ਪ੍ਰਿਥਵੀ ਵਿਗਿਆਨ ਮੰਤਰਾਲਾ

ਦੱਖਣ-ਪੱਛਮੀ ਮਾਨਸੂਨ ਦੀ ਉੱਤਰੀ ਹੱਦ (ਐਨਐਲਐਮ) ਦਾ ਬਾੜਮੇਰ, ਭੀਲਵਾੜਾ, ਧੋਲਪੁਰ, ਅਲੀਗੜ, ਮੇਰਠ, ਅੰਬਾਲਾ ਅਤੇ ਅੰਮ੍ਰਿਤਸਰ ਤੋਂ ਲੰਘਣਾ ਜਾਰੀ ਹੈ

Posted On: 30 JUN 2021 1:12PM by PIB Chandigarh

ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਰਾਸ਼ਟਰੀ ਮੌਸਮ ਭਵਿੱਖਵਾਣੀ ਕੇਂਦਰ (ਆਈਐਮਡੀ)  ਅਨੁਸਾਰ:

ਬੁੱਧਵਾਰ 30 ਜੂਨ 2021; 0530 ਵਜੇ ਭਾਰਤੀ ਸਮੇਂ ਅਨੁਸਾਰ ਅਬਜਰਵੇਸ਼ਨਾਂ ਤੇ ਅਧਾਰਤ)

ਆਲ ਇੰਡੀਆ ਮੌਸਮ ਅਨੁਮਾਨ (ਸਵੇਰੇ)

ਦੱਖਣ-ਪੱਛਮੀ ਮਾਨਸੂਨ ਦੀ ਉੱਤਰੀ ਹੱਦ (ਐਨਐਲਐਮ) ਦਾ ਲੇਟੀਚਿਊਡ 26 ਡਿਗਰੀ ਨੋਰਥ /ਲਾਂਗੀਚਿਊਡ 70 ਡਿਗਰੀ ਈਸਟ ਨਾਲ ਬਾੜਮੇਰ, ਭੀਲਵਾੜਾ, ਧੋਲਪੁਰ, ਅਲੀਗੜ, ਮੇਰਠ, ਅੰਬਾਲਾ ਅਤੇ ਅੰਮ੍ਰਿਤਸਰ ਤੋਂ ਲੰਘਣਾ ਜਾਰੀ ਹੈ।

ਮੌਸਮ ਦੀਆਂ ਸਥਿਤੀਆਂ, ਵੱਡੇ ਪੱਧਰ ਤੇ ਵਾਯੂਮੰਡਲ ਦੀਆਂ ਵਿਸ਼ੇਸ਼ਤਾਵਾਂ ਅਤੇ ਗਤੀਸ਼ੀਲ ਮਾਡਲਾਂ ਰਾਹੀਂ ਹਵਾ ਦੇ ਨਮੂਨੇ ਤੋਂ ਪਤਾ ਚੱਲਦਾ ਹੈ ਕਿ ਅਗਲੇ ਦਿਨਾਂ ਦੌਰਾਨ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਅਤੇ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਹੋਰ ਅੱਗੇ ਵਧਣ ਦੀ ਅਗਲੇ 6-7 ਦਿਨਾਂ ਦੌਰਾਨ ਢੁਕਵੀਂ ਸਥਿਤੀ ਪੈਦਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।

ਪੂਰਬੀ ਉੱਤਰ ਪ੍ਰਦੇਸ਼ ਤੋਂ ਉੱਤਰ-ਪੂਰਬੀ ਅਸਾਮ ਤੋਂ ਬਿਹਾਰ ਅਤੇ ਉਪ ਹਿਮਾਲੀਅਨ ਪੱਛਮੀ ਬੰਗਾਲ ਵਿਚ ਸਮੁੰਦਰੀ ਤਲ ਦੇ ਪੱਧਰ ਦਾ ਟਰੱਫ ਬਣਿਆ ਹੋਇਆ ਹੈ। 

