ਰਸਾਇਣ ਤੇ ਖਾਦ ਮੰਤਰਾਲਾ
ਸ਼੍ਰੀ ਮਨਸੁੱਖ ਮਾਂਡਵੀਯਾ ਨੇ ਐੱਫ ਏ ਸੀ ਟੀ ਦੁਆਰਾ ਬਸਤੀ ਵਿੱਚ ਸਪਲਾਈ ਕੀਤੇ ਪੀ ਐੱਸ ਏ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ
Posted On:
01 JUL 2021 3:14PM by PIB Chandigarh
ਰਸਾਇਣ ਤੇ ਖ਼ਾਦ ਰਾਜ ਮੰਤਰੀ ਸ਼੍ਰੀ ਮਨਸੁੱਖ ਮਾਂਡਵੀਯਾ ਨੇ ਉੱਤਰ ਪ੍ਰਦੇਸ਼ ਦੇ ਬਸਤੀ ਵਿੱਚ ਸਥਿਤ ਓ ਪੀ ਈ ਸੀ ਕੈਲੀ ਹਸਪਤਾਲ ਵਿੱਚ ਫਰਟੀਲਾਈਜ਼ਰਸ ਤੇ ਕੈਮੀਕਲਜ ਤ੍ਰੈਵਨ ਕੋਰ ਲਿਮਟਡ (ਐੱਫ ਏ ਸੀ ਟੀ) ਦੁਆਰਾ ਸਥਾਪਿਤ ਕੀਤੇ ਪੀ ਐੱਸ ਏ ਆਕਸੀਜਨ ਪਲਾਂਟ ਦਾ ਵਰਚੁਅਲੀ ਉਦਘਾਟਨ ਕੀਤਾ ।
ਇਸ ਮੌਕੇ ਤੇ ਬੋਲਦਿਆਂ ਸ਼੍ਰੀ ਮਾਂਡਵੀਯਾ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੇ ਚੁਣੌਤੀ ਭਰੇ ਸਮੇਂ ਨੇ ਸਾਨੂੰ ਆਪਣੇ ਸਿਹਤ ਅਤੇ ਮੈਡੀਕਲ ਬੁਨਿਆਦੀ ਢਾਂਚਾ , ਮੈਨੁਫੈਕਚਰਿੰਗ ਸਮਰੱਥਾ ਵਧਾਉਣ ਅਤੇ ਸਥਾਨਕ ਸਪਲਾਈ ਨੈੱਟਵਰਕ ਵਿਕਸਿਤ ਕਰਨ ਦਾ ਮੌਕਾ ਦਿੱਤਾ ਹੈ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਨੇ ਮਹਾਮਾਰੀ ਨਾਲ ਲੜਾਈ ਲਈ ਸਾਰੇ ਸੰਭਵ ਕਦਮ ਚੁੱਕੇ ਹਨ ਅਤੇ ਦੇਸ਼ ਦੇ ਲੋਕਾਂ ਨੂੰ ਬਿਹਤਰ ਸਿਹਤ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ ।
ਮੰਤਰੀ ਨੇ ਦੱਸਿਆ ਕਿ 500 ਲੀਟਰ ਪ੍ਰਤੀ ਮਿੰਟ ਸਮਰੱਥਾ ਵਾਲਾ ਪ੍ਰੈਸ਼ਰ ਸਵਿੰਡ ਅਬਜ਼ੌਰਪਸ਼ਨ (ਪੀ ਐੱਸ ਏ) ਆਕਸੀਜਨ ਪਲਾਂਟ ਐੱਫ ਏ ਸੀ ਟੀ ਦੇ ਕਾਰਪੋਰੇਟ ਸਮਾਜਿਕ ਜਿ਼ੰਮੇਵਾਰੀ ਪ੍ਰਾਜੈਕਟ ਵਜੋਂ ਖ਼ਾਦ ਵਿਭਾਗ ਦੇ ਤਹਿਤ ਸਥਾਪਿਤ ਕੀਤਾ ਗਿਆ ਹੈ । ਉਨ੍ਹਾਂ ਨੇ ਅੱਗੇ ਦੱਸਿਆ ਕਿ ਐੱਫ ਏ ਸੀ ਟੀ ਦੁਆਰਾ ਖ਼ਰੀਦ ਲਈ ਆਰਡਰ ਕੀਤੇ ਗਏ ਪੰਜ ਪੀ ਐੱਸ ਏ ਆਕਸੀਜਨ ਪਲਾਂਟਾਂ ਵਿੱਚੋਂ ਇਹ ਇੱਕ ਹੈ ਤੇ ਇਹ ਪਲਾਂਟ ਮੈਡੀਕਲ ਆਕਸੀਜਨ ਦੀ ਮੰਗ ਨੂੰ ਪੂਰਾ ਕਰਨ ਲਈ ਵੱਖ ਵੱਖ ਹਸਪਤਾਲਾਂ ਵਿੱਚ ਸਥਾਪਿਤ ਕੀਤਾ ਜਾਵੇਗਾ ਤੇ ਬਾਕੀ ਚਾਰ ਪਲਾਂਟ ਕੇਰਲ ਵਿੱਚ ਵੱਖ ਵੱਖ ਸਰਕਾਰੀ ਹਸਪਤਾਲਾਂ ਵਿੱਚ ਸਥਾਪਿਤ ਕੀਤੇ ਜਾਣਗੇ।
ਇਸ ਵਰਚੁਅਲ ਸਮਾਗਮ ਵਿੱਚ ਸੰਸਦ ਮੈੱਬਰ ਬਸਤੀ , ਸ਼੍ਰੀ ਹਰੀਸ਼ ਦਿਵੇਦੀ , ਬਸਤੀ ਸਦਰ ਤੋਂ ਐੱਮ ਐੱਲ ਏ ਸ਼੍ਰੀ ਦਯਾਨੰਦ ਚੌਧਰੀ , ਸੀ ਐੱਮ ਡੀ , ਐੱਫ ਏ ਸੀ ਟੀ , ਸ਼੍ਰੀ ਕਿਸ਼ੋਰ ਰੂੰਗਤਾ , ਜਿ਼ਲ੍ਹਾ ਮੈਜਿਸਟ੍ਰੇਟ ਬਸਤੀ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ।
**************
ਐੱਸ ਐੱਸ / ਏ ਕੇ
(Release ID: 1732008)
Visitor Counter : 185