ਕੋਲਾ ਮੰਤਰਾਲਾ
ਸੀ ਆਈ ਐੱਲ ਊਰਜਾ ਕੁਸ਼ਲਤਾ ਲਈ ਅੱਗੇ ਵੱਧ ਰਹੀ ਹੈ
Posted On:
29 JUN 2021 4:09PM by PIB Chandigarh
ਆਪਣੇ ਸੰਚਾਲਨ ਖੇਤਰ ਵਿੱਚੋਂ ਕਾਰਬਨ ਦੇ ਫੁੱਟ ਪ੍ਰਿੰਟ ਘਟਾਉਣ ਲਈ ਕੋਲ ਇੰਡੀਆ ਲਿਮਟਿਡ ਨੇ ਊਰਜਾ ਕੁਸ਼ਲਤਾ ਉਪਾਵਾਂ ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਅਤੇ ਆਪਣੀਆਂ ਸਾਰੀਆਂ ਕੋਲਾ ਉਤਪਾਦਕ ਕੰਪਨੀਆਂ ਵਿੱਚ ਮਾਈਨਿੰਗ ਆਪ੍ਰੇਸ਼ਨਜ਼ ਵਿੱਚ ਕਾਰਬਨ ਨਿਕਾਸੀ ਨੂੰ ਖ਼ਤਮ ਕਰਨ ਲਈ ਉਪਾਵਾਂ ਦੀ ਇੱਕ ਕੜੀ ਨਾਲ ਅੱਗੇ ਵੱਧ ਰਹੀ ਹੈ । ਊਰਜਾ ਦੀ ਕੁਸ਼ਲ ਵਰਤੋਂ ਲਈ ਤੁਰੰਤ ਕਾਰਵਾਈ ਕਰਨ ਤੋਂ ਇਲਾਵਾ ਸੀ ਆਈ ਐੱਲ ਨੇ ਆਪਣੇ ਸੰਚਾਲਨਾਂ ਦੇ ਸਾਰੇ ਖੇਤਰਾਂ ਵਿੱਚ ਕਾਰਬਨ ਨੂੰ ਖ਼ਤਮ ਕਰਨ ਲਈ ਉਤਸ਼ਾਹੀ ਪੰਜ ਸਾਲਾ ਯੋਜਨਾ ਵੀ ਬਣਾਈ ਹੈ ।
ਕੋਲਾ ਕੰਪਨੀਆਂ ਕੋਲ ਊਰਜਾ ਕੁਸ਼ਲਤਾ ਉਪਾਵਾਂ ਨੂੰ ਲਾਗੂ ਕਰਨ ਲਈ ਕੁਸ਼ਲ ਊਰਜਾ ਸਪਲਾਈ ਪ੍ਰਬੰਧਨ ਤੋਂ ਇਲਾਵਾ ਕਈ ਖੇਤਰ ਹਨ ਜਿਵੇਂ ਕਲੋਨੀਆਂ , ਇਮਾਰਤਾਂ , ਦਫ਼ਤਰ , ਉਦਯੋਗਿਕ ਸੰਸਥਾਵਾਂ ਆਦਿ । ਪਰ ਕਾਰਬਨ ਨਿਕਾਸੀ ਵਿੱਚ ਮੁੱਖ ਕਮੀ ਵੱਖ ਵੱਖ ਮਾਈਨਿੰਗ ਗਤੀਵਿਧੀਆਂ ਜਿਵੇਂ ਹੈਵੀ ਅਰਥ ਮੂਵਿੰਗ ਮਸ਼ੀਨਜ਼ , ਟਰਾਂਸਪੋਰਟ , ਰੌਸ਼ਨਦਾਨ , ਪੰਪਿੰਗ ਆਦਿ ਤੋਂ ਆਉਂਦੀ ਹੈ । ਆਪਣੀਆਂ ਸਹਾਇਕ ਸੰਸਥਾਵਾਂ ਦੀ ਮਦਦ ਨਾਲ ਸੀ ਆਈ ਐੱਲ ਕਈ ਸਾਲਾਂ ਤੋਂ ਵੱਖ ਵੱਖ ਊਰਜਾ ਸਾਂਭ ਸੰਭਾਲ ਤੇ ਊਰਜਾ ਉਪਾਵਾਂ ਲਈ ਕਦਮ ਚੁੱਕ ਰਹੀ ਹੈ ਅਤੇ ਹੁਣ ਵਧੇਰੇ ਵਾਤਾਵਰਣ ਪ੍ਰਦੂਸ਼ਨ ਲਈ ਜਿ਼ੰਮੇਵਾਰ ਗਤੀਵਿਧੀਆਂ ਤੇ ਜ਼ੋਰ ਦੇ ਕੇ ਅੱਗੇ ਵੱਧ ਰਹੀ ਹੈ ।
