ਵਿੱਤ ਮੰਤਰਾਲਾ

ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕੈਪੇਕਸ ਅਤੇ ਬੁਨਿਆਦੀ ਢਾਂਚੇ ਦੇ ਰੋਡ ਮੈਪ 'ਤੇ 6ਵੀਂ ਸਮੀਖਿਆ ਬੈਠਕ ਕੀਤੀ


ਮੰਤਰਾਲਿਆਂ ਅਤੇ ਉਨ੍ਹਾਂ ਦੀਆਂ ਜਨਤਕ ਸੈਕਟਰ ਦੀਆਂ ਇਕਾਈਆਂ ਨੇ ਪੂੰਜੀਗਤ ਖਰਚਿਆਂ ਨੂੰ ਅੱਗੇ ਵਧਾਉਣ ਅਤੇ ਐੱਮਐੱਸਐੱਮਈ ਦੇ ਬਕਾਏ ਨੂੰ ਜਲਦੀ ਮਨਜ਼ੂਰੀ ਯਕੀਨੀ ਬਣਾਉਣ ਅਤੇ ਸੰਪਤੀ ਮੁਦਰੀਕਰਨ ਕਰਨ ਲਈ ਕਿਹਾ

Posted On: 29 JUN 2021 6:15PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਬੁਨਿਆਦੀ ਢਾਂਚੇ ਦੇ ਰੋਡ ਮੈਪ ਬਾਰੇ ਵਿਚਾਰ ਵਟਾਂਦਰੇ ਲਈ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ। ਵਿੱਤ ਮੰਤਰੀ ਦੁਆਰਾ ਮੰਤਰਾਲਿਆਂ / ਵਿਭਾਗਾਂ ਨਾਲ ਬੁਨਿਆਦੀ ਢਾਂਚੇ ਦੇ ਰੋਡ ਮੈਪ ਨੂੰ ਅੱਗੇ ਵਧਾਉਣ ਲਈ ਇਹ 6ਵੀਂ ਸਮੀਖਿਆ ਬੈਠਕ ਸੀ।

 

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕੈਪੇਕਸ ਅਤੇ ਬੁਨਿਆਦੀ ਢਾਂਚੇ ਦੇ ਰੋਡ ਮੈਪ ਲਈ 6ਵੀਂ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਵਿੱਤ ਅਤੇ ਖਰਚਾ ਸਕੱਤਰ ਡਾ. ਟੀ ਵੀ ਸੋਮਨਾਥਨ ਅਤੇ ਆਰਥਿਕ ਮਾਮਲਿਆਂ ਦੇ ਸਕੱਤਰ ਸ੍ਰੀ ਅਜੈ ਸੇਠ ਵੀ ਸ਼ਾਮਲ ਹੋਏ। 

ਬੈਠਕ ਦੌਰਾਨ ਮੰਤਰਾਲਿਆਂ ਅਤੇ ਉਨ੍ਹਾਂ ਉਨ੍ਹਾਂ ਦੀਆਂ ਜਨਤਕ ਸੈਕਟਰ ਦੀਆਂ ਇਕਾਈਆਂ ਦੇ ਪੂੰਜੀਗਤ ਖਰਚਾ (ਕੈਪੇਕਸ) ਦੀਆਂ ਯੋਜਨਾਵਾਂ,  ਬਜਟ ਐਲਾਨਾਂ ਨੂੰ ਲਾਗੂ ਕਰਨ ਦੀ ਸਥਿਤੀ ਅਤੇ ਬੁਨਿਆਦੀ ਢਾਂਚੇ ਦੇ ਨਿਵੇਸ਼ ਨੂੰ ਤੇਜ਼ ਕਰਨ ਦੇ ਉਪਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਵਿੱਚ ਵਿੱਤ ਸਕੱਤਰ, ਸਕੱਤਰ (ਆਰਥਿਕ ਮਾਮਲੇ), ਸਕੱਤਰ (ਜਨਤਕ ਉੱਦਮ), ਸਕੱਤਰ (ਇਸਪਾਤ) ਸੱਕਤਰ (ਮਕਾਨ ਅਤੇ ਸ਼ਹਿਰੀ ਮਾਮਲੇ), ਸਕੱਤਰ (ਪੈਟਰੋਲੀਅਮ ਅਤੇ ਕੁਦਰਤੀ ਗੈਸ) ਅਤੇ ਸਕੱਤਰ (ਪੁਲਾੜ) ਦੇ ਨਾਲ-ਨਾਲ ਇਨ੍ਹਾਂ ਮੰਤਰਾਲਿਆਂ / ਵਿਭਾਗਾਂ ਦੇ ਸੀਪੀਐਸਈ ਦੇ ਸੀਐਮਡੀ / ਸੀਈਓ ਵੀ ਸ਼ਾਮਲ ਹੋਏ।

