ਕੋਲਾ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ "ਆਰਜ਼ੀ ਕੋਲਾ ਅੰਕੜੇ 2020—21" ਜਾਰੀ ਕੀਤੇ
Posted On:
29 JUN 2021 6:29PM by PIB Chandigarh
ਅੰਕੜਾ ਦਿਵਸ ਮੌਕੇ ਪ੍ਰੋਫੈਸਰ ਪ੍ਰਸਾਂਤਾ ਚੰਦਰਾ ਮਾਹਾਲਾਨੋਬਿਸ ਵੱਲੋਂ ਅੰਕੜਾ ਵਿਕਾਸ ਵਿੱਚ ਵਰਨਣਯੋਗ ਯੋਗਦਾਨ ਲਈ ਉਹਨਾਂ ਦੀ ਜਨਮ ਸ਼ਤਾਬਦੀ ਮਨਾਈ ਗਈ । ਕੋਲਾ ਮੰਤਰਾਲੇ ਤਹਿਤ ਸਹਾਇਕ ਦਫ਼ਤਰ ਕੋਲਾ ਕੰਟਰੋਲਰਜ਼ ਸੰਸਥਾ ਨੇ ਅੱਜ "ਆਰਜ਼ੀ ਕੋਲਾ ਅੰਕੜੇ 2020—21" ਦੇ ਆਪਣੇ ਦੋ ਫਲੈਗਸਿ਼ੱਪ ਪ੍ਰਕਾਸ਼ਨਾਵਾਂ ਵਿੱਚੋਂ ਇੱਕ ਜਾਰੀ ਕੀਤਾ ਹੈ । ਅੰਕੜਾ ਪ੍ਰਕਾਸ਼ਨ ਨੂੰ ਕੋਲ ਮੰਤਰਾਲੇ ਵੱਲੋਂ ਆਯੋਜਿਤ ਇੱਕ ਵੀਡੀਓ ਕਾਨਫਰੰਸ ਰਾਹੀਂ ਕੋਲਾ ਖਾਣਾਂ ਤੇ ਪਾਰਲੀਮਾਨੀ ਮਾਮਲਿਆਂ ਦੇ ਕੇਂਦਰੀ ਮੰਤਰੀ ਸ੍ਰੀ ਪ੍ਰਹਲਾਦ ਜੋਸ਼ੀ ਨੇ ਜਾਰੀ ਕੀਤਾ ।
"ਆਰਜ਼ੀ ਕੋਲਾ ਅੰਕੜੇ 2020—21" ਵਿੱਚ ਪਿਛਲੇ ਮਾਲੀ ਸਾਲ 2020—21 ਵਿੱਚ ਕੋਲੇ ਅਤੇ ਲਿਗਨਾਈਟ ਖੇਤਰ ਦੀ ਕਾਰਗੁਜ਼ਾਰੀ ਸਬੰਧੀ ਆਰਜ਼ੀ ਜਾਣਕਾਰੀ ਦਿੱਤੀ ਗਈ ਹੈ । ਇਹ ਸਾਰੇ ਸਬੰਧਿਤ ਭਾਈਵਾਲਾਂ , ਨੀਤੀ ਘਾੜਿਆਂ , ਖੋਜਾਰਥੀਆਂ , ਨੈਸ਼ਨਲ ਸੰਸਥਾਵਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਵਿਅਕਤੀਆਂ ਲਈ ਬਹੁਤ ਹੀ ਕੀਮਤੀ ਸਮੁੱਚੀ ਹਵਾਲੇ ਲਈ ਤਿਆਰ ਡਾਟਾ ਮੁਹੱਈਆ ਕਰਦੀ ਹੈ । ਕੋਈ ਵੀ ਸੀ ਸੀ ਓ ਅਤੇ ਐੱਮ ਓ ਸੀ ਦੀਆਂ ਸਰਕਾਰੀ ਵੈੱਬਸਾਈਟਾਂ ਤੋਂ ਪ੍ਰਕਾਸ਼ਨ ਲਈ ਪਹੁੰਚ ਕਰ ਸਕਦਾ ਹੈ ਅਤੇ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ । ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਇਸ ਵਿੱਚ ਪ੍ਰੀ ਆਡਿਟੇਡ ਡਾਟਾ ਦਿੱਤਾ ਗਿਆ ਹੈ ਅਤੇ ਇਸ ਲਈ 2020—21 ਲਈ ਅੰਤਿਮ ਡਾਟਾ ਕੋ ਡਾਇਰੈਕਟਰੀ ਆਫ ਇੰਡੀਆ 2020—21 ਵਿੱਚ ਛਾਪਿਆ ਜਾਵੇਗਾ ।
ਕੋਲਾ ਸਕੱਤਰ ਸ਼੍ਰੀ ਅਨਿਲ ਕੁਮਾਰ ਜੈਨ , ਵਧੀਕ ਸਕੱਤਰ ਸ਼੍ਰੀ ਵਿਨੋਦ ਕੁਮਾਰ ਤਿਵਾੜੀ , ਵਧੀਕ ਸਕੱਤਰ ਸ਼੍ਰੀ ਐੱਨ ਨਾਗਾਰਾਜੂ , ਡੀ ਡੀ ਜੀ ਮਿਸ ਸੰਤੋਸ਼ ਅਤੇ ਹੋਰ ਸੀਨੀਅਰ ਅਧਿਕਾਰੀ ਇਸ ਮੌਕੇ ਮੌਜੂਦ ਸਨ ।
ਰਿਪੋਰਟ ਲਈ ਹੇਠ ਲਿਖੇ ਲਿੰਕ ਤੇ ਪਹੁੰਚ ਕੀਤੀ ਜਾ ਸਕਦੀ ਹੈ ।
https://coal.gov.in/sites/default/files/2021-06/Provisional-Coal-Statistics-2020-21.pdf
**********************
ਐੱਸ ਐੱਸ / ਕੇ ਪੀ
(Release ID: 1731308)
Visitor Counter : 205