ਜਹਾਜ਼ਰਾਨੀ ਮੰਤਰਾਲਾ

ਲੋਡਿੰਗ ਆਪ੍ਰੇਸ਼ਨ ਦੀ ਸ਼ੁਰੂਆਤ ਕੋਚੀਨ ਪੋਰਟ ਤੋਂ ਬੇਪੋਰ ਅਤੇ ਅਜ਼ਿਕੱਲ ਪੋਰਟਾਂ ਤੱਕ ਕੋਸਟਲ ਸ਼ਿਪਿੰਗ ਸਰਵਿਸ "ਗ੍ਰੀਨ ਫ੍ਰੇਟ ਕੋਰੀਡੋਰ -2" ਦੀ ਪਹਿਲੀ ਯਾਤਰਾ

Posted On: 29 JUN 2021 3:30PM by PIB Chandigarh

ਬੰਦਰਗਾਹਾਂ, ਸ਼ਿਪਿੰਗ ਅਤੇ ਜਲ ਮਾਰਗ ਮੰਤਰਾਲੇ ਨੇ ਤੱਟਵਰਤੀ (ਕੋਸਟਲ) ਵਪਾਰ ਨੂੰ ਉਤਸ਼ਾਹਤ ਕਰਨ ਅਤੇ ਟਿਕਾਊ, ਲਾਗਤ-ਪ੍ਰਭਾਵੀ ਅਤੇ ਦਕਸ਼ ਇੰਟਰਮਾਡਲ ਅਤੇ ਮਲਟੀਮਾਡਲ ਗ੍ਰਾਹਕ ਹੱਲ ਮੁਹੱਈਆ ਕਰਾਉਣ ਲਈ ਪ੍ਰਮੁੱਖ ਬੰਦਰਗਾਹਾਂ ਅਤੇ ਗੈਰ-ਪ੍ਰਮੁੱਖ ਬੰਦਰਗਾਹਾਂ ਵਿਚਕਾਰ ਵਧੇਰੇ ਤਾਲਮੇਲ ਵਧਾਉਣ ਨੂੰ ਉੱਚ ਤਰਜੀਹ ਦਿੱਤੀ ਹੈ। ਅਜਿਹਾ ਕਰਕੇ ਮੰਤਰਾਲੇ ਦਾ ਟੀਚਾ ਵਪਾਰ ਅਤੇ ਉਦਯੋਗਾਂ ਨੂੰ ਅੰਦਰੂਨੀ ਖੇਤਰਾਂ ਵਿੱਚ ਸਮੁੰਦਰੀ ਸੰਪਰਕ ਪ੍ਰਦਾਨ ਕਰਨਾ, ਸੜਕ ਅਤੇ ਰੇਲਵੇ 'ਤੇ ਭੀੜ ਨੂੰ ਘਟਾਉਣ ਤੋਂ ਇਲਾਵਾ, ਲੋਜਿਸਟਿਕ ਖਰਚੇ ਵੀ ਘਟਾਉਣਾ ਹੈ।

 ਇਸ ਦਿਸ਼ਾ ਵਿੱਚ ਇੱਕ ਕਦਮ ਦੇ ਤੌਰ ‘ਤੇ ਬੰਦਰਗਾਹਾਂ, ਸ਼ਿਪਿੰਗ ਅਤੇ ਜਲ ਮਾਰਗ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਆ ਨੇ ਅੱਜ ਕੋਸਟਲ ਸ਼ਿਪਿੰਗ ਸਰਵਿਸ “ਗ੍ਰੀਨ ਫ੍ਰੇਟ ਕੋਰੀਡੋਰ -2” ਦੀ ਕੋਚੀਨ ਪੋਰਟ ਤੋਂ ਬੇਪੋਰ ਅਤੇ ਅਜ਼ੀਖਲ ਪੋਰਟਾਂ ਤੱਕ ਦੀ ਪਹਿਲੀ ਯਾਤਰਾ ਦੇ ਲੋਡਿੰਗ ਆਪ੍ਰੇਸ਼ਨ ਦਾ ਉਦਘਾਟਨ ਕੀਤਾ।

