ਰੱਖਿਆ ਮੰਤਰਾਲਾ
ਫੌਜ ਮੁਖੀ ਨੇ ਸਿ਼ਮਲਾ ਵਿੱਚ ਫੌਜੀ ਸਿਖਲਾਈ ਕਮਾਂਡ ਦਾ ਦੌਰਾ ਕੀਤਾ
Posted On:
25 JUN 2021 4:43PM by PIB Chandigarh
ਫੌਜ ਮੁਖੀ ਜਨਰਲ ਐੱਮ ਐੱਮ ਨਰਵਣੇ ਨੇ 25 ਜੂਨ 2021 ਨੂੰ ਸਿ਼ਮਲਾ ਅਧਾਰਿਤ ਫੌਜੀ ਸਿਖਲਾਈ ਕਮਾਂਡ (ਏ ਆਰ ਟੀ ਆਰ ਏ ਸੀ) ਦਾ ਦੌਰਾ ਕੀਤਾ । ਉਹਨਾਂ ਨੂੰ ਰਣਨੀਤਕ — ਮਿਲਟ੍ਰੀ ਭਵਿੱਖਤ ਸਿਧਾਂਤਕ ਸੁਧਾਰਾਂ , ਸੰਚਾਲਨ ਦੀਆਂ ਚੁਣੌਤੀਆਂ ਅਤੇ ਤਿਆਰੀ , ਤਕਨੀਕੀ ਨਿਵੇਸ਼ ਅਤੇ ਸਿਖਲਾਈ ਵਿਵਿਧਤਾ ਸਮੇਤ ਕਈ ਮੁੱਦਿਆਂ ਬਾਰੇ ਦੱਸਿਆ ਗਿਆ ।
ਸੀ ਓ ਏ ਐੱਸ ਨੂੰ ਭਾਰਤੀ ਫੌਜ ਨੂੰ ਵੱਧ ਤੋਂ ਵੱਧ ਪ੍ਰਭਾਵਸ਼ਾਲੀ ਬਣਾਉਣ ਲਈ ਕੀਤੀਆਂ ਗਈਆਂ ਕਈ ਪਹਿਲਕਦਮੀਆਂ ਅਤੇ ਪੇਸ਼ੇਵਰਾਨਾ ਮਿਲਟ੍ਰੀ ਸਿੱਖਿਆ ਨੂੰ ਵਧੇਰੇ ਸੰਮਕਾਲੀ ਅਤੇ ਮੌਜੂਦਾ ਚੁਣੌਤੀਆਂ ਦੇ ਹੁੰਗਾਰੇ ਲਈ ਚੁੱਕੇ ਗਏ ਕਦਮਾਂ ਤੋਂ ਵੀ ਜਾਣੂੰ ਕਰਵਾਇਆ ਗਿਆ ।
ਜਨਰਲ ਨਰਵਣੇ ਨੇ ਮਹਾਮਹਿਮ ਸ਼੍ਰੀ ਬੰਡਾਰੂ ਦੱਤਾਤ੍ਰੇਯ, ਮਾਣਯੋਗ ਰਾਜਪਾਲ ਹਿਮਾਚਲ ਪ੍ਰਦੇਸ਼ ਨਾਲ ਵੀ ਮੁਲਾਕਾਤ ਕੀਤੀ ਅਤੇ ਆਪਸੀ ਹਿੱਤਾਂ ਵਾਲੇ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ।
ਬਾਅਦ ਵਿੱਚ ਫੌਜ ਮੁਖੀ ਅਤੇ ਪ੍ਰੈਜ਼ੀਡੈਂਟ ਆਰਮੀ ਵਾਇਵਸ ਵੈਲਫੇਅਰ ਐਸੋਸੀਏਸ਼ਨ ਵਿਚਾਲੇ ਵੀ ਗੱਲਬਾਤ ਹੋਈ ਅਤੇ ਸਿਪਾਹੀ ਅੰਕੁਸ਼ ਸੈਨਾ ਮੈਡਲ (ਮਰਨ ਉਪਰੰਤ) ਦੇ ਆਸ਼ਰਤ ਦਾ ਸਨਮਾਨ ਵੀ ਕੀਤਾ ਗਿਆ , ਜਿਸ ਨੇ ਜੂਨ 2020 ਵਿੱਚ ਉੱਤਰੀ ਸਰਹੱਦ ਵਿੱਚ ਗਲਵਾਨ ਘਾਟੀ ਦੀ ਘਟਨਾ ਦੌਰਾਨ ਆਪਣੀ ਸਰਵਉੱਚ ਕੁਰਬਾਨੀ ਦਿੱਤੀ ਸੀ ।
ਸੀ ਓ ਏ ਐੱਸ ਦਾ 26 ਜੂਨ 2021 ਨੂੰ ਨਵੀਂ ਦਿੱਲੀ ਪਰਤਣ ਦਾ ਪ੍ਰੋਗਰਾਮ ਹੈ ।
_______
ਏ ਏ / ਬੀ ਐੱਸ ਸੀ / ਵੀ ਬੀ ਵਾਈ
(Release ID: 1730419)
Visitor Counter : 204