ਇਸਪਾਤ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਰਨਾਟਕ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਿਨ੍ਹਾਂ ਵਿੱਚ ਸਰਕਾਰੀ ਹਸਪਤਾਲ ਵਿੱਚ ਇੱਕ ਆਕਸੀਜਨ ਜਨਰੇਟਰ ਪਲਾਂਟ ਅਤੇ 50 ਬੈੱਡ ਸ਼ਾਮਲ ਹਨ


ਸ਼੍ਰੀ ਪ੍ਰਧਾਨ ਨੇ ਸਾਰੇ ਹਿਤਧਾਰਕਾਂ ਨੂੰ ਸੁਸਾਇਟੀ ਵਿੱਚ ਟੀਕੇ ਤੋਂ ਝਿਜਕ ਨੂੰ ਦੂਰ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ

Posted On: 22 JUN 2021 1:43PM by PIB Chandigarh

ਸਟੀਲ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਰਨਾਟਕ ਵਿੱਚ ਸਟੀਲ ਪੀਐੱਸਯੂ ਕੇਆਈਓਸੀਐੱਲ-KIOCL ਦੁਆਰਾ ਚਲਾਏ ਗਏ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਵਿੱਚ ਇੱਕ ਆਕਸੀਜਨ ਜਨਰੇਟਰ ਪਲਾਂਟਸਰਕਾਰੀ ਹਸਪਤਾਲ ਵਿਖੇ 50 ਬੈੱਡ5 ਮੈਗਾਵਾਟ ਦਾ ਸੋਲਰ ਪਾਵਰ ਪਲਾਂਟਅਤੇ ਬੈਰਲ ਟਾਈਪ ਬਲੈਂਡਰ ਰੀਕਲੇਮਰ ਸ਼ਾਮਲ ਹਨ। ਇਸ ਮੌਕੇ ਸਟੀਲ ਰਾਜ ਮੰਤਰੀ ਸ੍ਰੀ ਫੱਗਣ ਸਿੰਘ ਕੁਲਸਤੇ ਵੀ ਮੌਜੂਦ ਸਨ।

