ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ ਨੇ ਆਈ ਆਈ ਟੀ ਦਿੱਲੀ ਵੱਲੋਂ ਕੋਵਿਡ ਲਈ ਵਿਕਸਿਤ ਕੀਤੀ ਰੈਪਿਡ ਐਂਟੀਜਨ ਟੈਸਟ ਕਿੱਟ ਨੂੰ ਲਾਂਚ ਕੀਤਾ

Posted On: 25 JUN 2021 2:59PM by PIB Chandigarh

ਕੇਂਦਰੀ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ ਨੇ ਅੱਜ ਨਵੀਂ ਦਿੱਲੀ ਵਿੱਚ ਆਈ ਆਈ ਟੀ ਵੱਲੋਂ ਵਿਕਸਿਤ ਕੀਤੀ ਕੋਵਿਡ ਲਈ ਰੈਪਿਡ ਐਂਟੀਜਨ ਟੈਸਟ ਕਿੱਟ ਨੂੰ ਲਾਂਚ ਕੀਤਾ । ਰੈਪਿਡ ਐਂਟੀਜਨ ਟੈਸਟ ਕਿੱਟ ਆਈ ਆਈ ਟੀ ਦੇ ਸੈਂਟਰਲ ਫਾਰ ਬਾਇਓਮੈਡੀਕਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਡਾਕਟਰ ਹਰਪਾਲ ਸਿੰਘ ਦੀ ਅਗਵਾਈ ਹੇਠ ਆਈ ਆਈ ਟੀ, ਦਿੱਲੀ ਦੇ ਖੋਜਕਾਰਾਂ ਦੁਆਰਾ ਵਿਕਸਿਤ ਕੀਤੀ ਗਈ ਹੈ ।



https://ci6.googleusercontent.com/proxy/ZtFs1XAvqk-p6xSxinaqrYibl7d93CbzWEMJpF8kp6C-yGaEdmbCN7veBhqYtf1rp2lgVUystxLNGXcSxkKesIUCorA1XUhQ6Dghor5yyhuBAtO_GfYg88TyFA=s0-d-e1-ft#https://static.pib.gov.in/WriteReadData/userfiles/image/image0019JXH.jpg



ਆਈ ਆਈ ਟੀ ਦਿੱਲੀ ਦੇ ਖੋਜਕਾਰਾਂ ਅਤੇ ਉਹਨਾਂ ਦੇ ਨਿਰਮਾਣ ਭਾਈਵਾਲਾਂ ਨੂੰ ਟੈਸਟ ਕਿੱਟ ਦੇ ਲਾਂਚ ਸਮੇਂ ਵਧਾਈ ਦਿੰਦਿਆਂ ਐੱਮ ਓ ਐੱਸ ਸ਼੍ਰੀ ਸੰਜੇ ਧੋਤ੍ਰੇ ਨੇ ਕਿਹਾ , "ਮੈਨੂੰ ਵਿਸ਼ਵਾਸ ਹੈ ਕਿ ਤਕਨਾਲੋਜੀ ਦੇਸ਼ ਦੀ ਕੋਵਿਡ ਟੈਸਟ ਉਪਲਬਧਤਾ ਵਿੱਚ ਕ੍ਰਾਂਤੀ ਲਿਆਵੇਗੀ । ਮੈਨੂੰ ਇਹ ਜਾਣ ਕੇ ਖੁਸ਼ੀ ਹੈ ਕਿ ਕਿੱਟ ਨੂੰ ਆਈ ਆਈ ਟੀ ਦਿੱਲੀ ਦੇ ਅੰਦਰੂਨੀ ਸਰੋਤਾਂ ਨੂੰ ਵਰਤ ਕੇ ਮੁਕੰਮਲ ਤਿਆਰ ਕੀਤਾ ਗਿਆ ਹੈ"।
ਸ਼੍ਰੀ ਧੋਤ੍ਰੇ ਨੇ ਖੋਜਕਾਰਾਂ ਪ੍ਰੋਫੈਸਰ ਹਰਪਾਲ ਸਿੰਘ ਤੇ ਡਾਕਟਰ ਦਿਨੇਸ਼ ਕੁਮਾਰ ਦੀ ਸ਼ਲਾਘਾ ਕਰਦਿਆਂ ਆਈ ਆਈ ਟੀ ਦਿੱਲੀ ਦਾ ਮਹਾਮਾਰੀ ਦੀ ਲੜਾਈ ਵਿੱਚ ਸਵਦੇਸ਼ੀ ਵਿਕਸਿਤ ਤਕਨਾਲੋਜੀਆਂ ਅਤੇ ਭਾਰਤ ਵਿੱਚ ਬਣੇ ਉਤਪਾਦਾਂ ਦੀ ਵਰਤੋਂ ਕਰਕੇ ਦੇਸ਼ ਨੂੰ ਆਤਮਨਿਰਭਰ ਬਣਾਉਣ ਵਿੱਚ ਮਦਦ ਕਰਨ ਲਈ ਧੰਨਵਾਦ ਕੀਤਾ ।
ਸ਼੍ਰੀ ਧੋਤ੍ਰੇ ਨੇ ਕੋਵਿਡ 19 ਦੌਰਾਨ ਟੈਸਟ ਕਿੱਟਾਂ , ਵੈਂਟੀਲੇਟਰਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪ੍ਰਮੁੱਖ ਸੰਸਥਾਵਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ । ਉਹਨਾਂ ਨੇ ਤਕਨਾਲੋਜੀ ਦੇ ਖੇਤਰ ਵਿੱਚ ਵਿਕਾਸ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ ਆਈ ਆਈ ਟੀ ਦਿੱਲੀ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ । ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਖੋਜ ਵਿਕਾਸ ਅਤੇ ਨਵਾਚਾਰ ਰਾਹੀਂ ਆਤਮਨਿਰਭਰ ਭਾਰਤ ਤੇ ਧਿਆਨ ਕੇਂਦਰਿਤ ਕਰ ਰਹੀ ਹੈ । ਕੌਮੀ ਸਿੱਖਿਆ ਨੀਤੀ ਤੇ ਕੌਮੀ ਖੋਜ ਫਾਊਂਡੇਸ਼ਨ ਵਿੱਚ ਖੋਜ ਤੇ ਧਿਆਨ ਕੇਂਦਰਿਤ ਕਰਨ ਅਤੇ ਹੋਰ ਪਹਿਲਕਦਮੀਆਂ ਜਿਵੇਂ ਪ੍ਰਧਾਨ ਮੰਤਰੀ ਖੋਜ ਫੈਲੋਸਿ਼ੱਪ ਦੇਸ਼ ਵਿੱਚ ਖੋਜ ਦੇ ਮਿਆਰ ਵਿੱਚ ਹੋਰ ਸੁਧਾਰ ਕਰਨ ਵਿੱਚ ਮਦਦ ਕਰਨਗੇ । ਤਕਨਾਲੋਜੀ ਧੰਨ ਇਕੱਤਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਆਈ ਆਈ ਟੀਜ਼ ਪ੍ਰਮੁੱਖ ਤਕਨਾਲੋਜੀ ਸੰਸਥਾਵਾਂ ਹੋਣ ਕਰਕੇ ਇਸ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ ।
ਉਹਨਾਂ ਨੇ ਮੁੱਖ ਸੰਸਥਾਵਾਂ ਨੂੰ ਆਪਣੇ ਕੈਂਪਸ ਵਿੱਚ ਖੋਜ ਕੇਂਦਰ ਅਤੇ ਨਵਾਚਾਰ ਪਾਰਕ ਬਣਾਉਣ ਅਤੇ ਵਧੇਰੇ ਉਤੇਜਿਤ ਅਤੇ ਸਰਗਰਮ ਉਦਯੋਗਿਕ ਅਕਾਦਮਿਕ ਸੰਪਰਕ ਬਣਾਉਣ ਲਈ ਆਖਿਆ । ਆਮ ਨਾਗਰਿਕਾਂ ਵਿੱਚ ਵਿਗਿਆਨ ਤਕਨਾਲੋਜੀ ਨੂੰ ਹਰਮਨ ਪਿਆਰਾ ਬਣਾਉਣ ਲਈ ਉਹਨਾਂ ਨੇ ਵਿਗਿਆਨੀਆਂ ਅਤੇ ਟੈਕਨੋਕਰੇਟਾਂ ਨੂੰ ਇਹਨਾਂ ਵਿਸਿ਼ਆਂ ਬਾਰੇ ਪ੍ਰਿੰਟ ਅਤੇ ਹੋਰ ਮੀਡੀਆ ਵਿੱਚ ਵਧੇਰੇ ਦਿਖਣ , ਆਮ ਜਨਤਾ ਲਈ ਲੈਕਚਰ ਦੇਣ ਅਤੇ ਗੈਰ ਕਲਪਨਾ ਲੇਖ ਲਿਖਣ ਤੇ ਪਾਪੁਲਰ ਵਿਗਿਆਨ ਕਲਪਨਾ ਦੇ ਖੇਤਰ ਵਿੱਚ ਵਿਚਰਣ ਲਈ ਆਖਿਆ । ਉਹਨਾਂ ਨੇ ਆਈ ਆਈ ਟੀ ਪ੍ਰੋਫੈਸਰ ਤੇ ਵਿਦਿਅਰਥੀਆਂ ਦੁਆਰਾ ਆਪਣੇ ਇਲਾਕੇ ਵਿੱਚ ਸਕੂਲ ਦੇ ਵਿਦਿਆਰਥੀਆਂ ਨਾਲ ਲਗਾਤਾਰ ਸੰਵਾਦ ਵਿਕਸਿਤ ਕਰਨ ਦੇ ਢੰਗ ਤਰੀਕੇ ਲੱਭਣ ਤੇ ਜ਼ੋਰ ਦਿੱਤਾ ਤਾਂ ਜੋ ਸਕੂਲ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਵਿਚਰਣ ਲਈ ਪ੍ਰੇਰਿਤ ਕੀਤਾ ਜਾ ਸਕੇ ।
