੍ਹਾਂ ਵਿਚੋਂ ਕਈ ਆਪਣੇ ਸਮੇਂ ਤੋਂ ਬਹੁਤ ਪਹਿਲਾਂ ਹੀ ਇਸ ਦੁਨੀਆ ਤੋਂ ਚਲੇ ਗਏ ਉਨ੍ਹਾਂ ਦਾ ਜਾਣਾ ਬਹੁਤ ਬਦਕਿਸਮਤੀ ਹੈ ਅਤੇ ਫਿਰ ਵੀ ਵੱਡੇ ਪੈਮਾਨੇ ਤੇ ਮੈਡਿਕਲ ਕਮਿਊਨਿਟੀ ਲਈ ਬਹੁਤ ਮਾਣ ਅਤੇ ਪ੍ਰੇਰਨਾ ਦਾ ਵਿਸ਼ਾ ਹੈ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਮਾਂ ਆਇਆ ਅਤੇ ਮਾਨਵਤਾ ਨੂੰ ਬਚਾਉਣ ਦੀ ਜ਼ਰੂਰਤ ਪਈ ਤਾਂ ਡਾਕਟਰ ਹੀ ਸਨ ਜਿਨ੍ਹਾਂ ਨੇ ਆਪਣੇ ਫਰਜ਼ ਨੂੰ ਨਿਭਾਉਣ ਲਈ ਆਪਣੇ ਕਦਮ ਅੱਗੇ ਵਧਾਏ"

 

ਉਨ੍ਹਾਂ ਕਿਹਾ ਕਿ ਜੇਕਰ ਇਹ ਮੈਡਿਕਲ ਕਮਿਊਨਿਟੀ ਦਾ ਆਪਣੇ ਸਾਥੀ ਨਾਗਰਿਕਾਂ ਦੀ ਦੁਰਦਸ਼ਾ ਪ੍ਰਤੀ ਅਸੀਮ ਦਇਆ ਦਾ ਭਾਵ ਨਾ ਹੁੰਦਾ, ਤਾਂ ਇਸ ਮਹਾਮਾਰੀ ਦਾ ਪ੍ਰਭਾਵ ਅੰਤ ਵਿਚ ਕਿਵੇਂ ਦਾ ਹੁੰਦਾ, ਇਸ ਦੀ ਕਹਾਣੀ ਬਹੁਤ ਵੱਖਰੀ ਅਤੇ ਨਿਰਾਸ਼ਾਜਨਕ ਹੁੰਦੀ ਉਨ੍ਹਾਂ ਨੇ ਕਿਹਾ, "ਕਈ ਡਾਕਟਰ ਆਪਣੇ ਘਰਾਂ ਵਿਚ ਆਰਾਮ ਨਾਲ ਰਹਿਣ ਅਤੇ ਮਹਾਮਾਰੀ ਨੂੰ ਵੇਖਣ ਦਾ ਵਿਕਲਪ ਚੁਣ ਸਕਦੇ ਸਨ, ਪਰ ਤੁਹਾਡੇ ਵਿਚੋਂ ਕਿਸੇ ਨੇ ਵੀ ਅਜਿਹਾ ਨਹੀਂ ਕੀਤਾ ਇਸ ਦੇ ਉਲਟ, ਅਸੀਂ ਵੇਖਿਆ ਕਿ ਯੋਗ ਅਤੇ ਰਿਟਾਇਰਡ ਡਾਕਟਰਾਂ ਨੇ ਵੀ ਜ਼ਰੂਰਤ ਦੇ ਇਸ ਸਮੇਂ ਵਿਚ ਸਵੈ-ਇੱਛਾ ਨਾਲ ਮਦਦ ਕਰਨ ਲਈ ਕਦਮ ਚੁੱਕੇ ਅਸੀਂ ਉਤਸ਼ਾਹੀ ਮੈਡਿਕਲ ਵਿਦਿਆਰਥੀਆਂ ਨੂੰ ਵੇਖਿਆ, ਅਜਿਹੇ ਜਵਾਨ ਅਤੇ ਕੁਝ ਸਾਲ ਪਹਿਲਾਂ ਹੀ ਉਨ੍ਹਾਂ ਨੇ ਜਵਾਨੀ ਵਿਚ ਪੈਰ ਰੱਖੇ ਸਨ, ਉਹ ਜੋਖਿਮਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਦੇ ਬਾਵਜੂਦ ਵੀ ਰਾਸ਼ਟਰ ਨੂੰ ਇਕ ਸਦੀ ਤੋਂ ਵੀ ਵੱਧ ਸਮੇਂ ਵਿਚ ਆਪਣੀ ਸਭ ਤੋਂ ਵੱਡੀ ਚੁਣੌਤੀ ਤੋਂ ਉਭਰਨ ਵਿਚ ਮਦਦ ਕਰਨ ਲਈ ਤਿਆਰ ਹਨ"

 

ਉਨ੍ਹਾਂ ਕਿਹਾ ਕਿ ਮੈਡਿਕਲ ਪੇਸ਼ੇ ਨੂੰ ਹਮੇਸ਼ਾ ਤੋਂ ਹੀ ਇਕ ਮਹਾਨ ਪੇਸ਼ਾ ਮੰਨਿਆ ਗਿਆ ਹੈ, ਅਤੇ ਅਸਲ ਵਿਚ ਕਈ ਮਰੀਜ਼ ਡਾਕਟਰਾਂ ਨੂੰ ਭਗਵਾਨ ਤੋਂ ਘੱਟ ਨਹੀਂ ਸਮਝਦੇ, ਕੋਵਿਡ-19 ਨੇ ਇਸ ਅਹਿਸਾਸ ਨੂੰ ਹੋਰ ਵੀ ਮਜ਼ਬੂਤ ਬਣਾ ਦਿੱਤਾ ਹੈ ਹਿਪੋਕ੍ਰੈਟਿਕ ਸਹੁੰ ਦਾ ਹਵਾਲਾ ਦੇਂਦੇ ਹੋਏ ਮੰਤਰੀ ਨੇ ਅੱਗੇ ਕਿਹਾ, "ਹਿਪੋਕ੍ਰੇਟਸ ਨੇ ਕਿਹਾ ਹੈ ਕਿ ਜਿਥੇ ਵੀ ਮੈਡਿਕਲ ਕਲਾ ਨੂੰ ਪਿਆਰ ਕੀਤਾ ਜਾਂਦਾ ਹੈ, ਉਥੇ ਮਾਨਵਤਾ ਦਾ ਪਿਆਰ ਵੀ ਹੁੰਦਾ ਹੈ ਇਹ ਤੁਹਾਡੀ ਸੇਵਾ ਦੀ ਭਾਵਨਾ ਹੈ, ਤੁਹਾਡੀ ਬੁਧੀਮਾਨੀ, ਜੋ ਤੁਹਾਨੂੰ ਇਸ ਦੇਸ਼ ਦੇ ਲੋਕਾਂ ਨੂੰ ਇਸ ਖਤਰੇ ਤੋਂ ਬਚਾਉਣ ਲਈ ਇਕ ਯੂਨੀਕ ਸਥਿਤੀ ਵਿਚ ਰੱਖਦੀ ਹੈ"

 

ਡਾਕਟਰਾਂ ਨੂੰ ਆਪਣੇ ਜੀਵਨ ਲਈ ਜੋਖਿਮ ਨੂੰ ਘੱਟ ਕਰਨ ਦੀ ਸਲਾਹ ਦੇਂਦੇ ਹੋਏ ਡਾ. ਹਰਸ਼ ਵਰਧਨ ਨੇ ਤਿੰਨ-ਪੱਧਰੀ ਕਾਰਜ ਯੋਜਨਾ ਬਾਰੇ ਜਾਣਕਾਰੀ ਦਿੱਤੀ ਜਿਸ ਨੂੰ ਕੋਵਿਡ ਨੂੰ ਹਰਾਉਣ ਲਈ ਪਾਲਣਾ ਕਰਨ ਦਾ ਯਤਨ ਕਰਨਾ ਚਾਹੀਦਾ ਹੈ, "ਪਹਿਲਾ, ਆਪਣਾ ਧਿਆਨ ਰੱਖਣਾ ਅਤੇ ਮਰੀਜ਼ਾਂ ਨੂੰ ਸੰਭਾਲਣ ਸਮੇਂ ਉਚਿਤ ਪ੍ਰੋਟੋਕੋਲਾਂ ਦੀ ਪਾਲਣਾ ਕਰਨਾ ਸਾਨੂੰ ਨਹੀਂ ਪਤਾ ਕਿ ਤੁਹਾਡੇ ਵਿਚੋਂ ਕੋਈ ਵੀ ਇਨਫੈਕਟਿਡ ਹੋਵੇ ਮੈਂ ਪਰਸਨਲ ਤੌਰ ਤੇ ਇਕ ਹੋਰ ਕੋਰੋਨਾ ਯੋਧਾ ਦਾ ਨੁਕਸਾਨ ਬਰਦਾਸ਼ਤ ਨਹੀਂ ਕਰ ਸਕਦਾ ਵਿਛੜਿਆ ਹੋਇਆ ਹਰੇਕ ਜੀਵਨ ਮੇਰੇ ਲਈ ਵੱਡੇ ਵਿਅਕਤੀਗਤ ਦੁੱਖ ਦਾ ਵਿਸ਼ਾ ਹੈ"

 

