ਵਿੱਤ ਮੰਤਰਾਲਾ
ਜੀ ਐੱਸ ਟੀ ਦੇ 4 ਵਰ੍ਹੇ ਮੁਕੰਮਲ ਹੋਣ ਤੇ ਜੀ ਐੱਸ ਟੀ ਸਫ਼ਲ ਕਹਾਣੀ ਵਿੱਚ ਯੋਗਦਾਨ ਦੇਣ ਵਾਲੇ ਕਰਦਾਤਾਵਾਂ ਨੂੰ ਸੀ ਬੀ ਆਈ ਸੀ ਸਨਮਾਨਿਤ ਕਰੇਗੀ
ਸੀ ਬੀ ਆਈ ਸੀ ਕਰਦਾਤਾਵਾਂ ਦੇ ਯੋਗਦਾਨ ਲਈ ਸਨਮਾਨ ਦੇਣ ਵਜੋਂ ਪ੍ਰਸ਼ੰਸਾ ਪ੍ਰਮਾਣ ਪੱਤਰ ਜਾਰੀ ਕਰੇਗੀ
ਸਰਕਾਰ ਨੇ ਕਰਦਾਤਾ ਸੇਵਾਵਾਂ ਵਿੱਚ ਲਗਾਤਾਰ ਸੁਧਾਰ ਲਈ ਆਪਣੀ ਵਚਨਬੱਧਤਾ ਦੀ ਪ੍ਰੋੜਤਾ ਕੀਤੀ ਹੈ
Posted On:
30 JUN 2021 5:41PM by PIB Chandigarh
ਜੀ ਐੱਸ ਟੀ 01 ਜੁਲਾਈ 2017 ਨੂੰ ਕੀਤਾ ਗਿਆ ਇੱਕ ਇਤਿਹਾਸਕ ਕਰ ਸੁਧਾਰ ਹੈ । ਕਈ ਸਾਲਾਂ ਤੋਂ ਕਰ ਦਰਾਂ ਵਿੱਚ ਕਮੀ ਆਈ ਹੈ, ਪ੍ਰਕਿਰਿਆ ਨੂੰ ਸੁਖਾਲਾ ਬਣਾਇਆ ਗਿਆ ਹੈ ਅਤੇ ਵੱਧ ਰਹੇ ਅਰਥਚਾਰੇ ਨੇ ਕਰ ਅਧਾਰ ਵਿੱਚ ਜ਼ਬਰਦਸਤ ਵਾਧਾ ਕੀਤਾ ਹੈ । ਜੀ ਐੱਸ ਟੀ ਮਾਲੀਆ ਹੌਲੀ ਹੌਲੀ ਵਧਿਆ ਹੈ ਅਤੇ ਇੱਕ ਲੜੀ ਵਿੱਚ 8 ਲਗਾਤਾਰ ਮਹੀਨਿਆਂ ਵਿੱਚ 1 ਲੱਖ ਕਰੋੜ ਦੇ ਨਿਸ਼ਾਨੇ ਤੋਂ ਉੱਪਰ ਰਿਹਾ ਹੈ । ਜੀ ਐੱਸ ਟੀ ਦੇ ਚਾਰ ਵਰ੍ਹੇ ਮੁਕੰਮਲ ਹੋਣ ਤੇ ਜੀ ਐੱਸ ਟੀ ਸਫਲ ਕਹਾਣੀ ਦੇ ਇੱਕ ਹਿੱਸਾ ਬਣਨ ਵਾਲੇ ਕਰਦਾਤਾਵਾਂ ਨੂੰ ਸਨਮਾਨ ਦੇਣ ਦਾ ਫੈਸਲਾ ਕੀਤਾ ਗਿਆ ਹੈ ।
ਅਸਿੱਧੇ ਕਰਾਂ ਦੇ ਕੇਂਦਰੀ ਬੋਰਡ ਅਤੇ ਕਸਟਮਸ ਨੇ ਇੱਕ ਡਾਟਾ ਮੁਲਾਂਕਣ ਅਭਿਆਸ ਰਾਹੀਂ ਉਹਨਾਂ ਕਰਦਾਤਾਵਾਂ ਦੀ ਪਛਾਣ ਕੀਤੀ ਹੈ, ਜਿਹਨਾਂ ਨੇ ਜੀ ਐੱਸ ਟੀ ਅਦਾਇਗੀ ਵਿੱਚ ਨਗਦ ਦੇ ਨਾਲ ਨਾਲ ਸਮੇਂ ਸਿਰ ਰਿਟਰਨਜ਼ ਭਰ ਕੇ ਵੱਡਾ ਯੋਗਦਾਨ ਦਿੱਤਾ ਹੈ । ਜਿਸ ਦੇ ਸਿੱਟੇ ਵਜੋਂ 54,439 (ਚੁਰੀਂਜਾ ਹਜ਼ਾਰ ਚਾਰ ਸੌ ਉਂਤਾਲੀ) ਕਰਦਾਤਾਵਾਂ ਦੀ ਪਛਾਣ ਕੀਤੀ ਗਈ ਹੈ । 88% ਤੋਂ ਵੱਧ ਕਰਦਾਤਾ ਸੂਖਮ (36%), ਛੋਟੇ (41%) ਅਤੇ ਦਰਮਿਆਨੇ ਉੱਦਮ (11%) ਤੋਂ ਵੱਧ ਹਨ , ਜੋ ਹੇਠਾਂ ਦਿੱਤੇ ਗਏ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵਸਤਾਂ ਅਤੇ ਸੇਵਾਵਾਂ ਦੀ ਸਪਲਾਈ ਵਿੱਚ ਸ਼ਾਮਲ ਵੱਖ ਵੱਖ ਸੈਕਟਰਾਂ ਦੀ ਵੱਡੀ ਪ੍ਰਤੀਨਿੱਧਤਾ ਕਰਦੇ ਹਨ ।
State/UT
|
Count of GSTIN
|
Maharashtra
|
15131
|
Karnataka
|
7254
|
Tamil Nadu
|
5589
|
Haryana
|
3459
|
West Bengal
|
2977
|
Telangana
|
2863
|
Rajasthan
|
2527
|
Uttar Pradesh
|
2179
|