 ਗ੍ਰੀਨ ਫ੍ਰੇਟ ਕੋਰੀਡੋਰ ਸੇਵਾ ਦਾ ਸੰਚਾਲਨ ਜੇ ਐੱਮ ਬਖ਼ਸ਼ੀ ਸਮੂਹ ਦੀ ਇੱਕ ਕੰਪਨੀ ਰਾਊਂਡ ਦਿ ਕੋਸਟ ਪ੍ਰਾਈਵੇਟ ਲਿਮਟਿਡ, ਮੁੰਬਈ ਕਰਦੀ ਹੈ। ਇਹ ਸੇਵਾ ਕੋਚੀ-ਬੇਪੋਰ-ਅਜ਼ਿਕੱਕਲ ਨੂੰ ਜੋੜੇਗੀ, ਅਤੇ ਬਾਅਦ ਵਿੱਚ ਇਸ ਸੇਵਾ ਵਿੱਚ ਕੋਲੱਮ ਪੋਰਟ ਨੂੰ ਜੋੜਿਆ ਜਾਵੇਗਾ। ਮੈਸਰਜ਼ ਜੇ ਐੱਮ ਬਖਸ਼ੀ ਇਸ ਸੇਵਾ ਲਈ ਪ੍ਰਮੁੱਖ ਏਜੰਟ ਹਨ।

 ਇਹ ਜਹਾਜ਼ ਹਫਤੇ ਵਿੱਚ ਦੋ ਵਾਰ ਕੋਚਿਨ ਬੰਦਰਗਾਹ 'ਤੇ ਪਹੁੰਚਿਆ ਕਰੇਗਾ ਅਤੇ ਐਗਜ਼ਿਮ ਅਤੇ ਤੱਟਵਰਤੀ ਡੱਬਿਆਂ ਨੂੰ ਬੀਯਪੋਰ ਅਤੇ ਅਜ਼ੀਕੱਲ ਬੰਦਰਗਾਹਾਂ ‘ਤੇ ਪਹੁੰਚਾਏਗਾ।

 

 ਇਸ ਦੇ ਤਹਿਤ ਜੋ ਵਸਤਾਂ ਲਿਜਾਈਆਂ ਜਾਣਗੀਆਂ, ਉਨ੍ਹਾਂ ਵਿੱਚ ਚਾਵਲ, ਕਣਕ, ਨਮਕ, ਨਿਰਮਾਣ ਸਮੱਗਰੀ, ਸੀਮੈਂਟ ਆਦਿ ਚੀਜ਼ਾਂ ਸ਼ਾਮਲ ਹੋਣਗੀਆਂ, ਜੋ ਗੁਜਰਾਤ ਤੋਂ ਲਿਆਂਦੀਆਂ ਗਈਆਂ ਸਨ ਅਤੇ ਕੋਚਿਨ ਵਿੱਚ ਉਤਾਰੀਆਂ ਗਈਆਂ ਸਨ। ਵਾਪਸੀ ‘ਤੇ ਬਦਲੇ ਵਿੱਚ, ਓਪਰੇਟਰ ਐਗਸਿਮ ਕਾਰਗੋ ਜਿਵੇਂ ਕਿ ਪਲਾਈਵੁੱਡ, ਫੁਟਵੀਅਰ, ਟੈਕਸਟਾਈਲ, ਕੌਫੀ ਆਦਿ ਜਿਹਾ ਸਾਮਾਨ ਲਿਜਾਣ ਦਾ ਟੀਚਾ ਬਣਾ ਰਹੇ ਹਨ। ਇਸੇ ਤਰ੍ਹਾਂ ਬਾਅਦ ਵਿੱਚ ਆਯਾਤ ਕੀਤੇ ਕਾਜੂ ਦੇ ਡੱਬਿਆਂ ਨੂੰ ਵੀ ਕੋਚੀਨ ਤੋਂ ਕੋਲੱਮ ਲਿਜਾਇਆ ਜਾਵੇਗਾ।

