ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਆਤਮਨਿਰਭਰ ਭਾਰਤ ਅਭਿਆਨ ਤਹਿਤ ਪ੍ਰਧਾਨ ਮੰਤਰੀ ਸੂਖਮ ਫੂਡ ਉਦਯੋਗ ਉੱਥਾਨ ਯੋਜਨਾ (ਪੀਐੱਮਐੱਫਐੱਮਈ) ਦਾ ਇੱਕ ਸਾਲ ਪੂਰਾ ਹੋਇਆ


25.25 ਕਰੋੜ ਰੁਪਏ ਦੀ ਸ਼ੁਰੂਆਤੀ ਪੂੰਜੀ ਰਾਜ ਪੇਂਡੂ ਆਜੀਵਿਕਾ ਮਿਸ਼ਨ (ਐਸਆਰਐਲਐਮ) ਨੂੰ ਵੰਡੀ ਗਈ

35 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ 707 ਜ਼ਿਲਿਆਂ ਨੂੰ ਇੱਕ ਜ਼ਿਲ੍ਹਾ ਇੱਕ ਉਤਪਾਦ (ਓਡੀਓਪੀ) ਨੂੰ ਪ੍ਰਵਾਨਗੀ ਦਿੱਤੀ ਗਈ

17 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 54 ਕਾਮਨ ਇਨਕਿਊਬੇਸ਼ਨ ਸੈਂਟਰਾਂ ਨੂੰ ਪ੍ਰਵਾਨਗੀ

Posted On: 29 JUN 2021 4:13PM by PIB Chandigarh

ਆਤਮਨਿਰਭਰ ਭਾਰਤ ਅਭਿਆਨ ਤਹਿਤ ਕੇਂਦਰ ਦੀ ਪ੍ਰਧਾਨ ਮੰਤਰੀ ਸੂਖਮ ਫੂਡ ਉਦਯੋਗ ਉੱਥਾਨ ਯੋਜਨਾ (ਪੀਐੱਮਐੱਫਐੱਮਈ) ਫ਼ੂਡ ਪ੍ਰੋਸੈਸਿੰਗ ਉਦਯੋਗ ਦੇ ਗੈਰ ਸੰਗਠਿਤ ਹਿੱਸੇ ਵਿੱਚ ਮੌਜੂਦਾ ਵਿਅਕਤੀਗਤ ਸੂਖਮ ਉਦਯੋਗਾਂ ਦੀ ਮੁਕਾਬਲੇਬਾਜ਼ੀ ਵਧਾਉਣ ਅਤੇ ਇਸ ਸੈਕਟਰ ਦੇ ਰਸਮੀਕਰਨ ਨੂੰ ਉਤਸ਼ਾਹਤ ਕਰਨ ਲਈ ਸ਼ੁਰੂ ਕੀਤੀ ਗਈ ਹੈ, ਜਿਸ ਨੇ ਇੱਕ ਸਾਲ ਮੁਕੱਮਲ ਕਰ ਲਿਆ ਹੈ।

https://twitter.com/MOFPI_GOI/status/1409782865152249856?s=20

ਮਿਤੀ 29 ਜੂਨ, 2020 ਨੂੰ ਸ਼ੁਰੂ ਕੀਤੀ ਗਈ ਪੀਐੱਮਐੱਫਐੱਮਈ ਸਕੀਮ 35 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ। ਪੀਐੱਮਐੱਫਐੱਮਈ ਸਕੀਮ ਦੀ ਅਰਜ਼ੀ ਲਈ ਔਨਲਾਈਨ ਪੋਰਟਲ 25 ਜਨਵਰੀ, 2021 ਨੂੰ ਸ਼ੁਰੂ ਕੀਤਾ ਗਿਆ ਸੀ। ਪੋਰਟਲ 'ਤੇ 9000 ਤੋਂ ਵੱਧ ਵਿਅਕਤੀਗਤ ਲਾਭਪਾਤਰੀਆਂ ਨੇ ਰਜਿਸਟ੍ਰੇਸ਼ਨ ਕੀਤੀ ਹੈ, ਜਿਨ੍ਹਾਂ ਵਿਚੋਂ 3500 ਤੋਂ ਵੱਧ ਅਰਜ਼ੀਆਂ ਸਫਲਤਾਪੂਰਵਕ ਸਕੀਮ ਅਧੀਨ ਜਮ੍ਹਾਂ ਕੀਤੀਆਂ ਗਈਆਂ ਹਨ। 

