PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
22 JUN 2021 7:12PM by PIB Chandigarh
• ਭਾਰਤ ਨੇ ਇੱਕ ਦਿਨ ਵਿੱਚ ਟੀਕੇ ਦੀਆਂ 86.16 ਲੱਖ ਖੁਰਾਕਾਂ ਦਾ ਪ੍ਰਬੰਧ ਕੀਤਾ; ਹੁਣ ਤੱਕ ਦੁਨੀਆਂ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਟੀਕੇ ਲਗਾਉਣ ਦਾ ਇਹ ਰਿਕਾਰਡ ਪਹਿਲੀ ਵਾਰ ਬਣਾਇਆ ਗਿਆ ਹੈ
• ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 28.87 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ
• ਪਿਛਲੇ 24 ਘੰਟਿਆਂ ਦੌਰਾਨ, ਭਾਰਤ ਵਿੱਚ 42,640 ਨਵੇਂ ਕੇਸ ਦਰਜ ਕੀਤੇ ਗਏ, ਜੋ 91 ਦਿਨਾਂ ਵਿੱਚ 50,000 ਤੋਂ ਘੱਟ ਹਨ
• ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 6,62,521 ਹੋਈ, ਜੋ 79 ਦਿਨਾਂ ਵਿੱਚ ਸੱਤ ਲੱਖ ਤੋਂ ਘੱਟ ਹਨ
• ਦੇਸ਼ ਵਿੱਚ ਹੁਣ ਤੱਕ 2,89,26,038 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ
• ਬੀਤੇ 24 ਘੰਟਿਆਂ ਦੌਰਾਨ 81,839 ਵਿਅਕਤੀ ਸਿਹਤਯਾਬ ਹੋਏ
• ਲਗਾਤਾਰ 40ਵੇਂ ਦਿਨ ਰੋਜ਼ਾਨਾ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋਏ
• ਰਿਕਵਰੀ ਦਰ ਵਧ ਕੇ 96.49 ਫੀਸਦੀ ਹੋਈ
• ਹਫ਼ਤਾਵਰੀ ਪਾਜ਼ਿਟਿਵਿਟੀ ਦਰ ਇਸ ਵੇਲੇ 5 ਫੀਸਦੀ ਤੋਂ ਘੱਟ ਰਹਿ ਗਈ ਹੈ, 3.21 ਫੀਸਦੀ ‘ਤੇ ਹੈ
• ਰੋਜ਼ਾਨਾ ਪਾਜ਼ਿਟਿਵਿਟੀ ਦਰ 2.56 ਫੀਸਦੀ ਹੋਈ; ਲਗਾਤਾਰ 15ਵੇਂ ਦਿਨ 5 ਫੀਸਦੀ ਤੋਂ ਘੱਟ ਦਰ
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
ਕੋਵਿਡ-19 ਅੱਪਡੇਟ
• ਪਿਛਲੇ 24 ਘੰਟਿਆਂ ਦੌਰਾਨ, ਭਾਰਤ ਵਿੱਚ 42,640 ਨਵੇਂ ਕੇਸ ਦਰਜ ਕੀਤੇ ਗਏ, ਜੋ 91 ਦਿਨਾਂ ਵਿੱਚ 50,000 ਤੋਂ ਘੱਟ ਹਨ
• ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 6,62,521 ਹੋਈ, ਜੋ 79 ਦਿਨਾਂ ਵਿੱਚ ਸੱਤ ਲੱਖ ਤੋਂ ਘੱਟ ਹਨ
• ਦੇਸ਼ ਵਿੱਚ ਹੁਣ ਤੱਕ 2,89,26,038 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ
• ਬੀਤੇ 24 ਘੰਟਿਆਂ ਦੌਰਾਨ 81,839 ਵਿਅਕਤੀ ਸਿਹਤਯਾਬ ਹੋਏ
• ਲਗਾਤਾਰ 40ਵੇਂ ਦਿਨ ਰੋਜ਼ਾਨਾ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋਏ
• ਰਿਕਵਰੀ ਦਰ ਵਧ ਕੇ 96 .49 ਫੀਸਦੀ ਹੋਈ
• ਹਫ਼ਤਾਵਰੀ ਪਾਜ਼ਿਟਿਵਿਟੀ ਦਰ ਇਸ ਵੇਲੇ 5 ਫੀਸਦੀ ਤੋਂ ਘੱਟ ਰਹਿ ਗਈ ਹੈ, 3.21 ਫੀਸਦੀ ‘ਤੇ ਹੈ
• ਰੋਜ਼ਾਨਾ ਪਾਜ਼ਿਟਿਵਿਟੀ ਦਰ 2.56 ਫੀਸਦੀ ਹੋਈ; ਲਗਾਤਾਰ 15ਵੇਂ ਦਿਨ 5 ਫੀਸਦੀ ਤੋਂ ਘੱਟ ਦਰਜ
ਕੋਵਿਡ- 19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ
ਭਾਰਤ ਸਰਕਾਰ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 29.35 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ (29,35,04,820) ਮੁਫ਼ਤ ਚੈਨਲ ਤੋਂ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਵਿੱਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਔਸਤਨ ਅਧਾਰਿਤ ਗਣਨਾ ਦੀ ਕੁੱਲ ਖਪਤ 27,20,14,523 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ 2.14 ਕਰੋੜ (2,14,90,297) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬੱਧ ਹਨ। ਇਸ ਤੋਂ ਇਲਾਵਾ, 33,80,590 ਤੋਂ ਵੱਧ ਟੀਕੇ ਦੀਆਂ ਖੁਰਾਕਾਂ ਪਾਈਪਲਾਈਨ ਵਿੱਚ ਹਨ ਅਤੇ ਅਗਲੇ 3 ਦਿਨਾਂ ਦੇ ਅੰਦਰ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਹਾਸਲ ਕੀਤੀਆਂ ਜਾਣਗੀਆਂ।
https://pib.gov.in/PressReleasePage.aspx?PRID=1729304
