ਰੱਖਿਆ ਮੰਤਰਾਲਾ
ਟੈਕਨੋਲੋਜੀ ਇਂਕੂਬੇਸ਼ਨ ਫੋਰਮ (ਟੀਆਈਐਫ) ਲਈ ਭਾਰਤੀ ਜਲ ਸੈਨਾ ਅਤੇ ਮੈਸਰਜ਼ ਬੇਲ ਦੇ ਵਿਚਕਾਰ ਸਮਝੌਤੇ ਤੇ ਦਸਤਖਤ ਕੀਤੇ
Posted On:
29 JUN 2021 5:59PM by PIB Chandigarh
ਭਾਰਤੀ ਜਲ ਸੈਨਾ ਅਤੇ ਮੈਸਰਜ਼ ਭਾਰਤ ਇਲੈਕਟ੍ਰਾਨਿਕਸ ਲਿਮਟਿਡ, ਬੰਗਲੌਰ ਦੇ ਵਿਚਕਾਰ 29 ਜੂਨ 21 ਨੂੰ ਰੱਖਿਆ ਮੰਤਰਾਲੇ (ਜਲ ਸੈਨਾ), ਦਿੱਲੀ ਦੇ ਏਕੀਕ੍ਰਿਤ ਹੈਡਕੁਆਟਰ, ਨੇ ਇੱਕ ਸੰਯੁਕਤ ਟੈਕਨੋਲੋਜੀ ਇਂਕੁਬੇਸ਼ਨ ਫੋਰਮ (ਟੀਆਈਐਫ) ਦੀ ਸਿਰਜਣਾ ਲਈ ਮੈਮੋਰੰਡਮ ਆਫ ਅੰਡਰਸਟੈਂਡਿੰਗ (ਐਮਓਯੂ) 'ਤੇ ਦਸਤਖਤ ਕੀਤੇ।
ਟੈਕਨੋਲੋਜੀ ਇਂਕੁਬੇਸ਼ਨ ਫੋਰਮ ਭਾਰਤੀ ਜਲ ਸੈਨਾ ਅਤੇ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਪ੍ਰਤੀਬਿੰਬਿਤ ਕਰਦਾ ਹੈ ਜੋ ਉੱਭਰਦੀ ਟੈਕਨੋਲੋਜੀਆਂ ਦੀ ਨਵੀਨਤਾਕਾਰੀ ਅਤੇ ਸਿਰਜਣਾਤਮਕ ਸੋਚ ਅਤੇ ਤੇਜੀ ਨਾਲ ਵਿਕਾਸ ਵੱਲ ਵਧਦੀ ਹੈ। ਟੀਆਈਐਫ ਦੇ ਵਿਸ਼ਾਲ ਚਾਰਟਰ ਵਿੱਚ ਹਥਿਆਰਾਂ ਤੇ ਸੈਂਸਰਾਂ, ਸੂਚਨਾ ਟੈਕਨੋਲੋਜੀ ਅਤੇ ਇਮਰਜਿੰਗ ਟੈਕਨੋਲੋਜੀਜ ਜਿਵੇਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ, ਕੁਆਂਟਮ ਕੰਪਿਊਟਿੰਗ, ਆਟੋਨੋਮਸ ਪਲੇਟਫਾਰਮਜ਼ / ਰੋਬੋਟਿਕਸ, ਇਮੇਜ ਪ੍ਰੋਸੈਸਿੰਗ ਅਤੇ ਕਾਗਨਿਟਿਵ ਰੇਡੀਓ ਦੇ ਖੇਤਰ ਸ਼ਾਮਲ ਹਨ। ਟੀਆਈਐਫ ਭਾਰਤ ਸਰਕਾਰ ਦੇ 'ਆਤਮਨਿਰਭਰ ਪਹਿਲਕਦਮੀ ਅਧੀਨ ਇੰਡਸਟਰੀ, ਅਕਾਦਮੀਆਂ ਅਤੇ ਸਟਾਰਟ-ਅਪਜ਼ ਦੀ ਸ਼ਮੂਲੀਅਤ ਨਾਲ ਤਾਇਨਾਤ ਕੀਤੇ ਜਾਣ ਯੋਗ ਉਤਪਾਦਾਂ ਦਾ ਮਿਸ਼ਨ ਮੋਡ ਵਿਕਾਸ ਸ਼ੁਰੂ ਕਰੇਗੀ।
--------------------------
ਏਬੀਬੀਬੀ / ਵੀਐਮ 78/21
(Release ID: 1731306)
Visitor Counter : 196