Gujarat
|
2162
|
Punjab
|
1709
|
Madhya Pradesh
|
1694
|
Kerala
|
1385
|
Delhi
|
1163
|
Uttarakhand
|
895
|
Assam
|
583
|
Bihar
|
551
|
Andhra Pradesh
|
516
|
Goa
|
436
|
Chandigarh
|
361
|
Chattisgarh
|
192
|
Dadra and Nagar Haveli
|
181
|
Odisha
|
128
|
Tripura
|
104
|
Jharkhand
|
96
|
Meghalaya
|
88
|
Himachal Pradesh
|
60
|
Pondicherry
|
47
|
Sikkim
|
44
|
Jammu and Kashmir
|
32
|
Mizoram
|
24
|
Arunachal Pradesh
|
2
|
Nagaland
|
2
|
Andaman and Nicobar Islands
|
2
|
Manipur
|
1
|
Lakshadweep Islands
|
1
|
Ladakh
|
1
|
Total
|
54,439
|
ਜਦਕਿ ਇਹ ਵੱਡੀ ਪੱਧਰ ਤੱਕ ਮੰਨਿਆ ਜਾਂਦਾ ਹੈ ਕਿ ਰਾਸ਼ਟਰ ਲੱਖਾਂ ਇਮਾਨਦਾਰ ਕਰਦਾਤਾਵਾਂ ਦੁਆਰਾ ਕਰ ਅਦਾਇਗੀਆਂ ਰਾਹੀਂ ਇਕੱਠੇ ਕੀਤੇ ਮਾਲੀਏ ਵਿੱਚੋਂ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਕਲਿਆਣਕਾਰੀ ਯੋਜਨਾਵਾਂ ਅਤੇ ਵੱਖ ਵੱਖ ਸਮਾਜਿਕ ਖੇਤਰਾਂ ਲਈ ਖਰਚੇ ਲਈ ਜਿ਼ੰਮੇਵਾਰੀਆਂ ਨਿਭਾਉਂਦਾ ਹੈ । ਇਹ ਕਦਮ ਜੀ ਐੱਸ ਟੀ ਕਰਦਾਤਾਵਾਂ ਨੂੰ ਉਹਨਾਂ ਦੇ ਯੋਗਦਾਨ ਲਈ ਸਿੱਧੇ ਤੌਰ ਤੇ ਕਮਿਊਨਿਕੇਟ ਕਰਨ ਲਈ ਪਹਿਲਾ ਯਤਨ ਹੈ । ਇਸ ਨੂੰ ਮਾਨਤਾ ਦੇਣ ਲਈ ਅਪ੍ਰਤੱਖ ਕਰਾਂ ਦੇ ਕੇਂਦਰੀ ਬੋਰਡ ਅਤੇ ਕਸਟਮਸ ਇਹਨਾਂ ਕਰਦਾਤਾਵਾਂ ਨੂੰ ਪ੍ਰਸ਼ੰਸਾ ਪ੍ਰਮਾਣ ਪੱਤਰ ਜਾਰੀ ਕਰਨਗੇ । ਵਸਤਾਂ ਅਤੇ ਸੇਵਾਵਾਂ ਟੈਕਸ ਨੈੱਟਵਰਕ (ਜੀ ਐੱਸ ਟੀ ਐੱਨ) ਈ ਮੇਲ ਰਾਹੀਂ ਵਿਅਕਤੀਗਤ ਕਰਦਾਤਾਵਾਂ ਨੂੰ ਪ੍ਰਸ਼ੰਸਾ ਪੱਤਰ ਭੇਜੇਗਾ । ਕਰਦਾਤਾ ਪ੍ਰਿੰਟ ਕਰਵਾ ਕੇ ਇਹਨਾਂ ਪ੍ਰਮਾਣ ਪੱਤਰਾਂ ਨੂੰ ਪ੍ਰਦਰਸਿ਼ਤ ਕਰ ਸਕਣਗੇ ।
ਸਰਕਾਰ ਕਰਦਾਤਾ ਸੇਵਾਵਾਂ ਵਿੱਚ ਲਗਾਤਾਰ ਸੁਧਾਰ ਲਈ ਵਚਨਬੱਧ ਹੈ ਅਤੇ ਸਾਰੇ ਕਰਦਾਤਾਵਾਂ ਤੋਂ ਉਹਨਾਂ ਦੀ ਸਵੈਇੱਛਤ ਪਾਲਣਾ ਇੱਕ ਮਜ਼ਬੂਤ ਅਤੇ ਲਚਕਦਾਰ ਭਾਰਤ ਦੇ ਕੌਮੀ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਸਹਿਯੋਗ ਮੰਗਦੀ ਹੈ ।
********************
ਆਰ ਐੱਮ / ਐੱਮ ਵੀ / ਕੇ ਐੱਮ ਐੱਨ
(Release ID: 1731684)
Visitor Counter : 216