ਇਸ ਮੌਕੇ ਬੋਲਦਿਆਂ ਸ੍ਰੀ ਪ੍ਰਧਾਨ ਨੇ ਕਿਹਾ ਕਿ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਦੇਸ਼ ਨੂੰ ਬੇਮਿਸਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਸਿਹਤ ਪ੍ਰਣਾਲੀ ਉੱਤੇ ਭਾਰੀ ਦਬਾਅ ਪਿਆ। ਦੇਸ਼ ਵਿੱਚ ਮੈਡੀਕਲ ਆਕਸੀਜਨ ਦੀ ਜ਼ਰੂਰਤ ਵਧ ਗਈਅਤੇ ਸਾਡੀਆਂ ਜਨਤਕ ਅਤੇ ਨਿੱਜੀ ਖੇਤਰ ਦੀਆਂ ਸਟੀਲ ਅਤੇ ਪੈਟਰੋਲੀਅਮ ਕੰਪਨੀਆਂ ਦੋਵੇਂਇਸ ਅਵਸਰ ਤੇ ਅੱਗੇ ਆਈਆਂ ਅਤੇ ਦੇਸ਼ ਵਿੱਚ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਦੌਰਾਨ ਦੇਸ਼ ਵਿੱਚ ਆਕਸੀਜਨ ਦੀ ਜ਼ਰੂਰਤ 10,000 ਮੀਟਰਕ ਟਨ ਪ੍ਰਤੀ ਦਿਨ ਤੋਂ ਵੀ ਵੱਧ ਹੋ ਗਈ ਸੀ ਜਿਸ ਤੇ ਦੇਸ਼ ਦੀ ਮੰਗ ਨੂੰ ਪੂਰਾ ਕਰਨ ਲਈ ਸਟੀਲ ਕੰਪਨੀਆਂ ਨੇ ਸਟੀਲ ਉਤਪਾਦਨ ਵਿੱਚ ਕਟੌਤੀ ਵੀ ਕੀਤੀ। ਉਨ੍ਹਾਂ ਕਿਹਾ ਕਿ ਆਕਸੀਜਨ ਉਤਪਾਦਨ ਸਮਰੱਥਾ ਦੇਸ਼ ਦੇ ਪੂਰਬੀ ਹਿੱਸਿਆਂ ਵਿੱਚ ਹੈ ਜਦੋਂਕਿ ਸਭ ਤੋਂ ਵੱਧ ਮੰਗ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਸੀ। ਸਥਿਤੀ ਨੂੰ ਚੰਗੀ ਤਰ੍ਹਾਂ ਪ੍ਰਬੰਧਤ ਕੀਤਾ ਗਿਆਅਤੇ ਸਮਰੱਥਾਵਾਂ ਵਿੱਚ ਵਾਧਾ ਕੀਤਾ ਗਿਆ ਸੀ। ਅੱਜਦੇਸ਼ ਵਿੱਚ ਆਕਸੀਜਨ ਕੰਸਨਟ੍ਰੇਟਰਾਂਸਿਲੰਡਰਾਂ ਅਤੇ ਪੀਐੱਸਏ ਪਲਾਂਟਾਂ ਦੀ ਕੋਈ ਘਾਟ ਨਹੀਂ ਹੈ। ਸ਼੍ਰੀ ਪ੍ਰਧਾਨ ਨੇ ਮਹਾਮਾਰੀ ਦਾ ਦਕਸ਼ਤਾ ਨਾਲ ਪ੍ਰਬੰਧਨ ਕਰਨ ਲਈ ਕਰਨਾਟਕ ਸਰਕਾਰ ਨੂੰ ਵਧਾਈ ਦਿੱਤੀ। ਸ਼ੁਰੂਆਤੀ ਦਿਨਾਂ ਦੌਰਾਨ ਕਰਨਾਟਕ ਨੇ ਆਪਣੇ ਗੁਆਂਢੀ ਰਾਜਾਂ ਨੂੰ ਵੀ ਆਕਸੀਜਨ ਪ੍ਰਦਾਨ ਕੀਤੀ ਸੀ।

ਦੇਸ਼ ਦੀ ਟੀਕਾਕਰਣ ਮੁਹਿੰਮ ਵਿੱਚ ਵੱਡੀ ਪੁਲਾਂਘ ਬਾਰੇ ਦੱਸਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਕੱਲ੍ਹ 8.2 ਮਿਲੀਅਨ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਦੀ ਸੇਧ ਅਤੇ ਅਗਵਾਈ ਹੇਠ ਦੇਸ਼ ਨੇ ਕੋਵਿਡ -19 ਨਾਲ ਲੜਨ ਲਈ ਕਿਰਿਆਸ਼ੀਲ ਕਦਮ ਚੁੱਕੇ ਹਨ। ਦੇਸ਼ ਵਿੱਚ ਵੈਕਸੀਨ ਟੀਕਿਆਂ ਦੀ ਭਰਪੂਰ ਉਪਲਬਧਤਾ ਹੈ ਅਤੇ ਦਸੰਬਰ ਤਕਸਾਰੇ ਯੋਗ ਬਾਲਗਾਂ ਨੂੰ ਟੀਕਾ ਲਗਾ ਦਿੱਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿਉਨ੍ਹਾਂ ਟੀਕਾਕਰਣ ਪ੍ਰਤੀ ਲੋਕਾਂ ਵਿੱਚ ਕਿਸੇ ਵੀ ਤਰਾਂ ਦੀ ਝਿਜਕ ਜਾਂ ਹਿਚਕਚਾਹਟ ਅਤੇ ਕਿਸੇ ਵੀ ਭਰਮ ਨੂੰ ਦੂਰ ਕਰਨ ਲਈ ਜਾਗਰੂਕਤਾ ਫੈਲਾਉਣ ਲਈ ਅਧਿਆਤਮਕ ਆਗੂਆਂਰਾਜਨੀਤਿਕ ਨੇਤਾਵਾਂਸਮਾਜ ਸੇਵੀਆਂਸਿਹਤ ਪੇਸ਼ੇਵਰਾਂ ਅਤੇ ਅਧਿਕਾਰੀਆਂ ਸਮੇਤ ਸਭ ਨੂੰ ਸਹਿਯੋਗ ਕਰਨ ਦਾ ਸੱਦਾ ਦਿੱਤਾ। ਟੀਕਾ ਲਗਵਾਉਣ ਵਿੱਚ ਝਿਜਕ ਸਾਡੇ ਸਾਹਮਣੇ ਇੱਕ ਚੁਣੌਤੀ ਹੈ। ਇੱਕ ਸਮਝਦਾਰ ਸਮਾਜ ਹੋਣ ਦੇ ਨਾਤੇ ਇਸ ਮੌਕੇ ਤੇ ਚੁਣੌਤੀ ਦਾ ਸਾਹਮਣਾ ਕਰਨਾ ਸਾਡੀ ਜ਼ਿੰਮੇਵਾਰੀ ਹੈ। ਮੈਂ ਸਾਰੇ ਹਿਤਧਾਰਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਮਾਜ ਵਿੱਚ ਟੀਕੇ ਦੀ ਝਿਜਕ ਨੂੰ ਦੂਰ ਕਰਨ ਲਈ ਮਿਲ ਕੇ ਕੰਮ ਕਰਨ।