ਪੀਐੱਮਐੱਫਐੱਮਈ ਸਕੀਮ ਦੇ ਤਹਿਤ ਪ੍ਰਾਪਤੀ

1 . ਇੱਕ ਜ਼ਿਲ੍ਹਾ ਇੱਕ ਉਤਪਾਦ

ਪੀਐੱਮਐੱਫਐੱਮਈ ਸਕੀਮ ਦੇ ਇੱਕ ਜ਼ਿਲ੍ਹਾ ਇੱਕ ਉਤਪਾਦ (ਓਡੀਓਪੀ) ਦੇ ਤਹਿਤ, ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਪ੍ਰਾਪਤ ਸਿਫਾਰਸ਼ਾਂ ਅਨੁਸਾਰ 137 ਵਿਲੱਖਣ ਉਤਪਾਦਾਂ ਸਮੇਤ 35 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ 707 ਜ਼ਿਲ੍ਹਿਆਂ ਲਈ  ਓਡੀਓਪੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਓਡੀਓਪੀ ਉਤਪਾਦਾਂ ਦੇ ਵੇਰਵੇ ਪ੍ਰਦਾਨ ਕਰਨ ਲਈ ਜੀਆਈਐਸ ਓਡੀਓਪੀ ਡਿਜੀਟਲ ਨਕਸ਼ਾ ਲਾਂਚ ਕੀਤਾ ਗਿਆ ਹੈ। ਡਿਜੀਟਲ ਨਕਸ਼ੇ ਵਿੱਚ ਆਦਿਵਾਸੀ, ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਅਤੇ ਉਤਸ਼ਾਹੀ ਜ਼ਿਲ੍ਹਿਆਂ ਦੇ ਸੰਕੇਤਕ ਵੀ ਹਨ। ਇਹ ਹਿਤਧਾਰਕਾਂ ਨੂੰ ਇਸਦੀ ਮੁੱਲ ਲੜੀ ਦੇ ਵਿਕਾਸ ਲਈ ਠੋਸ ਯਤਨ ਕਰਨ ਦੇ ਯੋਗ ਬਣਾਏਗਾ।

2. ਤਬਦੀਲੀ

ਪੀਐੱਮਐੱਫਐੱਮਈ ਯੋਜਨਾ ਦੇ ਤਹਿਤ, ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਪੇਂਡੂ ਵਿਕਾਸ ਮੰਤਰਾਲੇ, ਕਬਾਇਲੀ ਮੰਤਰਾਲੇ ਅਤੇ ਮਕਾਨ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਨਾਲ ਤਿੰਨ ਸਾਂਝੇ ਪੱਤਰਾਂ 'ਤੇ ਦਸਤਖਤ ਕੀਤੇ।

ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ), ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐਨਸੀਡੀਸੀ),  ਭਾਰਤੀ ਕਬਾਇਲੀ ਸਹਿਕਾਰੀ ਮਾਰਕੀਟਿੰਗ ਵਿਕਾਸ ਸੰਘ (ਟ੍ਰਾਈਫੈੱਡ), ਭਾਰਤੀ ਰਾਸ਼ਟਰੀ ਖੇਤੀ-ਸਹਿਕਾਰਤਾ ਮਾਰਕੀਟਿੰਗ ਫੈਡਰੇਸ਼ਨ (ਨਾਫੈੱਡ), ਰਾਸ਼ਟਰੀ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ (ਐਨਐਸਐਫਡੀਸੀ), ਅਤੇ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰਐਸਈਟੀਓ) ਦੇ ਨਾਲ ਛੇ ਸਮਝੌਤਿਆਂ 'ਤੇ ਹਸਤਾਖਰ ਕੀਤੇ।