ਪੂਰਬੀ ਰਾਜਸਥਾਨ ਅਤੇ ਆਂਢ-ਗੁਆਂਢ ਵਿੱਚ ਸਮੁੰਦਰੀ ਤਲ ਤੋਂ 0.9 ਕਿਲੋਮੀਟਰ ਤੱਕ ਦਾ ਚੱਕਰਵਾਤੀ ਚੱਕਰ ਅੱਜ ਵੀ ਕਾਇਮ ਹੈ।

ਵੈਸਟਰਨ ਡਿਸਟਰਬੇਂਸ ਮੱਧ ਅਤੇ ਉਪਰਲੇ ਪੱਛਮੀ ਹਿੱਸਿਆਂ ਵਿਚ ਇਕ ਐਕਸਿਸ ਦੇ ਰੂਪ ਵਿਚ ਸਮੁੰਦਰੀ ਤਲ ਤੋਂ 5.8 ਕਿਲੋਮੀਟਰ ਉਪਰ ਲਾਂਗੀਚਿਊਡ 63 ਡਿਗਰੀ ਈਸਟ ਤੋਂ ਲੇਟੀਚਿਊਡ 30 ਡਿਗਰੀ ਨੋਰਥ ਵੱਲ ਚਲਦਾ ਹੈ।  

ਪੂਰਬੀ ਮੱਧ ਅਰਬ ਸਾਗਰ ਤੋਂ ਉੱਤਰ ਮਹਾਰਾਸ਼ਟਰ ਦੇ ਤੱਟ ਤੋਂ ਲੈ ਕੇ ਦੱਖਣੀ ਕੇਰਲ ਤੱਕ ਤੱਟਵਰਤੀ ਕਰਨਾਟਕ ਦੇ ਪਾਰ ਸਮੁੰਦਰੀ ਤਲ ਤੋਂ 3.1 ਕਿਲੋਮੀਟਰ ਅਤੇ 4.5 ਕਿਲੋਮੀਟਰ ਦੇ ਵਿਚਕਾਰ ਇੱਕ ਟਰੱਫ ਬਣਿਆ ਹੋਇਆ ਹੈ। 

ਪੱਛਮੀ ਮੱਧ ਅਰਬ ਸਾਗਰ ਅਤੇ ਇਸ ਦੇ ਨਾਲ ਲੱਗਦੇ ਦੱਖਣੀ ਓਮਾਨ ਦੇ ਤੱਟ ਤੇ ਸਮੁੰਦਰੀ ਤਲ ਤੋਂ 3.1 ਕਿਲੋਮੀਟਰ ਦੀ ਉੱਚਾਈ 'ਤੇ ਚੱਕਰਵਾਤੀ ਗੇੜ ਬਣਿਆ ਹੈ।  

ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ www.imd.gov.in 'ਤੇ ਜਾਓ ਜਾਂ ਸੰਪਰਕ ਕਰੋ: +91 11 24631913, 24643965, 24629798 (1875 ਤੋਂ ਰਾਸ਼ਟਰ ਦੀ ਸੇਵਾ ਵਿੱਚ)

ਕਿਰਪਾ ਕਰਕੇ ਨਿਰਧਾਰਤ ਸਥਾਨ ਦੀ ਭਵਿੱਖਬਾਣੀ ਅਤੇ ਚੇਤਾਵਨੀ ਲਈ ਮੌਸਮ ਐਪ ਨੂੰ ਡਾਉਨਲੋਡ ਕਰੋ, ਐਗਰੋਮੈਟ ਐਡਵਾਈਜ਼ਰੀ ਲਈ ਮੇਘਦੂਤ ਐਪ ਅਤੇ ਬਿਜਲੀ ਦੀ ਚੇਤਾਵਨੀ ਲਈ ਦਮਿਨੀ ਐਪ ਅਤੇ ਜ਼ਿਲ੍ਹਾ ਵਾਰ ਚੇਤਾਵਨੀ ਲਈ ਰਾਜ ਦੀ ਐਮਸੀ / ਆਰਐਮਸੀ ਦੀਆਂ ਵੈਬਸਾਈਟਾਂ ਦੇਖੋ।

 ------------------------------- 

ਐਸਐਸ / ਆਰਪੀ / (ਆਈਐਮਡੀ ਇਨਪੁਟਸ)



(Release ID: 1731537) Visitor Counter : 212


Read this release in: English , Urdu , Hindi , Tamil