ਵਿੱਤ ਮੰਤਰਾਲਾ

ਭਾਰਤ ਨਾਲ ਸਾਂਝੇਦਾਰੀ ਵਿੱਚ ਭੂਟਾਨ ਦਾ ਬਿਨ੍ਹਾਂ ਸਰਹੱਦ ਕਰ ਨਿਰੀਖਕ (ਟੀਆਈਡਬਲਯੂਬੀ) ਪ੍ਰੋਗਰਾਮ ਸ਼ੁਰੂ ਕੀਤਾ ਗਿਆ

Posted On: 23 JUN 2021 6:29PM by PIB Chandigarh

ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਅਤੇ ਆਰਥਿਕ ਸਹਿਕਾਰਤਾ ਅਤੇ ਵਿਕਾਸ ਸੰਗਠਨ (ਓਈਸੀਡੀ) ਦੀ ਸਾਂਝੀ ਪਹਿਲਕਦਮੀ ਬਿਨ੍ਹਾਂ ਸਰਹੱਦ ਕਰ ਨਿਰੀਖਕ (ਟੀਆਈਡਬਲਯੂਬੀ) ਪ੍ਰੋਗਰਾਮ ਦੀ ਅੱਜ ਭੂਟਾਨ ਵਿੱਚ ਸ਼ੁਰੂਆਤ ਕੀਤੀ ਗਈ। ਭਾਰਤ ਨੂੰ ਭਾਈਵਾਲ ਅਧਿਕਾਰ ਖੇਤਰ ਵਜੋਂ ਚੁਣਿਆ ਗਿਆ ਸੀ ਅਤੇ ਇਸ ਪ੍ਰੋਗਰਾਮ ਲਈ ਟੈਕਸ ਮਾਹਰ ਮੁਹੱਈਆ ਕਰਵਾਇਆ ਗਿਆ ਸੀ।

ਇਹ ਪ੍ਰੋਗਰਾਮ ਲੱਗਭਗ 24 ਮਹੀਨਿਆਂ ਦਾ ਹੋਣ ਦੀ ਉਮੀਦ ਹੈ, ਜਿਸ ਰਾਹੀਂ ਭਾਰਤ ਨੇ ਯੂਐੱਨਡੀਪੀ ਅਤੇ ਟੀਆਈਡਬਲਯੂਬੀ ਸਕੱਤਰੇਤ ਦੇ ਸਹਿਯੋਗ ਨਾਲ ਭੂਟਾਨ ਨੂੰ ਆਪਣੇ ਟੈਕਸ ਆਡੀਟਰਾਂ ਨੂੰ ਤਕਨੀਕੀ ਜਾਣਕਾਰੀਆਂ ਅਤੇ ਵਧੀਆ ਆਡਿਟ ਅਭਿਆਸ ਹੁਨਰਾਂ ਦਾ ਤਬਾਦਲਾ ਕਰਕੇ ਟੈਕਸ ਪ੍ਰਸ਼ਾਸਨ ਨੂੰ ਮਜਬੂਤ ਕਰਨ ਵਿੱਚ ਸਹਾਇਤਾ ਕਰਨਾ ਹੈ। ਇਸ ਪ੍ਰੋਗਰਾਮ ਦਾ ਫੋਕਸ ਅੰਤਰਰਾਸ਼ਟਰੀ ਟੈਕਸਾਂ ਅਤੇ ਟ੍ਰਾਂਸਫਰ ਦੀਆਂ ਕੀਮਤਾਂ ਦੇ ਖੇਤਰ ਵਿੱਚ ਹੋਵੇਗਾ।

ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਦੇ ਚੇਅਰਮੈਨ ਸ੍ਰੀ ਜੇ ਬੀ ਮਹਾਪਾਤਰਾ ਨੇ ਸ੍ਰੀ ਨੀਪੁਦ ਗੈਲਟਸਨ, ਅਧਿਕਾਰਤ ਡਾਇਰੈਕਟਰ ਜਨਰਲ, ਮਾਲ ਅਤੇ ਕਸਟਮ ਵਿਭਾਗ, ਭੂਟਾਨ ਦੇ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ ਵਿੱਚ ਸ਼ਮੂਲੀਅਤ ਕੀਤੀ; ਸ਼੍ਰੀਮਤੀ ਰੁਸੁਦਨ ਕੈਮੂਲਰੀਆ, ਟੀਆਈਡਬਲਿਊਬੀ ਸਕੱਤਰੇਤ ਦੀ ਮੁਖੀ; ਅਤੇ ਭੂਟਾਨ, ਯੂਐੱਨਡੀਪੀ, ਓਈਸੀਡੀ, ਟੀਆਈਡਬਲਯੂਬੀ ਸਕੱਤਰੇਤ ਅਤੇ ਸੀਬੀਡੀਟੀ ਦੇ ਵਿਦੇਸ਼ੀ ਟੈਕਸ ਅਤੇ ਟੈਕਸ ਖੋਜ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।

ਇਹ ਪ੍ਰੋਗਰਾਮ ਭਾਰਤ ਅਤੇ ਭੂਟਾਨ ਦਰਮਿਆਨ ਨਿਰੰਤਰ ਸਹਿਯੋਗ ਅਤੇ ਦੱਖਣ-ਦੱਖਣ ਸਹਿਯੋਗ ਲਈ ਭਾਰਤ ਦੀ ਨਿਰੰਤਰ ਅਤੇ ਕਿਰਿਆਸ਼ੀਲ ਸਹਾਇਤਾ ਲਈ ਇੱਕ ਹੋਰ ਮੀਲ ਪੱਥਰ ਹੈ।

****

ਆਰਐੱਮ/ਐੱਮਵੀ/ਕੇਐੱਮਐੱਨ



(Release ID: 1729891) Visitor Counter : 191