ਇਸ ਯੋਜਨਾ ਲਈ ਨੋਡਲ ਬੈਂਕ ਵਜੋਂ ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਪੀਐੱਮਐੱਫਐੱਮਈ ਸਕੀਮ ਲਈ ਅਧਿਕਾਰਤ ਕਰਜ਼ਾ ਦੇਣ ਵਾਲੇ 11 ਬੈਂਕਾਂ ਦੇ ਨਾਲ ਇੱਕ ਸਮਝੌਤਾ ਹੋਇਆ ਹੈ।

3. ਸਮਰੱਥਾ ਨਿਰਮਾਣ ਅਤੇ ਇੰਕਿਊਬੇਸ਼ਨ ਸੈਂਟਰ

ਰਾਸ਼ਟਰੀ ਖੁਰਾਕ ਟੈਕਨਾਲੋਜੀ ਉੱਦਮ ਅਤੇ ਪ੍ਰਬੰਧਨ ਸੰਸਥਾਨ (ਐਨਆਈਐਫਟੀਈਐਮ) ਅਤੇ ਭਾਰਤੀ ਫ਼ੂਡ ਪ੍ਰਾਸੈਸਿੰਗ ਟੈਕਨਾਲੋਜੀ ਸੰਸਥਾਨ (ਆਈਆਈਐਫਪੀਟੀ) ਪੀਐੱਮਐੱਫਐੱਮਈ ਦੇ ਸਮਰੱਥਾ ਨਿਰਮਾਣ ਹਿੱਸੇ ਦੇ ਅਧੀਨ ਰਾਜ ਪੱਧਰੀ ਤਕਨੀਕੀ ਸੰਸਥਾਵਾਂ ਦੀ ਭਾਈਵਾਲੀ ਵਿੱਚ ਚੁਣੇ ਹੋਏ ਉੱਦਮਾਂ / ਸਮੂਹਾਂ / ਸਮੂਹਾਂ ਨੂੰ ਸਿਖਲਾਈ ਅਤੇ ਖੋਜ ਸਹਾਇਤਾ ਪ੍ਰਦਾਨ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ।  371  ਮਾਸਟਰ ਟ੍ਰੇਨਰਾਂ ਦੀ ਸਿਖਲਾਈ ਉਦਮੀ ਵਿਕਾਸ ਪ੍ਰੋਗਰਾਮ (ਈਡੀਪੀ) ਅਤੇ ਵੱਖ-ਵੱਖ ਖੁਰਾਕ ਉਤਪਾਦਾਂ ਦੇ ਤਹਿਤ ਕੀਤੀ ਗਈ ਸੀ।

ਨਿਫਟੇਮ ਅਤੇ ਆਈਆਈਐਫਪੀਟੀ ਨੇ ਓਡੀਓਪੀ 'ਤੇ 137 ਸਿਖਲਾਈ ਮੈਡਿਊਲ ਤਿਆਰ ਕੀਤੇ ਹਨ, ਜਿਨ੍ਹਾਂ ਵਿੱਚ 175 ਪੇਸ਼ਕਾਰੀਆਂ, 157  ਵੀਡਿਓ, 166 ਡੀਪੀਆਰ ਅਤੇ 177 ਕੋਰਸ ਸਮੱਗਰੀ / ਹੈਂਡਬੁੱਕ ਸ਼ਾਮਲ ਹਨ। 469 ਜ਼ਿਲ੍ਹਾ ਪੱਧਰੀ ਟ੍ਰੇਨਰਾਂ ਦੀ ਸਿਖਲਾਈ 18 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੀਤੀ ਗਈ ਹੈ ਅਤੇ ਦੂਜੇ ਰਾਜਾਂ ਵਿੱਚ ਪ੍ਰਗਤੀ ਅਧੀਨ ਹੈ। 302 ਜ਼ਿਲ੍ਹਿਆਂ ਵਿੱਚ 491 ਜ਼ਿਲ੍ਹਾ ਸਰੋਤ ਵਿਅਕਤੀ ਨਿਯੁਕਤ ਕੀਤੇ ਗਏ ਹਨ।

ਇਸ ਯੋਜਨਾ ਤਹਿਤ ਕਰਨਾਟਕ, ਉੱਤਰ ਪ੍ਰਦੇਸ਼, ਰਾਜਸਥਾਨ, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ, ਛੱਤੀਸਗੜ, ਹਿਮਾਚਲ ਪ੍ਰਦੇਸ਼, ਕੇਰਲਾ, ਸਿੱਕਮ, ਅੰਡੇਮਾਨ ਅਤੇ ਨਿਕੋਬਾਰ, ਆਂਧਰ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ, ਓਡੀਸ਼ਾ ਅਤੇ ਉਤਰਾਖੰਡ ਵਰਗੇ 17 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 54 ਕਾਮਨ ਇਨਕਿਊਬੇਸ਼ਨ ਸੈਂਟਰਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਆਈਆਈਐਫਪੀਟੀ ਦੇ ਸਹਿਯੋਗ ਨਾਲ ਦੇਸ਼ ਭਰ ਵਿੱਚ ਇਨਕਿਊਬੇਸ਼ਨ ਸੈਂਟਰਾਂ ਦੇ ਵੇਰਵਿਆਂ ਦੀ ਸਹੂਲਤ ਲਈ ਕਾਮਨ ਇਨਕਿਊਬੇਸ਼ਨ ਸੈਂਟਰ ਦੀਆਂ ਤਜਵੀਜ਼ਾਂ ਪੇਸ਼ ਕਰਨ ਲਈ ਇੱਕ ਆਨਲਾਈਨ ਪੋਰਟਲ ਤਿਆਰ ਕੀਤਾ ਹੈ।

4. ਸ਼ੁਰੂਆਤੀ ਪੂੰਜੀ

ਪੀਐੱਮਐੱਫਐੱਮਈ ਸਕੀਮ ਅਧੀਨ ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ (ਐਨਆਰਐਲਐਮ) ਅਤੇ ਰਾਜ ਪੇਂਡੂ ਆਜੀਵਿਕਾ ਮਿਸ਼ਨਾਂ ਦੇ ਨੈਟਵਰਕ ਦੇ ਸਹਿਯੋਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਸਵੈ-ਸਹਾਇਤਾ ਸਮੂਹਾਂ ਨੂੰ ਸ਼ੁਰੂਆਤੀ ਪੂੰਜੀ ਮੁਹੱਈਆ ਕਰਵਾਈ ਜਾ ਸਕੇ। ਪੀਐੱਮਐੱਫਐੱਮਈ ਸਕੀਮ, ਖੁਰਾਕੀ ਪ੍ਰਕਿਰਿਆ ਦੀਆਂ ਗਤੀਵਿਧੀਆਂ ਵਿੱਚ ਲੱਗੇ ਸਵੈ-ਸਹਾਇਤਾ ਸਮੂਹਾਂ ਦੇ ਹਰੇਕ ਮੈਂਬਰ ਲਈ ਕਾਰਜਸ਼ੀਲ ਪੂੰਜੀ ਅਤੇ ਛੋਟੇ ਉਪਕਰਣਾਂ ਦੀ ਖਰੀਦ ਲਈ 40,000 ਰੁਪਏ ਦੀ ਵਿੱਤੀ ਸਹਾਇਤਾ ਦੀ ਯੋਜਨਾ ਬਣਾਉਂਦੀ ਹੈ। ਹੁਣ ਤੱਕ ਐਨਆਰਐਲਐਮ ਨੇ 43,086 ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਰਾਜ ਨੋਡਲ ਏਜੰਸੀਆਂ (ਐਸਐਨਏ) ਨੂੰ 123.54 ਕਰੋੜ ਰੁਪਏ ਦੀ ਸਿਫਾਰਸ਼ ਕੀਤੀ ਹੈ। ਐਸਐਨਏ ਨੇ 8040 ਮੈਂਬਰਾਂ ਦੀ ਸ਼ੁਰੂਆਤੀ ਪੂੰਜੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਐਸਆਰਐਲਐਮ ਨੂੰ 25.25 ਕਰੋੜ ਰੁਪਏ ਦੀ ਵੰਡ ਕੀਤੀ ਹੈ।