ਕੋਵਿਡ 19 ਟੀਕਾਕਰਣ : ਭਰਮ ਤੇ ਤੱਥ
ਭਾਰਤ ਸਰਕਾਰ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 21 ਜੂਨ 2021 ਤੋਂ ਪਹਿਲਾਂ ਸਿੱਧਾ ਸੂਬਾ ਖਰੀਦ ਤਹਿਤ ਟੀਕਿਆਂ ਦੀ ਪੂਰੀ ਸਪਲਾਈ ਯਕੀਨੀ ਬਣਾ ਕੇ ਮੁਹੱਈਆ ਕੀਤੇ ਸਨ
-
ਟੀਕਾ ਨਿਰਮਾਤਾਵਾਂ ਕੋਲ ਸਿੱਧਾ ਰਾਜ ਖਰੀਦ ਲਈ ਕੋਈ ਵੀ ਬਕਾਇਆ ਖੁਰਾਕਾਂ ਲੰਬਿਤ ਨਹੀਂ ਹਨ
-
ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਸੂਚੀ ਅਨੁਸਾਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਾਫੀ ਮੁਫ਼ਤ ਖੁਰਾਕਾਂ ਮੁਹੱਈਆ ਕੀਤੀਆਂ ਹਨ
ਜਾਰੀ ਕੋਵਿਡ 19 ਮੁਫ਼ਤ ਟੀਕਾਕਰਣ ਮੁਹਿੰਮ ਦੌਰਾਨ ਦਿੱਲੀ ਸਰਕਾਰ ਵੱਲੋਂ 18—44 ਤਰਜੀਹੀ ਗਰੁੱਪ ਲਈ ਮੁਫ਼ਤ ਟੀਕਿਆਂ ਦੀ ਕਥਿਤ ਤੌਰ ਤੇ ਕੋਈ ਸਪਲਾਈ ਨਾ ਕਰਨ ਬਾਰੇ ਕੁਝ ਮੀਡੀਆ ਰਿਪੋਰਟਾਂ ਆਈਆਂ ਹਨ। ਇਹ ਸੱਪਸ਼ਟ ਕੀਤਾ ਜਾਂਦਾ ਹੈ ਕਿ ਭਾਰਤ ਸਰਕਾਰ ਨੇ 21 ਜੂਨ 2021 ਤੋਂ ਪਹਿਲਾਂ ਸਬੰਧਿਤ ਰਾਜਾਂ ਨੂੰ ਸਿੱਧੀ ਰਾਜ ਖਰੀਦ ਤਹਿਤ ਕੋਵਿਡ 19 ਟੀਕਿਆਂ ਦੀ ਪੂਰੀ ਸਪਲਾਈ ਨੂੰ ਯਕੀਨੀ ਬਣਾਇਆ ਹੈ।
https://pib.gov.in/PressReleseDetail.aspx?PRID=1729396
ਕੋਵਿਡ 19 ਟੀਕਾਕਰਣ ਦਾ ਮਰਦਾਂ ਅਤੇ ਔਰਤਾਂ ਵਿੱਚ ਬਾਂਝਪਣ ਦੇ ਨਾਲ ਬਾਰੇ ਕੋਈ ਵਿਗਿਆਨਕ ਸਬੂਤ ਨਹੀਂ ਮਿਲਿਆ ਹੈ
ਐੱਨ ਈ ਜੀ ਵੀ ਏ ਸੀ ਨੇ ਸਾਰੀਆਂ ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਕੋਵਿਡ 19 ਟੀਕਾਕਰਣ ਦੀ ਸਿਫਾਰਸ਼ ਕੀਤੀ ਹੈ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਆਪਣੇ ਵੈੱਬਸਾਈਟ ( https://www.mohfw.gov.in/pdf/FAQsforHCWs&FLWs.pdf ) ਉੱਪਰ ਪੋਸਟ ਕੀਤੇ ਐੱਫ ਏ ਕਿਉਜ਼ ਵਿੱਚ ਸਪਸ਼ਟ ਕੀਤਾ ਹੈ ਕਿ ਉਪਲਬੱਧ ਟੀਕਿਆਂ ਵਿੱਚੋਂ ਕੋਈ ਵੀ ਜਣਨ ਤੇ ਅਸਰ ਨਹੀਂ ਪਾਉਂਦਾ। ਕਿਉਂਕਿ ਸਾਰੇ ਟੀਕੇ ਤੇ ਉਹਨਾਂ ਦੇ ਹਿੱਸੇ ਪਹਿਲਾਂ ਜਾਨਵਰਾਂ ਤੇ ਟੈਸਟ ਕੀਤੇ ਜਾਂਦੇ ਹਨ ਅਤੇ ਬਾਅਦ ਵਿੱਚ ਮਨੁੱਖਾਂ ਤੇ ਮੁਲਾਂਕਣ ਕੀਤਾ ਜਾਂਦਾ ਹੈ ਕਿ ਕਿਤੇ ਇਹਨਾਂ ਦਾ ਕੋਈ ਕਿਸੇ ਕਿਸਮ ਦਾ ਬੁਰਾ ਅਸਰ ਤਾਂ ਨਹੀਂ ਹੈ। ਟੀਕਿਆਂ ਦੀ ਅਧਿਕਾਰਤ ਵਰਤੋਂ ਕੇਵਲ ਉਹਨਾਂ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਤੋਂ ਬਾਅਦ ਹੀ ਦਿੱਤੀ ਜਾਂਦੀ ਹੈ। ਹੋਰ ਕੋਵਿਡ 19 ਟੀਕਾਕਰਣ ਨਾਲ ਬਾਂਝਪਣ ਹੋਣ ਬਾਰੇ ਪ੍ਰਚਲਿਤ ਮਿੱਥ ਤੇ ਕਾਬੂ ਪਾਉਣ ਲਈ ਭਾਰਤ ਸਰਕਾਰ ਨੇ ਸਪਸ਼ਟ ਕੀਤਾ ਹੈ।
https://pib.gov.in/PressReleasePage.aspx?PRID=1729100
ਆਰਥਿਕਤਾ ਨੂੰ ਖੋਲ੍ਹਣ ਅਤੇ ਵਾਪਸ ਆਮ ਵਾਂਗ ਲਿਆਉਣ ਲਈ ਤੇਜ਼ੀ ਨਾਲ ਟੀਕਾਕਰਣ ਮੁੱਖ ਹੈ : ਡਾ. ਵੀ. ਕੇ. ਪਾਲ
-
ਟੀਚਾ ਇੱਕ ਦਿਨ ਵਿੱਚ ਘੱਟੋ ਘੱਟ ਇੱਕ ਕਰੋੜ ਲੋਕਾਂ ਨੂੰ ਟੀਕਾ ਲਗਾਉਣ ਦਾ ਹੈ: ਡਾ. ਐੱਨ ਕੇ. ਅਰੋੜਾ
-
ਟੀਕਾਕਰਣ ਮੁਹਿੰਮ ਦੀ ਸਫਲਤਾ ਲਈ ਲੋਕਾਂ ਦੀ ਭਾਗੀਦਾਰੀ ਮੁੱਖ ਹੈ
-
“ਟੀਕੇ ਦੀ ਉਪਲਬਧਤਾ ਕੋਈ ਮੁੱਦਾ ਨਹੀਂ ਹੋਵੇਗੀ, ਅਗਲੇ ਮਹੀਨੇ 20 ਤੋਂ 22 ਕਰੋੜ ਖੁਰਾਕਾਂ ਉਪਲਬਧ ਹੋਣਗੀਆਂ”
ਨੀਤੀ ਆਯੋਗ ਦੇ ਮੈਂਬਰ (ਸਿਹਤ), ਡਾ. ਵੀ. ਕੇ. ਪਾਲ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਨੇ ਪਹਿਲੇ ਦਿਨ ਜਦੋਂ ਕੋਵਿਡ ਟੀਕਾਕਰਣ ਲਈ ਸੋਧੇ ਹੋਏ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਗਏ ਸਨ, ਲਗਭਗ 81 ਲੱਖ ਟੀਕਾ ਖੁਰਾਕਾਂ ਦਿੱਤੀਆਂ ਗਈਆਂ ਸਨ।
ਉੱਚ ਪੱਧਰ ਤੇ ਟੀਕਾਕਰਣ, ਭਾਰਤ ਦੀ ਯੋਗਤਾ ਦਾ ਸੰਕੇਤ
ਡੀਡੀ ਨਿਊਜ਼ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਦਿਨ ਦੇ ਟੀਕਾਕਰਣ ਦੇ ਅੰਕੜੇ ਭਾਰਤ ਦੀ ਵੱਡੀ ਪੱਧਰ ਤੇ ਦਿਨਾਂ ਅਤੇ ਹਫ਼ਤਿਆਂ ਲਈ ਟੀਕਾਕਰਣ ਕਰਾਉਣ ਦੀ ਭਾਰਤ ਦੀ ਯੋਗਤਾ ਦਾ ਪ੍ਰਦਰਸ਼ਨ ਕਰਦੇ ਹਨ। ਡਾ. ਪਾਲ ਨੇ ਅੱਗੇ ਕਿਹਾ, "ਇਹ ਸਭ ਕੇਂਦਰ ਅਤੇ ਰਾਜ ਸਰਕਾਰ ਦਰਮਿਆਨ ਯੋਜਨਾਬੰਦੀ ਅਤੇ ਤਾਲਮੇਲ ਅਤੇ ਮਿਸ਼ਨ ਮੋਡ ਵਿੱਚ ਕੰਮ ਨੂੰ ਨੇਪਰੇ ਚਾੜ੍ਹਨ ਕਰਕੇ ਸੰਭਵ ਹੋਇਆ ਹੈ।"
