ਵਿੱਤ ਮੰਤਰਾਲਾ
ਵਿੱਤ ਮੰਤਰਾਲੇ ਨੇ ਨਵੇਂ ਇਨਕਮ ਟੈਕਸ ਪੋਰਟਲ ਸਬੰਧੀ ਮੁੱਦਿਆਂ 'ਤੇ ਟੈਕਸ ਪੇਸ਼ੇਵਰਾਂ, ਹੋਰ ਹਿਤਧਾਰਕਾਂ ਅਤੇ ਇਨਫੋਸਿਸ ਨਾਲ ਗੱਲਬਾਤ ਕੀਤੀ
प्रविष्टि तिथि:
22 JUN 2021 8:05PM by PIB Chandigarh
ਵਿੱਤ ਮੰਤਰਾਲੇ ਅਤੇ ਇਨਫੋਸਿਸ ਦੇ ਸੀਨੀਅਰ ਅਧਿਕਾਰੀਆਂ ਵਿਚਾਲੇ 22.06.2021 ਨੂੰ ਨਵੇਂ ਇਨਕਮ ਟੈਕਸ ਪੋਰਟਲ ਸਬੰਧੀ ਮੁੱਦਿਆਂ 'ਤੇ ਇੱਕ ਬੈਠਕ ਹੋਈ ਸੀ। ਬੈਠਕ ਦੀ ਪ੍ਰਧਾਨਗੀ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਵਲੋਂ ਕੀਤੀ ਗਈ। ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਵੀ ਇਸ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਇਸ ਗੱਲਬਾਤ ਦੌਰਾਨ ਸ਼੍ਰੀ ਤਰੁਣ ਬਜਾਜ, ਸਕੱਤਰ ਮਾਲੀਆ; ਸ਼੍ਰੀ ਜੇ ਬੀ ਮਹਾਪਾਤਰਾ, ਚੇਅਰਮੈਨ ਸੀਬੀਡੀਟੀ; ਸ਼੍ਰੀਮਤੀ ਅਨੂ ਜੇ ਸਿੰਘ, ਮੈਂਬਰ (ਐਲ ਐਂਡ ਸਿਸਟਮਜ਼) ਸੀਬੀਡੀਟੀ ਅਤੇ ਸੀਬੀਡੀਟੀ ਦੇ ਹੋਰ ਸੀਨੀਅਰ ਅਧਿਕਾਰੀਆਂ ਵਲੋਂ ਸ਼ਿਰਕਤ ਕੀਤੀ ਗਈ। ਇਨਫੋਸਿਸ ਦੀ ਨੁਮਾਇੰਦਗੀ ਐਮਡੀ ਅਤੇ ਸੀਈਓ, ਸ੍ਰੀ ਸਲੀਲ ਪਾਰੇਖ ਅਤੇ ਸੀਓਓ, ਸ੍ਰੀ ਪ੍ਰਵੀਨ ਰਾਓ ਅਤੇ ਉਨ੍ਹਾਂ ਦੀ ਟੀਮ ਦੇ ਹੋਰ ਮੈਂਬਰਾਂ ਨੇ ਕੀਤੀ। ਮੀਟਿੰਗ ਵਿੱਚ ਦੇਸ਼ ਭਰ ਤੋਂ 10 ਟੈਕਸ ਪੇਸ਼ੇਵਰ ਵੀ ਸ਼ਾਮਲ ਹੋਏ, ਜਿਨ੍ਹਾਂ ਵਿੱਚ ਆਈਸੀਏਆਈ ਅਤੇ ਆਲ ਇੰਡੀਆ ਫੈਡਰੇਸ਼ਨ ਆਫ਼ ਟੈਕਸ ਪ੍ਰੈਕਟੀਸ਼ਨਰਜ਼ (ਏਆਈਐਫਟੀਪੀ) ਦੇ ਨੁਮਾਇੰਦੇ ਵੀ ਸ਼ਾਮਲ ਸਨ।
ਇਨਕਮ ਟੈਕਸ ਵਿਭਾਗ ਦਾ ਨਵਾਂ ਈ-ਫਾਈਲਿੰਗ ਪੋਰਟਲ 2.0 (incometax.gov.in) 07.06.2021 ਨੂੰ ਸ਼ੁਰੂ ਹੋਇਆ। ਇਸ ਦੀ ਸ਼ੁਰੂਆਤ ਤੋਂ ਬਾਅਦ, ਨਵੇਂ ਪੋਰਟਲ ਦੇ ਕੰਮਕਾਜ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਸਨ। ਕਰਦਾਤਾਵਾਂ, ਟੈਕਸ ਪੇਸ਼ੇਵਰਾਂ ਅਤੇ ਹੋਰ ਹਿਤਧਾਰਕਾਂ ਵਲੋਂ ਸੋਸ਼ਲ ਮੀਡੀਆ 'ਤੇ ਉਠਾਈਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਵਿੱਤ ਮੰਤਰੀ ਨੇ ਸੇਵਾ ਪ੍ਰਦਾਤਾ ਐੱਮ/ਐੱਸ ਇਨਫੋਸਿਸ ਨੂੰ ਮੁੱਦਿਆਂ ਤੋਂ ਜਾਣੂ ਕਰਵਾ ਕੇ ਇਨ੍ਹਾਂ ਚਿੰਤਾਵਾਂ ਨੂੰ ਹੱਲ ਕਰਨ ਲਈ ਕਿਹਾ। ਹਾਲਾਂਕਿ, ਪੋਰਟਲ ਤਕਨੀਕੀ ਤਰੁੱਟੀਆਂ ਨਾਲ ਜੂਝ ਰਿਹਾ ਹੈ, ਜਿਸ ਕਾਰਨ ਟੈਕਸਦਾਤਾਵਾਂ ਨੂੰ ਅਸੁਵਿਧਾ ਹੋਈ ਹੈ, ਇਸ ਲਈ ਵਿੱਤ ਮੰਤਰਾਲੇ ਅਤੇ ਇਨਫੋਸਿਸ ਅਤੇ ਹੋਰ ਹਿਤਧਾਰਕਾਂ ਦਰਮਿਆਨ ਅੱਜ ਇੱਥੇ ਇੱਕ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ। 18.06.2021 ਤੱਕ ਪੋਰਟਲ 'ਤੇ ਮੌਜੂਦ ਤਰੁੱਟੀਆਂ ਦੇ ਸਬੰਧ ਵਿੱਚ ਸੁਝਾਅ ਔਨਲਾਈਨ ਮੰਗੇ ਗਏ ਸਨ। ਪੋਰਟਲ ਵਿੱਚ 90 ਵਿਲੱਖਣ ਮੁੱਦਿਆਂ / ਸਮੱਸਿਆਵਾਂ ਸਮੇਤ 2,000 ਤੋਂ ਵੱਧ ਮੁੱਦਿਆਂ ਦੇ ਵੇਰਵੇ ਵਾਲੇ 700 ਤੋਂ ਵੱਧ ਈਮੇਲ ਪ੍ਰਾਪਤ ਹੋਈਆਂ।
ਮੀਟਿੰਗ ਦੌਰਾਨ ਸ੍ਰੀਮਤੀ ਸੀਤਾਰਮਣ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਰਕਾਰ ਲਈ ਵਧੀ ਹੋਈ ਟੈਕਸਦਾਤਾ ਸੇਵਾ ਇੱਕ ਮਹੱਤਵਪੂਰਣ ਤਰਜੀਹ ਹੈ ਅਤੇ ਇਸ ਨੂੰ ਵਧਾਉਣ ਲਈ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਅੱਜ ਦੀ ਬੈਠਕ ਨੂੰ ਰੂਪ ਦੇਣ ਵਿੱਚ ਆਈਸੀਏਆਈ ਅਤੇ ਇਸ ਦੇ ਪ੍ਰਧਾਨ ਸ਼੍ਰੀ ਜੰਬੂਸਰੀਆ ਦੀ ਭੂਮਿਕਾ ਅਤੇ ਆਈਸੀਏਆਈ ਦੇ ਸਕਾਰਾਤਮਕ ਯੋਗਦਾਨ ਦੀ ਸ਼ਲਾਘਾ ਕਰਦਿਆਂ ਵਿੱਤ ਮੰਤਰੀ ਨੇ ਉਨ੍ਹਾਂ ਨੂੰ ਤਕਨਾਲੋਜੀ ਅਤੇ ਟੈਕਸ ਪ੍ਰਣਾਲੀ ਦਰਮਿਆਨ ਖਾਸ ਸੰਕੇਤ ਪ੍ਰਦਾਨ ਕਰਨ ਲਈ ਸ਼ਲਾਘਾ ਕੀਤੀ। ਸ਼੍ਰੀਮਤੀ ਸੀਤਾਰਮਣ ਨੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਈ-ਮੇਲ ਰਾਹੀਂ ਸੁਝਾਅ ਭੇਜੇ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਸੁਝਾਅ ਪੂਰੀ ਤਨਦੇਹੀ ਨਾਲ ਲਏ ਜਾਣਗੇ ਅਤੇ ਪਹਿਲ ਦੇ ਅਧਾਰ ‘ਤੇ ਤਰੁੱਟੀਆਂ ਦਾ ਹੱਲ ਕੀਤਾ ਜਾਵੇਗਾ।