5. ਮਾਰਕੀਟਿੰਗ ਅਤੇ ਬ੍ਰਾਂਡਿੰਗ

ਇਸ ਯੋਜਨਾ ਦੇ ਤਹਿਤ, ਹਰੇਕ 10 ਉਤਪਾਦਾਂ ਦੀ ਮਾਰਕੀਟਿੰਗ ਅਤੇ ਬ੍ਰਾਂਡਿੰਗ ਸਹਾਇਤਾ ਲੈਣ ਲਈ ਨਾਫੈੱਡ ਅਤੇ ਟ੍ਰਾਈਫੈੱਡ ਨਾਲ ਸਮਝੌਤੇ ਕੀਤੇ ਗਏ ਹਨ। ਨਾਫੈੱਡ ਨੇ ਬ੍ਰਾਂਡਿੰਗ ਅਤੇ ਮਾਰਕੀਟਿੰਗ ਸਹਾਇਤਾ ਲਈ ਅਨਾਨਾਸ, ਬਾਜਰਾ ਅਧਾਰਤ ਉਤਪਾਦ, ਧਨੀਆ, ਮਖਾਨਾ,  ਸ਼ਹਿਦ,  ਬੇਕਰੀ, ਈਸਬਗੋਲ, ਹਲਦੀ ਅਤੇ ਚੈਰੀ ਵਰਗੇ ਉਤਪਾਦਾਂ ਦੀ ਚੋਣ ਕੀਤੀ ਹੈ। ਟ੍ਰਾਈਫੈੱਡ ਨੇ ਇਸ ਯੋਜਨਾ ਤਹਿਤ ਸ਼ਹਿਦ, ਇਮਲੀ,  ਮਸਾਲੇ,  ਆਂਵਲਾ, ਦਾਲਾਂ / ਅਨਾਜ / ਬਾਜਰਾ, ਸੀਤਾਫਲ, ਜੰਗਲੀ ਮਸ਼ਰੂਮ, ਕਾਜੂ, ਕਾਲੇ ਚਾਵਲ ਵਰਗੇ ਉਤਪਾਦਾਂ ਦੀ ਚੋਣ ਕੀਤੀ ਹੈ।

6. ਸੰਸਥਾਗਤ ਵਿਧੀ

ਸਾਰੇ 35 ਭਾਗ ਲੈਣ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਆਪਣੀਆਂ ਸਬੰਧਤ ਰਾਜ ਨੋਡਲ ਏਜੰਸੀਆਂ, ਰਾਜ ਪੱਧਰੀ ਮਨਜ਼ੂਰੀ ਕਮੇਟੀਆਂ,  ਜ਼ਿਲ੍ਹਾ ਪੱਧਰੀ ਕਮੇਟੀਆਂ ਅਤੇ ਰਾਜ ਪੱਧਰੀ ਤਕਨੀਕੀ ਸੰਸਥਾਵਾਂ ਦਾ ਗਠਨ / ਪਛਾਣ ਕੀਤੀ ਹੈ। ਇਸ ਤੋਂ ਇਲਾਵਾ, ਨਿਫਟਮ ਵਿਖੇ ਇੱਕ ਕਾਲ ਸੈਂਟਰ ਸਥਾਪਤ ਕੀਤਾ ਗਿਆ ਹੈ, ਤਾਂ ਜੋ ਇਸ ਸਕੀਮ ਦੇ ਹਿਤਧਾਰਕਾਂ ਦੇ ਸਵਾਲਾਂ ਦੇ ਹੱਲ ਲਈ ਅਤੇ ਸੇਧ ਲਈ ਜਾ ਸਕੇ।

