ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਯੂਨਾਈਟਿਡ ਬਰੂਅਰੀਜ ਲਿਮਟਿਡ ਦੇ ਹੇਨੇਕੇਨ ਇੰਟਰਨੈਸ਼ਨਲ ਬੀ.ਵੀ. ਵੱਲੋਂ ਵਾਧੂ ਇਕੁਇਟੀ ਸ਼ੇਅਰਹੋਲਡਿੰਗ ਪ੍ਰਾਪਤ ਕਰਨ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ

Posted On: 22 JUN 2021 11:19AM by PIB Chandigarh

ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀਸੀਆਈ) ਨੇ ਕਲ ਪ੍ਰਤੀਯੋਗਿਤਾ ਐਕਟ, 2002 ਦੀ ਧਾਰਾ 31 (1) ਅਧੀਨ ਯੂਨਾਈਟਿਡ ਬਰੂਅਰੀਜ ਲਿਮਟਿਡ (“ਯੂਬੀਐਲ”) ਦੀ ਹੇਨੇਕੇਨ ਇੰਟਰਨੈਸ਼ਨਲ ਬੀ.ਵੀ ("ਐਚਆਈਬੀਵੀ) ਵਿੱਚ ਵਾਧੂ ਇਕੁਇਟੀ ਸ਼ੇਅਰਹੋਲਡਿੰਗ ਨੂੰ ਹਾਸਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।  

ਪ੍ਰਸਤਾਵਿਤ ਲੈਣ-ਦੇਣ ਐਚਆਈਬੀਵੀ ਦੇ ਵਾਧੂ ਇਕੁਇਟੀ ਹਿੱਸੇਦਾਰੀ ਦੀ ਵੱਧ ਤੋਂ ਵੱਧ ਅਨੁਮਾਨਤ  16.40 ਪ੍ਰਤੀਸ਼ਤ ਤੱਕ ਯੂਬੀਐਲ  ਵਿਚ ਹਿੱਸੇਦਾਰੀ ਦੀ ਸੰਭਾਵਤ ਪ੍ਰਾਪਤੀ ਨਾਲ ਸਬੰਧਤ ਹੈ। 

ਐੱਚਆਈਬੀਵੀ ਇੱਕ ਨਿਵੇਸ਼ ਨੂੰ ਰੱਖਣ ਵਾਲੀ ਕੰਪਨੀ ਹੈ ਅਤੇ ਆਪਣੇ ਆਪ ਕਿਸੇ ਵੀ ਕਾਰੋਬਾਰੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੈ। ਇਹ ਸਾਰੀਆਂ ਗੈਰ-ਡੱਚ ਕੰਪਨੀਆਂ ਲਈ ਸਿੱਧੇ / ਅਸਿੱਧੇ ਤੌਰ ਤੇ ਸ਼ੇਅਰਹੋਲਡਰ ਕੰਪਨੀ ਹੈ, ਜੋ ਹੇਨੇਕੇਨ ਸਮੂਹ ਦਾ ਹਿੱਸਾ ਬਣਾਉਂਦੀਆਂ ਹਨ। ਹੇਨੇਕੇਨ ਸਮੂਹ ਕੰਪਨੀਆਂ ਦਾ ਇੱਕ ਅੰਤਰਰਾਸ਼ਟਰੀ ਸਮੂਹ ਹੈ ਜੋ ਬੀਅਰ, ਨਾਨ-ਅਲਕੋਹਲਿਕ ਬੀਅਰ, ਸਾਈਡਰ ਅਤੇ ਸਾਈਡਰ -ਅਧਾਰਤ ਬਰੂਅਰੀਜ ਅਤੇ ਵੱਡੀ ਰੇਂਜ ਵਿੱਚ ਹੋਰ ਬਰੂਅਰੀਜ ਦੇ ਉਤਪਾਦਨ,  ਨਿਰਮਾਣ, ਪੈਕਜਿੰਗ,  ਵੰਡ, ਮਾਰਕੀਟਿੰਗ ਅਤੇ ਵਿਕਰੀ ਵਿਚ ਸ਼ਾਮਲ ਹੈ।

ਯੂਬੀਐਲ ਇਕ ਪਬਲਿਕ ਲਿਮਟਿਡ ਕੰਪਨੀ ਹੈ ਜੋ ਕੰਪਨੀ ਐਕਟ, 1956 ਦੇ ਅਧੀਨ ਸਥਾਪਤ ਹੈ ਅਤੇ ਮੁੱਖ ਤੌਰ 'ਤੇ ਭਾਰਤ ਵਿਚ ਬੀਅਰ ਦੇ ਨਿਰਮਾਣ, ਵਿਕਰੀ ਅਤੇ ਵੰਡ ਵਿਚ ਸ਼ਾਮਲ ਹੈ। ਯੂਬੀਐਲ ਦੇ ਸ਼ੇਅਰ ਬੀਐਸਸੀ ਲਿਮਟਿਡ ਅਤੇ ਨੈਸ਼ਨਲ ਸਟਾਕ ਐਕਸਚੇਂਜ ਇੰਡੀਆ ਲਿਮਟਿਡ ਤੇ ਸੂਚੀਬੱਧ ਹਨ। 

ਸੀ ਸੀ ਆਈ ਦਾ ਵਿਸਥਾਰਤ ਆਦੇਸ਼ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। 

-------------------------------- 

ਆਰ ਐਮ/ਐਮਵੀ /ਕੇ ਐਮ ਐਨ 



(Release ID: 1729543) Visitor Counter : 161


Read this release in: English , Urdu , Hindi , Tamil , Telugu