“ਤੀਜੀ ਲਹਿਰ ਵਾਪਰਦੀ ਹੈ ਜਾਂ ਨਹੀਂ, ਸਾਡੇ ਹੱਥ ਵਿਚ ਹੈ”
ਡਾ. ਪਾਲ ਨੇ ਯਾਦ ਦਿਵਾਇਆ ਕਿ ਜੇ ਤੀਜੀ ਲਹਿਰ ਨੂੰ ਕੋਵਿਡ ਅਨੁਕੂਲ ਵਿਵਹਾਰ ਦੀ ਪਾਲਣਾ ਨਾਲ ਰੋਕਿਆ ਜਾ ਸਕਦਾ ਹੈ ਅਤੇ ਜੇਕਰ ਲੋਕਾਂ ਦੀ ਵੱਡੀ ਗਿਣਤੀ ਟੀਕਾ ਲਗਵਾਉਂਦੀ ਹੈ। “ਜੇ ਅਸੀਂ ਕੋਵਿਡ ਅਨੁਕੂਲ ਵਿਵਹਾਰ ਦੀ ਪਾਲਣਾ ਕਰਦੇ ਹਾਂ ਅਤੇ ਆਪਣੇ ਆਪ ਨੂੰ ਟੀਕਾ ਲਗਵਾਉਂਦੇ ਹਾਂ ਤਾਂ ਤੀਜੀ ਤਰੰਗ ਕਿਉਂ ਆਵੇਗੀ ? ਬਹੁਤ ਸਾਰੇ ਦੇਸ਼ ਹਨ ਜਿੱਥੇ ਦੂਜੀ ਲਹਿਰ ਅਜੇ ਵੀ ਨਹੀਂ ਆਈ; ਜੇ ਅਸੀਂ ਕੋਵਿਡ ਅਨੁਕੂਲ ਵਿਵਹਾਰ ਦੀ ਪਾਲਣਾ ਕਰਦੇ ਹਾਂ, ਤਾਂ ਇਹ ਸਮਾਂ ਵੀ ਗੁਜਰ ਜਾਵੇਗਾ। "
https://pib.gov.in/PressReleasePage.aspx?PRID=1729282
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਰਨਾਟਕ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਿਨ੍ਹਾਂ ਵਿੱਚ ਸਰਕਾਰੀ ਹਸਪਤਾਲ ਵਿੱਚ ਇੱਕ ਆਕਸੀਜਨ ਜਨਰੇਟਰ ਪਲਾਂਟ ਅਤੇ 50 ਬੈੱਡ ਸ਼ਾਮਲ ਹਨ
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਦੇਸ਼ ਨੂੰ ਬੇਮਿਸਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਸਿਹਤ ਪ੍ਰਣਾਲੀ ਉੱਤੇ ਭਾਰੀ ਦਬਾਅ ਪਿਆ। ਦੇਸ਼ ਵਿੱਚ ਮੈਡੀਕਲ ਆਕਸੀਜਨ ਦੀ ਜ਼ਰੂਰਤ ਵਧ ਗਈ, ਅਤੇ ਸਾਡੀਆਂ ਜਨਤਕ ਅਤੇ ਨਿਜੀ ਖੇਤਰ ਦੀਆਂ ਸਟੀਲ ਅਤੇ ਪੈਟਰੋਲੀਅਮ ਕੰਪਨੀਆਂ ਦੋਵੇਂ, ਇਸ ਅਵਸਰ ‘ਤੇ ਅੱਗੇ ਆਈਆਂ ਅਤੇ ਦੇਸ਼ ਵਿੱਚ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਦੌਰਾਨ ਦੇਸ਼ ਵਿੱਚ ਆਕਸੀਜਨ ਦੀ ਜ਼ਰੂਰਤ 10,000 ਮੀਟਰਕ ਟਨ ਪ੍ਰਤੀ ਦਿਨ ਤੋਂ ਵੀ ਵੱਧ ਹੋ ਗਈ ਸੀ ਜਿਸ ‘ਤੇ ਦੇਸ਼ ਦੀ ਮੰਗ ਨੂੰ ਪੂਰਾ ਕਰਨ ਲਈ ਸਟੀਲ ਕੰਪਨੀਆਂ ਨੇ ਸਟੀਲ ਉਤਪਾਦਨ ਵਿੱਚ ਕਟੌਤੀ ਵੀ ਕੀਤੀ। ਉਨ੍ਹਾਂ ਕਿਹਾ ਕਿ ਆਕਸੀਜਨ ਉਤਪਾਦਨ ਸਮਰੱਥਾ ਦੇਸ਼ ਦੇ ਪੂਰਬੀ ਹਿੱਸਿਆਂ ਵਿੱਚ ਹੈ ਜਦੋਂਕਿ ਸਭ ਤੋਂ ਵੱਧ ਮੰਗ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਸੀ। ਸਥਿਤੀ ਨੂੰ ਚੰਗੀ ਤਰ੍ਹਾਂ ਪ੍ਰਬੰਧਤ ਕੀਤਾ ਗਿਆ, ਅਤੇ ਸਮਰੱਥਾਵਾਂ ਵਿੱਚ ਵਾਧਾ ਕੀਤਾ ਗਿਆ ਸੀ। ਅੱਜ, ਦੇਸ਼ ਵਿੱਚ ਆਕਸੀਜਨ ਕੰਸੰਟ੍ਰੇਟਰਾਂ, ਸਿਲੰਡਰਾਂ ਅਤੇ ਪੀਐੱਸਏ ਪਲਾਂਟਾਂ ਦੀ ਕੋਈ ਘਾਟ ਨਹੀਂ ਹੈ। ਸ਼੍ਰੀ ਪ੍ਰਧਾਨ ਨੇ ਮਹਾਮਾਰੀ ਦਾ ਦਕਸ਼ਤਾ ਨਾਲ ਪ੍ਰਬੰਧਨ ਕਰਨ ਲਈ ਕਰਨਾਟਕ ਸਰਕਾਰ ਨੂੰ ਵਧਾਈ ਦਿੱਤੀ। ਸ਼ੁਰੂਆਤੀ ਦਿਨਾਂ ਦੌਰਾਨ ਕਰਨਾਟਕ ਨੇ ਆਪਣੇ ਗੁਆਂਢੀ ਰਾਜਾਂ ਨੂੰ ਵੀ ਆਕਸੀਜਨ ਪ੍ਰਦਾਨ ਕੀਤੀ ਸੀ।
https://pib.gov.in/PressReleseDetail.aspx?PRID=1729339
ਪ੍ਰਧਾਨ ਮੰਤਰੀ ਨੇ ਟੀਕਾਕਰਣ ਦੀ ਰਿਕਾਰਡ ਤੋੜ ਸੰਖਿਆ ਦੀ ਸ਼ਲਾਘਾ ਕੀਤੀ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇ ਟੀਕਾਕਰਣ ਦੀ ਰਿਕਾਰਡ ਤੋੜ ਸੰਖਿਆ 'ਤੇ ਪ੍ਰਸੰਨਤਾ ਵਿਅਕਤ ਕੀਤੀ ਹੈ ਅਤੇ ਸਖ਼ਤ ਮਿਹਨਤ ਦੇ ਲਈ ਫ੍ਰੰਟਲਾਈਨ ਕੋਰੋਨਾ ਜੋਧਿਆਂ ਦੀ ਪ੍ਰਸ਼ੰਸਾ ਕੀਤੀ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ: “ਅੱਜ ਦੇ ਟੀਕਾਕਰਣ ਦੀ ਰਿਕਾਰਡ ਤੋੜ ਸੰਖਿਆ ਖੁਸ਼ੀ ਦੇਣ ਵਾਲੀ ਹੈ। ਕੋਵਿਡ-19 ਖ਼ਿਲਾਫ਼ ਲੜਨ ਦੇ ਲਈ ਟੀਕਾ ਸਾਡਾ ਸਭ ਤੋਂ ਮਜ਼ਬੂਤ ਹਥਿਆਰ ਬਣਿਆ ਹੋਇਆ ਹੈ। ਜਿਨ੍ਹਾਂ ਲੋਕਾਂ ਨੇ ਟੀਕਾ ਲਗਾਇਆ ਉਨ੍ਹਾਂ ਸਾਰਿਆਂ ਨੂੰ ਵਧਾਈ ਅਤੇ ਇਤਨੇ ਸਾਰੇ ਨਾਗਰਿਕਾਂ ਦਾ ਟੀਕਾਕਰਣ ਸੁਨਿਸ਼ਚਿਤ ਕਰਨ ਦੇ ਲਈ ਸਖ਼ਤ ਮਿਹਨਤ ਕਰ ਰਹੇ ਫ੍ਰੰਟਲਾਈਨ ਜੋਧਿਆਂ ਦੀ ਪ੍ਰਸ਼ੰਸਾ ਕਰਦਾ ਹਾਂ।
ਸ਼ਾਬਾਸ਼ ਭਾਰਤ!”