"ਦੂਸਰਾ, ਸਾਨੂੰ ਇਸ ਵਾਇਰਸ ਦੇ ਨਾਲ ਨਾਲ ਇਕ ਇਨਫੋ-ਡੈਮਿਕ ਨਾਲ ਵੀ ਮਿਲਕੇ ਲੜਨਾ ਹੋਵੇਗਾ ਤੁਹਾਡੇ ਕਲੀਨਿਕਾਂ ਵਿਚ ਬਹੁਤ ਸਾਰੇ ਲੋਕ ਆਉਂਦੇ ਹਨ, ਉਹ ਤੁਹਾਡੇ ਤੇ ਭਰੋਸਾ ਕਰਦੇ ਹਨ ਅਤੇ ਤੁਹਾਡੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਹਨ ਤੁਸੀਂ ਇਸ ਸਮੇਂ ਨਾ ਕੇਵਲ ਇਕ ਇਨਫੈਕਟਿਡ ਰੋਗੀ ਦੇ ਇਲਾਜ ਲਈ ਡਾਕਟਰ ਹੋ, ਬਲਕਿ ਇਕ ਆਦਰਸ਼ ਅਤੇ ਮਾਰਗ ਦਰਸ਼ਕ ਵੀ ਹੋ ਜੋ ਕਮਿਊਨਿਟੀ ਨੂੰ ਇਹ ਦੱਸਣ ਲਈ ਹੋ ਕਿ ਇਸ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਕੀ ਕਰੋ ਅਤੇ ਕੀ ਨਾ ਕਰੋ"

 

"ਤੀਸਰਾ, ਤੁਸੀਂ ਆਪਣੇ ਦੋਸਤਾਂ ਅਤੇ ਸਾਡੇ ਸਭ ਨਾਲ ਜੁੜੇ ਰਹੋ ਡਾਇਗਨੋਸਟਿਕ ਅਤੇ ਟਰੀਟਮੈਂਟ ਪ੍ਰੋਟੋਕੋਲ ਤੋਂ ਜਾਣੂ ਹੋਵੋ ਅਤੇ ਆਪਣੇ ਗਿਆਨ ਅਤੇ ਤਜ਼ਰਬੇ ਦੇ ਅਧਾਰ ਤੇ ਇਸ ਵਿਚ ਯੋਗਦਾਨ ਪਾਓ ਤੁਸੀਂ ਜੋ ਕਰ ਰਹੇ ਹੋ, ਉਹ ਸਸ਼ਕਤ ਹੋਣ ਦੇ ਨਾਲ ਨਾਲ ਇਕ ਵਿਸ਼ੇਸ਼ ਅਧਿਕਾਰ ਵੀ ਹੈ - ਲੋਕ ਤੁਹਾਡੇ ਤੇ ਭਰੋਸਾ ਕਰਦੇ ਹਨ, ਆਪਣੇ ਜੀਵਨ ਲਈ ਭਰੋਸਾ ਕਰਦੇ ਹਨ ਅਤੇ ਤੁਹਾਡੇ ਵੱਲ ਵੇਖਦੇ ਹਨ"

 

ਕੇਂਦਰੀ ਸਿਹਤ ਮੰਤਰੀ ਨੇ ਇਸ ਮੌਕੇ ਸਾਰੇ ਡਾਕਟਰਾਂ ਦੇ ਪਰਿਵਾਰਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਡਿਊਟੀ ਦੌਰਾਨ ਹਰ ਦਿਨ ਗੁਜ਼ਰਨ ਵਾਲੀ ਪਰੇਸ਼ਾਨੀ ਅਤੇ ਦੁਚਿੱਤੀ ਨੂੰ ਸਵੀਕਾਰਦਿਆਂ ਧੰਨਵਾਦ ਕੀਤਾ ਉਨ੍ਹਾਂ ਕਿਹਾ, "ਆਪਣੇ ਪਰਿਵਾਰਾਂ ਅਤੇ ਦੋਸਤਾਂ ਤੋਂ ਦੂਰ ਰਹਿਣਾ ਅਤੇ ਉਹ ਵੀ ਅਜਿਹੇ ਸਮੇਂ ਜਦੋਂ ਦੁਨੀਆ ਇਕ ਹੋਂਦ ਦੇ ਖਤਰੇ ਦਾ ਸਾਹਮਣਾ ਕਰ ਰਹੀ ਹੈ ਤਾਂ ਇਹ ਕੋਈ ਆਸਾਨ ਕੰਮ ਨਹੀਂ ਹੈ ਉਨ੍ਹਾਂ ਲਈ ਇਸ ਲੜਾਈ ਵਿਚ ਕਿਸੇ ਪਿਆਰੇ ਦਾ ਸਭ ਤੋਂ ਅੱਗੇ ਹੋਣਾ ਹੋਰ ਵੀ ਮੁਸ਼ਕਿਲ ਰਿਹਾ ਹੋਵੇਗਾ"

 

ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸਮਾਪਤੀ ਸਮੁੱਚੇ ਡਾਕਟਰੀ ਭਾਈਚਾਰੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਿਸਾਲੀ ਬਹਾਦਰੀ ਅਤੇ ਸਮਾਜ ਪ੍ਰਤੀ ਨਿਸਵਾਰਥ ਸੇਵਾ ਲਈ ਧੰਨਵਾਦ ਕਰਦਿਆਂ ਕੀਤੀ

 

ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਇਥੇ ਕੀਤਾ ਗਿਆ -

https://youtu.be/iptG3KzVjH4

 

 

ਪ੍ਰੋਗਰਾਮ ਵਿਚ ਉਨ੍ਵਾਂ ਦਾ ਭਾਸ਼ਣ ਇਥੇ ਵੇਖਿਆ ਜਾ ਸਕਦਾ ਹੈ -

----------------------------

 

ਐਮਵੀ


(Release ID: 1732010) Visitor Counter : 205