ਕਾਨੂੰਨ ਤੇ ਨਿਆਂ ਮੰਤਰਾਲਾ
ਨਿਆਂ ਵਿਭਾਗ ਨੇ “ਇਨਫੋਰਸਿੰਗ ਕੰਟਰੈਕਟਜ਼ ਪੋਰਟਲ” ਲਾਂਚ ਕੀਤਾ”
ਪੋਰਟਲ ਦਾ ਉਦੇਸ਼ ਦੇਸ਼ ਵਿੱਚ ਈਜ਼ ਆਫ ਡੂਇੰਗ ਬਿਜਨੇਸ ਨੂੰ ਉਤਸਾਹਤ ਕਰਨਾ ਅਤੇ ‘ਕੰਟਰੈਕਟ ਇਨਫੋਰਸਮੈਂਟ ਸ਼ਾਸਨ ਵਿੱਚ ਸੁਧਾਰ ਕਰਨਾ ਹੈ
ਪੋਰਟਲ ਨੂੰ ਵਿਧਾਨਕ ਅਤੇ ਨੀਤੀਗਤ ਸੁਧਾਰਾਂ ਨਾਲ ਸੰਬੰਧਤ ਸੂਚਨਾ ਦੇ ਵਿਆਪਕ ਸਰੋਤ ਦੇ ਸੰਕਲਪ ਵੱਜੋਂ ਅਤੇ "ਇਨਫੋਰਸਿੰਗ ਕੰਟ੍ਰੈਕਟਸ" ਮਾਪਦੰਡਾਂ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ
ਪੋਰਟਲ, ਦਿੱਲੀ, ਮੁੰਬਈ, ਬੰਗਲੁਰੂ ਅਤੇ ਕੋਲਕਾਤਾ ਦੀਆਂ ਸਮਰਪਿਤ ਵਪਾਰਕ ਅਦਾਲਤਾਂ ਵਿਚ ਵਪਾਰਕ ਮਾਮਲਿਆਂ ਦੀ ਨਵੀਨਤਮ ਜਾਣਕਾਰੀ ਦੀ ਆਸਾਨ ਪਹੁੰਚ ਉਪਲਬਧ ਕਰਵਾਏਗਾ
ਪੋਰਟਲ ਰੈਡੀ ਰੈਫਰੈਂਸ ਲਈ ਵਪਾਰਕ ਕਾਨੂੰਨਾਂ ਦੀ ਰਿਪੋਜ਼ਟਰੀ ਤੱਕ ਪਹੁੰਚ ਵੀ ਉਪਲਬਧ ਕਰਵਾਏਗਾ
Posted On:
29 JUN 2021 11:31AM by PIB Chandigarh
28 ਜੂਨ, 2021 ਨੂੰ, ਸਕੱਤਰ (ਨਿਆਂ) ਸ਼੍ਰੀ ਬਰੁਣ ਮਿਤਰਾ ਵੱਲੋਂ ਦਿੱਲੀ ਸਥਿਤ ਨਿਆਂ ਵਿਭਾਗ ਵਿਖੇ ਨਿਆਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ, ਇਕ ਵਿਸ਼ੇਸ਼ “ਇਨਫੋਰਸਿੰਗ ਕੰਟਰੈਕਟਜ਼ ਪੋਰਟਲ” ਦਾ ਉਦਘਾਟਨ ਕੀਤਾ ਗਿਆ।
ਇਨਫੋਰਸਿੰਗ ਕੰਟ੍ਰੈਕਟਸ ਪੋਰਟਲ ਦਾ ਹੋਮ ਪੇਜ :
https://static.pib.gov.in/WriteReadData/userfiles/image/image001TSUR.jpg
