ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਨੇ ਵਾਰਾਣਸੀ ਵਿੱਚ ਪ੍ਰਧਾਨ ਮੰਤਰੀ ਕੌਸ਼ਲ ਕੇਂਦਰਾਂ ਦਾ ਦੌਰਾ ਕੀਤਾ

Posted On: 24 JUN 2021 11:11AM by PIB Chandigarh

ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਨਾਲ ਮੁਕਾਬਲਾ ਕਰਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਭਰ ਦੇ ਇੱਕ ਲੱਖ ਕੋਵਿਡ ਯੋਧਾਵਾਂ ਨੂੰ ਕੌਸ਼ਲ ਬਣਾਉਣ ਅਤੇ ਉਨ੍ਹਾਂ ਦਾ ਕੌਸ਼ਲ ਵਿਕਾਸ ਕਰਨ ਲਈ 18 ਜੂਨ, 2021 ਨੂੰ ਵਿਸ਼ੇਸ਼ ਕ੍ਰੈਸ਼-ਕੋਰਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਸ ਸਿਖਲਾਈ ਪ੍ਰੋਗਰਾਮ ਦੇ ਸ਼ੁਰੂ ਹੋ ਜਾਣ ਦੇ ਬਾਅਦ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਡਾ. ਮਹੇਂਦਰ ਸਿੰਘ ਪਾਂਡੇ ਨੇ ਵਾਰਾਣਸੀ ਵਿੱਚ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ (ਪੀਐੱਮਕੇਕੇ) ਦਾ ਦੌਰਾ ਕੀਤਾ। ਆਪਣੇ ਦੌਰੇ ਵਿੱਚ ਡਾ. ਪਾਂਡੇ ਨੇ ਕੇਂਦਰਾਂ ਵਿੱਚ ਸਿਖਲਾਈ ਲੈਣ ਵਾਲੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

C:\Users\Punjabi\Desktop\WhatsAppImage2021-06-22at18.04.25(1)5KII (2).jpeg

C:\Users\Punjabi\Desktop\WhatsAppImage2021-06-22at18.04.25(2)47Q3.jpeg

C:\Users\Punjabi\Desktop\WhatsAppImage2021-06-22at18.04.25PQSN.jpeg

ਸਿਖਲਾਈ ਪ੍ਰੋਗਰਾਮ 26 ਰਾਜਾਂ ਦੇ 111 ਸਿਖਲਾਈ ਕੇਂਦਰਾਂ ਵਿੱਚ ਚਲਾਇਆ ਜਾ ਰਿਹਾ ਹੈ ਅਤੇ ਜਲਦੀ ਹੀ ਇੱਕ ਲੱਖ ਪ੍ਰੋਫੈਸ਼ਨਲ ਸਿਹਤ ਖੇਤਰ ਵਿੱਚ ਰੋਜ਼ਗਾਰ ਲਈ ਤਿਆਰ ਹੋ ਜਾਣਗੇ। ਰਾਜਾਂ ਦੀ ਮੰਗ ਦੇ ਅਧਾਰ ‘ਤੇ ਰੋਜ਼ਗਾਰ ਲਈ ਸਿਖਲਾਈ ਵਿਵਸਥਿਤ ਢੰਗ ਨਾਲ ਦਿੱਤਾ ਜਾ ਰਿਹਾ ਹੈ। ਇਸ ਸਿਲਸਿਲੇ ਵਿੱਚ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਵੀ ਕੀਤਾ ਜਾ ਰਿਹਾ ਹੈ। 6 ਵਿਸ਼ੇਸ਼ ਕ੍ਰੈਸ਼-ਕੋਰਸਾਂ ਨੂੰ ਸਿਹਤ ਸੁਵਿਧਾ ਕੌਸ਼ਲ ਪਰਿਸ਼ਦ (ਐੱਚਐੱਸਐੱਸਸੀ) ਨੇ ਬਹੁਤ ਘੱਟ ਸਮੇਂ ਵਿੱਚ ਹੀ ਵਿਕਸਿਤ ਕਰ ਦਿੱਤਾ ਸੀ। ਇਸ ਸਿਲੇਬਸ ਨੂੰ ਤਿਆਰ ਕਰਨ ਵਿੱਚ ਸਿਹਤ ਖੇਤਰ ਦੇ ਪ੍ਰੋਫੈਸ਼ਨਲਾਂ ਨੇ ਹਿੱਸਾ ਲਿਆ ਅਤੇ ਉਸ ਰਾਸ਼ਟਰੀ ਵਿਵਸਾਇਕ ਸਿੱਖਿਆ ਅਤੇ ਸਿਖਲਾਈ ਪਰਿਸ਼ਦ (ਐੱਨਸੀਵੀਈਟੀ) ਨਾਮਕ ਕੌਸ਼ਲ ਨਿਯਾਮਕ ਸੰਸਥਾ ਨੇ ਮੰਜ਼ੂਰੀ ਦਿੱਤੀ ਹੈ।