ਮੰਤਰਾਲਿਆਂ ਅਤੇ ਜਨਤਕ ਸੈਕਟਰ ਦੀਆਂ ਇਕਾਈਆਂ ਦੇ ਪੂੰਜੀਗਤ ਖਰਚੇ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਵਿੱਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਧਿਆ ਹੋਇਆ ਕੈਪੇਕਸ ਮਹਾਮਾਰੀ ਤੋਂ ਬਾਅਦ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ ਅਤੇ ਮੰਤਰਾਲਿਆਂ ਨੂੰ ਉਨ੍ਹਾਂ ਦੇ ਪੂੰਜੀ ਖ਼ਰਚਿਆਂ ਨੂੰ ਅੱਗੇ ਵਧਾਉਣ ਲਈ ਉਤਸ਼ਾਹਤ ਕਰੇਗਾ। ਮੰਤਰਾਲਿਆਂ ਨੂੰ ਵੀ ਬੇਨਤੀ ਕੀਤੀ ਗਈ ਸੀ ਕਿ ਉਹ  ਆਪਣੇ ਕੈਪੇਕਸ ਟੀਚਿਆਂ ਤੋਂ ਵੱਧ ਪ੍ਰਾਪਤ ਕਰਨ ਦਾ ਟੀਚਾ ਰੱਖਣ। ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਵਿੱਤੀ ਸਾਲ 2021-22 ਦੇ ਬਜਟ  ਨੇ  5.54 ਲੱਖ ਕਰੋੜ ਰੁਪਏ ਦਾ ਪੂੰਜੀਗਤ ਖਰਚ ਪ੍ਰਦਾਨ ਕੀਤਾ, ਜੋ 2020-21 ਦੇ ਬਜਟ ਅਨੁਮਾਨ ਨਾਲੋਂ 34.5% ਦੀ ਤੇਜ਼ੀ ਨਾਲ ਵਧਿਆ ਹੈ। ਉਨ੍ਹਾਂ ਕਿਹਾ ਹਾਲਾਂਕਿ, ਪੂੰਜੀਗਤ ਖਰਚਿਆਂ ਨੂੰ ਵਧਾਉਣ ਲਈ ਬਜਟ ਪੱਖ ਦੇ ਯਤਨਾਂ ਨੂੰ ਜਨਤਕ ਸੈਕਟਰ ਦੀਆਂ ਇਕਾਈਆਂ ਦੁਆਰਾ ਪੂਰਾ ਕੀਤਾ ਜਾਣਾ ਚਾਹੀਦਾ ਹੈ।

 

ਪ੍ਰਗਤੀ ਦੀ ਸਮੀਖਿਆ ਕਰਦਿਆਂ ਵਿੱਤ ਮੰਤਰੀ ਨੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੂੰ ਪੂੰਜੀ ਖਰਚਿਆਂ ਵਿੱਚ ਤੇਜ਼ੀ ਲਿਆਉਣ ਅਤੇ ਇਸ ਨੂੰ ਅੱਗੇ ਵਧਾਉਣ ਲਈ ਉਪਰਾਲੇ ਕਰਨ ਲਈ ਕਿਹਾ। ਇਸਪਾਤ ਮੰਤਰਾਲੇ ਨੂੰ ਲੋਡ ਕੈਪੈਕਸ ਨੂੰ ਅੱਗੇ ਵਧਾਉਣ ਅਤੇ ਸਹਾਇਤਾ ਪ੍ਰਦਾਨ ਕਰਨ ਅਤੇ ਰੁਕਾਵਟਾਂ ਨੂੰ ਦੂਰ ਕਰਕੇ ਨਿੱਜੀ ਨਿਵੇਸ਼ ਦੀ ਸਹੂਲਤ ਦੇਣ ਲਈ ਕਿਹਾ ਗਿਆ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੂੰ ਵਿੱਤੀ ਸਾਲ 2021-22 ਦੌਰਾਨ ਜਾਇਦਾਦਾਂ ਦੇ ਮੁਦਰੀਕਰਨ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਸੀ। ਪੁਲਾੜ ਵਿਭਾਗ ਨੂੰ ਜਿਥੇ ਵੀ ਸੰਭਵ ਹੋ ਸਕੇ ਘਰੇਲੂ ਖਰੀਦ 'ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਗਿਆ।

