ਮੰਤਰੀ ਮੰਡਲ

ਕੈਬਨਿਟ ਨੇ ਭਾਰਤ ਅਤੇ ਨੇਪਾਲ ਦੇ ਦਰਮਿਆਨ ਸਿਹਤ ਖੋਜ ਦੇ ਖੇਤਰ ’ਚ ਸਹਿਮਤੀ–ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 30 JUN 2021 4:19PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਦੀ ਬੈਠਕ ’ਚ ਭਾਰਤੀ ਮੈਡੀਕਲ ਖੋਜ ਪਰਿਸ਼ਦ (ICMR), ਭਾਰਤ ਅਤੇ ‘ਨੇਪਾਲ ਹੈਲਥ ਰਿਸਰਚ ਕੌਂਸਲ’ (NHRC), ਨੇਪਾਲ ਵਿਚਾਲੇ 17 ਨਵੰਬਰ, 2020 ਅਤੇ 4 ਜਨਵਰੀ, 2020 ਨੂੰ ਸਹਿਮਤੀ–ਪੱਤਰ (MoU) ਉੱਤੇ ਕੀਤੇ ਹਸਤਾਖਰਾਂ ਬਾਰੇ ਜਾਣਕਾਰੀ ਦਿੱਤੀ ਗਈ।

 

ਇਸ ਸਹਿਮਤੀ–ਪੱਤਰ ਦਾ ਉਦੇਸ਼ ਸਰਹੱਦ–ਪਾਰ ਦੇ ਸਿਹਤ ਮਸਲੇ, ਆਯੁਰਵੇਦ/ਰਵਾਇਤੀ ਦਵਾ ਤੇ ਔਸ਼ਧੀਆਂ ਵਾਲੇ ਪੌਦਿਆਂ, ਜਲਵਾਯੂ ਪਰਿਵਰਤਨ ਤੇ ਸਿਹਤ, ਬਿਨਾ ਲਾਗ ਦੇ ਰੋਗ, ਮਾਨਸਿਕ ਸਿਹਤ, ਆਬਾਦੀ ਅਧਾਰਿਤ ਕੈਂਸਰ ਰਜਿਸਟ੍ਰੀ, ਊਸ਼ਣ–ਕੱਟੀਬੰਧ ਖੇਤਰ ਦੇ ਰੋਗ (ਵੈਕਟਰ ਰਾਹੀਂ ਹੋਣ ਵਾਲੇ ਰੋਗ ਜਿਵੇਂ ਕਿ ਡੇਂਗੂ, ਚਿਕਨਗੁਨੀਆ, ਮਲੇਰੀਆ, ਜੇਈ ਆਦਿ), ਇਨਫ਼ਲੂਐਂਜ਼ਾ, ਕਲੀਨਿਕਲ ਟ੍ਰਾਇਲ ਰਜਿਸਟ੍ਰੀ, ਸਿਹਤ ਖੋਜ ਨੈਤਿਕਤਾਵਾਂ ਗਿਆਨ, ਸਕਿੱਲਸ ਟੂਲਸ ਤੇ ਫ਼ੈਲੋਜ਼ ਦੇ ਅਦਾਨ–ਪ੍ਰਦਾਨ ਰਾਹੀਂ ਸਮਰੱਥਾ ਨਿਰਮਾਣ ਅਤੇ ਟੂਲਜ਼, ਦਿਸ਼ਾ–ਨਿਰਦੇਸ਼, ਪ੍ਰੋਟੋਕੋਲਸ ਤੇ ਸਿਹਤ ਖੋਜ ਨਾਲ ਸਬੰਧਿਤ ਬਿਹਤਰੀਨ ਅਭਿਆਸ ਅਪਣਾਉਣ ਲਈ ਆਪਸੀ ਸਹਿਯੋਗ ਜਿਹੇ ਪਰਸਪਰ ਹਿਤ ਦੀਆਂ ਸਾਂਝੀਆਂ ਖੋਜ ਗਤੀਵਿਧੀਆਂ ਵਿੱਚ ਤਾਲਮੇਲ ਪੈਦਾ ਕਰਨਾ ਹੈ।

 

ਇਸ ਸਹਿਮਤੀ–ਪੱਤਰ ਦੇ ਤਹਿਤ ਹਰੇਕ ਧਿਰ ਆਪਣੇ ਦੇਸ਼ ਵਿੱਚ ਵਿੱਚ ਕੀਤੀ ਜਾਣ ਵਾਲੀ ਪ੍ਰਵਾਨਿਤ ਖੋਜ ਦੇ ਕਾਰਜਾਂ ਲਈ ਫੰਡ ਦੇਵੇਗੀ ਜਾਂ ਤੀਜੀ ਧਿਰ ਦੀ ਫੰਡਿੰਗ ਲਈ ਸਾਂਝੇ ਤੌਰ ’ਤੇ ਹੋਵੇਗੀ। ਤਾਲਮੇਲ ਵਾਲੇ ਪ੍ਰਵਾਨਿਤ ਪ੍ਰੋਜੈਕਟਾਂ ਅਧੀਨ ਵਿਗਿਆਨੀਆਂ ਦੇ ਅਦਾਨ–ਪ੍ਰਦਾਨ ਲਈ ਭੇਜਣ ਵਾਲੀ ਧਿਰ; ਦੌਰਾ ਕਰਨ ਵਾਲੇ ਵਿਗਿਆਨੀਆਂ ਦੀ ਯਾਤਰਾ ਦਾ ਖ਼ਰਚਾ ਝੱਲੇਗੀ, ਜਦ ਕਿ ਉਨ੍ਹਾਂ ਦਾ ਸੁਆਗਤ ਕਰਨ ਵਾਲੀ ਧਿਰ ਅਜਿਹੇ ਵਿਗਿਆਨੀ/ਖੋਜਕਾਰ ਦੇ ਰਹਿਣ–ਸਹਿਣ ਦੇ ਖ਼ਰਚੇ ਮੁਹੱਈਆ ਕਰਵਾਏਗੀ। ਵਰਕਸ਼ਾਪਸ/ਬੈਠਕਾਂ ਅਤੇ ਖੋਜ ਪ੍ਰੋਜੈਕਟਾਂ ਲਈ ਫ਼ੰਡਾਂ ਦੀ ਪ੍ਰਤੀਬੱਧਤਾ ਦਾ ਫ਼ੈਸਲਾ ਸਮੇਂ–ਸਮੇਂ ’ਤੇ ਉਸ ਵੇਲੇ ਉਪਲਬਧ ਫ਼ੰਡਾਂ ਮੁਤਾਬਕ ਹੋਵੇਗਾ। ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਲਾਗੂ ਕਰਨ ਦੇ ਇੰਤਜ਼ਾਮਾਂ ਬਾਰੇ ਕਿਸੇ ਵੀ ਗਤੀਵਿਧੀ ਵਿਸ਼ੇਸ਼ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਬੰਧਿਤ ਧਿਰਾਂ ਦੁਆਰਾ ਸਹਿਮਤੀ ਕਾਇਮ ਕੀਤੀ ਜਾਵੇਗੀ।

 

*******

 

ਡੀਐੱਸ


(Release ID: 1731667) Visitor Counter : 148