ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ “ਪ੍ਰਾਜੈਕਟ ਸੀਬਰਡ” ਤਹਿਤ ਕਰਵਰ ਨੇਵਲ ਬੇਸ ਦੇ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ

ਰਕਸ਼ਾ ਮੰਤਰੀ ਨੇ ਕਿਹਾ ਕਿ ਏਸ਼ੀਆ ਦਾ ਇਹ ਸਭ ਤੋਂ ਵੱਡਾ ਨੇਵਲ ਬੇਸ ਹੋਵੇਗਾ ਅਤੇ ਹਥਿਆਰਬੰਦ ਫੌਜਾਂ ਦੀ ਸੰਚਾਲਨ ਤਿਆਰੀਆਂ ਨੂੰ ਹੋਰ ਮਜ਼ਬੂਤ ਕਰੇਗਾ

Posted On: 24 JUN 2021 5:44PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 24 ਜੂਨ 2021 ਨੂੰ ਕਰਨਾਟਕ ਵਿੱਚ ਕਰਵਰ ਨੇਵਲ ਬੇਸ ਦਾ ਦੌਰਾ ਕੀਤਾ ਤੇ "ਪ੍ਰਾਜੈਕਟ ਸੀਬਰਡ" ਤਹਿਤ ਜਾਰੀ ਬੁਨਿਆਦੀ ਢਾਂਚਾ ਵਿਕਾਸ ਦੀ ਪ੍ਰਗਤੀ ਦੀ ਸਮੀਖਿਆ ਕੀਤੀ । ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਦੇ ਨਾਲ ਸ਼੍ਰੀ ਰਾਜਨਾਥ ਸਿੰਘ ਨੇ ਆਈ ਐੱਨ ਐੱਸ ਕਡੰਬਾ ਹੈਲੀਪੈਡ ਤੇ ਪਹੁੰਚਣ ਤੋਂ ਪਹਿਲਾਂ ਪ੍ਰਾਜੈਕਟ ਖੇਤਰ ਅਤੇ ਸਾਈਟਸ ਦਾ ਏਰੀਅਲ ਸਰਵੇ ਕੀਤਾ । ਦੌਰਾ ਕਰਨ ਵਾਲੇ ਪਤਵੰਤੇ ਸੱਜਣਾਂ ਦਾ ਸਵਾਗਤ ਫਲੈਗ ਆਫੀਸਰ ਕਮਾਂਡਿੰਗ ਇਨ ਚੀਫ , ਪੱਛਮ ਨੇਵਲ ਕਮਾਂਡ , ਵਾਈਸ ਐਡਮਿਰਲ ਆਰ ਹਰੀ ਕੁਮਾਰ ਅਤੇ ਫਲੈਗ ਅਧਿਕਾਰੀ ਕਮਾਂਡਿੰਗ ਕਰਨਾਟਕ ਨੇਵਲ ਖੇਤਰ ਰਿਅਰ ਐਡਮਿਰਲ ਮਹੇ ਸਿੰਘ ਨੇ ਕੀਤਾ । 
ਰਕਸ਼ਾ ਮੰਤਰੀ ਨੇਵਲ ਬੇਸ ਤੇ ਜਾਰੀ ਕੰਮਾਂ ਦਾ ਨਰੀਖਣ ਕੀਤਾ ਅਤੇ ਸਿ਼ੱਪ ਲਿਫਟ ਟਾਵਰ ਦੀ ਪ੍ਰਦਰਸ਼ਨ ਸਮਰੱਥਾ ਸਮੇਤ ਆਨਸਾਈਟ ਬ੍ਰੀਫਿੰਗਸ ਪ੍ਰਾਪਤ ਕੀਤੀਆਂ । ਉਹਨਾਂ ਨੇ ਨੇਵਲ ਹਾਰਬਰ ਦਾ ਵੀ ਦੌਰਾ ਕੀਤਾ ਅਤੇ ਪ੍ਰਾਜੈਕਟ ਸੀਬਰਡ ਪੜਾਅ 2—ਏ ਦੇ ਹਿੱਸੇ ਵਜੋਂ ਵਿਕਸਿਤ ਕੀਤੇ ਜਾ ਰਹੇ ਸਮੁੰਦਰੀ ਕੰਮਾਂ / ਬੁਨਿਆਦੀ ਢਾਂਚੇ ਦੀ ਸਮੀਖਿਆ ਕੀਤੀ ਅਤੇ ਪੀਅਰਸ ਦੇ ਸੰਚਾਲਨ ਦਾ ਵੀ ਨਰੀਖਣ ਕੀਤਾ । ਸ਼੍ਰੀ ਰਾਜਨਾਥ ਸਿੰਘ ਨੇ ਨਵੇਂ ਬਣੇ ਸੇਲਰਜ਼ ਮੈਰਿਡ ਅਕੋਮੋਡੇਸ਼ਨ ਵੀ ਦੇਖੇ , ਜਿਸ ਵਿੱਚ ਪਾਣੀ ਕੁਸ਼ਲਤਾ ਲਈ ਆਧੁਨਿਕ ਵਿਸ਼ੇਸ਼ਤਾਵਾਂ , ਘਰ ਦੇ ਕੂੜੇ ਨੂੰ ਸੰਭਾਲਣ , ਊਰਜਾ ਕੁਸ਼ਲਤਾ ਸ਼ਾਮਲ ਹੈ ਅਤੇ ਘਰਾਂ ਨੂੰ ਦੋਸਤਾਨਾ ਮਾਹੌਲ ਮੁਹੱਈਆ ਕਰਦੇ ਹਨ ।