ਵਿਸ਼ਵ ਬੈਂਕ ਸਮੂਹ ਦੀ ਡੂਇੰਗ ਬਿਜਨੇਸ ਰਿਪੋਰਟ ਵਿਸ਼ਵ ਦੀਆਂ 191 ਅਰਥ ਵਿਵਸਥਾਵਾਂ ਵਿੱਚ ਵਪਾਰ ਨੂੰ ਕਾਨੂੰਨੀ ਤੌਰ ਤੇ ਨਿਯਮਿਤ ਕਰਨ ਦਾ ਪੈਮਾਨਾ ਹੈ। ਇਸਦੇ ਅਧੀਨ ਈਜ ਅੱਜ ਡੂਇੰਗ ਬਿਜਨੇਸ ਇੰਡੈਕਸ ਇੱਕ ਅਜਿਹੀ ਰੈਂਕਿੰਗ ਪ੍ਰਣਾਲੀ ਹੈ ਜਿਸ ਰਾਹੀਂ ਕਿਸੇ ਅਰਥਵਿਵਸਥਾ ਦੇ ਸੰਬੰਧ ਵਿੱਚ ਇਹ ਸੰਕੇਤ ਮਿਲ ਜਾਂਦਾ ਹੈ ਕਿ ਵਪਾਰ ਰੈਗੂਲੇਸ਼ਨ ਦੇ 11 ਖੇਤਰਾਂ ਵਿੱਚ ਉਹ ਹੋਰ ਅਰਥਵਿਵਸਥਾਵਾਂ ਦੇ ਮੁਕਾਬਲੇ ਵਿੱਚ ਕੀ ਦਰਜਾ ਜਾਂ ਹੈਸੀਅਤ ਰੱਖਦੀ ਹੈ। "ਕੰਟਰੈਕਟ ਇਨਫੋਰਸਮੈਂਟ" ਇੰਡੀਕੇਟਰ ਇੱਕ ਅਜਿਹਾ ਮਹੱਤਵਪੂਰਨ ਖੇਤਰ ਹੈ, ਜੋ ਸਟੈਂਡਰਡਾਈਜ਼ਡ ਵਿਵਾਦਾਂ ਦੇ ਨਿਪਟਾਰੇ ਵਿੱਚ ਹੋਣ ਵਾਲੇ ਖਰਚੇ ਅਤੇ ਸਮੇਂ ਵਾਰੇ ਵੀ ਦੱਸਦਾ ਹੈ। ਇਸਤੋਂ ਇਲਾਵਾ ਇਹ ਨਿਆਂ ਪਾਲਿਕਾ ਵਿੱਚ ਚੰਗੇ ਅਭਿਆਸਾਂ ਵਾਰੇ ਵੀ ਜਾਣਕਾਰੀ ਦਿੰਦਾ ਹੈ। ਇਸ ਸਮੇਂ, ਵਿਸ਼ਵ ਬੈਂਕ ਵੱਲੋਂ ਈਜ਼ ਆਫ ਡੂਇੰਗ ਬਿਜ਼ਨਸ ਸਰਵੇਖਣ ਦੇ ਘੇਰੇ ਵਿੱਚ ਸਿਰਫ ਦਿੱਲੀ ਅਤੇ ਮੁੰਬਈ ਦੇ ਸ਼ਹਿਰ ਹਨ। ਕੋਲਕਾਤਾ ਅਤੇ ਬੰਗਲੁਰੂ ਨੂੰ ਵੀ ਭਵਿੱਖ ਵਿੱਚ ਈਜ਼ ਆਫ ਡੂਇੰਗ ਬਿਜਨੇਸ ਵਿੱਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ।
ਕਾਨੂੰਨ ਅਤੇ ਨਿਆਂ ਮੰਤਰਾਲਾ ਦਾ ਨਿਆਂ ਵਿਭਾਗ, ਨੋਡਲ ਵਿਭਾਗ ਦੇ ਤੌਰ ਤੇ , ਭਾਰਤ ਦੀ ਸੁਪਰੀਮ ਕੋਰਟ ਦੀ ਈ-ਕਮੇਟੀ ਅਤੇ ਦਿੱਲੀ, ਬੰਬੇ, ਕੋਲਕਾਤਾ ਅਤੇ ਕਰਨਾਟਕ ਦੀ ਹਾਈ ਕੋਰਟਾਂ ਦੇ ਤਾਲਮੇਲ ਵਿੱਚ, ਭਾਰਤ ਵਿੱਚ ਈਜ ਆਫ ਡੂਇੰਗ ਬਿਜਨੇਸ ਲਈ “ਇਨਫੋਰਸਿੰਗ ਕੰਟ੍ਰੈਕਟਸ ” ਸ਼ਾਸਨ ਨੂੰ ਮਜ਼ਬੂਤ ਕਰਨ ਲਈ ਵਿਧਾਨਕ ਅਤੇ ਨੀਤੀਗਤ ਸੁਧਾਰਾਂ ਦੀ ਨਿਗਰਾਨੀ ਕਰ ਰਿਹਾ ਹੈ। ਇਨ੍ਹਾਂ ਸਾਰਿਆਂ ਨਾਲ ਨੇੜਿਓਂ ਮਿਲ ਕੇ, ਨਿਆਂ ਵਿਭਾਗ ਇਕ ਪ੍ਰਭਾਵਸ਼ਾਲੀ, ਕੁਸ਼ਲ, ਪਾਰਦਰਸ਼ੀ ਅਤੇ ਮਜਬੂਤ ‘ਕੰਟਰੈਕਟ ਇਨਫੋਰਸਮੈਂਟ ਸ਼ਾਸਨ’ ਸਿਰਜਣ ਲਈ ਜ਼ਬਰਦਸਤ ਤਰੀਕੇ ਨਾਲ ਵੱਖ-ਵੱਖ ਸੁਧਾਰ ਉਪਰਾਲੇ ਕਰ ਰਿਹਾ ਹੈ।
ਪੋਰਟਲ ਨੂੰ ਵਿਧਾਨਕ ਅਤੇ ਨੀਤੀਗਤ ਸੁਧਾਰਾਂ ਨਾਲ ਸੰਬੰਧਤ ਸੂਚਨਾ ਦੇ ਵਿਆਪਕ ਸਰੋਤ ਦੇ ਸੰਕਲਪ ਵੱਜੋਂ ਅਤੇ "ਇਨਫੋਰਸਿੰਗ ਕੰਟ੍ਰੈਕਟਸ" ਮਾਪਦੰਡਾਂ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਵਿਚ ਦਿੱਲੀ, ਮੁੰਬਈ, ਬੰਗਲੁਰੂ ਅਤੇ ਕੋਲਕਾਤਾ ਦੀਆਂ ਸਮਰਪਿਤ ਵਪਾਰਕ ਅਦਾਲਤਾਂ ਵਿੱਚ ਵਪਾਰਕ ਮਾਮਲਿਆਂ ਨਾਲ ਜੁੜੀ ਕਾਰਜਸ਼ੈਲੀ ਅਤੇ ਨਿਪਟਾਰੇ ਨਾਲ ਸੰਬਧਤ ਤਾਜਾ ਡਾਟਾ ਵੀ ਸ਼ਾਮਿਲ ਹੈ। ਇਹ ਸਮਰਪਿਤ ਵਪਾਰਕ ਅਦਾਲਤਾਂ ਵਪਾਰਕ ਵਿਵਾਦਾਂ ਦੇ ਤੇਜ਼ੀ ਨਾਲ ਹੱਲ ਕਰਨ ਅਤੇ ਸਮਰਪਿਤ ਬੁਨਿਆਦੀ ਢਾਂਚੇ ਅਤੇ ਵਿਸ਼ੇਸ਼ ਨਿਆਇਕ ਮਨੁੱਖੀ ਸ਼ਕਤੀ ਲਈ ਸਥਾਪਿਤ ਕੀਤੀਆਂ ਗਈਆਂ ਹਨ।
ਵਪਾਰਕ ਅਦਾਲਤ ਅਤੇ ਸਬੰਧਤ ਸੇਵਾਵਾਂ ਦੀ ਜਾਣਕਾਰੀ ਨੂੰ ਅਸਾਨ ਬਣਾਉਣ ਲਈ, ਪੋਰਟਲ ਵਿਚ ਕਈ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ ਦਿੱਲੀ, ਮੁੰਬਈ, ਬੰਗਲੁਰੂ ਅਤੇ ਕੋਲਕਾਤਾ ਵਿਚ ਸਮਰਪਿਤ ਵਪਾਰਕ ਅਦਾਲਤਾਂ ਦੇ ਵੇਰਵੇ / ਲਿੰਕ; ਈ-ਫਾਈਲਿੰਗ, ਐਡਵੋਕੇਟ ਰਜਿਸਟ੍ਰੇਸ਼ਨ ਨਾਲ ਸਬੰਧਤ ਨਿਰਦੇਸ਼ਾਤਮਕ ਵੀਡੀਓਜ ; ਇਲੈਕਟ੍ਰੋਨਿਕ ਕੇਸ ਮੈਨੇਜਮੈਂਟ ਟੂਲਜ਼ (ਈਸੀਐੱਮਟੀ) ਦੀ ਵਰਤੋਂ ਲਈ ਨਿਆਇਕ ਅਧਿਕਾਰੀਆਂ ਲਈ ਜਿਵੇਂ ਜਸਟਆਈਐਸ ਐਪ ਅਤੇ ਈ-ਕੋਰਟ ਸਰਵਿਸਿਜ਼ ਐਪ ਜੋ ਵਕੀਲਾਂ ਵੱਲੋਂ ਇਸਤੇਮਾਲ ਕੀਤੀਆਂ ਜਾਂਦੀਆਂ ਹਨ, (ਭਾਰਤ ਦੀ ਸੁਪਰੀਮ ਕੋਰਟ ਦੀ ਈ-ਕਮੇਟੀ ਵੱਲੋਂ ਵਿਕਸਤ ਕੀਤੀਆਂ ਗਈਆਂ ਹਨ) ਅਤੇ ਰੈੱਡੀ ਰੈਫਰੈਂਸ ਲਈ ਸਾਰੇ ਹੀ ਸਬੰਧਤ ਵਪਾਰਕ ਕਾਨੂੰਨਾਂ ਦੀ ਰਿਪੋਜ਼ਟਰੀ ਹੈ।
ਨਵਾਂ ਪੋਰਟਲ ਵਪਾਰਕ ਅਦਾਲਤਾਂ ਨਾਲ ਜੁੜੇ ਵਿਚੋਲਗੀ ਅਤੇ ਆਰਬਿਟਰੇਸ਼ਨ ਸੈਂਟਰਾਂ ਸੰਬੰਧੀ ਸਾਰੀਆਂ ਹਾਈ ਕੋਰਟਾਂ ਰਾਹੀਂ ਆਨਲਾਈਨ ਰਿਪੋਰਟਿੰਗ ਦੀ ਮੇਜ਼ਬਾਨੀ ਕਰਦਾ ਹੈ ਤਾਂ ਜੋ ਸੰਸਥਾਗਤ ਵਿਚੋਲਗੀ ਅਤੇ ਸੈਟਲਮੈਂਟ ਨੂੰ ਵਪਾਰਕ ਮਾਮਲਿਆਂ ਦੀ ਪੂਰਵ-ਸੰਸਥਾ ਵਿਚੋਲਗੀ ਅਤੇ ਸੈਟਲਮੈਂਟ (ਪਿਮਜ਼) ਦੇ ਰਸਤੇ ਨਾਲ ਇਸਦੀ ਨਿਗਰਾਨੀ ਕੀਤੀ ਜਾ ਸਕੇ ਅਤੇ ਇਸਨੂੰ ਉਤਸ਼ਾਹਤ ਕੀਤਾ ਜਾ ਸਕੇ। ਪਿਮਜ਼ ਨੂੰ ਮਾਮਲਿਆਂ ਵਿੱਚ ਕਮੀ ਲਿਆਉਣ ਅਤੇ ਵਪਾਰਕ ਮਾਮਲਿਆਂ ਵਿੱਚ ਵਿਵਾਦਪੂਰਨ ਨਿਪਟਾਰੇ ਦੇ ਵਿਕਲਪ ਵਜੋਂ ਵਿਚੋਲਗੀ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਪੇਸ਼ ਕੀਤਾ ਗਿਆ ਹੈ।
ਇਨਫੋਰਸਿੰਗ ਕੰਟਰੈਕਟਸ ਪੋਰਟਲ ਦਾ ਸਿੱਧਾ URL ਲਿੰਕ: https://doj.gov.in/eodb/
-------------------------
ਮੋਨਿਕਾ
(Release ID: 1731182)
Visitor Counter : 221