 

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਨੂੰ ਕੋਵਿਡ ਦੀ ਤੀਜੀ ਲਹਿਰ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਅਤੇ ਟੀਕਾਕਰਣ ਹੀ ਇਸਦਾ ਇਕੋ ਇੱਕ ਉਪਾਅ ਹੈ।  ਮੰਤਰੀ ਨੇ ਕਿਹਾ ਕਿ ਕੱਲ੍ਹ ਹੀ ਕੌਮਾਂਤਰੀ ਯੋਗ ਦਿਵਸ ਸੀ। ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਬਿਮਾਰੀਆਂ ਨੂੰ ਦੂਰ ਰੱਖਣ ਲਈ ਯੋਗ ਇੱਕ ਪ੍ਰਭਾਵੀ ਅਭਿਆਸ ਹੈ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਇਸੇ ਹੀ ਦਿਨ ਅਸੀਂਕੋਵਿਡ ਨੂੰ ਦੂਰ ਰੱਖਣ ਦੇ ਪ੍ਰਭਾਵੀ ਤਰੀਕੇ- ਟੀਕਾਕਰਣ ਵਿੱਚਇੱਕ ਰਿਕਾਰਡ ਬਣਾਇਆ। ਉਨ੍ਹਾਂ ਟੀਕਾਕਰਣ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਅਤੇ ਕੱਲ੍ਹ 8.7 ਲੱਖ ਲੋਕਾਂ ਨੂੰ ਟੀਕਾ ਲਗਾਉਣ ਵਾਲਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸੂਬਾ ਹੋਣ ਕਰਕੇ ਵੀਕਰਨਾਟਕ ਸਰਕਾਰ ਦੀ ਪ੍ਰਸ਼ੰਸਾ ਕੀਤੀ।

 

 ਕਰਨਾਟਕ ਦੇ ਆਦੀਚੁੰਚਨਾਗਿਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਿਖੇ ਆਕਸੀਜਨ ਜਨਰੇਟਰ ਪਲਾਂਟ:

