ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਵੱਲੋਂ ‘ਡਿਜੀਟਲ ਇੰਡੀਆ’ ਦੇ ਲਾਭਾਰਥੀਆਂ ਨਾਲ ਗੱਲਬਾਤ

ਡਿਜੀਟਲ ਤੌਰ ’ਤੇ ਸਸ਼ਕਤ ਨੌਜਵਾਨ ਇਸ ‘ਡਿਕੇਡ’ ਨੂੰ ਬਣਾਉਣਗੇ ਭਾਰਤ ਦਾ ‘ਟੈੱਕੇਡ’: ਪ੍ਰਧਾਨ ਮੰਤਰੀ
‘ਆਤਮਨਿਰਭਰ ਭਾਰਤ’ ਦਾ ਸਾਧਨ ਹੈ ‘ਡਿਜੀਟਲ ਇੰਡੀਆ’: ਪ੍ਰਧਾਨ ਮੰਤਰੀ
‘ਡਿਜੀਟਲ ਇੰਡੀਆ’ ਦਾ ਅਰਥ ਤੇਜ਼–ਰਫ਼ਤਾਰ ਲਾਭ, ਪੂਰਾ ਲਾਭ ਡਿਜੀਟਲ ਇੰਡੀਆ ਦਾ ਮਤਲਬ ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ : ਪ੍ਰਧਾਨ ਮੰਤਰੀ
ਕੋਰੋਨਾ ਕਾਲ ਦੌਰਾਨ ਭਾਰਤ ਦੇ ਡਿਜੀਟਲ ਸਮਾਧਾਨ ਨੇ ਦੁਨੀਆ ਦਾ ਧਿਆਨ ਖਿੱਚਿਆ: ਪ੍ਰਧਾਨ ਮੰਤਰੀ
10 ਕਰੋੜ ਕਿਸਾਨ ਪਰਿਵਾਰਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਏ 1.35 ਲੱਖ ਕਰੋੜ ਰੁਪਏ: ਪ੍ਰਧਾਨ ਮੰਤਰੀ
‘ਡਿਜੀਟਲ ਇੰਡੀਆ’ ਨੇ ‘ਇੱਕ ਰਾਸ਼ਟਰ – ਇੱਕ ਐੱਮਐੱਸਪੀ’ ਦੀ ਭਾਵਨਾ ਨੂੰ ਮਹਿਸੂਸ ਕੀਤਾ ਹੈ: ਪ੍ਰਧਾਨ ਮੰਤਰੀ

Posted On: 01 JUL 2021 1:18PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ‘ਡਿਜੀਟਲ ਇੰਡੀਆ’ ਦੀ ਸ਼ੁਰੂਆਤ ਦੇ ਛੇ ਸਾਲ ਹੋਣ ਮੌਕੇ ਵੀਡੀਓ ਕਾਨਫ਼ਰੰਸ ਜ਼ਰੀਏ ‘ਡਿਜੀਟਲ ਇੰਡੀਆ’ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਕੇਂਦਰੀ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਅਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਸ਼ਾਮਰਾਓ ਧੋਤ੍ਰੇ ਵੀ ਇਸ ਮੌਕੇ ਮੌਜੂਦ ਸਨ।

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਇਨ੍ਹਾਂ ਨਵੀਆਂ ਖੋਜਾਂ ਨੂੰ ਤੇਜ਼ੀ ਨਾਲ ਅਪਣਾਉਣ ਦੀ ਯੋਗਤਾ ਤੇ ਜਨੂਨ ਦਿਖਾਇਆ ਹੈ। ‘ਡਿਜੀਟਲ ਇੰਡੀਆ’ ਭਾਰਤ ਦਾ ਸੰਕਲਪ ਹੈ। ‘ਆਤਮਨਿਰਭਰ ਭਾਰਤ’ ਦਾ ਸਾਧਨ ‘ਡਿਜੀਟਲ ਇੰਡੀਆ’ ਹੈ। ‘ਡਿਜੀਟਲ ਇੰਡੀਆ’ 21ਵੀਂ ਸਦੀ ਵਿੱਚ ਉੱਭਰ ਰਹੇ ਮਜ਼ਬੂਤ ਭਾਰਤੀ ਦਾ ਪ੍ਰਤੱਖ ਰੂਪ ਹੈ। ਪ੍ਰਧਾਨ ਮੰਤਰੀ ਨੇ ‘ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ’ ਦਾ ਆਪਣਾ ਮੰਤਰ ਦੁਹਰਾਉਂਦਿਆਂ ਕਿਹਾ ਕਿ ‘ਡਿਜੀਟਲ ਇੰਡੀਆ’ ਕਿਵੇਂ ਸਰਕਾਰ ਤੇ ਆਮ ਲੋਕਾਂ, ਸਿਸਟਮ ਤੇ ਸੁਵਿਧਾਵਾਂ, ਸਮੱਸਿਆਵਾਂ ਤੇ ਸਮਾਧਾਨਾਂ ਵਿਚਾਲੇ ਅੰਤਰ ਘਟਾ ਕੇ ਆਮ ਨਾਗਰਿਕਾਂ ਨੂੰ ਸਸ਼ਕਤ ਬਣਾ ਰਿਹਾ ਹੈ। ਉਨ੍ਹਾਂ ‘ਡਿਜੀਲੌਕਰ’ ਦੀ ਉਦਾਹਰਣ ਦਿੱਤੀ, ਜਿਸ ਨੇ ਮਹਾਮਾਰੀ ਦੌਰਾਨ ਕਰੋੜ ਲੋਕਾਂ ਦੀ ਮਦਦ ਕੀਤੀ। ਸਕੂਲ ਸਰਟੀਫ਼ਿਕੇਟ, ਮੈਡੀਕਲ ਦਸਤਾਵੇਜ਼ ਤੇ ਦੇਸ਼ ਦੇ ਹੋਰ ਮਹੱਤਵਪੂਰਨ ਸਰਟੀਫ਼ਿਕੇਟ ਡਿਜੀਟਲ ਤੌਰ ਉੱਤੇ ਸਟੋਰ ਹੋ ਗਏ ਸਨ। ਉਨ੍ਹਾਂ ਕਿਹਾ ਕਿ ਡਰਾਇਵਿੰਗ ਲਾਇਸੈਂਸ, ਜਨਮ ਪ੍ਰਮਾਣ–ਪੱਤਰ ਲੈਣ, ਬਿਜਲੀ ਬਿਲ ਅਦਾ ਕਰਨ, ਪਾਣੀ ਦਾ ਬਿਲ ਅਦਾ ਕਰਨ, ਆਮਦਨ ਟੈਕਸ ਰਿਟਰਨ ਭਰਨ ਆਦਿ ਜਿਹੀਆਂ ਸੇਵਾਵਾਂ ਤੇਜ਼–ਰਫ਼ਤਾਰ ਤੇ ਸੁਵਿਧਾਜਨਕ ਹੋ ਗਈਆਂ ਹਨ ਅਤੇ ਪਿੰਡਾਂ ਵਿੱਚ ਈ–ਕੌਮਨ ਸਰਵਿਸ ਸੈਂਟਰ (CSCs) ਲੋਕਾਂ ਦੀ ਮਦਦ ਕਰ ਰਹੇ ਹਨ। ‘ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ’ ਜਿਹੀਆਂ ਪਹਿਲਾਂ ‘ਡਿਜੀਟਲ ਇੰਡੀਆ’ ਜ਼ਰੀਏ ਸੰਭਵ ਹੁੰਦੀਆਂ ਹਨ। ਉਨ੍ਹਾਂ ਸੁਪਰੀਮ ਕੋਰਟ ਦੀ ਸ਼ਲਾਘਾ ਕੀਤੀ, ਜਿਸ ਨੇ ਸਾਰੇ ਰਾਜਾਂ ਵਿੱਚ ਇਹ ਪਹਿਲ ਲਾਗੂ ਕਰਨ ਲਈ ਕਿਹਾ।

ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਕਿਵੇਂ ‘ਡਿਜੀਟਲ ਇੰਡੀਆ’ ਨੇ ਲਾਭਾਰਥੀਆਂ ਦੇ ਜੀਵਨ ਬਦਲ ਦਿੱਤੇ ਹਨ। ਉਨ੍ਹਾਂ ਸਵ–ਨਿਧੀ ਸਕੀਮ ਦੇ ਫ਼ਾਇਦਿਆਂ ਤੇ ‘ਸਵਾਮਿਤਵ ਯੋਜਨਾ’ ਰਾਹੀਂ ਮਾਲਕੀ ਦੀ ਸੁਰੱਖਿਆ ਦੀ ਘਾਟ ਦੀ ਸਮੱਸਿਆ ਸਮਾਧਾਨ ਹੋਣ ਦਾ ਜ਼ਿਕਰ ਕੀਤਾ। ਉਨ੍ਹਾਂ ਰਿਮੋਟ ਮੈਡੀਸਿਨ ਦੇ ਸਬੰਧ ਵਿੱਚ ਈ–ਸੰਜੀਵਨੀ ਯੋਜਨਾ ਦਾ ਵੀ ਵਰਨਣ ਕੀਤਾ ਤੇ ਸੂਚਿਤ ਕੀਤਾ ਕਿ ‘ਨੈਸ਼ਨਲ ਡਿਜੀਟਲ ਹੈਲਥ ਮਿਸ਼ਨ’ ਦੇ ਤਹਿਤ ਇੱਕ ਪ੍ਰਭਾਵੀ ਮੰਚ ਲਈ ਕੰਮ ਚਲ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਭਾਰਤ ਵੱਲੋਂ ਤਿਆਰ ਕੀਤੇ ਡਿਜੀਟਲ ਸਮਾਧਾਨ ਵਿਚਾਰ–ਵਟਾਂਦਰੇ ਦਾ ਵਿਸ਼ਾ ਹਨ ਤੇ ਅੱਜ ਪੂਰੀ ਦੁਨੀਆ ਇਸ ਸਭ ਵੱਲ ਖਿੱਚੀ ਚਲੀ ਆ ਰਹੀ ਹੈ। ਦੁਨੀਆ ਦੀ ਸਭ ਤੋਂ ਵਿਸ਼ਾਲ ਡਿਜੀਟਲ ਕੰਟੈਕਟ ਟ੍ਰੇਸਿੰਗ ਐਪਸ ਵਿੱਚੋਂ ਇੰਕ ‘ਆਰੋਗਯ ਸੇਤੂ’ ਨੇ ਕੋਰੋਨਾ ਦੀ ਲਾਗ ਤੋਂ ਰੋਕਥਾਮ ਵਿੱਚ ਬਹੁਤ ਮਦਦ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਟੀਕਾਕਰਣ ਲਈ ਭਾਰਤ ਦੀ ‘ਕੋਵਿਨ’ ਐਪ ਵਿੱਚ ਵੀ ਦਿਲਚਸਪੀ ਦਿਖਾਈ ਹੈ। ਟੀਕਾਕਰਣ ਦੀ ਪ੍ਰਕਿਰਿਆ ਉੱਤੇ ਨਿਗਰਾਨੀ ਰੱਖਣ ਲਈ ਅਜਿਹਾ ਟੂਲ ਸਾਡੀ ਤਕਨੀਕੀ ਮੁਹਾਰਤ ਦਾ ਇੱਕ ਪ੍ਰਮਾਣ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਡਿਜੀਟਲ ਇੰਡੀਆ’ ਦਾ ਅਰਥ ਹੈ ਸਭ ਲਈ ਮੌਕਾ, ਸਭ ਲਈ ਸੁਵਿਧਾ, ਸਭ ਲਈ ਸ਼ਮੂਲੀਅਤ। ‘ਡਿਜੀਟਲ ਇੰਡੀਆ’ ਦਾ ਅਰਥ ਹੈ ਸਰਕਾਰੀ ਪ੍ਰਣਾਲੀ ਤੱਕ ਹਰੇਕ ਦੀ ਪਹੁੰਚ। ‘ਡਿਜੀਟਲ ਇੰਡੀਆ’ ਦਾ ਅਰਥ ਹੈ ਇੱਕ ਪਾਰਦਰਸ਼ੀ, ਗ਼ੈਰ–ਵਿਤਕਰਾਪੂਰਨ ਪ੍ਰਣਾਲੀ ਤੇ ਭ੍ਰਿਸ਼ਟਾਚਾਰ ਉੱਤੇ ਹਮਲਾ। ‘ਡਿਜੀਟਲ ਇੰਡੀਆ’ ਦਾ ਅਰਥ ਹੈ ਸਮੇਂ, ਕਿਰਤ ਤੇ ਧਨ ਦੀ ਬੱਚਤ। ‘ਡਿਜੀਟਲ ਇੰਡੀਆ’ ਦਾ ਅਰਥ ਹੈ ਤੇਜ਼ੀ ਨਾਲ ਲਾਭ, ਪੂਰਾ ਲਾਭ। ਡਿਜੀਟਲ ਇੰਡੀਆ ਤੋਂ ਮਤਲਬ ਹੈ ‘ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਡਿਜੀਟਲ ਇੰਡੀਆ’ ਮੁਹਿੰਮ ਨੇ ਕੋਰੋਨਾ ਕਾਲ ਦੌਰਾਨ ਦੇਸ਼ ਦੀ ਮਦਦ ਕੀਤੀ ਹੈ। ਅਜਿਹੇ ਵੇਲੇ ਜਦੋਂ ਵਿਕਸਿਤ ਦੇਸ਼ ਵੀ ਲੌਕਡਾਊਨ ਕਾਰਣ ਆਪਣੇ ਨਾਗਰਿਕਾਂ ਨੂੰ ਧਨ ਦੀ ਸਹਾਇਤਾ ਭੇਜਣ ਤੋਂ ਅਸਮਰੱਥ ਸਨ, ਤਦ ਭਾਰਤ ਹਜ਼ਾਰਾਂ ਕਰੋੜ ਰੁਪਏ ਆਮ ਜਨਤਾ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਭੇਜ ਰਿਹਾ ਸੀ। ਡਿਜੀਟਲ ਲੈਣ–ਦੇਣ ਨੇ ਕਿਸਾਨਾਂ ਦੇ ਜੀਵਨਾਂ ਵਿੱਚ ਬੇਮਿਸਾਲ ਤਬਦੀਲੀ ਲਿਆਂਦੀ ਹੈ। ‘ਪੀਐੱਮ ਕਿਸਾਨ ਸਨਮਾਨ ਨਿਧੀ’ ਦੇ ਤਹਿਤ 10 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ 1.35 ਲੱਖ ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਹਨ। ‘ਡਿਜੀਟਲ ਇੰਡੀਆ’ ਨੇ ‘ਇੱਕ ਰਾਸ਼ਟਰ, ਇੱਕ ਐੱਮਐੱਸਪੀ’ ਦੀ ਭਾਵਨਾ ਨੂੰ ਵੀ ਮਹਿਸੂਸ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਇੰਡੀਆ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਤੇ ਉਸ ਦੀ ਰਫ਼ਤਾਰ ਵਧਾਉਣ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 2.5 ਲੱਖ ‘ਕੌਮਨ ਸਰਵਿਸ ਸੈਂਟਰਾਂ’ ਜ਼ਰੀਏ ਇੰਟਰਨੈੱਟ ਦੂਰ–ਦੁਰਾਡੇ ਦੇ ਇਲਾਕਿਆਂ ਤੱਕ ਪੁੱਜ ਚੁੱਕਾ ਸੀ। ‘ਭਾਰਤ ਨੈੱਟ’ ਯੋਜਨਾ ਦੇ ਤਹਿਤ ਪਿੰਡਾਂ ਵਿੱਚ ਬ੍ਰੌਡਬੈਂਡ ਇੰਟਰਨੈੱਟ ਲਿਆਉਣ ਲਈ ਇੱਕ ਮਿਸ਼ਨ ਮੋਡ ਵਿੱਚ ਕੰਮ ਚਲ ਰਿਹਾ ਹੈ। ‘ਪੀਐੱਮ ਵਾਣੀ’ (PM WANI) ਰਾਹੀਂ ਪਹੁੰਚ–ਬਿੰਦੂ ਸਿਰਜੇ ਜਾ ਰਹੇ ਹਨ, ਤਾਂ ਪਿੰਡਾਂ ਦੇ ਨੌਜਵਾਨ ਬਿਹਤਰ ਸੇਵਾਵਾਂ ਤੇ ਸਿੱਖਿਆ ਲਈ ਤੇਜ਼–ਰਫ਼ਤਾਰ ਇੰਟਰਨੈੱਟ ਨਾਲ ਜੁੜ ਸਕਣ। ਪੂਰੇ ਦੇਸ਼ ਵਿੱਚ ਕਿਫ਼ਾਇਤੀ ਟੈਬਲੇਟਸ ਤੇ ਡਿਜੀਟਲ ਉਪਕਰਣ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਹਨ। ਇਸ ਟੀਚੇ ਦੀ ਪੂਰਤੀ ਲਈ ਉਤਪਾਦਨ ਨਾਲ ਜੁੜੀਆਂ ਸਬਸਿਡੀਆਂ ਇਲੈਕਟ੍ਰੌਨਿਕ ਕੰਪਨੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਪਿਛਲੇ 6–7 ਸਾਲਾਂ ਦੌਰਾਨ ‘ਡਿਜੀਟਲ ਇੰਡੀਆ’ ਕਾਰਨ ਵਿਭਿੰਨ ਯੋਜਨਾਵਾਂ ਅਧੀਨ 17 ਲੱਖ ਕਰੋੜ ਰੁਪਏ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫ਼ਰ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਹਾਕਾ ਡਿਜੀਟਲ ਟੈਕਨੋਲੋਜੀ ਵਿੱਚ ਭਾਰਤ ਦੀਆਂ ਸਮਰੱਥਾਵਾਂ ਅਤੇ ਵਿਸ਼ਵ ਡਿਜੀਟਲ ਅਰਥਵਿਵਸਥਾ ਵਿੱਚ ਭਾਰਤ ਦਾ ਹਿੱਸਾ ਬਹੁਤ ਜ਼ਿਆਦਾ ਵਧਾਉਣ ਜਾ ਰਿਹਾ ਹੈ। 5ਜੀ ਟੈਕਨੋਲੋਜੀ ਦੁਨੀਆ ਵਿੱਚ ਅਹਿਮ ਤਬਦੀਲੀਆਂ ਲਿਆਵੇਗੀ ਤੇ ਭਾਰਤ ਉਸ ਲਈ ਤਿਆਰੀਆਂ ਕਰ ਰਿਹਾ ਹੈ। ਉਨ੍ਹਾਂ ਇਹ ਮੰਨਿਆ ਕਿ ਨੌਜਵਾਨ ਤੁਹਾਨੂੰ ਡਿਜੀਟਲ ਸਸ਼ਕਤੀਕਰਣ ਕਾਰਨ ਨਵੇਂ ਸਿਖ਼ਰਾਂ ਉੱਤੇ ਨਿਰੰਤਰ ਲਿਜਾਂਦੇ ਰਹਿਣਗੇ। ਇੰਝ ਇਹ ਦਹਾਕਾ ‘ਭਾਰਤ ਦਾ ਟੈੱਕੇਡ’ ਬਣਾਉਣ ਵਿੱਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਬਲਰਾਮਪੁਰ, ਉੱਤਰ ਪ੍ਰਦੇਸ਼ ਤੋਂ ਇੱਕ ਵਿਦਿਆਰਥਣ ਸੁਸ਼ੀ ਸੁਹਾਨੀ ਸਾਹੂ ਨੇ ‘ਦੀਕਸ਼ਾ ਐਪ’ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਤੇ ਦੱਸਿਆ ਕਿ ਲੌਕਡਾਊਨ ਦੌਰਾਨ ਇਹ ਐਪ ਉਨ੍ਹਾਂ ਦੀ ਸਿੱਖਿਆ ਵਿੱਚ ਕਿਵੇਂ ਲਾਹੇਵੰਦ ਰਹੀ। ਹਿੰਗੋਲੀ, ਮਹਰਾਸ਼ਟਰ ਤੋਂ ਸ੍ਰੀ ਪ੍ਰਹਲਾਦ ਬੋਰਗ਼ਾੜ ਨੇ ਆਪਣਾ ਤਜਰਬਾ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਨੂੰ ਬਿਹਤਰ ਕੀਮਤ ਮਿਲੀ ਤੇ ਈ–ਨਾਮ ਐਪ ਰਾਹੀਂ ਆਵਾਜਾਈ ਉੱਤੇ ਲਾਗਤ ਬਚੀ। ਪੂਰਬੀ ਚੰਪਾਰਨ, ਬਿਹਾਰ ਦੇ ਨੇਪਾਲੀ ਸਰਹੱਦ ਲਾਗਲੇ ਇੱਕ ਪਿੰਡ ਦੇ ਸ੍ਰੀ ਸ਼ੁਭਮ ਕੁਮਾਰ ਨੇ ਪ੍ਰਧਾਨ ਮੰਤਰੀ ਨਾਲ ਆਪਣਾ ਅਨੁਭਵ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਨੂੰ ਈ–ਸੰਜੀਵਨੀ ਐਪ ਰਾਹੀਂ ਆਪਣੀ ਦਾਦੀ ਲਈ ਡਾਕਟਰ ਦੀ ਸਲਾਹ ਲੈਣ ਵਿੱਚ ਮਦਦ ਮਿਲੀ ਤੇ ਉਨ੍ਹਾਂ ਨੂੰ ਲਖਨਊ ਜਾਣ ਦੀ ਲੋੜ ਵੀ ਨਹੀਂ ਪਈ। ਲਖਨਊ ਦੇ ਡਾ. ਭੁਪੇਂਦਰ ਸਿੰਘ, ਜਿਨ੍ਹਾਂ ਨੇ ਇਸ ਪਰਿਵਾਰ ਨੂੰ ਸੰਜੀਵਨੀ ਐਪ ਰਾਹੀਂ ਸਲਾਹ ਮੁਹੱਈਆ ਕਰਵਾਈ ਸੀ, ਨੇ ਆਪਣਾ ਅਨੁਭਵ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਲਈ ਇਸ ਐਪ ਰਾਹੀਂ ਸਲਾਹ–ਮਸ਼ਵਰਾ ਦੇਣਾ ਕਿੰਨਾ ਅਸਾਨ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ‘ਡਾਕਟਰ ਦਿਵਸ’ ਮੌਕੇ ਸ਼ੁਭਕਾਮਨਾਵਾਂ ਵੀ ਦਿੱਤੀਆਂ ਤੇ ਉਨ੍ਹਾਂ ਨਾਲ ਇਹ ਵਾਅਦਾ ਕੀਤਾ ਕਿ ਈ–ਸੰਜੀਵਨੀ ਐਪ ਨੂੰ ਹੋਰ ਵੀ ਬਿਹਤਰ ਸੁਵਿਧਾਵਾਂ ਨਾਲ ਲੈਸ ਕਰਕੇ ਇਸ ’ਚ ਸੁਧਾਰ ਲਿਆਂਦਾ ਜਾਵੇਗਾ।