ਸ਼੍ਰੀ ਰਾਜਨਾਥ ਸਿੰਘ ਨੇ ਕਰਵਰ ਨੇਵਲ ਬੇਸ ਦੇ ਸਿਵਿਲੀਅਨਜ਼ , ਸੇਲਰਜ਼ , ਅਧਿਕਾਰੀਆਂ ਅਤੇ ਇੰਜੀਨਿਅਰਸ ਤੇ ਪ੍ਰਾਜੈਕਟ ਸੀਬਰਡ ਦੇ ਠੇਕੇਦਾਰਾਂ ਨਾਲ ਵੀ ਗੱਲਬਾਤ ਕੀਤੀ । ਆਪਣੇ ਸੰਬੋਧਨ ਵਿੱਚ ਉਹਨਾਂ ਨੇ "ਪ੍ਰਾਜੈਕਟ ਸੀਬਰਡ" ਤਹਿਤ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਤੇ ਸੰਤੂਸ਼ਟੀ ਪ੍ਰਗਟ ਕੀਤੀ । ਉਹਨਾਂ ਆਸ ਪ੍ਰਗਟ ਕੀਤੀ ਕਿ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਕਰਵਕ ਨੇਵਲ ਬੇਸ ਏਸ਼ੀਆ ਦਾ ਸਭ ਤੋਂ ਵੱਡਾ ਨੇਵਲ ਬੇਸ ਬਣ ਜਾਵੇਗਾ , ਜੋ ਹਥਿਆਰਬੰਦ ਫੌਜਾਂ ਦੀ ਤਿਆਰੀਆਂ ਦੇ ਸੰਚਾਲਨ ਨੂੰ ਮਜ਼ਬੂਤ ਕਰੇਗਾ ਅਤੇ ਵਪਾਰ , ਅਰਥਚਾਰਾ ਅਤੇ ਮਨੁੱਖੀ ਆਪ੍ਰੇ਼ਸ਼ਨਜ਼ ਨੂੰ ਵਧਾਉਣ ਵਿੱਚ ਮਦਦ ਕਰੇਗਾ  ।
ਰਕਸ਼ਾ ਮੰਤਰੀ ਨੇ ਹਥਿਆਰਬੰਦ ਫੌਜਾਂ , ਜੋ ਸਮੁੰਦਰੀ ਅਤੇ ਕੌਮੀ ਸੁਰੱਖਿਆ ਲਈ ਬੇਸ਼ਕੀਮਤੀ ਯੋਗਦਾਨ ਪਾਉਣ ਤੋਂ ਇਲਾਵਾ ਭਾਰਤ ਦੀ ਰਣਨੀਤਕ ਦੇ ਨਾਲ ਨਾਲ ਡਿਪਲੋਮੈਟਿਕ ਤੇ ਵਪਾਰਕ ਪੱਧਰਾਂ ਨੂੰ ਮਜ਼ਬੂਤ ਕਰ ਰਹੀਆਂ ਹਨ , ਇੱਕ ਮਜ਼ਬੂਤ ਬਾਂਹ ਬਣਨ ਲਈ ਭਾਰਤੀ ਜਲ ਸੈਨਾ ਦੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਜਲ ਸੈਨਾ 7,500 ਕਿਲੋਮੀਟਰ ਤੋਂ ਵੱਧ ਦੀ ਆਪਣੀ ਤਟੀ ਰੇਖਾ 1,300 ਦੀਪ ਅਤੇ 2.5 ਮਿਲੀਅਨ ਵਰਗ ਕਿਲੋਮੀਟਰ ਇੱਕ ਵਿਸ਼ੇਸ਼ ਆਰਥਿਕ ਜ਼ੋਨ ਵਿੱਚ ਦੇਸ਼ ਦੀ ਸੁਰੱਖਿਆ ਲਈ ਆਪਣੀਆਂ ਡਿਊਟੀਆਂ ਸਫਲਤਾਪੂਰਵਕ ਨਿਭਾ ਕੇ ਵਿਸ਼ਵ ਵਿੱਚ ਵਿਕਾਸ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ । ਸ਼੍ਰੀ ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਜਲ ਸੈਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦ੍ਰਿਸ਼ਟੀ ਅਨੁਸਾਰ "ਸਾਗਰ" (ਸਿਕਿਓਰਿਟੀ ਐਂਡ ਗਰੋਥ ਫੋਰ ਆਲ ਇਨ ਰੀਜ਼ਨ) ਤੇ ਧਿਆਨ ਕੇਂਦਰਿਤ ਕਰਕੇ ਆਪਣੇ ਸਮੁੰਦਰੀ ਗੁਆਂਢੀਆਂ ਨਾਲ ਭਾਰਤ ਦੇ ਰਿਸ਼ਤਿਆਂ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ । ਉਹਨਾਂ ਨੇ ਹੋਰਨਾਂ ਤੋਂ ਇਲਾਵਾ ਭਾਰਤ—ਪਾਕਿ ਯੁੱਧ 1971 ਅਤੇ ਗੋਆ ਲਿਬ੍ਰੇਸ਼ਨ ਯੁੱਧ 1961 ਦੌਰਾਨ ਭਾਰਤੀ ਜਲ ਸੈਨਾ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ ।
ਸ਼੍ਰੀ ਰਾਜਨਾਥ ਸਿੰਘ ਨੇ ਭਾਰਤੀ ਜਲ ਸੈਨਾ ਵੱਲੋਂ ਦੇਸ਼ ਵਿੱਚ ਹੀ ਮਨੁੱਖੀ ਭਾਵਨਾ ਨਾਲ ਸਹਾਇਤਾ ਪ੍ਰਾਪਤ ਕਰਨ ਲਈ ਯਤਨਾਂ ਦੀ ਪ੍ਰਸ਼ੰਸਾ ਕੀਤੀ । ਬਲਕਿ ਵਿਸ਼ਵ ਦੀ ਵਿਸ਼ੇਸ਼ ਤੌਰ ਤੇ ਕੋਵਿਡ 19 ਮਹਾਮਾਰੀ ਦੌਰਾਨ ਕੀਤੀ ਸਹਾਇਤਾ ਦੀ ਵੀ ਪ੍ਰਸ਼ੰਸਾ ਕੀਤੀ । ਉਹਨਾਂ ਕਿਹਾ ,"ਮਹਾਮਾਰੀ ਨਾਲ ਪ੍ਰਭਾਵਿਤ ਦੇਸ਼ਾਂ ਵਿੱਚੋਂ ਭਾਰਤੀ ਨਾਗਰਿਕਾਂ ਨੂੰ ਬਚਾਅ ਕੇ ਕੱਢਣ ਲਈ ਆਕਸੀਜਨ ਸਿਲੰਡਰਾਂ ਸਮੇਤ ਮਹੱਤਵਪੂਰਨ ਉਪਕਰਣਾਂ ਨੂੰ ਲਿਜਾ ਕੇ ਭਾਰਤੀ ਜਲ ਸੈਨਾ ਨੇ ਕੋਵਿਡ 19 ਖਿਲਾਫ ਲੜਾਈ ਵਿੱਚ ਅਣਥੱਕ ਮੇਹਨਤ ਕੀਤੀ ਹੈ । ਇਸ ਨੇ ਹੋਰ ਮੁਲਕਾਂ ਨੂੰ ਵੀ ਸਹਾਇਤਾ ਦਿੱਤੀ ਹੈ"।
ਰਕਸ਼ਾ ਮੰਤਰੀ ਨੇ ਸਰਕਾਰ ਵੱਲੋਂ ਹਥਿਆਰਬੰਦ ਸੈਨਾਵਾਂ ਦੀਆਂ ਤਿਆਰੀਆਂ ਦੇ ਸੰਚਾਲਨ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੇ ਸੁਧਾਰਾਂ ਨੂੰ ਵੀ ਉਜਾਗਰ ਕੀਤਾ । ਇਹਨਾਂ ਵਿੱਚ ਚੀਫ ਆਫ ਡਿਫੈਂਸ ਸਟਾਫ ਦੀ ਨਿਯੁਕਤੀ ਅਤੇ ਡਿਫੈਂਸ ਮੰਤਰਾਲੇ ਵਿੱਚ ਮਿਲਟ੍ਰੀ ਮਾਮਲਿਆਂ ਬਾਰੇ ਵਿਭਾਗ ਸਥਾਪਿਤ ਕਰਨਾ ਸ਼ਾਮਲ ਹੈ । ਉਹਨਾਂ ਨੇ ਸਰਕਾਰ ਵੱਲੋਂ ਕੀਤੀਆਂ ਪਹਿਲਕਦਮੀਆਂ ਦੀ ਗਿਣਤੀ ਵੀ ਗਿਣਾਈ । ਪਹਿਲਕਦਮੀਆਂ ਵਿੱਚ ਮਾਲੀ ਸਾਲ 2021—22 ਵਿੱਚ ਘਰੇਲੂ ਖਰੀਦ ਲਈ ਪੂੰਜੀ ਖਰੀਦ ਬਜਟ ਤਹਿਤ ਆਧੁਨਿਕੀਕਰਨ ਕਰਨ ਲਈ 64% ਫੰਡਾਂ ਦੀ ਵੰਡ ਰੱਖਿਆ ਖਰੀਦ ਪ੍ਰਕਿਰਿਆ 2020 ਵਿੱਚ ਪਰਿਵਰਤਣ ਅਤੇ ਰੱਖਿਆ ਖੇਤਰ ਵਿੱਚ ਐੱਫ ਡੀ ਆਈ ਦੀ ਸੀਮਾ ਨੂੰ ਵਧਾ ਕੇ 74% ਕਰਨਾ ਸ਼ਾਮਲ ਹੈ ।
ਭਾਰਤੀ ਜਲ ਸੈਨਾ ਵਿੱਚ ਸਵੈ ਨਿਰਭਰਤਾ ਨੂੰ ਹੁਲਾਰਾ ਦੇਣ ਦੇ ਯਤਨਾਂ ਬਾਰੇ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਿਛਲੇ 5 ਮਾਲੀ ਸਾਲਾਂ ਵਿੱਚ ਜਲ ਸੈਨਾ ਦੇ ਆਧੁਨਿਕੀਕਰਨ ਬਜਟ ਦਾ ਦੋ ਤਿਹਾਈ ਘਰੇਲੂ ਖਰੀਦ ਵਿੱਚ ਖਰਚ ਕੀਤਾ ਗਿਆ ਹੈ । “ਆਤਮਨਿਰਭਰ ਭਾਰਤ” ਪ੍ਰਤੀ ਜਲ ਸੈਨਾਵਾਂ ਦੀ ਵਚਨਬੱਧਤਾ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਕਿਹਾ ਕਿ 48 ਜਹਾਜ਼ਾਂ ਅਤੇ ਸਬ ਮੈਰੀਨਸ ਵਿੱਚੋਂ 46 ਘਰੇਲੂ ਨਿਰਮਾਣ ਰਾਹੀਂ ਬਣਾ ਕੇ ਸ਼ਾਮਲ ਕੀਤੇ ਗਏ ਹਨ । ਰਕਸ਼ਾ ਮੰਤਰੀ ਨੇ ਦੇਸ਼ ਵਿੱਚ ਹੀ ਬਣੇ ਏਅਰਕ੍ਰਾਫਟ ਕੈਰੀਅਰ ਵਿਕਰਾਂਤ ਨੂੰ ਜਲ ਸੈਨਾ ਦੇ ਸਵੈ ਨਿਰਭਰ ਯਤਨਾਂ ਦੀ ਇੱਕ ਚਮਕਦੀ ਉਦਾਹਰਣ ਦੱਸਿਆ । ਉਹਨਾਂ ਕਿਹਾ ਕਿ ਦੇਸ਼ ਵਿੱਚ ਹੀ ਬਣਿਆ ਏਅਰਕ੍ਰਾਫਟ ਕੈਰੀਅਰ ਵਿਕਰਾਂਤ ਦਾ ਕਮਿਸ਼ਨ ਭਾਰਤੀ ਰੱਖਿਆ ਦੇ ਇਤਿਹਾਸ ਵਿੱਚ ਇੱਕ ਯਾਦਗਾਰੀ ਮੌਕਾ ਹੋਵੇਗਾ । ਕਿਉਂਕ ਇਹ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਨਾਲ ਮੇਲ ਖਾਂਦਾ ਹੈ । ਉਹਨਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤੀ ਜਲ ਸੈਨਾ ਆਉਂਦੇ ਸਾਲਾਂ ਵਿੱਚ ਵਿਸ਼ਵ ਵਿੱਚ ਸਰਵਉੱਤਮ 3 ਜਲ ਸੈਨਾਵਾਂ ਵਿੱਚੋਂ ਇੱਕ ਬਣੇਗਾ ਅਤੇ ਦੇਸ਼ ਨੂੰ ਰੱਖਿਆ ਪ੍ਰਦਾਨ ਕਰਨ ਲਈ ਮਹੱਤਵਪੂਰਨ ਭੂਮਿਕਾ ਲਗਾਤਾਰ ਨਿਭਾਏਗਾ ।

 

********************

 

ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ(Release ID: 1730147) Visitor Counter : 19