ਸ਼੍ਰੀਮਤੀ ਸੀਤਾਰਮਣ ਨੇ ਇਹ ਵੀ ਦੱਸਿਆ ਕਿ ਬੁਨਿਆਦੀ ਢਾਂਚੇ ਦਾ ਖਰਚਾ ਕੇਵਲ ਕੇਂਦਰ ਸਰਕਾਰ ਦਾ ਬੁਨਿਆਦੀ ਢਾਂਚੇ 'ਤੇ ਬਜਟ ਖਰਚਿਆਂ ਦਾ ਨਹੀਂ ਹੈ ਅਤੇ ਇਸ ਵਿੱਚ ਰਾਜ ਸਰਕਾਰਾਂ ਅਤੇ ਨਿੱਜੀ ਖੇਤਰ ਦੁਆਰਾ ਬੁਨਿਆਦੀ ਢਾਂਚੇ ਦੇ ਖਰਚੇ ਸ਼ਾਮਲ ਹਨ। ਇਸ ਵਿੱਚ ਵਾਧੂ ਬਜਟ ਵਾਲੇ ਸਰੋਤਾਂ ਰਾਹੀਂ ਸਰਕਾਰੀ ਖਰਚੇ ਵੀ ਸ਼ਾਮਲ ਹੁੰਦੇ ਹਨ। ਇਸ ਲਈ, ਮੰਤਰਾਲੇ ਨਵੀਨ ਢਾਂਚੇ ਅਤੇ ਵਿੱਤ ਦੁਆਰਾ ਪ੍ਰਾਜੈਕਟਾਂ ਲਈ ਫੰਡ ਪ੍ਰਾਪਤ ਕਰਨ 'ਤੇ ਸਰਗਰਮੀ ਨਾਲ ਕੰਮ ਕਰਨਗੇ ਅਤੇ ਬੁਨਿਆਦੀ ਢਾਂਚੇ ਦੇ ਖਰਚਿਆਂ ਨੂੰ ਵਧਾਉਣ ਲਈ ਨਿੱਜੀ ਖੇਤਰ ਨੂੰ ਹਰ ਸਹਾਇਤਾ ਪ੍ਰਦਾਨ ਕਰਨਗੇ। 

ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਮੰਤਰਾਲਿਆਂ ਨੂੰ ਵਿਹਾਰਕ ਪ੍ਰਾਜੈਕਟਾਂ ਲਈ ਪਬਲਿਕ ਪ੍ਰਾਈਵੇਟ ਭਾਈਵਾਲੀ (ਪੀਪੀਪੀ) ਢੰਗ ਦੀ ਵੀ ਖੋਜ ਕਰਨ ਦੀ ਲੋੜ ਹੈ। ਸ਼੍ਰੀਮਤੀ ਸੀਤਾਰਮਣ ਨੇ ਮੰਤਰਾਲਿਆਂ ਅਤੇ ਉਨ੍ਹਾਂ ਦੇ ਸੀਪੀਐਸਈ ਨੂੰ 31 ਜੁਲਾਈ 2021 ਤੱਕ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐਮਐਸਐਮਈ) ਦੇ ਬਕਾਏ ਦੀ ਪ੍ਰਵਾਨਗੀ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। 

ਵਿੱਤ ਮੰਤਰੀ ਨੇ ਸਮਾਪਤੀ ਕਰਦਿਆਂ ਮੰਤਰਾਲਿਆਂ ਦੇ ਸਕੱਤਰਾਂ ਨੂੰ ਵੱਡੇ ਮਹੱਤਵਪੂਰਣ ਪ੍ਰਾਜੈਕਟਾਂ ਉੱਤੇ ਖਰਚਿਆਂ ਨੂੰ ਅੱਗੇ ਵਧਾਉਣ ਲਈ ਕਿਹਾ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਪ੍ਰਾਪਤੀ ਸਮਾਂਬੱਧਤਾ ਦੇ ਅਨੁਕੂਲ ਹੈ। ਸ਼੍ਰੀਮਤੀ ਸੀਤਾਰਮਣ ਨੇ ਮੰਤਰਾਲਿਆਂ ਨੂੰ ਸਬੰਧਤ ਰਾਜ ਸਰਕਾਰਾਂ ਨਾਲ ਸੈਕਟਰ-ਵਿਸ਼ੇਸ਼ ਪ੍ਰਾਜੈਕਟਾਂ ਦੀ ਬਾਕਾਇਦਾ ਸਮੀਖਿਆ ਕਰਨ ਲਈ ਕਿਹਾ ਤਾਂ ਜੋ ਇਸ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ। 

****

ਆਰਐੱਮ/ਐੱਮਵੀ/ਕੇਐੱਮਐੱਨ



(Release ID: 1731311) Visitor Counter : 207