https://pib.gov.in/PressReleasePage.aspx?PRID=1729165
ਡਾ. ਜਿਤੇਂਦਰ ਨੇ ਜੰਮੂ-ਕਸ਼ਮੀਰ ਵਿੱਚ ਕਟਰਾ-ਵੈਸ਼ਣੋ ਦੇਵੀ ਪਵਿੱਤਰ ਕਸਬੇ ਵਿੱਚ “ਵੈਕਸੀਨ ਫੌਰ ਔਲ-ਫ੍ਰੀ ਫੌਰ ਔਲ” ਦਾ ਸ਼ੁਭਾਰੰਭ ਕੀਤਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਡ੍ਰਾਇਵ-ਇੰਨ ਵੈਕਸੀਨੇਸ਼ਨ ਦੀ ਸੁਵਿਧਾ ਨੂੰ ਵਿਸਤਾਰ ਦੇਣ ਦੀ ਅਪੀਲ ਕੀਤੀ, ਜਿਸ ਵਿੱਚ ਟੀਕਾਕਰਣ ਦੇ ਇਛੁਕ ਵਿਅਕਤੀ ਦੇ ਕੋਲ ਆਪਣੇ ਵਾਹਨ ਜਾਂ ਪਰਿਵਹਨ ਵਿੱਚ ਨਿਕਟਤਮ ਟੀਕਾਕਰਣ ਕੇਂਦਰ ਤੱਕ ਜਾਣ ਅਤੇ ਆਪਣੀ ਗੱਡੀ ਵਿੱਚ ਬੈਠਕੇ ਟੀਕਾ ਲਗਵਾਉਣ ਦਾ ਵਿਕਲਪ ਹੁੰਦਾ ਹੈ। ਇਸ ਦੇ ਬਾਅਦ, ਵਿਅਕਤੀ ਨੂੰ ਗੱਡੀ ਨੂੰ ਖੜੀ ਰੱਖਣ ਤੇ 30 ਮਿੰਟ ਦੀ ਨਿਗਰਾਨੀ ਮਿਆਦ ਤੱਕ ਇੰਤਜਾਰ ਕਰਨ ਦੀ ਸਲਾਹ ਦਿੱਤੀ ਜਾਂ ਸਕਦੀ ਹੈ। ਇਸ ਮਿਆਦ ਦੇ ਦੌਰਾਨ, ਜੇ ਸੰਭਵ ਹੋਵੇ ਤਾਂ, ਟੀਕਾਕਰਣ ਕਰਾਉਣ ਵਾਲੇ ਵਿਅਕਤੀ ਨੂੰ ਹਲਕਾ ਜਲਪਾਨ, ਜਿਵੇਂ ਜੂਸ ਦਾ ਇੱਕ ਪੈਕੇਟ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ, ਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਉਤਸਾਹਜਨਕ ਪਰਿਣਾਮਾਂ ਦੇ ਨਾਲ ਇਸ ਪ੍ਰਯੋਗ ਨੂੰ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ ਅਤੇ ਇਸ ਟੀਕਾਕਰਣ ਅਭਿਆਨ ਨੂੰ ਤੇਜ਼ ਅਤੇ ਅਨੁਕੂਲ ਬਣਾਉਣ ਲਈ ਇੱਥੇ ਵੀ ਦੁਹਰਾਇਆ ਜਾ ਸਕਦਾ ਹੈ।
https://pib.gov.in/PressReleasePage.aspx?PRID=1729129
ਪੀਆਈਬੀ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਪੰਜਾਬ: ਜਾਂਚ ਵਿੱਚ ਪਾਜ਼ਿਟਿਵ ਮਿਲੇ ਮਰੀਜ਼ਾਂ ਦੀ ਕੁੱਲ ਸੰਖਿਆ 5,92,658 ਹੈ। ਐਕਟਿਵ ਮਾਮਲਿਆਂ ਦੀ ਸੰਖਿਆ 6,477 ਹੈ। ਦਰਜ ਹੋਈਆਂ ਮੌਤਾਂ ਦੀ ਕੁੱਲ ਸੰਖਿਆ 15,854 ਹੈ। ਪਹਿਲੀ ਖੁਰਾਕ (ਹੈਲਥਕੇਅਰ+ਫ੍ਰੰਟਲਾਈਨ ਵਰਕਰਸ) ਦੇ ਨਾਲ ਕੁੱਲ ਕੋਵਿਡ-19 ਟੀਕਾਕਰਣ 12,95,626 ਹੈ। ਦੂਸਰੀ ਖੁਰਾਕ (ਸਿਹਤ ਦੇਖਭਾਲ਼+ਫ੍ਰੰਟਲਾਈਨ ਵਰਕਰਸ) ਦੇ ਨਾਲ ਕੁੱਲ ਕੋਵਿਡ-19 ਟੀਕਾਕਰਣ 3,25,334 ਹੈ। ਪਹਿਲੀ ਖੁਰਾਕ ਦੇ ਨਾਲ 45 ਸਾਲ ਤੋਂ ਵੱਧ ਉਮਰ ਦਾ ਕੁੱਲ ਟੀਕਾਕਰਣ 32,26,298 ਹੈ। ਦੂਸਰੀ ਖੁਰਾਕ ਦੇ ਨਾਲ 45 ਸਾਲ ਤੋਂ ਵੱਧ ਉਮਰ ਦਾ ਕੁੱਲ ਟੀਕਾਕਰਣ 5,34,127 ਹੈ।
