ਰੱਖਿਆ ਮੰਤਰਾਲਾ
ਆਈ ਐੱਨ ਐੱਸ ਤਾਬਾਰ ਨੇ ਮਿਸਰ ਦੇ ਅਲੈਗਜ਼ੈਂਡਰੀਆ ਦਾ ਦੌਰਾ ਕੀਤਾ
प्रविष्टि तिथि:
29 JUN 2021 3:16PM by PIB Chandigarh
ਭਾਰਤੀ ਜਲ ਸੈਨਾ ਦਾ ਪਹਿਲੀ ਕਤਾਰ ਦਾ ਫ੍ਰਿਗੇਟ ਆਈ ਐੱਨ ਐੱਸ ਤਾਬਾਰ ਸਦਭਾਵਨਾ ਯਾਤਰਾ ਦੇ ਹਿੱਸੇ ਵਜੋਂ 27 ਜੂਨ 2021 ਨੂੰ ਦੋ ਦਿਨਾਂ ਲਈ ਅਲੈਗਜ਼ੈਂਡਰੀਆ ਪਹੁੰਚਿਆ ਹੈ । ਭਾਰਤ ਅਤੇ ਮਿਸਰ ਨਿੱਘੇ ਦੁਵੱਲੇ ਸਬੰਧ ਦੀ ਸਾਂਝ ਰੱਖਦੇ ਹਨ ਅਤੇ ਭਾਰਤੀ ਜਲ ਸੈਨਾ ਦੇ ਜਹਾਜ਼ ਅਕਸਰ ਅਲੈਗਜ਼ੈਂਡਰੀਆ ਬੰਦਰਗਾਹ ਤੇ ਜਾਂਦੇ ਰਹਿੰਦੇ ਹਨ ।
ਆਈ ਤਾਬਾਰ ਕਮਾਂਡਿੰਗ ਆਫੀਸਰ ਕੈਪਟਨ ਐੱਮ ਮਹੇਸ਼ ਤੇ ਉਸ ਦੇ ਜਹਾਜ਼ ਦੇ ਕ੍ਰਿਯੂ ਨੇ ਅਲੈਗਜ਼ੈਂਡਰੀਆ ਨੇਵਲ ਅਨਨੋਨ ਸੋਲਜਰ ਮੈਮੋਰੀਅਲ ਤੇ ਫੁੱਲਾਂ ਦੇ ਹਾਰ ਚੜ੍ਹਾਏ । ਕਮਾਂਡਿੰਗ ਆਫੀਸਰ ਨੇ ਅਲੈਗਜ਼ੈਂਡਰੀਆ ਨੇਵਲ ਬੇਸ ਦੇ ਕਮਾਂਡਰ ਰੀਅਰ ਐਡਮਿਰਲ ਆਈਮਾਨ ਅਲਡੇਲੀ ਨਾਲ ਮੁਲਾਕਾਤ ਕੀਤੀ ।
ਬੰਦਰਗਾਹ ਤੋਂ ਚੱਲਣ ਤੋਂ ਬਾਅਦ ਆਈ ਐੱਨ ਐੱਸ ਤਾਬਾਰ ਨੇ ਮਿਸਰ ਨੇਵੀ ਜਹਾਜ਼ ਤੌਸ਼ਕਾ ਨਾਲ ਸਮੁੰਦਰ ਵਿੱਚ ਸਮੁੰਦਰੀ ਭਾਈਵਾਲੀ ਅਭਿਆਸ ਕੀਤੇ । ਅਭਿਆਸ ਵਿੱਚ ਹੇਲੋ ਡੈੱਕ ਲੈਂਡਿੰਗ ਆਪ੍ਰੇਸ਼ਨਜ਼ ਅਤੇ ਅੰਡਰਵੇਅ ਰਿਪਲੈਨਿਸ਼ਮੈਂਟ ਡਰਿੱਲ ਸ਼ਾਮਲ ਸੀ । ਸਮੁੰਦਰ ਵਿੱਚ ਸਮੁੰਦਰੀ ਜਹਾਜ਼ਾਂ ਤੇ ਇਹ ਵਿਕਾਸ ਈ ਓ ਐੱਨ ਅਤੇ ਏ ਐੱਨ ਦੇ ਵਿਚਾਲੇ ਜਲ ਸੈਨਾ ਦੇ ਸਹਿਯੋਗ ਅਤੇ ਅੰਤਰਕਾਰਜਸ਼ੀਲਤਾ ਦੀ ਮਿਸਾਲ ਹਨ । ਆਈ ਐੱਨ ਐੱਸ ਤਾਬਾਰ ਦੀ ਸਦਭਾਵਨਾ ਯਾਤਰਾ ਦਾ ਉਦੇਸ਼ ਦੋਹਾਂ ਧਿਰਾਂ ਵਿਚਾਲੇ ਮਜ਼ਬੂਤ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਨਵੇਂ ਮੌਕੇ ਤਲਾਸ਼ਣਾ ਵੀ ਹੈ ।

********************
ਐੱਮ ਕੇ / ਵੀ ਐੱਮ
(रिलीज़ आईडी: 1731176)
आगंतुक पटल : 286