ਇਸ ਮੌਕੇ ਬੋਲਦਿਆਂ ਪ੍ਰੋਫੈਸਰ ਵੀ ਰਾਮ ਗੋਪਾਲ ਰਾਓ , ਡਾਇਰੈਕਟਰ ਆਈ ਆਈ ਟੀ ਦਿੱਲੀ ਨੇ ਕਿਹਾ ,"ਆਈ ਆਈ ਟੀ ਦਿੱਲੀ ਨੇ ਜੁਲਾਈ 2020 ਵਿੱਚ 399 ਰੁਪਏ ਦੀ ਕੀਮਤ ਵਾਲੀ ਆਰ ਟੀ ਪੀ ਸੀ ਆਰ ਕਿੱਟ ਲਾਂਚ ਕੀਤੀ ਸੀ , ਜਿਸ ਨੇ ਆਰ ਟੀ ਪੀ ਸੀ ਆਰ ਟੈਸਟ ਕੀਮਤਾਂ ਨੂੰ ਮੌਜੂਦਾ ਪੱਧਰ ਤੇ ਲਿਆਉਣ ਲਈ ਮਦਦ ਕੀਤੀ ਹੈ । ਸੰਸਥਾ ਵਿੱਚ ਵਿਕਸਿਤ ਕੀਤੀਆਂ ਗਈਆਂ ਤਕਨਾਲੋਜੀਆਂ ਨੂੰ ਵਰਤਦਿਆਂ 8 ਮਿਲੀਅਨ ਪੀ ਪੀ ਈ ਕਿੱਟਾਂ ਤੋਂ ਵੱਧ ਹੁਣ ਤੱਕ ਸਪਲਾਈ ਕੀਤੀਆਂ ਗਈਆਂ ਹਨ । ਇਸ ਐਂਟੀਜਨ ਅਧਾਰ ਰੈਪਿਡ ਟੈਸਟ ਕਿੱਟ ਲਾਂਚ ਕਰਨ ਦੇ ਨਾਲ ਸਾਨੂੰ ਆਸ ਹੈ ਕਿ ਪੇਂਡੂ ਇਲਾਕਿਆਂ ਵਿੱਚ ਜਾਂਚ ਸੁਖਾਲੀ ਅਤੇ ਕਫਾਇਤੀ ਹੋ ਜਾਵੇਗੀ"।
ਪ੍ਰੋਫੈਸਰ ਹਰਪਾਲ ਸਿੰਘ ਨੇ ਆਈ ਸੀ ਐੱਮ ਆਰ ਦੁਆਰਾ ਪ੍ਰਮਾਣਿਤ ਤਕਨਾਲੋਜੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਜਿ਼ਕਰ ਕੀਤਾ ਹੈ ।
1.   ਇਹ ਕਿੱਟ ਸਾਰਸ ਕੋਵ — 2 ਐਂਟੀਜਨ ਦੀ ਵਿਟਰੋ ਕੁਆਲੀਟੇਟਿਵ ਡਿਟੈਕਸ਼ਨ ਲਈ ਵਰਤੀ ਜਾਂਦੀ ਹੈ ।
2.   ਸਾਰਸ ਕੋਵ — 2 ਐਂਟੀਜਨ ਰੈਪਿਡ ਟੈਸਟ ਮਨੁੱਖੀ ਨਾਸਕੀ ਨਾੜੀਆਂ , ਗਲੇ ਦੀ ਝੁਰੜੀਆਂ ਅਤੇ ਡੂੰਘੇ ਥੁੱਕ ਦੇ ਨਮੂਨਿਆਂ ਵਿੱਚ ਸਾਰਸ ਕੋਵ — 2 ਐਂਟੀਜਨ ਦੀ ਗੁਣਾਤਮਕ ਦ੍ਰਿੜਤਾ ਲਈ ਇੱਕ ਕੋਲੋਆਇਡ ਗੋਲਡ ਇਨਹਾਂਸਡ ਡਬਲ ਐਂਟੀਬਾਡੀ ਸੈਂਡਵਿੱਚ ਇਮਯੂਨੋਸੇ ਹੈ । ਇਹ ਆਮ ਵਸੋਂ ਦੀ ਕੋਵਿਡ 19 ਲਈ ਸਕਰੀਨਿੰਗ ਅਤੇ ਜਾਂਚ ਲਈ ਢੁੱਕਵੀਂ ਹੈ ।
3.   ਇਹ ਖੋਜ ਨੱਕ ਦੇ ਥੁੱਕ ਵਿੱਚ ਸਾਰਸ ਕੋਵ —2 ਕੋਰੋਨਾ ਵਾਇਰਸ ਐਂਟੀਜਨਸ ਦੀ ਗੁਣਾਤਮਕ ਪਤਾ ਲਾਉਣ ਲਈ ਇਨ ਵਿਟਰੋ ਜਾਂਚ ਕਿੱਟ ਵਜੋਂ ਨਿਰਦੇਸਿ਼ਤ ਹੈ ਅਤੇ ਇਸ ਵਿੱਚ ਰੈਪਿਡ ਇਮਊਨ ਕੋਮੈਟੋਗ੍ਰਾਫਿਕ ਤਰੀਕਾ ਵਰਤਿਆ ਜਾਂਦਾ ਹੈ ।