ਵਾਰਾਣਸੀ ਦੇ ਪੀਐੱਮਕੇਕੇ ਦੇ ਦੌਰ ਵਿੱਚ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਨੇ ਕਿਹਾ, ਵਿਸ਼ੇਸ਼ ਕ੍ਰੈਸ਼-ਕੋਰਸ ਦੀ ਸ਼ੁਰੂਆਤ ਕੋਵਿਡ-19 ਮੌਜੂਦਾ ਅਤੇ ਭਾਵੀ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥਾ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਹੈ। ਇਸ ਪਹਿਲ ਦੇ ਜ਼ਰੀਏ, ਸਿਹਤ ਸੁਵਿਧਾ ਨਾਲ ਜੁੜੇ ਕੰਮਾਂ ਦੇ ਲਈ ਯੁਵਾਵਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਤਾਕਿ ਉਹ ਮਹਾਮਾਰੀ ਦੇ ਦੌਰਾਨ ਆਪਣੇ ਦੇਸ਼ਵਾਸੀਆਂ ਦੀ ਸੇਵਾ ਕਰ ਸਕਣ ਅਤੇ ਉਨ੍ਹਾਂ ਦੀ ਮਦਦ ਕਰ ਸਕਣ। ਮੈਨੂੰ ਵਿਸ਼ਵਾਸ ਹੈ ਕਿ ਇਹ ਸਿਖਲਾਈ ਨਾਲ ਸਾਡੇ ਡਾਕਟਰਾਂ ਅਤੇ ਨਰਸਾਂ ‘ਤੇ ਦਬਾਅ ਘੱਟ ਕਰਨ ਵਿੱਚ ਮਦਦ ਮਿਲੇਗੀ। ਇਸ ਨਾਲ ਸਾਡੇ ਯੁਵਾਵਾਂ ਨੂੰ ਭਵਿੱਖ ਵਿੱਚ ਬਿਹਤਰ ਅਵਸਰ ਵੀ ਮਿਲਣਗੇ।

ਪ੍ਰੋਗਰਾਮ ਦਾ ਟੀਚਾ ਹੈ ਕੋਵਿਡ-19 ਦਾ ਮੁਕਾਬਲਾ ਕਰਨ ਲਈ ਇੱਕ ਲੱਖ ਤੋਂ ਅਧਿਕ ਪ੍ਰੋਫੈਸ਼ਨਲਾਂ ਨੂੰ ਤਿਆਰ ਕੀਤਾ ਜਾ ਸਕੇ, ਤਾਕਿ ਉਹ ਇਸ ਲੜਾਈ ਵਿੱਚ ਆਪਣੀ ਭੂਮਿਕਾ ਨਿਭਾ ਸਕਣ। ਉਨ੍ਹਾਂ ਸਾਰੀਆਂ ਨੂੰ ਬੇਸਿਕ ਕੇਅਰ ਸਪੋਰਟ, ਐਮਰਜੈਂਸੀ ਕੇਅਰ ਸਪੋਰਟ, ਐਡਵਾਂਸਡ ਕੇਅਰ ਸਪੋਰਟ, ਸੈਂਪਲ ਕਲੈਕਸ਼ਨ ਸਪੋਰਟ, ਹੋਮ ਕੇਅਰ ਸਪੋਰਟ, ਮੈਡੀਕਲ ਉਪਕਰਣ ਸਪੋਰਟ ਜਿਹੇ ਅਹਿਮ ਕੰਮਾਂ ਦੀ ਸਿਖਲਾਈ ਦਿੱਤੀ ਜਾਵੇਗੀ। ਇਹ ਇੱਕ ਛੋਟੀ ਮਿਆਦ ਦਾ ਸਿਖਲਾਈ ਪ੍ਰੋਗਰਾਮ ਹੈ, ਜਿਸ ਦੇ ਬਾਅਦ ਪ੍ਰਾਥਮਿਕ ਸਿਹਤ ਕੇਂਦਰਾਂ ਹਸਪਤਾਲਾਂ, ਨਿਦਾਨ ਸੁਵਿਧਾਵਾਂ ਸੈਂਪਲ ਇਕੱਠੇ ਕਰਨ ਵਾਲੇ ਕੇਂਦਰਾਂ, ਆਦਿ ਵਿੱਚ ਤਿੰਨ ਮਹੀਨੇ ਦੀ ਰੋਜ਼ਗਾਰ-ਸਿਖਲਾਈ ਦਿੱਤੀ ਜਾਵੇਗੀ।