7. ਪੀਐੱਮਐੱਫਐੱਮਈ ਸਕੀਮ ਦਾ ਪ੍ਰਚਾਰ ਅਤੇ ਪ੍ਰਸਾਰ

ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਵਲੋਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਰੇਡੀਓ, ਪ੍ਰਿੰਟ ਮੀਡੀਆ, ਔਫਲਾਈਨ ਵਰਕਸ਼ਾਪਾਂ, ਵੈਬਿਨਾਰਾਂ, ਖੇਤਰੀ ਭਾਸ਼ਾ ਦੇ ਕਿਤਾਬਚੇ, ਬਾਹਰੀ ਪ੍ਰਚਾਰ ਅਤੇ ਡਿਜੀਟਲ ਮੀਡੀਆ ਰਾਹੀਂ ਵੈਬਸਾਈਟਾਂ, ਐਪਸ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪੀਐੱਮਐੱਫਐੱਮਈ ਜਾਗਰੂਕਤਾ ਪੈਦਾ ਕਰਨ ਲਈ ਦੇਸ਼ ਭਰ ਵਿੱਚ ਯੋਜਨਾ ਨੂੰ ਪ੍ਰਚਾਰਿਆ ਜਾ ਰਿਹਾ ਹੈ। ਪੀਐੱਮਐੱਫਐੱਮਈ ਸਕੀਮ ਦਾ ਮਾਸਿਕ ਈ-ਨਿਊਜ਼ਲੈਟਰ 5 ਲੱਖ ਤੋਂ ਵੱਧ ਹਿਤਧਾਰਕਾਂ ਨੂੰ ਭੇਜਿਆ ਜਾ ਰਿਹਾ ਹੈ। ਪੀਐੱਮਐੱਫਐੱਮਈ ਪੋਡਕਾਸਟ ਲੜੀ ਦੀ ਸ਼ੁਰੂਆਤ ਖੇਤੀ-ਕਾਰੋਬਾਰ ਦੇ ਇੰਕਿਊਬੇਟਰਾਂ, ਉਦਯੋਗ ਮਾਹਰਾਂ ਅਤੇ ਉੱਦਮਾਂ ਨਾਲ ਗੱਲਬਾਤ ਕਰਨ ਲਈ ਕੀਤੀ ਗਈ ਹੈ।

ਅਜ਼ਾਦੀ ਕਾ ਅਮ੍ਰਿਤ ਮਹੋਤਸਵ ਪਹਿਲਕਦਮੀ ਦੇ ਤਹਿਤ, ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ, ਨਿਫਟਮ ਅਤੇ ਆਈਆਈਐਫਪੀਟੀ ਦੇ ਸਹਿਯੋਗ ਨਾਲ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੇ ਸਮਾਰੋਹ ਲਈ ਦੇਸ਼ ਭਰ ਵਿੱਚ ਇੱਕ ਜ਼ਿਲ੍ਹਾ ਇੱਕ ਉਤਪਾਦ (ਓਡੀਪੀ) ਵੈਬਿਨਾਰ / ਔਫਲਾਈਨ ਵਰਕਸ਼ਾਪਾਂ ਦੀ ਵਰਤੋਂ ਕਰ ਰਿਹਾ ਹੈ। ਮੌਜੂਦਾ ਮਾਈਕਰੋ ਫੂਡ ਪ੍ਰੋਸੈਸਿੰਗ ਉੱਦਮ ਦੀਆਂ 75 ਕਹਾਣੀਆਂ ਨੂੰ ਸਾਹਮਣੇ ਲਿਆਉਣ ਲਈ “ਕਹਾਣੀ ਸੂਖਮ ਉੱਦਮਾਂ ਦੀ” ਸਿਰਲੇਖ ਹੇਠ ਸਫਲਤਾ ਦੀਆਂ ਕਹਾਣੀਆਂ ਦੀ ਇੱਕ ਹਫਤਾਵਾਰੀ ਲੜੀ ਸ਼ੁਰੂ ਕੀਤੀ ਗਈ ਹੈ।