ਵਿੱਤ ਮੰਤਰੀ ਨੇ ਇਨਫੋਸਿਸ (ਸੇਵਾ ਪ੍ਰਦਾਤਾ) ਨੂੰ ਟੈਕਸ ਪੋਰਟਲ ਨੂੰ ਵਧੇਰੇ ਮਨੁੱਖ ਅਤੇ ਉਪਭੋਗਤਾ ਪੱਖੀ ਬਣਾਉਣ ਲਈ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਨਵੇਂ ਪੋਰਟਲ ਵਿੱਚ ਹਿਤਧਾਰਕਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਬਾਰੇ ਡੂੰਘੀ ਚਿੰਤਾ ਪ੍ਰਗਟਾਈ, ਜਿਸ ਤੋਂ ਆਸ ਕੀਤੀ ਜਾਂਦੀ ਸੀ ਕਿ ਟੈਕਸਦਾਤਾਵਾਂ ਨੂੰ ਨਿਰਵਿਘਨ ਤਜ਼ਰਬਾ ਦਿੱਤਾ ਜਾਏਗਾ।
ਸ਼੍ਰੀਮਤੀ ਸੀਤਾਰਮਣ ਨੇ ਇਨਫੋਸਿਸ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਨੁਕਸਾਨ ਦੇ ਸਾਰੇ ਮੁੱਦਿਆਂ ਨੂੰ ਹੱਲ ਕਰਨ, ਸੇਵਾਵਾਂ ਸੁਧਾਰਨ, ਸ਼ਿਕਾਇਤਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨ, ਕਿਉਂਕਿ ਇਹ ਟੈਕਸਦਾਤਾਵਾਂ 'ਤੇ ਮਾੜਾ ਪ੍ਰਭਾਵ ਪਾ ਰਿਹਾ ਹੈ। ਵਿੱਤ ਮੰਤਰੀ ਨੇ ਆਪਣੀ ਟਿੱਪਣੀ ਦਾ ਅੰਤ ਉਨ੍ਹਾਂ ਟੈਕਸ ਕਰਦਾਤਾਵਾਂ ਦੀ ਸ਼ਲਾਘਾ ਕਰਦਿਆਂ ਕੀਤਾ, ਜਿਨ੍ਹਾਂ ਨੇ ਕੋਵਿਡ -19 ਮਹਾਮਾਰੀ ਦੇ ਬਾਵਜੂਦ ਸਮੇਂ ਪਾਲਣਾ ਕੀਤੀ ਹੈ। ਸ਼੍ਰੀਮਤੀ ਸੀਤਾਰਮਣ ਨੇ ਇਹ ਵੀ ਉਮੀਦ ਜਤਾਈ ਕਿ ਟੈਕਸਦਾਤਾਵਾਂ, ਟੈਕਸ ਪੇਸ਼ੇਵਰਾਂ ਅਤੇ ਸਰਕਾਰ ਦਰਮਿਆਨ ਸਕਾਰਾਤਮਕ ਸਾਂਝ ਅੱਗੇ ਭਵਿੱਖ ਵਿੱਚ ਵੀ ਜਾਰੀ ਰਹੇਗੀ। ਵਿੱਤ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀਆਂ ਮੁਸ਼ਕਲਾਂ ਪ੍ਰਤੀ ਜਵਾਬਦੇਹ ਹੈ ਅਤੇ ਟੈਕਸਦਾਤਾ ਸੇਵਾ ਅਤੇ ਤਜ਼ਰਬੇ ਨੂੰ ਵਧਾਉਣ ਲਈ ਵਚਨਬੱਧ ਹੈ।