ਉਮੀਦਵਾਰਾਂ ਨੂੰ ਸਰਕਾਰੀ ਪ੍ਰਮਾਣ ਪੱਤਰ, ਵਜ਼ੀਫਾ, ਦੋ ਲੱਖ ਰੁਪਏ ਦਾ ਦੁਰਘਟਨਾ ਬੀਮਾ, ਰਹਿਣ ਦੀ ਸੁਵਿਧਾ ਜਿਹੇ ਲਾਭ ਮਿਲਣਗੇ। ਰਾਜਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਮੀਦਵਾਰਾਂ ਦਾ ਟੀਕਾਕਰਨ ਕੀਤਾ ਜਾਵੇ, ਉਨ੍ਹਾਂ ਨੂੰ ਪੀਪੀਈ ਕਿਟ ਦੇ ਨਾਲ ਟ੍ਰਾਂਸਪੋਰਟ ਦਾ ਪਾਸ ਦਿੱਤਾ ਜਾਵੇ। ਸਿਖਲਾਈ ਦੇ ਬਿਹਤਰ ਨਤੀਜਿਆਂ ਨੂੰ ਸੁਨਿਸ਼ਚਿਤ ਕਰਨ ਲਈ, ਸਿਖਲਾਈ ਕੇਂਦਰਾਂ ਦੀਆਂ ਸੁਵਿਧਾਵਾਂ, ਸੰਰਚਨਾ, ਸਿਖਲਾਈ ਸਮਗੱਰੀ, ਨਿਯਮਿਤ ਸਿਖਲਾਈ, ਮੌਜੂਦਗੀ, ਸਿਖਲਾਈ ਦੀ ਯੋਗਤਾ, ਟ੍ਰੇਨਰਾਂ ਦੀ ਟ੍ਰੇਨਿੰਗ, ਪ੍ਰਮਾਣੀਕਰਨ ਆਦਿ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੀ ਪਹਿਲ ਨਾਲ ਵੱਖ-ਵੱਖ ਰਾਜਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ-19 ਨਾਲ ਉਨ੍ਹਾਂ ਦੀ ਲੜਾਈ ਵਿੱਚ ਸਹਿਯੋਗ ਮਿਲੇਗਾ। ਇਸ ਪਹਿਲ ਨਾਲ ਡਾਕਟਰਾਂ ਅਤੇ ਨਰਸਾਂ ‘ਤੇ ਅਧਿਕ ਕੰਮ ਦਾ ਦਬਾਅ ਵੀ ਘੱਟ ਹੋਵੇਗਾ।

ਮੰਤਰਾਲੇ ਅਨੁਭਵੀ ਸਿਹਤ ਕਰਮਚਾਰੀ ਅਤੇ ਪੀਐੱਮਕੇਵੀਵਾਈ-ਪ੍ਰਮਾਣਿਤ ਉਮੀਦਵਾਰਾਂ ਦੇ ਕੌਸ਼ਲ ਨੂੰ ਵਧਾਉਣ ਲਈ ਵੀ ਕੰਮ ਕਰੇਗਾ। ਇਹ ਕੌਸ਼ਲ ਵਿਕਾਸ ਸਿਹਤ ਸੁਵਿਧਾ ਕੇਂਦਰਾਂ ਵਿੱਚ ਉਨ੍ਹਾਂ ਨੂੰ ਰੋਜ਼ਗਾਰ ਮਿਲਣ ਤੋਂ ਪਹਿਲਾਂ ਦਿੱਤਾ ਜਾਵੇਗਾ।

*****

ਐੱਮਜੇਪੀਐੱਸ/ਆਰਆਰ



(Release ID: 1730077) Visitor Counter : 147


Read this release in: English , Urdu , Hindi , Tamil , Telugu