ਮੁੱਖ ਜ਼ੋਰ ਐੱਲ ਐੱਨ ਜੀ ਨਾਲ ਡੀਜ਼ਲ ਖ਼ਪਤ ਲਈ ਕੋਂਟਰੈਕਟ ਤੇ ਜਾਂ ਸੀ ਆਈ ਐੱਲ ਵਿਭਾਗ ਦੁਆਰਾ ਚਲਾਏ ਜਾ ਰਹੇ ਐੱਚ ਈ ਐੱਮ ਐੱਮ ਉਪਰਕਣ ਦੇ ਭਾਰੀ ਬੇੜੇ ਨੂੰ ਬਦਲਣ ਤੇ ਹੈ । ਇਹ ਕੀਮਤ ਘਟਾਉਣ ਲਈ ਇੱਕ ਵੱਡੀ ਸਫ਼ਲਤਾ ਹੀ ਨਹੀਂ ਹੋਵੇਗਾ ਬਲਕਿ ਕਾਰਬਨ ਨਿਕਾਸੀ ਨੂੰ ਘਟਾਉਣ ਲਈ ਵੀ ਹੋਵੇਗਾ । ਸੀ ਆਈ ਐੱਲ , ਐੱਲ ਐੱਨ ਜੀ ਦੀ ਵੱਡੀ ਮਾਤਰਾ ਵਿੱਚ ਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ ਸੀ ਆਈ ਐੱਲ ਦੀਆਂ ਕੁਝ ਖਾਣਾਂ ਵਿੱਚ ਜੀ ਏ ਆਈ ਐੱਲ ਦੀ ਭਾਈਵਾਲੀ ਨਾਲ ਪਾਇਲਟ ਪ੍ਰਾਜੈਕਟ ਚਲਾਉਣ ਲਈ ਪਹਿਲਕਦਮੀਆਂ ਕਰ ਚੁੱਕੀ ਹੈ । ਜੀ ਏ ਆਈ ਐੱਲ, ਐੱਲ ਐੱਨ ਜੀ ਸਟੋਰੇਜ਼ ਅਤੇ ਡਿਸਪੈਂਸਿੰਗ ਸਿਸਟਮ , ਖਾਣ ਵਾਲੀ ਜਗ੍ਹਾ ਤੋਂ ਟਰਮੀਨਲ ਤੱਕ ਐੱਲ ਐੱਲ ਜੀ ਲਈ ਟਰਾਂਸਪੋਰਟ ਦਾ ਪ੍ਰਬੰਧ ਅਤੇ ਕਿੱਟ ਅਤੇ ਰਿਟਰਾਫਟਿੰਗ ਸਥਾਪਿਤ ਕਰੇਗੀ । ਬੀ ਈ ਐੱਮ ਐੱਲ ਸਾਰੀ ਤਕਨੀਕੀ ਸਹਾਇਤਾ ਮੁਹੱਈਆ ਕਰੇਗੀ । ਡੰਪਰ ਅਤੇ ਇੰਜਣ ਦੀ ਕਾਰਵਾਈ ਕਿਊਮਨਜ਼ ਨਾਲ ਭਾਈਵਾਲੀ ਵਿੱਚ ਪੂਰੇ ਪਾਇਲਟ ਸਮੇਂ ਦੌਰਾਨ ਨਿਗਰਾਨੀ ਅਤੇ ਅਧਿਅਨ ਕੀਤਾ ਜਾਵੇਗਾ । ਉਡੀਸਾ ਵਿੱਚ ਮਹਾ ਨਦੀ ਕੋਲ ਫੀਲਡਸ ਲਿਮਟਿਡ ਦੇ ਭਰਤਪੁਰ ਓਪਨਕਾਸਟ ਮਾਈਨ ਵਿੱਚ ਪਾਇਲਟ ਪ੍ਰਾਜੈਕਟਾਂ ਵਿੱਚ ਇੱਕ, ਇਸ ਸਾਲ ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ । ਆਉਂਦੇ ਸਾਲਾਂ ਵਿੱਚ ਵੱਧ ਤੋਂ ਵੱਧ ਭਾਰੀ ਵਾਹਨਾਂ ਨੂੰ ਐੱਲ ਐੱਨ ਜੀ ਦੀਆਂ ਵੱਧ ਤੋਂ ਵੱਧ ਭਾਰੀ ਵਾਹਨਾਂ ਨੂੰ ਬਦਲਣ ਲਈ ਇੱਕ ਸਮੁੱਚਾ ਮਾਡਲ ਤਿਆਰ ਕੀਤਾ ਜਾ ਰਿਹਾ ਹੈ ।