ਪੀਐੱਮਐੱਫਐੱਮਈ ਸਕੀਮ ਬਾਰੇ

ਆਤਮਨਿਰਭਰ ਭਾਰਤ ਅਭਿਆਨ ਦੇ ਤਹਿਤ ਲਾਂਚ ਕੀਤੀ ਗਈ, ਪ੍ਰਧਾਨ ਮੰਤਰੀ ਮਾਈਕਰੋ ਫੂਡ ਇੰਡਸਟਰੀ ਅਪਗ੍ਰੇਡੇਸ਼ਨ ਯੋਜਨਾ (ਪੀਐੱਮਐੱਫਐੱਮਈ) ਇੱਕ ਕੇਂਦਰ ਦੀ ਸਕੀਮ ਹੈ, ਜਿਸਦਾ ਉਦੇਸ਼ ਫੂਡ ਪ੍ਰੋਸੈਸਿੰਗ ਉਦਯੋਗ ਦੇ ਗੈਰ ਸੰਗਠਿਤ ਹਿੱਸੇ ਵਿੱਚ ਮੌਜੂਦਾ ਵਿਅਕਤੀਗਤ ਮਾਈਕਰੋ ਉਦਯੋਗਾਂ ਦੀ ਪ੍ਰਤੀਯੋਗਤਾ ਨੂੰ ਵਧਾਉਣਾ ਅਤੇ ਕਿਸਾਨ ਉਤਪਾਦਕਾਂ ਦੇ ਸੰਗਠਨਾਂ,  ਸਵੈ-ਸਹਾਇਤਾ ਸਮੂਹਾਂ ਅਤੇ ਨਿਰਮਾਤਾ ਸਹਿਕਾਰਤਾ ਸੰਮਤੀਆਂ ਨੂੰ ਉਨ੍ਹਾਂ ਦੀ ਪੂਰੀ ਵੈਲਯੂ ਚੇਨ ਦੇ ਨਾਲ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਯੋਜਨਾ ਅਧੀਨ ਮੌਜੂਦਾ ਮਾਈਕਰੋ ਫੂਡ ਪ੍ਰੋਸੈਸਿੰਗ ਉੱਦਮੀਆਂ ਨੂੰ ਅਪਗ੍ਰੇਡ ਕਰਨ ਲਈ ਵਿੱਤੀ, ਤਕਨੀਕੀ ਅਤੇ ਵਪਾਰਕ ਸਹਾਇਤਾ ਪ੍ਰਦਾਨ ਕਰਨ ਲਈ 2,00,000 ਮਾਈਕਰੋ ਫੂਡ ਪ੍ਰੋਸੈਸਿੰਗ ਯੂਨਿਟ, ਸਾਲ 2020-21 ਤੋਂ 2024-25 ਤੱਕ ਪੰਜ ਸਾਲਾਂ ਦੀ ਮਿਆਦ ਦੇ ਨਾਲ 10,000 ਕਰੋੜ ਰੁਪਏ ਨਾਲ ਸਿੱਧੀ ਸਹਾਇਤਾ ਪ੍ਰਦਾਨ ਕਰਨ ਦੀ ਕਲਪਨਾ ਕੀਤੀ ਗਈ ਹੈ।

ਵਧੇਰੇ ਜਾਣਕਾਰੀ https://pmfme.mofpi.gov.in/pmfme/#/Home-Page  'ਤੇ ਦੇਖੋ।

*****

ਏਪੀਐਸ / ਜੇਕੇ



(Release ID: 1731316) Visitor Counter : 206