ਰੱਖਿਆ ਮੰਤਰਾਲਾ

ਦੇਸ਼ ਦੇ ਬਹਾਦਰੀ ਪੁਰਸਕਾਰ ਜੇਤੂਆਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਨੂੰ ਇੱਕ ਇੰਟਰਐਕਟਿਵ ਵਰਚੁਅਲ ਅਜਾਇਬ ਘਰ ਪ੍ਰਦਰਸਿ਼ਤ ਕਰੇਗਾ


ਐੱਸ ਆਈ ਡੀ ਐੱਮ ਨੇ ਰੱਖਿਆ ਮੰਤਰਾਲੇ ਨਾਲ ਭਾਈਵਾਲੀ ਨਾਲ ਮਿੱਥੇ ਸਮੇਂ ਵਿੱਚ ਪ੍ਰਾਜੈਕਟ ਲਾਗੂ ਕਰੇਗਾ

Posted On: 30 JUN 2021 2:50PM by PIB Chandigarh

ਦੇਸ਼ ਕਿਉਂਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ , ਰੱਖਿਆ ਮੰਤਰਾਲੇ ਨੇ ਭਾਰਤ ਦੇ ਬਹਾਦਰ ਦਿਲਾਂ ਦੇ ਨਾਇਕੀ ਕਾਰਨਾਮਿਆਂ ਨੂੰ ਸਨਮਾਨ ਦੇਣ ਲਈ ਦੇਸ਼ ਦੇ ਬਹਾਦਰੀ ਪੁਰਸਕਾਰ ਜੇਤੂਆਂ ਲਈ ਇੱਕ ਇੰਟਰਐਕਟਿਵ ਵਰਚੁਅਲ  ਅਜਾਇਬ ਘਰ ਕਾਇਮ ਕਰਨ ਲਈ ਇੱਕ ਪ੍ਰਾਜੈਕਟ ਸ਼ੁਰੂ ਕੀਤਾ ਹੈ । ਰੱਖਿਆ ਮੰਤਰਾਲਾ ਇਸ ਪ੍ਰਾਜੈਕਟ ਨੂੰ ਸੁਸਾਇਟੀ ਆਫ ਇੰਡੀਅਨਜ਼ ਡਿਫੈਂਸ ਮੇਨਯੂਫੈਕਚਰਰਜ਼ (ਐੱਸ ਆਈ ਡੀ ਐੱਮ) ਅਤੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟ੍ਰੀਜ਼ (ਸੀ ਆਈ ਆਈ) ਦੀ ਭਾਈਵਾਲੀ ਨਾਲ ਬਿਨਾਂ ਕਿਸੇ ਵਿੱਤੀ ਪ੍ਰਭਾਵ ਤੋਂ ਲਾਗੂ ਕਰੇਗਾ । ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ ਨੇ ਇਸ ਸਬੰਧੀ ਇੱਕ ਪ੍ਰਵਾਨਗੀ ਪੱਤਰ 30 ਜੂਨ 2021 ਨੂੰ ਨਵੀਂ ਦਿੱਲੀ ਵਿੱਚ ਐੱਸ ਆਈ ਡੀ ਐੱਮ ਦੇ ਪ੍ਰਧਾਨ ਸ਼੍ਰੀ ਜਯੰਤ ਡੀ ਪਾਟਿਲ ਨੂੰ ਸੌਂਪਿਆ । ਪ੍ਰਾਜੈਕਟ ਦੇ ਜਲਦ ਹੀ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਵਰਚੁਅਲ ਅਜਾਇਬ ਘਰ ਬਹਾਦਰੀ ਪੁਰਸਕਾਰ ਪੋਰਟਲ ਤੇ ਪੋਸਟ ਕੀਤਾ ਜਾਵੇਗਾ   । (https://www.gallantryawards.gov.in/)  ਇਹ ਇੱਕ ਥ੍ਰੀ ਡੀ ਰਾਹੀਂ ਵੇਖਿਆ ਜਾ ਸਕੇਗਾ ਅਤੇ ਇਸ ਦਾ ਤਜ਼ਰਬਾ ਬਹਾਦਰੀ ਇਮਾਰਤ , ਵਾਲ ਆਫ ਫੇਮ ਜੇਤੂ ਗੈਲਰੀ ਵਿੱਚ ਉਹਨਾਂ ਦੀਆਂ ਫੋਟੋਆਂ ਅਤੇ ਪ੍ਰੋਫਾਈਲਜ਼ , ਜੰਗੀ ਯਾਦਗਾਰਾਂ ਦੇ ਇੱਕ ਟੂਰ ਅਤੇ ਇੱਕ ਆਡੀਟੋਰੀਅਮ "ਦਾ ਵਾਰ ਰੂਮ" ਜਿਸ ਵਿੱਚ ਬਹਾਦਰੀ ਦੀਆਂ ਕਹਾਣੀਆਂ ਪੋਸਟ ਹੋਣਗੀਆਂ , ਰਾਹੀਂ ਕੀਤਾ ਜਾ ਸਕੇਗਾ । ਅਜਾਇਬ ਘਰ ਵਿੱਚ ਐਨੀਮੇਸ਼ਨ ਵੀਡੀਓਜ਼ ਦੀ ਇੱਕ ਰੇਂਜ ਸ਼ਾਮਲ ਹੋਵੇਗੀ, ਜੋ ਯੁੱਧ ਨਾਇਕਾਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਨੂੰ ਤਾਜ਼ਾ ਕਰਨਗੀਆਂ । ਇਸ ਤੋਂ ਇਲਾਵਾ ਦਰਸ਼ਕਾਂ ਲਈ ਇੱਕ ਸ਼ਰਧਾਂਜਲੀ ਸੁਨੇਹਾ ਪੋਸਟ ਕਰਕੇ ਆਪਣਾ ਸਨਮਾਨ ਪੇਸ਼ ਕਰਨ ਦੀ ਸਹੂਲਤ ਹੋਵੇਗੀ ।
ਇਸ ਮੌਕੇ ਬੋਲਦਿਆਂ ਰੱਖਿਆ ਸਕੱਤਰ ਨੇ ਕਿਹਾ ਕਿ ਇਹ ਪਹਿਲਕਦਮੀ ਬਹਾਦਰੀ ਪੁਰਸਕਾਰ ਜੇਤੂਆਂ ਦੇ ਨਾਇਕੀ ਕਾਰਨਾਮਿਆਂ ਨੂੰ ਜੀਵੰਤ ਕਰਨ ਲਈ ਯੋਗਦਾਨ ਪਾਵੇਗੀ ਅਤੇ ਅੰਦਰੂਨੀ ਅਤੇ ਬਾਹਰੀ ਖ਼ਤਰਿਆਂ ਤੋਂ ਦੇਸ਼ ਨੂੰ ਸੁਰੱਖਿਅਤ ਰੱਖਣ ਵਾਲੀ ਨਿਰਭੈ ਭਾਵਨਾ ਅਤੇ ਵੱਡੇ ਯੋਗਦਾਨ ਨੂੰ ਮਾਨਤਾ ਦੇਵੇਗੀ । ਉਹਨਾਂ ਕਿਹਾ ਕਿ ਇਹ ਧੰਨਵਾਦੀ ਰਾਸ਼ਟਰ ਨੂੰ ਦੇਸ਼ ਦੇ ਬਹਾਦਰ ਦਿਲਾਂ ਨੂੰ ਸ਼ਰਧਾਂਜਲੀ ਦੇਣ ਯੋਗ ਬਣਾਏਗਾ । ਨਾਲ ਹੀ ਉਹਨਾਂ ਨੇ ਕਿਹਾ ਕਿ ਦੇਸ਼ ਦੀ ਸੇਵਾ ਲਈ ਬਹਾਦਰੀ ਕਾਰਨਾਮਿਆਂ ਲਈ ਇਹ ਢੁੱਕਵੀਂ ਸ਼ਰਧਾਂਜਲੀ ਹੋਵੇਗੀ ।