ਕੇਆਈਓਸੀਐੱਲ ਨੇ ਤਕਰੀਬਨ 90 ਲੱਖ ਰੁਪਏ ਦੇ ਨਿਵੇਸ਼ ਨਾਲ 1000 m3 ਪ੍ਰਤੀ ਦਿਨ ਦੀ ਸਮਰੱਥਾ ਵਾਲਾ ਇੱਕ ਆਕਸੀਜਨ ਉਤਪਾਦਨ ਪਲਾਂਟ ਦਾਨ ਕੀਤਾ ਹੈਜਿਸ ਨਾਲ ਰੋਜ਼ਾਨਾ ਲਗਭਗ 100 ਕੋਵਿਡ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਸਹਾਇਤਾ ਹੋਵੇਗੀ। ਇਹ ਪਲਾਂਟ AIMS, ਕਰਨਾਟਕ ਨੂੰ ਸੌਂਪਿਆ ਗਿਆ ਹੈ ਜੋ ਕਿ ਸ਼੍ਰੀ ਆਦੀਚੁੰਚਨਾਗਿਰੀ ਸਿੱਖਿਆ ਟਰੱਸਟ ਦੁਆਰਾ ਚਲਾਇਆ ਜਾ ਰਿਹਾ ਹੈ। ਆਦੀਚੁੰਚਨਾਗਿਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੀ ਸਥਾਪਨਾ ਸਾਲ 1986 ਵਿੱਚ ਬੀ ਜੀ ਨਗਰਸ੍ਰੀ ਆਦੀਚੁੰਚਨਾਗਿਰੀ ਖੇਤਰਜ਼ਿਲ੍ਹਾ ਮਾਂਡਯਾ ਵਿੱਚ ਕੀਤੀ ਗਈ ਸੀ।

ਸਰਕਾਰੀ ਹਸਪਤਾਲਮੂਦਬਿਦ੍ਰੀਮੰਗਲੌਰ ਨੂੰ 50 ਬਿਸਤਰਿਆਂ ਦਾ ਦਾਨ:

ਕੇਆਈਓਸੀਐੱਲ ਨੇ ਦਕਸ਼ਿਨ ਕੰਨੜ ਜ਼ਿਲ੍ਹਿਆਂ ਵਿੱਚ ਵਿਭਿੰਨ ਥਾਵਾਂ 'ਤੇ ਕੋਵਿਡ ਮਰੀਜ਼ਾਂ ਦੀ ਦੇਖਭਾਲ ਲਈ 50 ਬਿਸਤਰੇ ਵਿਤਰਿਤ ਕੀਤੇ ਹਨ। ਹੁਣ ਕੰਪਨੀ ਦੁਆਰਾ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਮੂਦਬਿਦ੍ਰੀ ਵਿਖੇ ਸਥਿਤ ਸਰਕਾਰੀ ਹਸਪਤਾਲ ਨੂੰ 50 ਬਿਸਤਰੇ ਦਾਨ ਕੀਤੇ ਜਾ ਰਹੇ ਹਨ। ਕੰਪਨੀ ਨੇ ਸਰਕਾਰੀ ਹਸਪਤਾਲ ਵਿਖੇ ਬਿਸਤਰੇ ਮੁਹੱਈਆ ਕਰਵਾਉਣ ਲਈ ਤਕਰੀਬਨ 18 ਲੱਖ ਰੁਪਏ ਖਰਚ ਕੀਤੇ ਹਨ।

 

 ਕਰਨਾਟਕ ਦੇ 5 ਮੈਗਾਵਾਟ ਸੋਲਰ ਪਾਵਰ ਪਲਾਂਟ ਦਾ ਵੇਰਵਾ:

ਕਰਨਾਟਕ ਦੇ ਤੁਮਕੂਰ ਜ਼ਿਲ੍ਹੇ ਦੇ ਚਿਕਾਨਾਯਕਾਨਾ ਹੱਲੀਕਥਰੀਕੇਹਲ ਪਿੰਡ ਵਿਖੇ 24.44 ਕਰੋੜ ਰੁਪਏ ਦੀ ਲਾਗਤ ਨਾਲ ਮੈਗਾਵਾਟ ਦਾ ਸੋਲਰ ਪਾਵਰ ਪਲਾਂਟ ਸਥਾਪਤ ਕੀਤਾ ਗਿਆ ਹੈ। ਕੰਪਨੀ ਦੀ ਕੁੱਲ ਸਮਰੱਥਾ ਹੁਣ 6.35 ਮੈਗਾਵਾਟ ਹੋ ਗਈ ਹੈ। ਸੌਰ ਊਰਜਾ ਉਤਪਾਦਨ ਕੇਆਈਓਸੀਐੱਲ ਲਿਮਟਿਡ ਦੀ ਮੰਗਲੌਰ ਵਿਖੇ ਇਸ ਦੇ ਪੈਲੇਟ ਪਲਾਂਟ ਲਈ 30 ਮੈਗਾਵਾਟ ਦੀ ਕੁਲ ਮੰਗ ਵਿਚੋਂ ਮੈਗਾਵਾਟ ਦੀ ਬਿਜਲੀ ਦੀ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗਾ। ਕੇਆਈਓਸੀਐੱਲ ਦੁਆਰਾ ਕੀਤੀ ਗਈ ਪਹਿਲ ਬਿਜਲੀ ਲਾਗਤ ਨੂੰ ਘਟਾਉਣ ਵਿੱਚ ਵੀ ਸਹਾਇਤਾ ਕਰੇਗੀਜਿਸ ਨਾਲ ਪੈਲੇਟ ਪਲਾਂਟ ਦੀ ਉਤਪਾਦਨ ਲਾਗਤ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਪਲਾਂਟ ਤੋਂ ਅਨੁਮਾਨਤ ਬਿਜਲੀ ਉਤਪਾਦਨ 10 ਮਿਲੀਅਨ ਕਿਲੋਵਾਟ ਪ੍ਰਤੀ ਸਾਲ ਹੈ ਅਤੇ ਸਾਲਾਨਾ ਲਗਭਗ 6.2 ਕਰੋੜ ਰੁਪਏ ਦੀ ਬਚਤ ਹੈ। ਇਸ ਪਲਾਂਟ ਦਾ ਅੰਦਾਜ਼ਨ ਲਾਈਫ ਸਾਈਕਲ 25 ਸਾਲ ਹੈਅਤੇ ਕਰਜ਼ ਵਾਪਸੀ ਦੀ ਮਿਆਦ 56 ਮਹੀਨੇ ਹੈ।

ਕੇਆਈਓਸੀਐੱਲ ਦੇ ਮੰਗਲੌਰ ਪੈਲੇਟ ਪਲਾਂਟ ਵਿਖੇ 1000 ਟਨ ਪ੍ਰਤੀ ਘੰਟਾ ਸਮਰੱਥਾ ਵਾਲਾ ਬੈਰਲ ਕਿਸਮ ਦਾ ਬਲੈਂਡਰ ਰੀਕਲੇਮਰ:

ਕੇਆਈਓਸੀਐੱਲ ਲਿਮਟਿਡ ਨੇ ਮੰਗਲੌਰ ਵਿਖੇ ਆਪਣੇ 3.5 ਐੱਮਟੀਪੀਏ ਪੈਲੇਟ ਪਲਾਂਟ ਦੇ ਆਧੁਨਿਕੀਕਰਨ ਦੇ ਹਿੱਸੇ ਵਜੋਂ, 17.50 ਕਰੋੜ ਰੁਪਏ ਦੀ ਲਾਗਤ ਨਾਲ, 1000 ਟਨ ਪ੍ਰਤੀ ਘੰਟਾ ਸਮਰੱਥਾ ਵਾਲੇ ਇੱਕ ਬੈਰਲ ਕਿਸਮ ਦੇ ਬਲੈਂਡਰ ਰੀਕਲੇਮਰ ਦੀ ਸਥਾਪਨਾ ਕੀਤੀ ਹੈ। ਇਹ ਉਪਕਰਣ ਅੱਗੇ ਅਤੇ ਪਿੱਛੇ ਦੀਆਂ ਦਿਸ਼ਾਵਾਂ ਵਿੱਚ ਚਲਣ ਦੁਆਰਾ ਵੱਖ-ਵੱਖ ਤਰ੍ਹਾਂ ਦੇ ਕੱਚੇ ਲੋਹੇ ਦੇ ਫਾਈਨਜ਼ ਦੀ ਇਕਸਾਰ ਮਿਲਾਵਟ ਕਰਨ ਲਈ ਤਿਆਰ ਕੀਤਾ ਗਿਆ ਹੈ ਜੋ ਕਾਰਜਸ਼ੀਲ ਲਚਕਤਾ ਵਧਾਉਣ ਵਿੱਚ ਸਹਾਇਤਾ ਕਰੇਗਾ।

  **********

 

 ਵਾਇਬੀ


(Release ID: 1729548) Visitor Counter : 207