ਇੱਕ ਹੋਰ ਮਹੱਤਵਪੂਰਨ ਵਾਧਾ ਇਹ ਹੋਵੇਗਾ ਕਿ ਅਗਲੇ 5 ਸਾਲਾਂ ਵਿੱਚ ਸੀ ਆਈ ਐੱਲ ਦੇ ਸਾਰੇ ਮਾਈਨਿੰਗ ਖੇਤਰਾਂ ਵਿੱਚ ਕਰੀਬ 1,500 ਈ—ਵਾਹਨ ਚਲਾਏ ਜਾਣਗੇ । ਤਕਰੀਬਨ 200 ਈ—ਵਾਹਨ ਇਸ ਸਾਲ ਦੇ ਅੰਤ ਤੱਕ ਸੰਚਾਲਨ ਵਿੱਚ ਲਿਆਂਦੇ ਜਾਣਗੇ ।
ਦੋਨੋਂ ਓਪਨਕਾਸਟ ਅਤੇ ਜ਼ਮੀਨ ਹੇਠਲੀਆਂ ਖਾਣਾਂ ਵਿੱਚ ਪੰਪਾਂ ਰਾਹੀਂ ਪਾਣੀ ਰਵਾਇਤੀ ਉਪਕਰਣ ਰਾਹੀਂ ਕੱਢਿਆ ਜਾਂਦਾ ਹੈ, ਜਿਸ ਦੇ ਸਿੱਟੇ ਵਜੋਂ ਵਧੇਰੇ ਊਰਜਾ ਦੀ ਖ਼ਪਤ ਹੁੰਦੀ ਹੈ । ਸੀ ਆਈ ਐੱਲ ਆਪਣੇ ਸਾਰੇ ਮਾਈਨਿੰਗ ਸੰਚਾਲਨਾਂ ਵਿੱਚ ਕਰੀਬ 1,700 ਊਰਜਾ ਕੁਸ਼ਲ ਮੋਟਰਜ਼ ਲਗਾਏਗੀ ।
ਆਪਣੀਆਂ ਵੱਖ ਵੱਖ ਸੰਸਥਾਵਾਂ ਵਿੱਚ ਸੀ ਆਈ ਐੱਲ 5,000 ਰਵਾਇਤੀ ਏਸੀਜ਼ ਅਤੇ ਹੋਰ ਯੰਤਰਾਂ ਨੂੰ ਊਰਜਾ ਕੁਸ਼ਲਤਾ ਸਟਾਰ ਰੇਟੇਡ ਯੰਤਰਾਂ ਨਾਲ ਬਦਲੇਗੀ । ਇਸੇ ਤਰ੍ਹਾਂ ਊਰਜਾ ਬਚਾਉਣ ਲਈ ਰਵਾਇਤੀ ਲਾਈਟਾਂ ਦੀ ਜਗ੍ਹਾ ਤੇ ਕਰੀਬ 2.5 ਲੱਖ ਐੱਲ ਈ ਡੀ ਲਾਈਟਾਂ ਲਗਾਈਆਂ ਜਾਣਗੀਆਂ । ਪੁਰਾਣੇ ਪੱਖਿਆਂ ਨੂੰ ਬਦਲ ਕੇ ਦਫ਼ਤਰਾਂ ਵਿੱਚ 1 ਲੱਖ ਤੋਂ ਵੱਧ ਊਰਜਾ ਕੁਸ਼ਲ ਸੁਪਰ ਪੱਖੇ ਵਰਤੇ ਜਾਣਗੇ । ਕਲੋਨੀਆਂ ਵਿੱਚ ਤਕਰੀਬਨ 2,200 ਗਲੀਆਂ ਦੀਆਂ ਲਾਈਟਾਂ ਵਿੱਚ ਊਰਜਾ ਬਚਾਉਣ ਲਈ ਸਵੈ ਚਾਲਤ ਟਾਈਮਰ ਲਗਾਇਆ ਜਾਵੇਗਾ ।
ਉੱਪਰ ਦੱਸੇ ਗਏ ਊਰਜਾ ਕੁਸ਼ਲਤਾ ਉਪਾਵਾਂ ਨੂੰ ਲਾਗੂ ਕਰਨ ਨਾਲ ਸੀ ਆਈ ਐੱਲ ਅਗਲੇ ਪੰਜ ਸਾਲਾਂ ਵਿੱਚ ਕਰੀਬ 2.5 ਲੱਖ ਟਨ ਕਾਰਬਨ ਆਫਸੈੱਟ ਕਾਇਮ ਕਰੇਗੀ । ਸਾਰੇ ਫਰੰਟਾਂ ਤੇ ਸਰਗਰਮੀ ਨਾਲ ਲਾਗੂ ਕਰਨ ਨਾਲ ਸੀ ਆਈ ਐੱਲ ਇਸ ਸਾਲ ਦੇ ਅੰਤ ਤੱਕ 60,000 ਟਨ ਤੋਂ ਵੱਧ ਕਾਰਬਨ ਆਫਸੈੱਟ ਪ੍ਰਾਪਤ ਕਰਨ ਲਈ ਵਚਨਬੱਧ ਹੈ , ਜੋ ਇੱਕ ਵੱਡੀ ਸਫ਼ਲਤਾ ਹੋਵੇਗੀ ।
***********************
ਐੱਸ ਐੱਸ / ਕੇ ਪੀ
(Release ID: 1731318)
Visitor Counter : 140