ਰੱਖਿਆ ਸਕੱਰਤ ਨੇ ਕਿਹਾ ਕਿ ਇਹ ਸਾਈਬਰ ਅਜਾਇਬ ਘਰ ਆਪਣੀ ਕਿਸਮ ਦਾ ਪਹਿਲਾ ਪ੍ਰਾਜੈਕਟ ਹੋਵੇਗਾ , ਜੋ ਯੁੱਧ ਨਾਇਕਾਂ ਦਾ ਸਨਮਾਨ ਕਰੇਗਾ ਤੇ ਉਹਨਾਂ ਜੋ਼ਰ ਦੇ ਕੇ ਕਿਹਾ ਕਿ ਇਹ ਨਾਗਰਿਕਾਂ ਨੂੰ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਲਈ ਪ੍ਰੇਰਿਤ ਕਰਕੇ ਬਹਾਦਰੀ ਜੇਤੂ ਪੋਰਟਲ ਦੀ ਅਹਿਮੀਅਤ ਵਧਾਏਗਾ । ਪ੍ਰਾਜੈਕਟ ਦਾ ਮਕਸਦ ਹਥਿਆਰਬੰਦ ਫੌਜਾਂ ਦੇ ਕਰਮਚਾਰੀਆਂ ਦੇ ਪਰਿਵਾਰਾਂ ਪ੍ਰਤੀ ਵੀ ਧੰਨਵਾਦ ਪ੍ਰਗਟ ਕਰਨਾ ਹੈ ਅਤੇ ਰਾਸ਼ਟਰ ਦਾ ਸਨਮਾਨ ਉਹਨਾਂ ਨੂੰ ਪੇਸ਼ ਕਰਨਾ ਹੈ । ਡਾਕਟਰ ਅਜੇ ਕੁਮਾਰ ਨੇ ਪ੍ਰਾਜੈਕਟ ਨੂੰ ਸਵੈ ਇੱਛਾ ਨਾਲ ਲਾਗੂ ਕਰਨ ਲਈ ਐੱਸ ਆਈ ਡੀ ਐੱਮ ਦਾ ਧੰਨਵਾਦ ਕੀਤਾ ।
ਜਿ਼ੰਮੇਵਾਰੀ ਨੂੰ ਮੰਨਦਿਆਂ ਸ਼੍ਰੀ ਜਯੰਤ ਡੀ ਪਾਟਿਲ ਨੇ ਇਸ ਵਕਾਰੀ ਅਤੇ ਵਿਲੱਖਣ ਪ੍ਰਾਜੈਕਟ ਲਈ ਐੱਸ ਆਈ ਡੀ ਐੱਮ ਨੂੰ ਚੁਣਨ ਲਈ ਧੰਨਵਾਦ ਕੀਤਾ । ਕਿਉਂਕਿ ਇਹ ਪ੍ਰਾਜੈਕਟ ਫੌਜੀ ਸੈਨਾਵਾਂ ਦਾ ਸਨਮਾਨ ਕਰੇਗਾ । ਉਹਨਾਂ ਕਿਹਾ ,”ਇਹ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਅਤੇ 1971 ਲੜਾਈ ਦੀ 50ਵੀਂ ਵਰ੍ਹੇਗੰਢ ਨਾਲ ਮੇਲ ਖਾਂਦਾ ਹੈ ਅਤੇ ਹਥਿਆਰਬੰਦ ਫੌਜਾਂ ਨੂੰ ਸਨਮਾਨ ਪੇਸ਼ ਕਰਨ ਦਾ ਵਧੀਆ ਤਰੀਕਾ ਹੈ”। ਉਹਨਾਂ ਅੱਗੇ ਕਿਹਾ ਕਿ ਐੱਸ ਆਈ ਡੀ ਐੱਮ ਪ੍ਰਾਜੈਕਟ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਕੰਮ ਕਰੇਗਾ ਅਤੇ ਉਸ ਤੋਂ ਬਾਅਦ ਵੀ ਨਿਰੰਤਰ ਇਸ ਪਲੇਟਫਾਰਮ ਦੇ ਸੁਧਾਰ ਲਈ ਕੰਮ ਕਰਦਾ ਰਹੇਗਾ । ਐੱਮ ਓ ਡੀ , ਐੱਸ ਆਈ ਡੀ ਐੱਮ ਅਤੇ ਸੀ ਆਈ ਆਈ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ ।

 

********************

ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ


(Release ID: 1731539)