 ਕੰਟੇਨਰਾਂ ਦੀ ਕੋਸਟਲ ਸ਼ਿਪਿੰਗ ਨੂੰ ਉਤਸ਼ਾਹਤ ਕਰਨ ਲਈ, ਕੋਚਿਨ ਪੋਰਟ ਨਦੀ ਦੇ ਸਮੁੰਦਰੀ ਜ਼ਹਾਜ਼ਾਂ ਲਈ ਵੈਸਲਸ ਨਾਲ ਸਬੰਧਤ ਚਾਰਜਜ਼ ਵਿੱਚ 50% ਦੀ ਛੋਟ ਦੀ ਪੇਸ਼ਕਸ਼ ਕਰ ਰਿਹਾ ਹੈ। ਇਸੇ ਤਰ੍ਹਾਂ ਕੇਰਲ ਸਰਕਾਰ ਨੇ ਵੀ 23.01.2021 ਤੋਂ ਇੱਕ ਸਾਲ ਦੀ ਮਿਆਦ ਲਈ ਰਾਜ ਦੀਆਂ ਛੋਟੀਆਂ ਬੰਦਰਗਾਹਾਂ ਵਿੱਚ ਕੋਸਟਲ ਸਮੁੰਦਰੀ ਜਹਾਜ਼ਾਂ ਲਈ ਐੱਨਏਟੀਪੀਸੀ (NATPC) ਦੀ ਅਧਿਐਨ ਰਿਪੋਰਟ ਅਨੁਸਾਰ ਸੜਕੀ ਆਵਾਜਾਈ ਲਾਗਤ ਨਾਲੋਂ 10% ਵਧ ਦੀ ਦਰ ‘ਤੇ ਕਾਰਜਸ਼ੀਲ ਉਤਸ਼ਾਹ ਦੀ ਪੇਸ਼ਕਸ਼ ਕੀਤੀ ਹੈ। ਸਮਰਥਨ ਦਿੱਤੇ ਜਾਣ ਵਾਲੇ ਇਨ੍ਹਾਂ ਉਪਾਵਾਂ ਦੁਆਰਾ ਸ਼ੁਰੂਆਤੀ ਅਵਧੀ ਦੇ ਦੌਰਾਨ ਸੇਵਾ ਨੂੰ ਬਣਾਈ ਰੱਖਣ ਵਿੱਚ ਸਹਾਇਤਾ ਮਿਲੇਗੀ ਅਤੇ ਨਿਯਮਿਤ ਅਧਾਰ ‘ਤੇ ਇਸ ਤਰਾਂ ਦੀਆਂ ਹੋਰ ਸੇਵਾਵਾਂ ਦੀ ਸ਼ੁਰੂਆਤ ਨੂੰ ਉਤਸ਼ਾਹ ਮਿਲੇਗਾ।

 ਇਸ ਸੇਵਾ ਨਾਲ ਕੰਟੇਨਰਾਂ ਦੀ ਢੋਆ ਢੁੱਆਈ ਵਿੱਚ ਇੱਕ ਮਿਸਾਲੀ ਤਬਦੀਲੀ ਲਿਆਉਣ, ਸੜਕਾਂ ਦੀ ਭੀੜ ਨੂੰ ਘਟਾਉਣ ਅਤੇ ਕਾਰਬਨ ਫੁਟਪ੍ਰਿੰਟ ਨੂੰ ਘਟ ਕਰਨ ਦੀ ਉਮੀਦ ਹੈ। ਇਹ ਸੇਵਾ ਉੱਤਰੀ ਕੇਰਲ ਦੇ ਅੰਦਰੂਨੀ ਖੇਤਰਾਂ ਨੂੰ ਜੋੜਨ ਵਿੱਚ ਵੀ ਸਹਾਇਤਾ ਕਰਦੀ ਹੈ, ਖ਼ਾਸਕਰ ਕਾਲੀਕਟ ਅਤੇ ਕੰਨੂਰ ਖੇਤਰ ਵਿੱਚ ਐਗਸਿਮ ਵਪਾਰ, ਜਿਸ ਲਈ ਸਮੁੰਦਰੀ ਮਾਰਗ ਰਾਹੀਂ ਲਾਗਤ ਅਤੇ ਆਵਾਜਾਈ ਦੇ ਸਮੇਂ ਦੀ ਬਚਤ ਦੁਆਰਾ ਵਲਾਰਪਦਮ ਆਈਸੀਟੀਟੀ ਤੱਕ ਸਿੱਧੀ ਪਹੁੰਚ ਪ੍ਰਾਪਤ ਹੋਵੇਗੀ।


 

*********

 

 ਐੱਮਜੇਪੀਐੱਸ



(Release ID: 1731327) Visitor Counter : 147