ਇਨਫੋਸਿਸ ਦੀ ਟੀਮ, ਜਿਸਦੀ ਅਗਵਾਈ ਸੀਈਓ ਅਤੇ ਸੀਓਓ ਕਰ ਰਹੇ ਸਨ, ਨੇ ਹਿਤਧਾਰਕਾਂ ਵਲੋਂ ਉਠਾਏ ਗਏ ਮੁੱਦਿਆਂ ਦਾ ਨੋਟਿਸ ਲਿਆ। ਉਨ੍ਹਾਂ ਨੇ ਈਮੇਲ ਰਾਹੀਂ ਵੱਖ-ਵੱਖ ਉਪਭੋਗਤਾਵਾਂ ਅਤੇ ਹਿਤਧਾਰਕਾਂ ਦੁਆਰਾ ਪ੍ਰਾਪਤ ਹੋਏ ਸੁਝਾਵਾਂ ਨੂੰ ਵੀ ਨੋਟ ਕੀਤਾ। ਇਨਫੋਸਿਸ ਦੀ ਟੀਮ ਨੇ ਪੋਰਟਲ ਦੇ ਕੰਮਕਾਜ ਵਿੱਚ ਹਿਤਧਾਰਕਾਂ ਵਲੋਂ ਉਭਾਰੇ ਤਕਨੀਕੀ ਮੁੱਦਿਆਂ ਨੂੰ ਸਵੀਕਾਰਿਆ ਅਤੇ ਸਥਿਤੀ ਨੂੰ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਇਨਫੋਸਿਸ ਪੋਰਟਲ ਦੇ ਕੰਮਕਾਜ ਵਿੱਚ ਨੋਟਿਸ ਤਕਨੀਕੀ ਮੁੱਦਿਆਂ ਨੂੰ ਹੱਲ ਕਰਨ ਲਈ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੇ ਹਾਰਡਵੇਅਰ ਅਤੇ ਨਾਲ ਹੀ ਐਪਲੀਕੇਸ਼ਨ ਵਾਲੇ ਪਾਸੇ ਪ੍ਰਾਜੈਕਟ ਨੂੰ ਚਲਾਉਣ ਦੇ ਸਰੋਤਾਂ ਵਿੱਚ ਵਾਧਾ ਕੀਤਾ ਹੈ ਅਤੇ ਕੁਝ ਮੁੱਦਿਆਂ ਦੀ ਪਹਿਚਾਣ ਪਹਿਲਾਂ ਹੀ ਕਰ ਲਈ ਗਈ ਹੈ ਅਤੇ ਹੱਲ ਕੀਤੇ ਗਏ ਹਨ। ਬਾਕੀ ਰਹਿੰਦੇ ਤਕਨੀਕੀ ਮੁੱਦਿਆਂ ਲਈ, ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਟੀਮਾਂ ਇਨ੍ਹਾਂ ਮੁੱਦਿਆਂ 'ਤੇ ਕੰਮ ਕਰ ਰਹੀਆਂ ਹਨ ਅਤੇ ਨਿਰਧਾਰਤ ਸਮਾਂ-ਹੱਦ ਅੰਦਰ ਈ-ਪ੍ਰਕਿਰਿਆ, ਫਾਰਮ 15 ਸੀਏ / 15 ਸੀਬੀ, ਟੀਡੀਐੱਸ ਸਟੇਟਮੈਂਟ, ਡੀਐੱਸਸੀ, ਪਿਛਲੇ ਆਈਟੀਆਰ ਨੂੰ ਵੇਖਣ ਆਦਿ ਦੀ ਉਮੀਦ ਕੀਤੀ ਜਾਂਦੀ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਮੁੱਦਿਆਂ ਦੇ ਹੱਲ ਲਈ ਇਨਫੋਸਿਸ ਦੁਆਰਾ ਦਰਸਾਈਆਂ ਗਈਆਂ ਸਮਾਂ-ਸਾਰਣੀਆਂ ਨੂੰ ਵੀ ਸਮੇਂ ਸਿਰ ਜਨਤਕ ਖੇਤਰ ਵਿੱਚ ਰੱਖਿਆ ਜਾਵੇਗਾ।
ਇਹ ਗੱਲਬਾਤ ਮਾਲ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਇਨਫੋਸਿਸ ਟੀਮ ਦੇ ਵਿਚਕਾਰ ਇੱਕ ਹੋਰ ਵਿਸਥਾਰਤ ਮੀਟਿੰਗ ਤੋਂ ਬਾਅਦ ਹੋਈ, ਜਿਸ ਵਿੱਚ ਨਵੇਂ ਪੋਰਟਲ ਵਿੱਚ ਤਕਨੀਕੀ ਮੁੱਦਿਆਂ ਬਾਰੇ ਦੱਸਿਆ ਗਿਆ।
****
ਆਰਐੱਮ/ਐੱਮਵੀ/ਕੇਐੱਮਐੱਨ
(रिलीज़ आईडी: 1729561)
आगंतुक पटल : 281