4.   ਪਛਾਣ ਮੋਨੋਕਲੋਨਲ ਐਂਟੀਬਾਡੀਜ਼ ਵਿਸ਼ੇਸ਼ ਕਰਕੇ ਕੋਰੋਨਾ ਵਾਇਰਸ ਐਂਟੀਜਨ ਤੇ ਅਧਾਰਿਤ ਹੈ ।
5.   ਪ੍ਰਾਪਤ ਕੀਤੇ ਸਿੱਟੇ ਗੁਣਵਤਾ ਅਧਾਰਿਤ ਅਤੇ ਨੰਗੀ ਅੱਖ ਨਾਲ ਵੇਖੇ ਜਾ ਸਕਦੇ ਹਨ ।
6.   ਸਾਰਸ ਕੋਵ — 2 ਪਾਜ਼ੀਟਿਵ ਨਮੂਨਾ ਟੈਸਟ ਖੇਤਰ ਵਿੱਚ ਇੱਕ ਵੱਖਰਾ ਕਲਰ ਬੈਂਡ ਪੈਦਾ ਕਰਦਾ ਹੈ, ਜੋ ਵਿਸ਼ੇਸ਼ ਐਂਟੀਬਾਡੀ ਐਂਟੀਜਨ ਕਲਰਡ ਕੋਂਜੂਕੇਟ ਕੰਪਲੈਕਸ  "(Au-SARS-CoV-2-Ab)-(SARS-CoV-2-Ag)-(SARS-CoV-2-Ab)"  ਬਣਾਉਂਦਾ ਹੈ । ਟੈਸਟ ਖੇਤਰ ਵਿੱਚ ਇਸ ਕਲਰਡ ਬੈਂਡ ਦੀ ਗੈਰ ਹਾਜ਼ਰੀ ਦੱਸਦੀ ਹੈ ਕਿ ਨਤੀਜਾ ਨੈਗੇਟਿਵ ਹੈ ।
7.   ਕਲਰਡ ਬੈਂਡ ਹਮੇਸ਼ਾ ਕੰਟਰੋਲ ਰੀਜਨ ਵਿੱਚ ਉਭਰਦਾ ਹੈ । ਇਹ ਪ੍ਰੋਸੀਜ਼ਰਲ ਕੰਟਰੋਲ ਵਜੋਂ ਸਰਵ ਕਰਦਾ ਹੈ । ਬਿਨਾਂ ਇਸ ਦੀ ਪ੍ਰਵਾਹ ਕਿਤਿਆਂ ਕਿ ਸਾਰਸ ਕੋਵ — 2 ਨਮੂਨਾ ਹੈ ਜਾਂ ਨਹੀਂ ।
8.   ਇਹ ਟੈਸਟ ਅਰਲੀ ਸੀ ਟੀ ਵੈਲਿਯੂਸ ਲਈ ਢੁੱਕਵਾਂ ਪਾਇਆ ਗਿਆ ਹੈ । (ਸੀ ਟੀ ਵੈਲਿਯੂ 14 ਤੋਂ 32 ਵਿਚਾਲੇ)  90% ਸੈਂਸਟਿਵੀਟੀ , 100% ਸਪੈਸੇਫਿਕਸਿਟੀ ਅਤੇ ਐਕੂਰੇਸੀ 98.99% ਅਤੇ ਆਈ ਸੀ ਐੱਮ ਵੱਲੋਂ ਪ੍ਰਮਾਣਿਤ ਹੈ । ਇਹ ਅਜਿਹੀਆਂ ਕਿਸੇ ਵੀ ਟੈਸਟ ਕਿੱਟਾਂ ਲਈ ਸਭ ਤੋਂ ਵਧੀਆ ਉਪਲਬੱਧ ਵੈਲਿਯੂਸ ਵਾਲੀਆਂ ਹਨ ।
9.   ਤਕਨਾਲੋਜੀ ਅਤੇ ਇਸ ਦਾ ਨਿਰਮਾਣ 100% ਸਵਦੇਸ਼ੀ ਹੈ ।

 

********************

 

ਕੇ ਪੀ / ਏ ਕੇ


(Release ID: 1730421) Visitor Counter : 232