-
ਹਰਿਆਣਾ: ਹੁਣ ਤੱਕ ਪਾਜ਼ਿਟਿਵ ਮਿਲੇ ਸੈਂਪਲਾਂ ਦੀ ਕੁੱਲ ਸੰਖਿਆ 7,67,580 ਹੈ। ਕੋਵਿਡ-19 ਦੇ ਕੁੱਲ ਐਕਟਿਵ ਮਰੀਜ਼ 2,337 ਹਨ। ਮਰਨ ਵਾਲਿਆਂ ਦੀ ਸੰਖਿਆ 9,275 ਹੈ। ਹੁਣ ਤੱਕ ਟੀਕਾਕਰਣ ਕਰਵਾਉਣ ਵਾਲਿਆਂ ਦੀ ਕੁੱਲ ਸੰਖਿਆ 76,59,624 ਹੈ।
-
ਚੰਡੀਗੜ੍ਹ: ਕੋਵਿਡ-19 ਦੇ ਕੁੱਲ ਮਾਮਲੇ 61,444 ਹਨ। ਐਕਟਿਵ ਮਾਮਲਿਆਂ ਦੀ ਕੁੱਲ ਸੰਖਿਆ 311 ਹੈ। ਕੋਵਿਡ-19 ਕਾਰਨ ਹੁਣ ਤੱਕ ਹੋਣ ਵਾਲੀਆਂ ਮੌਤਾਂ ਦੀ ਕੁੱਲ ਸੰਖਿਆ 806 ਹੈ।
-
ਹਿਮਾਚਲ ਪ੍ਰਦੇਸ਼: ਅੱਜ ਤੱਕ ਕੋਵਿਡ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਕੁੱਲ ਸੰਖਿਆ 2,00,603 ਹੈ। ਐਕਟਿਵ ਮਾਮਲਿਆਂ ਦੀ ਕੁੱਲ ਸੰਖਿਆ 2,408 ਹੈ। ਹੁਣ ਤੱਕ ਦਰਜ ਹੋਈਆਂ ਮੌਤਾਂ ਦੀ ਕੁੱਲ ਸੰਖਿਆ 3,432 ਹੈ।
ਮਹੱਤਵਪੂਰਨ ਟਵੀਟ
https://twitter.com/narendramodi/status/1407258347108143128
https://twitter.com/PiyushGoyal/status/1407245485065179141
https://twitter.com/PiyushGoyal/status/1407215438375710720
https://twitter.com/COVIDNewsByMIB/status/1407242430945005568
https://twitter.com/COVIDNewsByMIB/status/1407200482817298432
https://twitter.com/COVIDNewsByMIB/status/1407213260084977678
https://twitter.com/COVIDNewsByMIB/status/1407220801665863680
https://twitter.com/PIBFactCheck/status/1407280260354252803
*********
ਐੱਮਵੀ/ਏਐੱਸ
(Release ID: 1729908)
Visitor Counter : 253