ਕਿਰਤ ਤੇ ਰੋਜ਼ਗਾਰ ਮੰਤਰਾਲਾ
ਕੈਬਨਿਟ ਨੇ ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ (ਏਬੀਆਰਵਾਈ) ਦੇ ਤਹਿਤ ਰਜਿਸਟਰ ਹੋਣ ਦੀ ਅੰਤਿਮ ਤਰੀਕ ਨੂੰ 30 ਜੂਨ 2021 ਤੋਂ ਵਧਾ ਕੇ 31 ਮਾਰਚ 2022 ਕੀਤੇ ਜਾਣ ਦੀ ਪ੍ਰਵਾਨਗੀ ਦਿੱਤੀ
Posted On:
30 JUN 2021 4:15PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੇਂਦਰੀ ਕੈਬਨਿਟ ਨੇ ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ (ਏਬੀਆਰਵਾਈ) ਦੇ ਤਹਿਤ ਲਾਭ ਲੈਣ ਲਈ ਲਾਭਾਰਥੀਆਂ ਦੀ ਰਜਿਸਟ੍ਰੇਸ਼ਨ ਲਈ ਟਰਮਿਨਲ ਤਰੀਕ ਨੂੰ 30 ਜੂਨ, 2021 ਤੋਂ 31 ਮਾਰਚ, 2022 ਤੱਕ ਹੋਰ ਨੌਂ ਮਹੀਨਿਆਂ ਲਈ ਵਧਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਵਾਧੇ ਦੇ ਸਿੱਟੇ ਵਜੋਂ, ਇਹ ਉਮੀਦ ਕੀਤੀ ਜਾ ਰਹੀ ਹੈ ਕਿ 58.5 ਲੱਖ ਦੇ ਪਹਿਲੇ ਅਨੁਮਾਨ ਦੇ ਮੁਕਾਬਲੇ ਰਸਮੀ ਸੈਕਟਰ ਵਿੱਚ 71.8 ਲੱਖ ਰੋਜ਼ਗਾਰ ਪੈਦਾ ਹੋਣਗੇ। 18.06.2021 ਤੱਕ, ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ (ਏਬੀਆਰਵਾਈ) ਦੇ ਤਹਿਤ 79,577 ਅਦਾਰਿਆਂ ਜ਼ਰੀਏ 21.42 ਲੱਖ ਲਾਭਾਰਥੀਆਂ ਨੂੰ 902 ਕਰੋੜ ਰੁਪਏ ਦਾ ਲਾਭ ਦਿੱਤਾ ਗਿਆ ਹੈ।
31.03.2020 ਤੱਕ ਦੇ ਰਜਿਸਟ੍ਰੇਸ਼ਨ ਦੇ ਪ੍ਰਸਤਾਵਿਤ ਵਾਧੇ ਦੀ ਮਿਆਦ ਦੇ ਖਰਚੇ ਸਮੇਤ ਯੋਜਨਾ ਦਾ ਅਨੁਮਾਨਿਤ ਖਰਚਾ 22,098 ਕਰੋੜ ਰੁਪਏ ਹੋਵੇਗਾ।
ਇਹ ਯੋਜਨਾ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੁਆਰਾ ਵਿਭਿੰਨ ਸੈਕਟਰਾਂ/ਉਦਯੋਗਾਂ ਦੇ ਮਾਲਕਾਂ ਦੇ ਵਿੱਤੀ ਬੋਝ ਨੂੰ ਘਟਾਉਣ ਅਤੇ ਉਨ੍ਹਾਂ ਨੂੰ ਵਧੇਰੇ ਕਾਮਿਆਂ ਨੂੰ ਕੰਮ ‘ਤੇ ਰੱਖਣ ਲਈ ਉਤਸ਼ਾਹਿਤ ਕਰਨ ਲਈ ਲਾਗੂ ਕੀਤੀ ਜਾ ਰਹੀ ਹੈ।
ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ (ਏਬੀਆਰਵਾਈ) ਦੇ ਤਹਿਤ, ਈਪੀਐੱਫਓ ਨਾਲ ਰਜਿਸਟਰਡ ਅਦਾਰਿਆਂ ਅਤੇ ਉਨ੍ਹਾਂ ਦੇ ਨਵੇਂ ਕਰਮਚਾਰੀਆਂ ਜਿਨ੍ਹਾਂ ਦੀ ਮਾਸਕ ਤਨਖਾਹ 15,000/- ਰੁਪਏ ਤੋਂ ਘੱਟ ਹੈ ਨੂੰ ਲਾਭ ਪ੍ਰਾਪਤ ਹੋ ਰਿਹਾ ਹੈ ਜੇ ਸੰਸਥਾ ਨਵੇਂ ਕਰਮਚਾਰੀਆਂ ਦੀ ਭਰਤੀ ਕਰਦੀ ਹੈ ਜਾਂ ਉਹ ਜਿਹੜੇ 01.03.2020 ਤੋਂ 30.09.2020 ਦੇ ਵਿਚਕਾਰ ਆਪਣੀ ਨੌਕਰੀ ਗੁਆ ਚੁੱਕੇ ਹਨ।
ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ (ਏਬੀਆਰਵਾਈ) ਦੇ ਤਹਿਤ, ਭਾਰਤ ਸਰਕਾਰ ਈਪੀਐੱਫਓ ਰਜਿਸਟਰਡ ਅਦਾਰਿਆਂ ਦੀ ਤਾਕਤ ਦੇ ਅਧਾਰ ‘ਤੇ ਕਰਮਚਾਰੀਆਂ ਅਤੇ ਮਾਲਕਾਂ ਦੇ ਹਿੱਸੇ (ਤਨਖਾਹ ਦਾ 24%) ਜਾਂ ਸਿਰਫ ਕਰਮਚਾਰੀਆਂ ਦੇ ਹਿੱਸੇ (ਮਜ਼ਦੂਰੀ ਦਾ 12%) ਦੋਵਾਂ ਲਈ ਦੋ ਸਾਲਾਂ ਦੀ ਮਿਆਦ ਲਈ ਕ੍ਰੈਡਿਟ ਦੇ ਰਹੀ ਹੈ। ਯੋਜਨਾ ਦੇ ਵਿਸਤਰਿਤ ਦਿਸ਼ਾ ਨਿਰਦੇਸ਼ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਅਤੇ ਈਪੀਐੱਫਓ ਦੀ ਵੈੱਬਸਾਈਟ 'ਤੇ ਦੇਖੇ ਜਾ ਸਕਦੇ ਹਨ।
ਕੋਵਿਡ ਰਿਕਵਰੀ ਤੋਂ ਬਾਅਦ ਦੇ ਪੜਾਅ ਦੌਰਾਨ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਅਤੇ ਰਸਮੀ ਸੈਕਟਰ ਵਿੱਚ ਰੋਜ਼ਗਾਰ ਪੈਦਾਵਾਰ ਵਧਾਉਣ ਲਈ ਆਤਮਨਿਰਭਰ ਭਾਰਤ 3.0 ਪੈਕੇਜ ਦੇ ਤਹਿਤ ਇੱਕ ਉਪਾਅ ਵਜੋਂ ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ (ਏਬੀਆਰਵਾਈ) ਦਾ ਐਲਾਨ ਕੀਤਾ ਗਿਆ ਸੀ। ਇਹ ਯੋਜਨਾ ਦੇਸ਼ ਦੀ ਅਰਥਵਿਵਸਥਾ ‘ਤੇ ਕੋਵਿਡ -19 ਮਹਾਮਾਰੀ ਦੇ ਪ੍ਰਭਾਵ ਨੂੰ ਘੱਟ ਕਰੇਗੀ ਅਤੇ ਘੱਟ ਆਮਦਨ ਵਾਲੇ ਕਰਮਚਾਰੀਆਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ ਦੂਰ ਕਰੇਗੀ, ਮਾਲਕਾਂ ਨੂੰ ਕਾਰੋਬਾਰੀ ਗਤੀਵਿਧੀਆਂ ਨੂੰ ਮੁੜ ਚਾਲੂ ਕਰਨ ਅਤੇ ਵਿਸਤਾਰ ਕਰਨ ਲਈ ਪ੍ਰੇਰਣਾ ਪ੍ਰਦਾਨ ਕਰੇਗੀ।
*******
ਡੀਐੱਸ
(Release ID: 1731664)
Visitor Counter : 165