ਵਾਰਾਣਸੀ, ਉੱਤਰ ਪ੍ਰਦੇਸ਼ ਦੇ ਸੁਸ਼੍ਰੀ ਅਨੁਪਮਾ ਦੂਬੇ ਨੇ ‘ਮਹਿਲਾ ਈ–ਹਾਟ’ ਰਾਹੀਂ ਸਿਲਕ ਦੀਆਂ ਰਵਾਇਤੀ ਸਾੜ੍ਹੀਆਂ ਵੇਚਣ ਦੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਉਨ੍ਹਾਂ ਇਹ ਵੀ ਵਿਸਤਾਰਪੂਰਬਕ ਦੱਸਿਆ ਕਿ ਉਹ ਸਿਲਕ ਦੀਆਂ ਸਾੜ੍ਹੀਆਂ ਲਈ ਨਵੇਂ ਡਿਜ਼ਾਈਨ ਬਣਾਉਣ ਲਈ ਕਿਵੇਂ ਡਿਜੀਟਲ ਪੈਡ ਤੇ ਸਟਾਈਲਸ ਜਿਹੀ ਨਵੀਨਤਮਕ ਟੈਕਨੋਲੋਜੀ ਦੀ ਵਰਤੋਂ ਕਰਦੇ ਹਨ। ਇਸ ਵੇਲੇ ਦੇਹਰਾਦੂਨ, ਉੱਤਰਾਖੰਡ ਵਿੱਚ ਰਹਿ ਰਹੇ ਪ੍ਰਵਾਸੀ ਸ੍ਰੀ ਹਰੀ ਰਾਮ ‘ਇੱਕ ਰਾਸ਼ਟਰ ਇੱਕ ਰਾਸ਼ਨ’ ਰਾਹੀਂ ਰਾਸ਼ਨ ਲੈਣ ਵਿੱਚ ਅਸਾਨੀ ਦਾ ਆਪਣਾ ਤਜਰਬਾ ਸਾਂਝਾ ਕਰਨ ਲਈ ਉਤਸ਼ਾਹਿਤ ਸਨ। ਧਰਮਪੁਰ, ਹਿਮਾਚਲ ਪ੍ਰਦੇਸ਼ ਦੇ ਸ੍ਰੀ ਮੇਹਰ ਦੱਤ ਸ਼ਰਮਾ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਕੌਮਨ ਸਰਵਿਸ ਸੈਂਟਰਜ਼ ਵਿੱਚ ਈ–ਸਟੋਰਸ ਤੋਂ ਉਨ੍ਹਾਂ ਨੂੰ ਦੂਰ–ਦੁਰਾਡੇ ਦੇ ਪਿੰਡ ਤੋਂ ਉਤਪਾਦ ਖਰੀਦਣ ਵਿੱਚ ਮਦਦ ਮਿਲੀ ਤੇ ਉਨ੍ਹਾਂ ਨੂੰ ਲਾਗਲੇ ਕਸਬਿਆਂ ਵਿੱਚ ਵੀ ਜਾਣ ਦੀ ਲੋੜ ਨਹੀਂ ਪਈ। ਉਜੈਨ, ਮੱਧ ਪ੍ਰਦੇਸ਼ ਦੀ ਇੱਕ ਸਟ੍ਰੀਟ ਵੈਂਡਰ ਸ਼੍ਰੀਮਤੀ ਨਜਮੀਨ ਸ਼ਾਹ ਨੇ ਦੱਸਿਆ ਕਿ ‘ਪ੍ਰਧਾਨ ਮੰਤਰੀ ਸਵ–ਨਿਧੀ ਯੋਜਨਾ’ ਨੇ ਮਹਾਮਾਰੀ ਤੋਂ ਬਾਅਦ ਕਿਵੇਂ ਉਨ੍ਹਾਂ ਦੀ ਆਰਥਿਕ ਵਾਪਸੀ ਵਿੱਚ ਮਦਦ ਕੀਤੀ। ਮੇਘਾਲਿਆ ਦੇ ਇੱਕ ਕੇਪੀਓ (KPO) ਕਰਮਚਾਰੀ ਸ਼੍ਰੀਮਤੀ ਵਾਂਡਾਮਾਫੀ ਸਿਮਲਿਏਹ ਨੇ ਕਿਹਾ ਕਿ ਇੰਡੀਆ ਬੀਪੀਓ ਯੋਜਨਾ ਦੇ ਬਹੁਤ ਧੰਨਵਾਦੀ ਹਨ ਕਿ ਉਹ ਕੋਵਿਡ–19 ਮਹਾਮਾਰੀ ਦੌਰਾਨ ਬਹੁਤ ਸੁਰੱਖਿਅਤ ਮਾਹੌਲ ਵਿੱਚ ਕੰਮ ਕਰਨ ਦੇ ਸਮਰੱਥ ਸਨ।

https://youtu.be/DauLe_Khyh4

***

ਡੀਐੱਸ/ਏਕੇ(Release ID: 1732002) Visitor Counter : 43